Begin typing your search above and press return to search.

ਕੇਜਰੀਵਾਲ ਨੇ ਦਿੱਲੀ ਦੇ ਹਨੂੰਮਾਨ ਮੰਦਰ ਵਿਚ ਕੀਤੀ ਪੂਜਾ

ਨਵੀਂ ਦਿੱਲੀ, 11 ਮਈ, ਨਿਰਮਲ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਐਮ ਮਾਨ ਅਤੇ ਪਤਨੀ ਨੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਵਿਚ ਪੂਜਾ ਕੀਤੀ। ਇਸ ਮੌਕੇ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਦੁਪਹਿਰ 1 ਵਜੇ ਕੇਜਰੀਵਾਲ ਪ੍ਰੈੱਸ ਕਾਨਫਰੰਸ ਕਰਨਗੇ। ਦਿੱਲੀ ਦੇ ਮੁੱਖ […]

ਕੇਜਰੀਵਾਲ ਨੇ ਦਿੱਲੀ ਦੇ ਹਨੂੰਮਾਨ ਮੰਦਰ ਵਿਚ ਕੀਤੀ ਪੂਜਾ
X

Editor EditorBy : Editor Editor

  |  11 May 2024 7:02 AM IST

  • whatsapp
  • Telegram


ਨਵੀਂ ਦਿੱਲੀ, 11 ਮਈ, ਨਿਰਮਲ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਐਮ ਮਾਨ ਅਤੇ ਪਤਨੀ ਨੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਵਿਚ ਪੂਜਾ ਕੀਤੀ। ਇਸ ਮੌਕੇ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਦੁਪਹਿਰ 1 ਵਜੇ ਕੇਜਰੀਵਾਲ ਪ੍ਰੈੱਸ ਕਾਨਫਰੰਸ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਮਹਿਰੌਲੀ ਵਿੱਚ ਸ਼ਾਮ 4 ਵਜੇ ਅਤੇ ਕ੍ਰਿਸ਼ਨਾ ਨਗਰ ਵਿੱਚ ਸ਼ਾਮ 6 ਵਜੇ ਰੋਡ ਸ਼ੋਅ ਕਰਨਗੇ।

ਕੇਜਰੀਵਾਲ ਸ਼ੁੱਕਰਵਾਰ (10 ਮਈ) ਨੂੰ ਤਿਹਾੜ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਸਨ। ਉਹ 39 ਦਿਨ ਤਿਹਾੜ ਜੇਲ੍ਹ ਵਿੱਚ ਬੰਦ ਰਹੇ। ਅਦਾਲਤ ਨੇ ਉਸ ਨੂੰ 1 ਜੂਨ ਯਾਨੀ 22 ਦਿਨਾਂ ਦੀ ਰਾਹਤ ਦਿੱਤੀ ਹੈ। ਉਸ ਨੂੰ 2 ਜੂਨ ਨੂੰ ਤਿਹਾੜ ਵਿਚ ਆਤਮ ਸਮਰਪਣ ਕਰਨਾ ਹੋਵੇਗਾ।

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਰੋਡ ਸ਼ੋਅ ਕੀਤਾ ਅਤੇ ਦਿੱਲੀ ਵਾਸੀਆਂ ਅਤੇ ਭਗਵਾਨ ਹਨੂੰਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੇ ਇਕੱਠੇ ਹੋ ਕੇ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ। ਮੈਂ ਤਨ, ਮਨ ਅਤੇ ਧਨ ਨਾਲ ਤਾਨਾਸ਼ਾਹੀ ਦੇ ਖਿਲਾਫ ਲੜਾਈ ਲੜ ਰਿਹਾ ਹਾਂ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਨੇ ਸ਼ਨੀਵਾਰ (11 ਮਈ) ਨੂੰ ਆਪਣੀ ਪਹਿਲੀ ਸੋਸ਼ਲ ਮੀਡੀਆ ਪੋਸਟ ਕੀਤੀ। ਇਸ ਵਿੱਚ ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਰੋਡ ਸ਼ੋਅ ਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਆਪਣੀ ਪੋਸਟ ਵਿਚ ਕੇਜਰੀਵਾਲ ਨੇ ਦਿਨ ਦੇ ਪ੍ਰੋਗਰਾਮ ਦਾ ਸ਼ਡਿਊਲ ਵੀ ਦੱਸਿਆ ਹੈ।

ਇਹ ਵੀ ਪੜ੍ਹੋ

ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਵਿੱਚ ਆਪਣੀ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਭਾਜਪਾ ਦਫਤਰ ’ਚ ਫਰਸ਼ ’ਤੇ ਸੌਂ ਕੇ ਬਿਤਾਈ।

