Oops Moment: ਅਮਰੀਕਨ ਆਈਡਲ ਸ਼ੋਅ ਦੌਰਾਨ Katy Perry ਦਾ ਖੁੱਲ੍ਹਿਆ ਟੌਪ, ਗਾਇਕਾ ਦਾ ਵੀਡੀਓ ਹੋਇਆ ਵਾਇਰਲ

Oops Moment: ਅਮਰੀਕਨ ਆਈਡਲ ਸ਼ੋਅ ਦੌਰਾਨ Katy Perry ਦਾ ਖੁੱਲ੍ਹਿਆ ਟੌਪ, ਗਾਇਕਾ ਦਾ ਵੀਡੀਓ ਹੋਇਆ ਵਾਇਰਲ

ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਅਮਰੀਕਾ ਦੀ ਮਸ਼ਹੂਰ ਗਾਇਕਾ ਕੈਟੀ ਪੇਰੀ (Katy Perry) ਦੇ ਗੀਤ ਪੂਰੀ ਦੁਨੀਆ ‘ਚ ਕਾਫੀ ਮਸ਼ਹੂਰ ਹਨ। ਇਸ ਗਾਇਕਾ ਦੀ ਨਾ ਸਿਰਫ ਵਿਦੇਸ਼ਾਂ ‘ਚ ਫੈਨ ਫਾਲੋਇੰਗ ਹੈ ਸਗੋਂ ਭਾਰਤ ‘ਚ ਵੀ ਉਨ੍ਹਾਂ ਦੇ ਕਈ ਪ੍ਰਸ਼ੰਸਕ ਹਨ। ਬਾਲੀਵੁੱਡ ਸੈਲੇਬਸ ਵੀ ਅਕਸਰ ਉਨ੍ਹਾਂ ਦੇ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆਉਂਦੇ ਹਨ।

ਹੁਣ ਸਿੰਗਰ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਇਸ ਵਾਰ ਉਹ ਕਿਸੇ ਗਾਣੇ ਦੀ ਵਜ੍ਹਾ ਨਾਲ ਨਹੀਂ, ਬਲਕਿ ਆਪਣੇ ਨਾਲ ਹੋਈ ਇੱਕ ਘਟਨਾ ਦੇ ਚੱਲਦੇ ਸੂਰਖੀਆਂ ਵਿੱਚ ਹੈ। ਸੋਸ਼ਲ ਮੀਡੀਆ ਉੱਤੇ ਸਿੰਗਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੈਟੀ ਦੇ ਨਾਲ Oops Moment ਹੁੰਦਾ ਨਜ਼ਰ ਆ ਰਿਹਾ ਹੈ।

ਵੇਖੋ ਵੀਡੀਓ

ਅਮਰੀਕਨ ਆਈਡਲ ਸ਼ੋਅ ‘ਤੇ ਹੋਇਆ Oops Moment

ਕੈਟੀ ਪੇਰੀ ਇਨ੍ਹੀਂ ਦਿਨੀਂ ਅਮਰੀਕਨ ਆਈਡਲ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਹਾਲ ਹੀ ‘ਚ ਗਾਇਕਾ ਨੂੰ ਸ਼ੂਟਿੰਗ ਦੌਰਾਨ ਸ਼ਰਮਨਾਕ Oops Moment ਦਾ ਸਾਹਮਣਾ ਕਰਨਾ ਪਿਆ। ਜਦੋਂ ਰੋਮਨ ਕੋਲਿਨਜ਼ ਪ੍ਰਦਰਸ਼ਨ ਕਰ ਰਿਹਾ ਸੀ। ਉਦੋਂ ਕੈਟੀ ਦਾ ਟਾਪ ਖੁੱਲ੍ਹ ਗਿਆ। ਇਸ ਦੌਰਾਨ ਗਾਇਕ ਕੁੱਝ ਸਮੇਂ ਲਈ ਟੇਬਲ ਦੇ ਪਿੱਛੇ ਲੁਕ ਗਈ।

ਇਹ ਵੀ ਪੜ੍ਹੋ

ਮਸਕ ਦੇ ਭਾਰਤ ਦੌਰੇ ਤੋਂ ਪਹਿਲਾਂ ਪੀਐਮ ਮੋਦੀ ਦੀ ਦੋ ਟੂਕ

 ਟੇਸਲਾ ਦੇ ਮਾਲਕ ਐਲੋਨ ਮਸਕ (Elon Musk) ਅਗਲੇ ਹਫਤੇ ਭਾਰਤ ਆਉਣ ਵਾਲੇ ਹਨ। ਐਲੋਨ ਮਸਕ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ (PM Modi) ਨਾਲ ਮੁਲਾਕਾਤ ਕਰਨ ਵਾਲੇ ਹਨ। ਮਸਕ ਦੇ ਭਾਰਤ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੁਨੀਆ ਭਰ ਤੋਂ ਨਿਵੇਸ਼ ਦਾ ਸਵਾਗਤ ਹੈ। ਪਰ ਇਸ ਨਾਲ ਭਾਰਤੀਆਂ ਲਈ ਰੁਜ਼ਗਾਰ (Employment for Indians) ਦੇ ਮੌਕੇ ਪੈਦਾ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਦੇਸ਼ ‘ਚ ਨਿਵੇਸ਼ ਆਵੇ ਕਿਉਂਕਿ ਭਾਰਤ ‘ਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਪੈਸਾ ਨਿਵੇਸ਼ ਕਰਦਾ ਹੈ। ਪਰ ਕੰਮ ਲਈ ਵਹਾਇਆ ਗਿਆ ਪਸੀਨਾ ਸਾਡੇ ਆਪਣੇ ਲੋਕਾਂ ਦਾ ਹੋਣਾ ਚਾਹੀਦਾ ਹੈ।

