ਮਈ ਮਹੀਨੇ ਵਿਚ ਬੈਂਕ ਕਿੰਨੇ ਦਿਨ ਰਹਿਣਗੇ ਬੰਦ,ਜਾਣੋ
ਨਵੀਂ ਦਿੱਲੀ, 1 ਮਈ, ਨਿਰਮਲ : ਮਈ ਮਹੀਨੇ ਵਿਚ ਬੈਂਕਾਂ ਦੇ ਕਈ ਦਿਨ ਬੰਦ ਰਹਿਣ ਦੀ ਖ਼ਬਰ ਮਿਲੀ ਹੈ। ਮਈ ਮਹੀਨੇ ਵਿਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ। ਇਸ ਖ਼ਬਚ ਵਿਚ ਅਸੀਂ ਤੁਹਾਨੂੰ ਇਹ ਸਭ ਕੁੱਝ ਦੱਸਣ ਜਾ ਰਹੇ ਹਨ।ਮਈ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ 14 ਦਿਨ ਬੈਂਕਾਂ ਵਿਚ ਕੋਈ ਕੰਮ ਨਹੀਂ ਹੋਵੇਗਾ। ਵੱਖ-ਵੱਖ […]
By : Editor Editor
ਨਵੀਂ ਦਿੱਲੀ, 1 ਮਈ, ਨਿਰਮਲ : ਮਈ ਮਹੀਨੇ ਵਿਚ ਬੈਂਕਾਂ ਦੇ ਕਈ ਦਿਨ ਬੰਦ ਰਹਿਣ ਦੀ ਖ਼ਬਰ ਮਿਲੀ ਹੈ। ਮਈ ਮਹੀਨੇ ਵਿਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ। ਇਸ ਖ਼ਬਚ ਵਿਚ ਅਸੀਂ ਤੁਹਾਨੂੰ ਇਹ ਸਭ ਕੁੱਝ ਦੱਸਣ ਜਾ ਰਹੇ ਹਨ।
ਮਈ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ 14 ਦਿਨ ਬੈਂਕਾਂ ਵਿਚ ਕੋਈ ਕੰਮ ਨਹੀਂ ਹੋਵੇਗਾ। ਵੱਖ-ਵੱਖ ਕਾਰਨਾਂ ਕਰਕੇ ਦੇਸ਼ ਵਿਚ ਵੱਖ-ਵੱਖ ਥਾਵਾਂ ਤੇ ਬੈਂਕ 8 ਦਿਨ ਬੰਦ ਰਹਿਣਗੇ। ਇਸ ਤੋਂ ਇਲਾਵਾ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕਾਂ ਵਿਚ ਛੁੱਟੀ ਰਹੇਗੀ। ਮਈ ਮਹੀਨੇ ਦੀ ਸ਼ੁਰੂਆਤ ਵੀ ਛੁੱਟੀ ਨਾਲ ਹੋ ਰਹੀ ਹੈ।
ਬੈਂਕਾਂ ਵਿੱਚ ਛੁੱਟੀਆਂ ਦੀ ਸੂਚੀ - 1 ਮਈ: ਮਹਾਰਾਸ਼ਟਰ ਦਿਵਸ ਦੇ ਮੌਕੇ ਤੇ ਬੈਂਕ ਬੇਲਾਪੁਰ, ਬੈਂਗਲੁਰੂ, ਚੇਨਈ, ਗੁਹਾਟੀ, ਹੈਦਰਾਬਾਦ, ਕੋਚੀ, ਕੋਲਕਾਤਾ, ਮੁੰਬਈ, ਨਾਗਪੁਰ, ਪਣਜੀ, ਪਟਨਾ ਅਤੇ ਤ੍ਰਿਵੇਂਦਰਮ ਵਿੱਚ ਬੈਂਕ ਬੰਦ ਰਹਿਣਗੇ।
5 ਮਈ: ਐਤਵਾਰ
7 ਮਈ ਐਤਵਾਰ: ਲੋਕ ਸਭਾ ਚੋਣਾਂ ਕਾਰਨ ਵੱਖ-ਵੱਖ ਰਾਜਾਂ ਵਿੱਚ ਬੰਦ ਰਹਿਣਗੇ ਬੈਂਕ।
8 ਮਈ: ਰਬਿੰਦਰਨਾਥ ਟੈਗੋਰ ਦੀ ਜਯੰਤੀ ਦੇ ਕਾਰਨ ਵੱਖ-ਵੱਖ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ
10 ਮਈ: ਅਕਸ਼ੈ ਤ੍ਰਿਤੀਆ
11 ਮਈ: ਦੂਜਾ ਸ਼ਨੀਵਾਰ
12 ਮਈ: ਐਤਵਾਰ
13 ਮਈ: ਲੋਕ ਸਭਾ ਚੋਣਾਂ ਕਾਰਨ ਵੱਖ-ਵੱਖ ਰਾਜਾਂ ਵਿੱਚ ਬੰਦ ਰਹਿਣਗੇ ਬੈਂਕ।
16 ਮਈ: ਰਾਜ ਦਿਵਸ ਦੀ ਛੁੱਟੀ ਕਾਰਨ ਗੰਗਟੋਕ ਦੇ ਸਾਰੇ ਬੈਂਕ ਰਹਿਣਗੇ ਬੰਦ।
19 ਮਈ: ਐਤਵਾਰ
20 ਮਈ: ਲੋਕ ਸਭਾ ਆਮ ਚੋਣਾਂ 2024, ਬੇਲਾਪੁਰ ਵਿੱਚ ਅਤੇ ਮੁੰਬਈ ਦੇ ਸਾਰੇ ਬੈਂਕ ਰਹਿਣਗੇ ਬੰਦ।
23 ਮਈ : ਬੁੱਧ ਪੂਰਨਿਮਾ ਨੂੰ ਬੈਂਕ ਬੰਦ ਰਹਿਣਗੇ।
25 ਮਈ: ਚੌਥਾ ਸ਼ਨੀਵਾਰ
26 ਮਈ: ਐਤਵਾਰ।
ਇਹ ਖ਼ਬਰ ਵੀ ਪੜ੍ਹੋ
ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਸੀਐਮ ਮਾਨ ਨੇ ‘ਆਪ’ ਪਾਰਟੀ ਵਿਚ ਸ਼ਾਮਲ ਕੀਤਾ।
ਸੰਗਰੂਰ ਹਲਕੇ ਵਿੱਚ ਚੱਲ ਰਹੀ ਕਾਂਗਰਸ-ਆਪ ਦੀ ਲੜਾਈ ਵਿੱਚ ਅਹਿਮ ਮੋੜ ਬਣੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ‘ਆਪ’ ਨੇ ਪਾਰਟੀ ਵਿੱਚ ਸ਼ਾਮਲ ਕਰ ਲਿਆ। ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਦੱਸਦੇ ਚਲੀਏ ਕਿ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੋਲਡੀ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਸੀ ਪਰ ਸੂਤਰਾਂ ਮੁਤਾਬਕ ਗੋਲਡੀ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਟਾਲ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ।
ਦੱਸ ਦੇਈਏ ਕਿ ਸਾਲ 2017 ’ਚ ਧੂਰੀ ਵਿਧਾਨ ਸਭਾ ਚੋਣਾਂ ’ਚ ਦਲਵੀਰ ਗੋਲਡੀ ‘ਆਪ’ ਦੇ ਜਸਵੀਰ ਸਿੰਘ ਜੱਸੀ ਨੂੰ 2838 ਵੋਟਾਂ ਦੇ ਫਰਕ ਨਾਲ ਹਰਾ ਕੇ ਧੂਰੀ ਤੋਂ ਵਿਧਾਇਕ ਬਣੇ ਸਨ। ਸਾਲ 2022 ’ਚ ਉਨ੍ਹਾਂ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜੀ ਪਰ ਚੋਣ ਹਾਰ ਗਏ। ਦੂਜੇ ਸਥਾਨ ’ਤੇ ਸੀ।
ਇਸ ਦੌਰਾਨ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਗੋਲਡੀ ਦੇ ਘਰ ਪਹੁੰਚ ਕੇ ਉਸ ਨੂੰ ਮਨਾ ਲਿਆ ਪਰ ਗੋਲਡੀ ਨੇ ਫਿਰ ਪਾਰਟੀ ਤੋਂ ਨਾਰਾਜ਼ ਹੋ ਕੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਦਲਵੀਰ ਗੋਲਡੀ ਸੰਗਰੂਰ ਸੀਟ ਤੋਂ ਮਜ਼ਬੂਤ ਦਾਅਵੇਦਾਰ ਸਨ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਪਾਰਟੀ ਦੀ ਚੋਣ ਮੁਹਿੰਮ ਵਿੱਚ ਲੱਗੇ ਹੋਏ ਸਨ, ਪਰ ਜਿਵੇਂ ਹੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਤਾਂ ਗੋਲਡੀ ਪਾਰਟੀ ਤੋਂ ਨਿਰਾਸ਼ ਹੋ ਗਿਆ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਉਸ ਨੂੰ ਮਨਾਉਣ ਲਈ ਅਤੇ ਹੋਰ ਆਗੂ ਉਸ ਕੋਲ ਪਹੁੰਚੇ ਤੇ ਖਹਿਰਾ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਤਾਂ ਗੋਲਡੀ ਨੇ ਹਾਮੀ ਭਰ ਦਿੱਤੀ।
ਦਲਵੀਰ ਗੋਲਡੀ ਨੇ ਕੱਲ੍ਹ ਹੀ ਆਪਣਾ ਅਸਤੀਫਾ ਪਾਰਟੀ ਨੂੰ ਸੌਂਪ ਦਿੱਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ’ਚ ਕਾਂਗਰਸ ਅਤੇ ‘ਆਪ’ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਅਤੇ ਉਮੀਦਵਾਰ ਸੁਖਪਾਲ ਖਹਿਰਾ ਲਗਾਤਾਰ ਸੀਐਮ ਭਗਵੰਤ ਮਾਨ ’ਤੇ ਹਮਲੇ ਕਰ ਰਹੇ ਹਨ।