ਇੰਟਰ ਮਿਆਮੀ ਦੀ ਟੀਮ ਨੇ ਕੀਤਾ MLS ਕੱਪ ’ਤੇ ਕਬਜ਼ਾਸ, ਕੀਤੀ ਇਤਿਹਾਸਿਕ ਜਿੱਤ ਦਰਜ
ਵੈਨਕੂਵਰ ਮਹਾਨਗਰ ਵਿੱਚ ਕੌਮਾਂਤਰੀ ਪੱਧਰ ਦੇ ਆਯੋਜਿਤ ਕਰਵਾਏ ਗਏ ਮੇਜਰ ਲੀਗ ਫੁਟਬਾਲ ਦੇ ਫਾਈਨਲ ਮੁਕਾਬਲੇ ਦੌਰਾਨ ਇੰਟਰ ਮਿਆਮੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਨਕੂਵਰ ਵਾਈਟਸ ਕੈਪਸ ਦੀ ਟੀਮ ਨੂੰ 3-1 ਦੇ ਫਰਕ ਨਾਲ ਹਰਾ ਕੇ ਐਮ ਐਲ ਐਸ ਕੱਪ ਟਰਾਫੀ ਜਿੱਤ ਲਈ ਹੈ।

By : Gurpiar Thind
ਵੈਨਕੂਵਰ : ਵੈਨਕੂਵਰ ਮਹਾਨਗਰ ਵਿੱਚ ਕੌਮਾਂਤਰੀ ਪੱਧਰ ਦੇ ਆਯੋਜਿਤ ਕਰਵਾਏ ਗਏ ਮੇਜਰ ਲੀਗ ਫੁਟਬਾਲ ਦੇ ਫਾਈਨਲ ਮੁਕਾਬਲੇ ਦੌਰਾਨ ਇੰਟਰ ਮਿਆਮੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਨਕੂਵਰ ਵਾਈਟਸ ਕੈਪਸ ਦੀ ਟੀਮ ਨੂੰ 3-1 ਦੇ ਫਰਕ ਨਾਲ ਹਰਾ ਕੇ ਐਮ ਐਲ ਐਸ ਕੱਪ ਟਰਾਫੀ ਜਿੱਤ ਲਈ ਹੈ।
ਇਸ ਇਤਿਹਾਸਿਕ ਜਿੱਤ ਕਾਰਨ ਇੰਟਰ ਮਿਆਮੀ ਦੀ ਟੀਮ ਨੇ ਅੰਤਰਰਾਸ਼ਟਰੀ ਫੁੱਟਬਾਲ ਜਗਤ ਵਿੱਚ ਆਪਣਾ ਵਿਸ਼ੇਸ਼ ਸਥਾਨ ਕਾਇਮ ਕਰ ਲਿਆ ਅੱਜ ਦੇ ਫਾਈਨਲ ਮੈਚ ਦੇ ਸ਼ੁਰੂਆਤਤੀ ਦੌਰ ਦੌਰਾਨ ਇੰਟਰ ਮਿਆਮੀ ਦੀ ਟੀਮ ਨੇ ਹਮਲਾਵਰ ਰੁੱਖ ਅਪਣਾਉਂਦਿਆਂ ਅੱਜ ਦੇ ਇਸ ਅਹਿਮ ਮੈਚ ਤੇ ਆਪਣੀ ਬੜਤ ਕਾਇਮ ਕਰ ਲਈ।
ਇਸ ਟੀਮ ਵੱਲੋਂ ਪਹਿਲੇ ਹਾਫ ਦੌਰਾਨ ਦੋ ਗੋਲ ਦਰਜ ਕੀਤੇ ਗਏ ਜਦੋਂ ਕਿ ਦੂਜੇ ਹਾਫ ਵਿੱਚ ਵੈਨਕੂਵਰ ਵਾਈਟ ਕੈਪਸ ਦੀ ਟੀਮ ਵੱਲੋਂ ਪਲੜਾ ਬਰਾਬਰ ਕਰਨ ਦੀ ਕੀਤੀ ਗਈ ਕੋਸ਼ਿਸ਼ ਕਾਮਯਾਬ ਨਾ ਹੋ ਸਕੀ ਦੂਜੇ ਹਾਫ ਦੌਰਾਨ ਵੈਨਕੂਵਰ ਵਾਈਟ ਕੈਪਸ ਦੀ ਟੀਮ ਵੱਲੋਂ ਇੱਕ ਗੋਲ ਦਰਜ ਕਰਨ ਮਗਰੋਂ ਭਾਵੇਂ ਕਿ ਮੈਚ ਦਿਲਚਸਪ ਬਣਿਆ ਨਜ਼ਰੀ ਆਇਆ, ਪਰੰਤੂ ਇੰਟਰ ਮਾਇਮੀ ਦੀ ਟੀਮ ਨੇ ਅਖੀਰਲੇ ਪਲਾਂ ਵਿੱਚ ਇੱਕ ਤੀਸਰਾ ਗੋਲ ਕਰਕੇ ਮੈਚ ਨੂੰ ਪੂਰੀ ਤਰ੍ਹਾਂ ਆਪਣੇ ਪੱਖ ਵਿੱਚ ਕਰ ਲਿਆ ।
ਮੈਚ ਦੀ ਸਮਾਪਤੀ ਉਪਰੰਤ ਜੇਤੂ ਟੀਮ ਦੇ ਖਿਡਾਰੀਆਂ,ਸਟਾਫ ਅਤੇ ਸਮਰਥਕਾਂ ਵਿੱਚ ਖੁਸ਼ੀ ਨਾਲ ਜੋਸ਼ ਭਰਿਆ ਨਜ਼ਰੀਂ ਆਇਆ ਇਸ ਮੌਕੇ ਤੇ ਬਹੁ ਗਿਣਤੀ ਖੇਡ ਪ੍ਰੇਮੀ ਜਿੱਤ ਦੀ ਖੁਸ਼ੀ ਚ ਝੂਮਦੇ ਨਜ਼ਰ ਆਏ


