ਨਿਪਾਹ ਵਾਇਰਸ ਕਾਰਨ ਕੇਰਲਾ ’ਚ ਦੋ ਮੌਤਾਂ, ਅਲਰਟ ਜਾਰੀ
ਕੋਝੀਕੋਡ, 13 ਸਤੰਬਰ (ਸ਼ਾਹ) : ਕੋਰੋਨਾ ਵਾਇਰਸ ਦਾ ਨਾਂਅ ਸੁਣ ਕੇ ਅੱਜ ਵੀ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਜਾਂਦੀ ਐ ਕਿਉਂਕਿ ਇਸ ਖ਼ਤਰਨਾਕ ਵਾਇਰਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ। ਹੁਣ ਕੇਰਲਾ ਵਿਚ ਅਜਿਹੇ ਹੀ ਇਕ ਵਾਇਰਸ ਨੇ ਦਸਤਕ ਦਿੱਤੀ ਐ ਜੋ ਕੋਰੋਨਾ ਦੀ ਤਰ੍ਹਾਂ ਹੀ ਬਹੁਤ ਖ਼ਤਰਨਾਕ ਐ, ਇਸ ਵਾਇਰਸ ਦਾ ਨਾਮ ਐ […]
By : Editor (BS)
ਕੋਝੀਕੋਡ, 13 ਸਤੰਬਰ (ਸ਼ਾਹ) : ਕੋਰੋਨਾ ਵਾਇਰਸ ਦਾ ਨਾਂਅ ਸੁਣ ਕੇ ਅੱਜ ਵੀ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਜਾਂਦੀ ਐ ਕਿਉਂਕਿ ਇਸ ਖ਼ਤਰਨਾਕ ਵਾਇਰਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ। ਹੁਣ ਕੇਰਲਾ ਵਿਚ ਅਜਿਹੇ ਹੀ ਇਕ ਵਾਇਰਸ ਨੇ ਦਸਤਕ ਦਿੱਤੀ ਐ ਜੋ ਕੋਰੋਨਾ ਦੀ ਤਰ੍ਹਾਂ ਹੀ ਬਹੁਤ ਖ਼ਤਰਨਾਕ ਐ, ਇਸ ਵਾਇਰਸ ਦਾ ਨਾਮ ਐ ਨਿਪਾਹ ਵਾਇਰਸ, ਜਿਸ ਕਾਰਨ ਕੋਝੀਕੋਡ ਵਿਚ ਦੋ ਲੋਕਾਂ ਮੌਤ ਹੋ ਚੁੱਕੀ ਐ, ਜਿਸ ਤੋਂ ਬਾਅਦ 3 ਹੋਰ ਜ਼ਿਲਿ੍ਹਆਂ ਵਿਚ ਅਲਰਟ ਜਾਰੀ ਕੀਤਾ ਗਿਆ ਏ।
ਕੇਰਲ ਦੇ ਕੋਝੀਕੋਡ ਵਿਚ ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਤਿੰਨ ਜ਼ਿਲਿ੍ਹਆਂ ਕੰਨੂਰ, ਵਾਇਨਾਡ ਅਤੇ ਮੱਲਪੁਰਮ ਵਿਚ ਅਲਰਟ ਜਾਰੀ ਕੀਤਾ ਗਿਆ ਏ। ਇੱਥੋਂ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਏ ਅਤੇ ਇਸ ਇਲਾਕੇ ਅਤੇ ਹਸਪਤਾਲਾਂ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਏ।
