ਬੈਡਮਿੰਟਨ ਅੰਡਰ 17 ਵਰਗ ਮੁਕਾਬਲੇ ਵਿੱਚ ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਕਾਂਸੀ ਦਾ ਤਗਮਾ, ਜਿੱਤ ਕੇ ਨਾਭੇ ਸ਼ਹਿਰ ਦਾ ਨਾਮ ਦੁਨੀਆਂ ਚ ਚਮਕਾਇਆ
ਛੋਟੀ ਉਮਰ ਵੱਡਾ ਮੁਕਾਮ ਹਾਸਲ ਕਰ ਵਿਖਾਇਆ ਨਾਭਾ ਹਲਕਾ ਦੇ ਵਸਨੀਕ ਜਗਸ਼ੇਰ ਸਿੰਘ ਖੰਗੂੜਾ ਨੇ ਪਿਛਲੇ ਦਿਨੀਂ ਚਾਈਨਾ ਦੇ ਚੈਂਗਦੂ ਯੂਨੀਵਰਸਿਟੀ ਟੀ.ਸੀ.ਐਮ ਵੈਨਜੀਇਐਂਗ ਕੈਪਸ ਜਿਮਨੇਜ਼ੀਅਮ ਵਿਖੇ ਇੰਟਰਨੇਸ਼ਨਲ ਗੇਮਜ ਬੈਡਮਿੰਟਨ ਅੰਡਰ 17 ਵਰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਆਪਣੇ ਮਾਤਾ-ਪਿਤਾ ਅਤੇ ਵਿਧਾਨ ਸਭਾ ਹਲਕਾ ਨਾਭਾ ਦਾ ਨਾਮ ਰੌਸ਼ਨ ਕੀਤਾ ਹੈ।

By : Gurpiar Thind
ਨਾਭਾ : ਛੋਟੀ ਉਮਰ ਵੱਡਾ ਮੁਕਾਮ ਹਾਸਲ ਕਰ ਵਿਖਾਇਆ ਨਾਭਾ ਹਲਕਾ ਦੇ ਵਸਨੀਕ ਜਗਸ਼ੇਰ ਸਿੰਘ ਖੰਗੂੜਾ ਨੇ ਪਿਛਲੇ ਦਿਨੀਂ ਚਾਈਨਾ ਦੇ ਚੈਂਗਦੂ ਯੂਨੀਵਰਸਿਟੀ ਟੀ.ਸੀ.ਐਮ ਵੈਨਜੀਇਐਂਗ ਕੈਪਸ ਜਿਮਨੇਜ਼ੀਅਮ ਵਿਖੇ ਇੰਟਰਨੇਸ਼ਨਲ ਗੇਮਜ ਬੈਡਮਿੰਟਨ ਅੰਡਰ 17 ਵਰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਆਪਣੇ ਮਾਤਾ-ਪਿਤਾ ਅਤੇ ਵਿਧਾਨ ਸਭਾ ਹਲਕਾ ਨਾਭਾ ਦਾ ਨਾਮ ਰੌਸ਼ਨ ਕੀਤਾ ਹੈ।
ਮੈਡਲ ਜਿੱਤ ਕੇ ਜਿਵੇਂ ਹੀ ਜਗਸੇਰ ਖੰਗੂੜਾ ਘਰ ਆਇਆ ਤਾਂ ਉਸ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਅਤੇ ਢੋਲ ਵਜਾ ਕੇ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਜਗਸ਼ੇਰ ਦਾ ਸਵਾਗਤ ਕਰਨ ਲਈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਵਧਾਈ ਦਿੱਤੀ। ਉੱਥੇ ਹੀ ਉਹਨਾਂ ਕਿਹਾ ਕਿ ਜਗਸ਼ੇਰ ਇੱਕ ਦਿਨ ਭਾਰਤ ਦਾ ਨਾਮ ਗੋਲਡ ਮੈਡਲ ਜਰੂਰ ਲੈ ਕੇ ਆਵੇਗਾ। ਜਗਸ਼ੇਰ ਦੇ ਮੈਡਲ ਜਿੱਤਣ ਤੋਂ ਬਾਅਦ ਨਾਭੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਨਾਭਾ ਹਲਕੇ ਲਈ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਜਗਸ਼ੇਰ ਸਿੰਘ ਖੰਗੂੜਾ ਨੇ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਇਸ ਵੱਡੀ ਜਿੱਤ ਦਾ ਸਿਹਰਾ ਜਗਸ਼ੇਰ ਦੇ ਮਾਤਾ ਪਿਤਾ ਨੂੰ ਦਿੱਤਾ, ਜਿਨਾਂ ਦੇ ਸਹਿਯੋਗ ਸਦਕਾ ਇਸ ਨੌਜਵਾਨ ਨੇ ਦੂਜੀ ਵਾਰ ਕਾਂਸੀ ਦਾ ਤਗਮਾ ਜਿੱਤਿਆ ਹੈ।
ਉਸ ਦਿਨ ਉਹਨਾਂ ਕਿਹਾ ਕਿ ਅਸੀਂ ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਮਿਲਾਂਗੇ ਅਤੇ ਜਗਸ਼ੇਰ ਦੀ ਖੇਡ ਬੈਡਮਿੰਟਨ ਲਈ ਅਸੀਂ ਵੱਧ ਤੋਂ ਵੱਧ ਮਦਦ ਦੇਵਾਂਗੇ। ਵਿਧਾਇਕ ਦੇਵਮਾਨ ਨੇ ਕਿਹਾ ਕਿ ਇੱਕ ਦਿਨ ਜਗਸ਼ੇਰ ਇੱਕ ਦਿਨ ਭਾਰਤ ਦੇ ਨਾਮ ਗੋਲਡ ਮੈਡਲ ਜਿੱਤ ਕੇ ਜਰੂਰ ਦੇਸ਼ ਦਾ ਨਾਮ ਰੋਸ਼ਨ ਕਰੇਗਾ।


