ਪੁਲਿਸ ਮੁਲਾਜ਼ਮਾ ਤੇ ਦੁਕਾਨਦਾਰ ਨੂੰ ਲੱਗੇ ਕੁੱਟਣ ਦੇ ਦੋਸ਼, ਪਿੰਡ ਵਾਲਿਆਂ ਲਗਾਇਆ ਸਾਰੀ ਰਾਤ ਧਰਨਾ
ਸ਼੍ਰੀ ਮੁਕਤਸਰ ਦੇ ਨੇੜਲੇ ਪਿੰਡ ਦੋਦਾ ਵਿੱਚ ਦੁਕਾਨਦਾਰ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਪੁਲਿਸ ਮੁਲਾਜ਼ਮਾਂ ਉਪਰ ਦੋਸ਼ ਲੱਗੇ ਹਨ, ਨੌਜਵਾਨ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਜੇਰੇ ਇਲਾਜ ਸੀ ਮੌਕੇ ਉੱਤੇ ਪਹੁੰਚੇ ਡੀ ਐਸ ਪੀ ਗਿੱਦੜਬਾਹਾ ਨੇ ਦੋਸ਼ਾਂ ਨੂੰ ਨਕਾਰਿਆ ਕਿਹਾ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਪੜਤਾਲ।

By : Makhan shah
ਸ੍ਰੀ ਮੁਕਤਸਰ ਸਾਹਿਬ (ਗੁਰਪਿਆਰ ਥਿੰਦ) : ਸ਼੍ਰੀ ਮੁਕਤਸਰ ਦੇ ਨੇੜਲੇ ਪਿੰਡ ਦੋਦਾ ਵਿੱਚ ਦੁਕਾਨਦਾਰ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਪੁਲਿਸ ਮੁਲਾਜ਼ਮਾਂ ਉਪਰ ਦੋਸ਼ ਲੱਗੇ ਹਨ, ਨੌਜਵਾਨ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਜੇਰੇ ਇਲਾਜ ਸੀ ਮੌਕੇ ਉੱਤੇ ਪਹੁੰਚੇ ਡੀ ਐਸ ਪੀ ਗਿੱਦੜਬਾਹਾ ਨੇ ਦੋਸ਼ਾਂ ਨੂੰ ਨਕਾਰਿਆ ਕਿਹਾ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਪੜਤਾਲ।
ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਦੋਦਾ ਦੀ ਪੁਲਿਸ ਚੌਂਕੀ ਅੱਗੇ ਦੇਰ ਰਾਤ ਧਰਨਾ ਲੱਗਿਆ ਰਾਤ ਭਰ ਜਾਰੀ ਰਿਹਾ। ਨੌਜਵਾਨ ਦੀ ਪੁਲਿਸ ਵੱਲੋਂ ਕੀਤੀ ਗਈ ਕਥਿਤ ਕੁੱਟਮਾਰ ਨੇ ਦੁਕਾਨਦਾਰਾਂ ਦਾ ਗੁੱਸਾ ਚੁੱਕਾ ਦਿੱਤਾ। ਪੁਲਿਸ ਤੇ ਦਿਵਾਲੀ ਦੇ ਨਾਮ ਤੇ ਇੱਕ ਮਠਿਆਈ ਦਾ ਡੱਬਾ ਤੇ ਪਟਾਕੇ ਤੇ ਪੈਸੇ ਮੰਗਣ ਤੇ ਦੁਕਾਨਦਾਰ ਵੱਲੋਂ ਨਾਂਹ ਕਰਨ ਤੇ ਬਹਾਨਾ ਬਣਾ ਕੇ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲੱਗੇ ਹਨ।
ਪੀੜਿਤ ਨੌਜਵਾਨ ਮੁਕਤਸਰ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਧਰਨਾ ਕਰੀਬ ਤਿੰਨ ਵਜੇ ਸਵੇਰੇ ਸਮਾਪਤ ਹੋਇਆ। ਡੀਐਸਪੀ ਤੇ ਐਸਐਚ ਓ ਦੇ ਵੱਲੋਂ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ। ਡੀਐਸਪੀ ਨੇ ਕਿਹਾ ਕਿ ਇਸ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਜਾਣਕਾਰੀ ਅਨੁਸਾਰ, ਇਹ ਧਰਨਾ ਰਾਤ ਕਰੀਬ 9 ਵਜੇ ਸ਼ੁਰੂ ਹੋਇਆ ਜੋ ਕਿ ਸਵੇਰੇ ਤਿੰਨ ਵਜੇ ਤੱਕ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮੁਕਤਸਰ–ਬਠਿੰਡਾ ਰੋਡ ਨੂੰ ਵੀ ਬੰਦ ਕਰ ਦਿੱਤਾ। ਮਾਮਲਾ ਉਸ ਸਮੇਂ ਭੜਕਿਆ ਜਦੋਂ ਇੱਕ ਨੌਜਵਾਨ ਨੇ ਦਾਅਵਾ ਕੀਤਾ ਕਿ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ।
ਨੌਜਵਾਨ ਦੇ ਮੁਤਾਬਕ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਜਦੋਂ ਕਿਸੇ ਸ਼ਰਾਰਤੀ ਤੱਤ ਨੇ ਪੁਲਿਸ ਦੀ ਗੱਡੀ ਉੱਪਰ ਪਟਾਕਾ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਹੀ ਫੜ ਕੇ ਦੋਦਾ ਪੁਲਿਸ ਚੌਂਕੀ ਲਿਆ ਗਿਆ ਅਤੇ ਉਥੇ ਕੁੱਟਮਾਰ ਕੀਤੀ ਗਈ।
ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਦਿਵਾਲੀ ਦੇ ਨਾਮ 'ਤੇ ਉਸ ਤੋਂ ਮਿਠਾਈ ਦਾ ਡੱਬਾ, ਪਟਾਕੇ ਅਤੇ ਨਗਦੀ ਦੀ ਮੰਗ ਕੀਤੀ ਸੀ ਅਤੇ ਮਨਾ ਕਰਨ 'ਤੇ ਬਹਾਨਾ ਬਣਾ ਕੇ ਮਾਰਕੁੱਟ ਕੀਤੀ ਗਈ ਤੇ ਪੀੜਿਤ ਨੌਜਵਾਨ ਮੁਕਤਸਰ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਦੱਸ ਦਈਏ ਕਿ ਜਦੋਂ ਦੋਦਾ ਪੁਲਿਸ ਚੌਂਕੀ ਦੇ ਮੁਲਾਜ਼ਮ ਨੌਜਵਾਨ ਨੂੰ ਲੈ ਕੇ ਗਏ ਤਾਂ ਉਸ ਸਮੇਂ ਨੌਜਵਾਨ ਆਪਣੀ ਦੁਕਾਨ ਦੇ ਵਿੱਚ ਮੌਜੂਦ ਸੀ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਇਸ ਮਾਮਲੇ 'ਤੇ ਜਦੋਂ ਡੀਐਸਪੀ ਅਰੁਣ ਮੁੰਡਲ ਅਤੇ ਐਸਐਚਓ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੀ ਨੌਜਵਾਨ ਨਾਲ ਕੋਈ ਕੁੱਟਮਾਰ ਨਹੀਂ ਹੋਈ ਅਤੇ ਨਾ ਹੀ ਕਿਸੇ ਤੋਂ ਪੈਸੇ ਜਾਂ ਮਿਠਾਈ ਦੀ ਮੰਗ ਕੀਤੀ ਗਈ। ਡੀਐਸਪੀ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ ਕਿ ਸੱਟਾਂ ਕਦੋਂ ਅਤੇ ਕਿਵੇਂ ਲੱਗੀਆਂ ਹਨ।
ਡੀਐਸਪੀ ਅਰੁਣ ਮੁੰਡਲ ਨੇ ਕਿਹਾ ਕਿ ਜਦੋਂ ਧਰਨਾ ਲੱਗਿਆ ਸੀ ਤਾਂ ਉਸ ਸਮੇਂ ਦੁਕਾਨਦਾਰਾਂ ਦੇ ਵੱਲੋਂ ਉਸ ਨੌਜਵਾਨ ਦੀ ਹੋਈ ਅਣਜਾਣੇ ਵਿੱਚ ਗਲਤੀ ਮਾਫ ਕਰਨ ਦਾ ਕਹਿ ਕੇ ਮਾਮਲਾ ਖਤਮ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਥੇ ਹੀ ਪਿੰਡ ਦੋਦਾ ਦੇ ਕੁਝ ਵਾਸੀਆਂ ਨੇ ਵੀ ਕਿਹਾ ਕਿ ਪੁਲਿਸ ਨੇ ਨੌਜਵਾਨ ਨੂੰ ਚੌਂਕੀ ਲੈ ਕੇ ਗਏ ਸੀ ਪਰ ਉਹਨਾਂ ਦੇ ਸਾਹਮਣੇ ਕੋਈ ਕੁੱਟਮਾਰ ਨਹੀਂ ਹੋਈ। ਜਦ ਉਹਨਾਂ ਨੇ ਨੌਜਵਾਨ ਨੂੰ ਛੁਡਾ ਕੇ ਲਿਆਂਦਾ, ਉਸ ਸਮੇਂ ਉਸਦੇ ਸਰੀਰ ਤੇ ਕੋਈ ਸੱਟਾਂ ਨਹੀਂ ਸਨ। ਪਰ ਨੌਜਵਾਨ ਦੇ ਪਿੱਠ ਉੱਤੇ ਪਾਈਆਂ ਲਾਸ਼ਾਂ ਅਤੇ ਉਸਦੀ ਹਾਲਤ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਵੀ ਦੋਦਾ ਪੁਲਿਸ ਚੌਂਕੀ ਨਾਲ ਜੁੜਿਆ ਇੱਕ ਹੋਰ ਵਿਵਾਦਿਤ ਮਾਮਲਾ ਸਾਹਮਣੇ ਆ ਚੁੱਕਾ ਹੈ ਜਿਸ ਵਿੱਚ ਕੁਝ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਉੱਪਰ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲਗਾਏ ਸਨ। ਹੁਣ ਮੁੜ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਦੋਦਾ ਪੁਲਿਸ ਚੌਂਕੀ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਫਿਲਹਾਲ ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੇ ਸਬੂਤ ਜਾਂ ਮੈਡੀਕਲ ਰਿਪੋਰਟ ਵਿਚ ਕੁੱਟਮਾਰ ਦੀ ਪੁਸ਼ਟੀ ਹੁੰਦੀ ਹੈ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਪਰ ਇਹ ਮਾਮਲਾ ਸਾਫ਼ ਦਰਸਾ ਰਿਹਾ ਹੈ ਕਿ ਦੋਦਾ ਪੁਲਿਸ ਚੌਂਕੀ ਉੱਪਰ ਬਾਰ-ਬਾਰ ਉਠ ਰਹੇ ਵਿਵਾਦ ਪੁਲਿਸ ਪ੍ਰਬੰਧ 'ਤੇ ਸਵਾਲ ਖੜੇ ਕਰ ਰਹੇ ਹਨ।