ਇਕ ਰਿਪੋਰਟ ਦੇ ਮੁਤਾਬਕ ਕੋਝੀਕੋਡ ਦੇ ਜ਼ਿਲ੍ਹਾ ਅਧਿਕਾਰੀ ਨੇ 7 ਪੰਚਾਇਤਾਂ ਵਿਚ ਸਾਰੇ ਵਿਦਿਅਕ ਅਦਾਰਿਆਂ, ਆਂਗਣਵਾੜੀ ਕੇਂਦਰਾਂ, ਬੈਂਕਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਏ। ਸਵੇਰੇ 7 ਵਜੇ ਤੋਂ ਸ਼ਾਮੀਂ 5 ਵਜੇ ਤੱਕ ਸਿਰਫ਼ ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਐ, ਯਾਨੀ ਕਿ ਸਥਿਤੀ ਲਾਕਡਾਊਨ ਦੀ ਤਰ੍ਹਾਂ ਹੋ ਚੁੱਕੀ ਐ।
ਕੇਰਲ ਵਿਚ ਨਿਪਾਹ ਵਾਇਰਸ ਦੇ ਹੁਣ ਤੱਕ ਚਾਰ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਐ। ਜਾਣਕਾਰੀ ਅਨੁਸਾਰ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓਲੌਜੀ ਦੀ ਟੀਮ ਨਿਪਾਹ ਵਾਇਰਸ ਦੀ ਜਾਂਚ ਨੂੰ ਲੈ ਕੇ ਕੇਰਲਾ ਪਹੁੰਚ ਚੁੱਕੀ ਐ ਜੋ ਕੋਝੀਕੋਡ ਮੈਡੀਕਲ ਕਾਲਜ ਵਿਚ ਚਮਗਾਦੜਾਂ ਦਾ ਸਰਵੇ ਵੀ ਕਰੇਗੀ।
ਕੇਰਲਾ ਦੀ ਸਿਹਤ ਮੰਤਰੀ ਵੀਨਾ ਜਾਰਜ ਦੇ ਅਨੁਸਾਰ ਖੇਤਰ ਵਿਚ ਕੰਟੈਕਟ ਟ੍ਰੇਸਿੰਗ ਦਾ ਕੰਮ ਜਾਰੀ ਐ ਅਤੇ ਸਿਹਤ ਵਿਭਾਗ ਵਿਚ ਇੰਡੀਅਨ ਕੌਂਸਲ ਅਤੇ ਮੈਡੀਕਲ ਰਿਸਰਚ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਦੇ ਇਲਾਜ ਲਈ ਮੋਨੋਕਲੋਨਲ ਐਂਟੀਬਾਡੀ ਦੀ ਉਪਲਬਧਤਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
ਇਸੇ ਤਰ੍ਹਾਂ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਇਕ ਪੋਸਟ ਵਿਚ ਆਖਿਆ ਕਿ ਸਰਕਾਰ ਨਿਪਾਹ ਵਾਇਰਸ ਨਾਲ ਹੋਈਆਂ ਦੋ ਮੌਤਾਂ ’ਤੇ ਗੰਭੀਰ ਐ ਜੋ ਲੋਕ ਮ੍ਰਿਤਕਾਂ ਦੇ ਸੰਪਰਕ ਵਿਚ ਸਨ, ਉਨ੍ਹਾਂ ਸਬੰਧੀ ਪਤਾ ਕੀਤਾ ਜਾ ਰਿਹਾ ਏ। ਸਿਹਤ ਵਿਭਾਗ ਨੇ ਕੋਝੀਕੋਡ ਵਿਚ ਅਲਰਟ ਜਾਰੀ ਕੀਤਾ ਏ, ਅਜੇ ਤੱਕ ਸੂਬੇ ਵਿਚ ਅਧਿਕਾਰਕ ਤੌਰ ’ਤੇ ਨਿਪਾਹ ਦੇ ਫ਼ੈਲਣ ਦਾ ਐਲਾਨ ਨਹੀਂ ਕੀਤਾ ਗਿਆ।