ਨਗਰ ਨਿਗਮ ਨੇ ਰਵਨੀਤ ਬਿੱਟੂ ਨੂੰ ਈ-ਮੇਲ ਰਾਹੀਂ ਨੋਟਿਸ ਭੇਜ ਕੇ ਸਰਕਾਰੀ ਮਕਾਨ ਖਾਲੀ ਕਰਨ ਅਤੇ 2 ਕਰੋੜ ਰੁਪਏ ਦਾ ਕਰਜ਼ ਮੋੜਨ ਦੀ ਹਦਾਇਤ ਕੀਤੀ ਸੀ। ਬਿੱਟੂ ਨੇ ਪਹਿਲਾਂ ਸ਼ੁੱਕਰਵਾਰ ਨੂੰ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਅਤੇ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਅਤੇ ਨਗਰ ਨਿਗਮ ਨੂੰ ਅਦਾ ਕੀਤੇ।

ਨੋਟਿਸ ਮਿਲਣ ਤੋਂ ਬਾਅਦ ਬਿੱਟੂ ਨੇ ਸਰਕਾਰੀ ਘਰ ਤੋਂ ਆਪਣਾ ਸਮਾਨ ਚੁੱਕ ਲਿਆ ਹੈ। ਜੋ ਥੋੜ੍ਹਾ ਬਚਿਆ ਹੈ, ਉਸ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਹੈ। ਬਿੱਟੂ ਨੇ ਕਿਹਾ ਹੈ ਕਿ ਲੁਧਿਆਣਾ ਦੇ ਲੋਕ ਉਨ੍ਹਾਂ ਦੇ ਆਪਣੇ ਹਨ। ਉਹ ਕਿਤੇ ਵੀ ਜਾ ਕੇ ਰਹਿ ਸਕਦਾ ਹੈ। ਭਾਵੇਂ ਉਸ ਨੂੰ ਸੜਕ ’ਤੇ ਟੈਂਟ ਵੀ ਲਾਉਣਾ ਪਵੇ, ਉਹ ਕਿਸੇ ਤੋਂ ਨਹੀਂ ਡਰੇਗਾ, ਚੋਣਾਂ ਜਿੱਤੇਗਾ।

ਬਿੱਟੂ ਨੇ ਕਿਹਾ ਕਿ ਉਸ ’ਤੇ ਸਰਕਾਰੀ ਮਕਾਨ ’ਚ ਨਾਜਾਇਜ਼ ਤੌਰ ’ਤੇ ਰਹਿਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਉਸ ਦੀ ਮਰਜ਼ੀ ਤੋਂ ਬਿਨਾਂ ਕੋਈ ਅਜਿਹੇ ਸਰਕਾਰੀ ਘਰ ਵਿਚ ਕਿਵੇਂ ਰਹਿ ਸਕਦਾ ਹੈ?

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰਾਂ ਬਦਲੀਆਂ, ਅੱਜ ਤੱਕ ਉਸ ਨੂੰ ਕਿਸੇ ਨੇ ਨੋਟਿਸ ਨਹੀਂ ਦਿੱਤਾ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਹੈ। ਹੁਣ ਉਸ ਦੀ ਨਾਮਜ਼ਦਗੀ ਰੱਦ ਕਰਵਾਉਣ ਦੀ ਸਾਜ਼ਿਸ਼ ਤਹਿਤ ਉਸ ਨੂੰ 2 ਕਰੋੜ ਰੁਪਏ ਦਾ ਨੋਟਿਸ ਸੌਂਪਿਆ ਗਿਆ, ਜੋ ਕਿ ਸਰਾਸਰ ਧੱਕੇਸ਼ਾਹੀ ਹੈ।

ਰਵਨੀਤ ਬਿੱਟੂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੇ ਇਸ਼ਾਰੇ ’ਤੇ ਨਗਰ ਨਿਗਮ ਨੇ ਉਸ ਤੋਂ ਮਾਰਕੀਟ ਅਤੇ ਸਰਕਾਰੀ ਰੇਟਾਂ ਦੇ ਮੁਕਾਬਲੇ ਦੁੱਗਣੀ ਰਕਮ ਵਸੂਲੀ ਹੈ। ਸਰਕਾਰੀ ਰੇਟ ਅਨੁਸਾਰ 2 ਕਮਰਿਆਂ ਵਾਲੀ ਕੋਠੀ ਦਾ ਕਿਰਾਇਆ 1 ਲੱਖ ਰੁਪਏ ਹੈ। ਜਦੋਂ ਕਿ 10 ਸਾਲਾਂ ਤੋਂ ਉਨ੍ਹਾਂ ਕੋਲੋਂ 2 ਲੱਖ ਰੁਪਏ ਪ੍ਰਤੀ ਮਹੀਨਾ ਵਸੂਲੇ ਗਏ ਹਨ। 10 ਸਾਲ ਪਹਿਲਾਂ ਨੋਟਿਸ ਕਿਉਂ ਨਹੀਂ ਦਿੱਤਾ ਗਿਆ?

Next Story
ਤਾਜ਼ਾ ਖਬਰਾਂ
Share it