ਅੰਮ੍ਰਿਤਸਰ ਰੋਡਵੇਜ਼ ਵਰਕਸ਼ਾਪ ਵਿੱਚ ਬੱਸ ਮੁਲਾਜ਼ਮਾਂ ਦਾ ਪ੍ਰਦਰਸ਼ਨ, ਤਲਖੀ ਦੌਰਾਨ ਇਕ ਮੁਲਾਜ਼ਮ ਪੈਟਰੋਲ ਦੀ ਬੋਤਲ ਲੈ ਬੱਸ ਉੱਪਰ ਚੜ੍ਹਿਆ
ਪੰਜਾਬ ਰੋਡਵੇਜ਼ ਵਰਕਸ਼ਾਪ ਵਿੱਚ ਬੱਸ ਮੁਲਾਜ਼ਮਾਂ ਵੱਲੋਂ ਅੱਜ ਕਿਲੋਮੀਟਰ ਸਕੀਮ ਬੱਸਾਂ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਇੱਕ ਬੱਸ ਮੁਲਾਜ਼ਮ ਪੈਟਰੋਲ ਦੀ ਬੋਤਲ ਲੈ ਕੇ ਬੱਸ ਦੇ ਉੱਪਰ ਚੜ੍ਹ ਗਿਆ। ਮਾਮਲੇ ਨੇ ਤਤਕਾਲ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮ ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਟੈਂਡਰ ਖੋਲ੍ਹਣ ਦੀ ਤਾਰੀਖ ਦੇ ਰੋਸ਼ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

By : Gurpiar Thind
ਅੰਮ੍ਰਿਤਸਰ: ਪੰਜਾਬ ਰੋਡਵੇਜ਼ ਵਰਕਸ਼ਾਪ ਵਿੱਚ ਬੱਸ ਮੁਲਾਜ਼ਮਾਂ ਵੱਲੋਂ ਅੱਜ ਕਿਲੋਮੀਟਰ ਸਕੀਮ ਬੱਸਾਂ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਇੱਕ ਬੱਸ ਮੁਲਾਜ਼ਮ ਪੈਟਰੋਲ ਦੀ ਬੋਤਲ ਲੈ ਕੇ ਬੱਸ ਦੇ ਉੱਪਰ ਚੜ੍ਹ ਗਿਆ। ਮਾਮਲੇ ਨੇ ਤਤਕਾਲ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮ ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਟੈਂਡਰ ਖੋਲ੍ਹਣ ਦੀ ਤਾਰੀਖ ਦੇ ਰੋਸ਼ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਸ ਨੇ ਦਾਅਵਾ ਕੀਤਾ ਕਿ ਸਵੇਰੇ ਸੂਬਾ ਆਗੂਆਂ ਨੂੰ ਘਰਾਂ ‘ਚੋਂ ਹੀ ਨਜ਼ਰਬੰਦ ਜਾਂ ਅਰੈਸਟ ਕੀਤਾ ਗਿਆ ਜਿਸ ਕਾਰਨ ਸਾਰੇ ਡੀਪੂ ਸਵੇਰੇ ਤੋਂ ਹੀ ਬੰਦ ਕਰਨ ਪਏ। ਉਸ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਦੇ ਵਰਕਰਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਤਣਾਅ ਵੱਧ ਗਿਆ। “ਜੇ ਸਾਡੇ ਵਰਕਰ ਰਿਹਾਅ ਨਹੀਂ ਕੀਤੇ ਜਾਂਦੇ, ਤਾਂ ਸੰਘਰਸ਼ ਹੋਰ ਤੇਜ਼ ਹੋ ਸਕਦਾ ਹੈ ਦੂਜੇ ਮੁਲਾਜ਼ਮ ਗੁਰਵਿੰਦਰ ਸਿੰਘ, ਜੋ ਅੰਮ੍ਰਿਤਸਰ ਡੀਪੂ 1ਦੇ ਚੇਅਰਮੈਨ ਹਨ, ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਰੋਡਵੇਜ਼ ਬੱਸ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ।
ਉਹਨਾਂ ਦੀ ਮੁੱਖ ਮੰਗ ਹੈ ਕਿ ਕਿਲੋਮੀਟਰ ਸਕੀਮ ਅਧੀਨ ਚੱਲ ਰਹੀਆਂ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਤੇ ਮਹਿਕਮੇ ਵਿੱਚ ਪੱਕੀਆਂ ਬੱਸਾਂ ਪਾਈਆਂ ਜਾਣ ਅਤੇ ਭਰਤੀ ਵੀ ਮਹਿਕਮੇ ਅੰਦਰੋਂ ਹੀ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੀ 25-30 ਆਗੂਆਂ ਨੂੰ ਅਰੈਸਟ ਕੀਤਾ ਗਿਆ ਜਿਸ ਕਾਰਨ ਪ੍ਰਦਰਸ਼ਨ ਹੋਰ ਗੰਭੀਰ ਹੋ ਗਿਆ। “ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਹਾਈਵੇ ਬੰਦ ਕਰਨ ਤੱਕ ਦੀ ਕਾਰਵਾਈ ਵੀ ਹੋ ਸਕਦੀ ਹੈ
ਦੂਜੇ ਪਾਸੇ, ਐਸਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਲਾਅ ਐਂਡ ਆਰਡਰ ਬਰਕਰਾਰ ਰਹੇ। ਉਸ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਪੰਜਾਬ ਪੱਧਰ ‘ਤੇ ਵੱਡੇ ਅਧਿਕਾਰੀਆਂ ਦੇ ਧਿਆਨ ਵਿੱਚ ਹਨ ਅਤੇ ਸਥਿਤੀ ‘ਤੇ ਨਿਗਰਾਨੀ ਜਾਰੀ ਹੈ।