ਚਮਗਾਦੜ ਦੀਆਂ ਕੁੱਝ ਪ੍ਰਜਾਤੀਆਂ ਤੋਂ ਪਹਿਲਾਂ ਰੈਬੀਜ਼, ਇਬੋਲਾ ਅਤੇ ਨਿਪਾਹ ਵਾਇਰਸ ਲਈ ਜ਼ਿੰਮੇਵਾਰ ਰਹੀਆਂ ਨੇ। ਮਾਹਿਰਾਂ ਦੇ ਮੁਤਾਬਕ ਨਿਪਾਹ ਵਾਇਰਸ ਸਿਰਫ਼ ਜਾਨਵਰਾਂ ਤੋਂ ਨਹੀਂ ਬਲਕਿ ਇੰਫੈਕਟਡ ਵਿਅਕਤੀ ਤੋਂ ਦੂਜੇ ਵਿਅਕਤੀ ਵੀ ਫੈਲਦਾ ਏ। ਡਬਲਯੂਐਚਓ ਦੀ ਮੰਨੀਏ ਤਾਂ ਨਿਪਾਹ ਵਾਇਰਸ ਤੋਂ ਪੀੜਤ ਵਿਅਕਤੀ ਵਿਚ ਵਾਇਰਲ ਬੁਖ਼ਾਰ ਹੋਣ ਦੇ ਨਾਲ ਨਾਲ ਸਿਰਦਰਦ, ਉਲਟੀ ਵਰਗਾ ਲੱਗਣਾ, ਸਾਹ ਲੈਣ ਵਿਚ ਤਕਲੀਫ਼ ਅਤੇ ਚੱਕਰ ਆਉਣ ਵਰਗੇ ਲੱਛਣ ਦਿਖਾਈ ਦਿੰਦੇ ਨੇ। ਜੇਕਰ ਇਹ ਲੱਛਣ ਇਕ ਦੋ ਹਫ਼ਤੇ ਤੱਕ ਰਹਿੰਦੇ ਨੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਏ।
ਡਬਲਯੂਐਚਓ ਦੇ ਮੁਤਾਬਕ ਸੰਨ 1998 ਵਿਚ ਮਲੇਸ਼ੀਆ ਦੇ ਸੁੰਗਈ ਨਿਪਾਹ ਪਿੰਡ ਵਿਚ ਪਹਿਲੀ ਵਾਰ ਨਿਪਾਹ ਵਾਇਰਸ ਦਾ ਪਤਾ ਚੱਲਿਆ ਸੀ, ਇਸੇ ਪਿੰਡ ਦੇ ਨਾਂਅ ’ਤੇ ਇਸ ਵਾਇਰਸ ਦਾ ਨਾਂਅ ਨਿਪਾਹ ਵਾਇਰਸ ਪਿਆ। ਉਦੋਂ ਸੂਰ ਪਾਲਣ ਵਾਲੇ ਕਿਸਾਨ ਇਸ ਵਾਇਰਸ ਤੋਂ ਪੀੜਤ ਹੋਏ ਸਨ।
ਮਲੇਸ਼ੀਆ ਮਾਮਲੇ ਦੀ ਰਿਪੋਰਟ ਦੇ ਮੁਤਾਬਕ ਪਾਲਤੂ ਜਾਨਵਰਾਂ ਜਿਵੇਂ ਕੁੱਤੇ, ਬਿੱਲੀ, ਬੱਕਰੀ, ਘੋੜੇ ਤੋਂ ਵੀ ਇੰਫੈਕਸ਼ਨ ਫੈਲਣ ਦੇ ਮਾਮਲੇ ਸਾਹਮਣੇ ਆਏ ਸਨ। ਫਿਲਹਾਲ ਕੇਰਲਾ ਸਰਕਾਰ ਸਰਗਰਮੀ ਨਾਲ ਇਸ ਖ਼ਤਰਨਾਕ ਵਾਇਰਸ ਨਾਲ ਨਿਪਟਣ ਵਿਚ ਜੁਟੀ ਹੋਈ ਐ, ਜਿਸ ਦੇ ਲਈ ਸੂਬੇ ਵਿਚ ਕਈ ਮਾਹਿਰ ਟੀਮਾਂ ਪਹੁੰਚ ਚੁੱਕੀਆਂ ਨੇ।