Begin typing your search above and press return to search.

Literature: ਕਵਿਤਰੀ ਕਮਲ ਸੇਖੋਂ ਦਾ ਗੀਤ ਸੰਗ੍ਰਹਿ 'ਕੁੱਝ ਪਲ ਮੇਰੇ ਨਾਂ ਕਰਦੇ' ਦਾ ਮਨੋਵਿਸ਼ਲੇਸ਼ਣਾਤਮਕ ਅਧਿਐਨ

ਪੰਜਾਬੀ ਦੀ ਸ਼ਾਇਰਾ ਕਮਲ ਸੇਖੋਂ ਕਿਸੇ ਖਾਸ ਜਾਣ ਪਛਾਣ ਦੀ ਮੁਥਾਜ ਨਹੀ ਹੈ। ਕਮਲ ਸੇਖੋਂ ਦਾ ਗੀਤ ਸੰਗ੍ਰਹਿ ਕੁੱਝ ਪਲ ਮੇਰੇ ਨਾਂ ਕਰਦੇ ਜਿੱਥੇ ਸਮਾਜਿਕ ਤਾਣੇ-ਬਾਣੇ ਦੀ ਹਰ ਤੰਦ ਨੂੰ ਪੇਸ਼ ਕਰਦੀ ਹੈ ਉਥੇ ਹੀ ਇਹ ਪੁਸਤਕ ਔਰਤ-ਮਰਦ ਦੇ ਮਨ ਦੀਆ ਅਸੀਮ ਪਰਤਾਂ ਨੂੰ ਵੀ ਖੋਲ੍ਹ ਦੀ ਹੈ।

Literature: ਕਵਿਤਰੀ ਕਮਲ ਸੇਖੋਂ ਦਾ ਗੀਤ ਸੰਗ੍ਰਹਿ ਕੁੱਝ ਪਲ ਮੇਰੇ ਨਾਂ ਕਰਦੇ ਦਾ ਮਨੋਵਿਸ਼ਲੇਸ਼ਣਾਤਮਕ ਅਧਿਐਨ

Dr. Pardeep singhBy : Dr. Pardeep singh

  |  5 Jun 2024 4:22 AM GMT

  • whatsapp
  • Telegram
  • koo

Literature: ਪੰਜਾਬੀ ਦੀ ਸ਼ਾਇਰਾ ਕਮਲ ਸੇਖੋਂ ਕਿਸੇ ਖਾਸ ਜਾਣ ਪਛਾਣ ਦੀ ਮੁਥਾਜ ਨਹੀ ਹੈ। ਕਮਲ ਸੇਖੋਂ ਦਾ ਗੀਤ ਸੰਗ੍ਰਹਿ ਕੁੱਝ ਪਲ ਮੇਰੇ ਨਾਂ ਕਰਦੇ ਜਿੱਥੇ ਸਮਾਜਿਕ ਤਾਣੇ-ਬਾਣੇ ਦੀ ਹਰ ਤੰਦ ਨੂੰ ਪੇਸ਼ ਕਰਦੀ ਹੈ ਉਥੇ ਹੀ ਇਹ ਪੁਸਤਕ ਔਰਤ-ਮਰਦ ਦੇ ਮਨ ਦੀਆ ਅਸੀਮ ਪਰਤਾਂ ਨੂੰ ਵੀ ਖੋਲ੍ਹ ਦੀ ਹੈ। ਇਹ ਗੀਤ ਸਿਰਫ ਰੁਮਾਂਸ ਹੀ ਨਹੀ ਸਗੋਂ ਔਰਤ-ਮਰਦ ਦੀਆ ਧੁਰ ਅੰਦਰਲੀ ਸੁਰਤ ਨੂੰ ਵੀ ਇਕਸੁਰਤਾ ਕਰਦੇ ਹਨ।

ਮਨ ਦੀਆਂ ਪਰਤਾਂ ਦੇ ਆਰ-ਪਾਰ

ਕਮਲ ਸੇਖੋਂ ਦੇ ਗੀਤ ਇਕ ਮੁਟਿਆਰ ਦੇ ਸੁਪਨਿਆ ਅਤੇ ਇਛਾਵਾਂ ਨੂੰ ਪੇਸ਼ ਕਰਦੀ ਹੈ। ਸਮਾਜਿਕ ਬਣਤਰ ਵਿੱਚ ਕੁਝ ਰੋਕਾਂ ਹੁੰਦੀਆ ਹਨ ਜੋ ਜਵਾਨ ਮੁੰਡੇ ਕੁੜੀਆ ਦੀਆਂ ਇਛਾਵਾਂ ਦਾ ਦਮਨ ਕਰਦੀ ਹੈ ਉਥੇ ਹੀ ਕਵਿਤਰੀ ਆਪਣੀ ਮਨ ਦੀ ਸੂਖਮਤਾ ਨਾਲ ਉਨ੍ਹਾਂ ਦੇ ਮਨ ਦੀਆਂ ਹਰ ਬਾਰੀਕੀਆਂ ਨੂੰ ਬੇਧੜਕ ਹੋ ਕੇ ਪੇਸ਼ ਕਰਦੀ ਹੈ।

ਸਮਾਜਕ ਮੁੱਦਿਆ ਨੂੰ ਲੈ ਕੇ ਸੁਚੇਤ

ਕਮਲ ਮਨ ਦੀਆਂ ਪਰਤਾਂ ਦੇ ਨਾਲ-ਨਾਲ ਸਮਾਜ ਦੀਆ ਕੁਰੀਤੀਆ ਦਾ ਵਿਰੋਧ ਵੀ ਕਰਦੀ ਹੈ। ਉਹ ਕੁੜੀਆ ਦੇ ਹੱਕਾਂ ਲਈ ਡੱਟ ਕੇ ਖੜ੍ਹਦੀ ਹੈ। ਗੀਤਾਂ ਦੀ ਸੰਵੇਦਨਾਂ ਸਮਾਜਿਕ ਤਾਣੇ ਨਾਲ ਇਕ ਵੱਖਰੀ ਕਿਸਮ ਦਾ ਸੰਵਾਦ ਪੇਸ਼ ਕਰਦੀ ਹੈ। ਕਮਲ ਉਨ੍ਹਾਂ ਕੁੜੀਆ ਨੂੰ ਵੀ ਸਾਵਧਾਨ ਕਰਦੀ ਹੈ ਜੋ ਕਿਸੇ ਵਿਅਕਤੀਆ ਦੀਆ ਗੱਲਾਂ ਵਿੱਚ ਆ ਕੇ ਆਪਣੇ ਮਾਂ-ਪਿਓ ਦੀ ਇੱਜ਼ਤ ਰੋਲ ਦਿੰਦੀ ਹੈ।

ਭਵਿੱਖ ਵਿੱਚ ਵੱਡੀਆਂ ਉਮੀਦਾਂ

ਕਮਲ ਦੀ ਕਿਤਾਬ ਨੇ ਔਰਤ-ਮਰਦ ਨੂੰ ਇੱਕ ਵੱਖਰੇ ਕਿਸਮ ਦਾ ਸੰਵਾਦ ਰਚਾਉਣ ਦੀ ਪ੍ਰੇਰਨਾ ਦਿੱਤੀ ਹੈ। ਇਸ ਲਈ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਵਿਤਰੀ ਦੀ ਕਲਮ ਇਵੇਂ ਹੀ ਚਲਦੀ ਰਹੇ।

Next Story
ਤਾਜ਼ਾ ਖਬਰਾਂ
Share it