ਭਾਰਤ ਇਲੈਕਟ੍ਰਿਕ ਵ੍ਹੀਕਲ ਉੱਤੇ ਤੇਜ਼ੀ ਨਾਲ ਵੱਧ ਰਿਹਾ ਅੱਗੇ

ਟੇਸਲਾ ਤੇ ਸਟਾਰਲਿੰਕ ਦੀ ਦੇਸ਼ ਵਿੱਚ ਸੰਭਾਵਿਤ ਐਂਟਰੀ ਦੇ ਸਵਾਲ ਦਾ ਦਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਇੱਕ ਨਿੱਜੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ, ਕਿਸੇ ਵੀ ਪ੍ਰੋਡਕਟ ਵਿੱਚ ਸਾਡੀ ਮਿੱਟੀ ਦੀ ਖੂਸ਼ਬੂ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ। ਪੀਐਮ ਮੋਦੀ ਨੇ ਕਿਹਾ, ਭਾਰਤ ਇਲੈਕਟ੍ਰਿਕ ਵ੍ਹੀਕਲ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਕੰਪਨੀਆਂ ਨੂੰ ਨਿਵੇਸ਼ ਦੀ ਮੰਗ ਕੀਤੀ ਹੈ। ਅਸੀਂ ਦੁਨੀਆਂ ਨੂੰ ਵੀ ਇਹ ਦੱਸਿਆ ਹੈ ਕਿ ਭਾਰਤ ਈਵੀ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜੇ ਤੁਸੀਂ ਨਿਰਮਾਣ (manufacturing) ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਉਣਾ ਚਾਹੀਦਾ ਹੈ।

ਪੀਐਮ ਨੇ 2015 ਵਿੱਚ ਟੇਸਲਾ ਫੈਕਟਰੀ ਦੇ ਦੌਰੇ ਨੂੰ ਕੀਤਾ ਯਾਦ

ਦੱਸ ਦੇਈਏ ਕਿ ਮੋਦੀ ਅਤੇ ਐਲੋਨ ਮਸਕ ਦੀ ਮੁਲਾਕਾਤ ਪਿਛਲੇ ਸਾਲ ਅਮਰੀਕਾ ਵਿੱਚ ਹੋਈ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 2015 ਵਿੱਚ ਟੇਸਲਾ ਫੈਕਟਰੀ ਦੇ ਦੌਰੇ ਨੂੰ ਵੀ ਯਾਦ ਕੀਤਾ। ਜਦੋਂ ਪੀਐਮ ਮੋਦੀ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਅਮਰੀਕਾ ਵਿੱਚ ਮਿਲਣ ਤੋਂ ਬਾਅਦ ਮਸਕ ਨੇ ਕਿਹਾ ਸੀ ਕਿ ਉਹ ਭਾਰਤੀ ਪੀਐਮ ਦੇ ਫੈਨ ਹਨ। ਇਸ ‘ਤੇ ਮੋਦੀ ਨੇ ਕਿਹਾ, ਐਲੋਨ ਮਸਕ ਨੂੰ ਮੋਦੀ ਦਾ ਸਮਰਥਕ ਕਹਿਣਾ ਇੱਕ ਗੱਲ ਹੈ। ਉਹ ਮੂਲ ਰੂਪ ਵਿੱਚ ਭਾਰਤ ਦਾ ਸਮਰਥਕ ਹੈ। ਮੈਂ 2015 ਵਿੱਚ ਉਸ ਦੀ ਫੈਕਟਰੀ ਵੇਖਣ ਗਿਆ ਸੀ, ਉਸ ਸਮੇਂ ਉਹਨਾਂ ਨੇ ਮੈਨੂੰ ਫੈਕਟਰੀ ਵਿੱਚ ਸਾਰਾ ਕੁੱਝ ਵਿਖਾਇਆ ਸੀ।

Related post

ਫੈਲੋਸ਼ਿੱਪ ਲਈ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ

ਫੈਲੋਸ਼ਿੱਪ ਲਈ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ…

ਨਿਰਮਲ ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਵੇਂ ਅਮਰੀਕੀਆਂ ਲਈ ਪ੍ਰਵਾਸੀ ਤੇ ਪ੍ਰਵਾਸੀਆਂ ਦੇ ਬੱਚਿਆਂ ਵਾਸਤੇ ਗਰੈਜੂਏਟ ਸਕੂਲ ਪ੍ਰੋਗਰਾਮ ਤਹਿਤ ਮੈਰਿਟ ਅਧਾਰਤ ਪਾਲ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…