15 ਕਿਲੋ ਸੋਨਾ-ਚਾਂਦੀ ਦੀ ਮਾਲਕ ਕੰਗਣਾ ਰਣੌਤ 17 ਕਰੋੜ ਦੀ ਕਰਜ਼ਈ
ਨਵੀਂ ਦਿੱਲੀ, 15 ਮਈ, ਨਿਰਮਲ : ਲੋਕ ਸਭਾ ਚੋਣਾਂ ਵਿਚ ਬੀਜੇਪੀ ਉਮੀਦਵਾਰ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਕੰਗਨਾ ਵੱਲੋਂ ਦਾਇਰ ਹਲਫ਼ਨਾਮੇ ਮੁਤਾਬਕ ਉਸ ਕੋਲ 91.66 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ ਅਤੇ ਉਸ ਤੇ 17 ਕਰੋੜ ਰੁਪਏ ਦਾ ਕਰਜ਼ਾ ਹੈ। ਲਗਜ਼ਰੀ ਕਾਰਾਂ ਅਤੇ […]
By : Editor Editor
ਨਵੀਂ ਦਿੱਲੀ, 15 ਮਈ, ਨਿਰਮਲ : ਲੋਕ ਸਭਾ ਚੋਣਾਂ ਵਿਚ ਬੀਜੇਪੀ ਉਮੀਦਵਾਰ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਕੰਗਨਾ ਵੱਲੋਂ ਦਾਇਰ ਹਲਫ਼ਨਾਮੇ ਮੁਤਾਬਕ ਉਸ ਕੋਲ 91.66 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ ਅਤੇ ਉਸ ਤੇ 17 ਕਰੋੜ ਰੁਪਏ ਦਾ ਕਰਜ਼ਾ ਹੈ। ਲਗਜ਼ਰੀ ਕਾਰਾਂ ਅਤੇ ਸਕੂਟਰਾਂ ਅਤੇ ਬੰਗਲੇ ਦੀ ਮਾਲਕਣ ਕੰਗਨਾ ਆਪਣੀ ਮਾਂ ਆਸ਼ਾ ਰਣੌਤ ਅਤੇ ਭੈਣ ਰੰਗੋਲੀ ਚੰਦੇਲ ਨਾਲ ਨਾਮਜ਼ਦਗੀ ਦਾਖਲ ਕਰਨ ਪਹੁੰਚੀ ਸੀ। ਇਸ ਮੌਕੇ ਉਸ ਨੇ ਰਵਾਇਤੀ ਹਰੇ ਰੰਗ ਦੀ ਸਾੜੀ ਦੇ ਨਾਲ ਹਿਮਾਚਲੀ ਟੋਪੀ ਪਹਿਨੀ ਹੋਈ ਸੀ।
ਕੰਗਨਾ ਦੇ ਚੋਣ ਹਲਫ਼ਨਾਮੇ ਵਿੱਚ ਪਿਛਲੇ ਪੰਜ ਵਿੱਤੀ ਸਾਲਾਂ ਦੀ ਆਮਦਨ ਬਾਰੇ ਵੀ ਜਾਣਕਾਰੀ ਦਿੱਤੀ। ਬਾਲੀਵੁੱਡ ਅਦਾਕਾਰਾ ਦੁਆਰਾ ਦਾਇਰ ਹਲਫਨਾਮੇ ਦੇ ਅਨੁਸਾਰ, ਉਸ ਕੋਲ 28.7 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 62.9 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਦੀਆਂ ਦੇਸ਼ ਭਰ ਵਿੱਚ ਜਾਇਦਾਦਾਂ ਹਨ। ਮੁੰਬਈ ਵਿੱਚ ਤਿੰਨ ਘਰ ਹਨ, ਜਿਨ੍ਹਾਂ ਦੀ ਕੀਮਤ 16 ਕਰੋੜ ਰੁਪਏ ਹੈ। ਮਨਾਲੀ ਵਿੱਚ ਇੱਕ ਬੰਗਲੇ ਦੀ ਕੀਮਤ 15 ਕਰੋੜ ਰੁਪਏ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀਆਂ ਚੰਡੀਗੜ੍ਹ ਵਿੱਚ ਚਾਰ ਜਾਇਦਾਦਾਂ ਹਨ। ਮੁੰਬਈ ਵਿੱਚ ਇੱਕ ਵਪਾਰਕ ਜਾਇਦਾਦ ਅਤੇ ਮਨਾਲੀ ਵਿੱਚ ਇੱਕ ਵਪਾਰਕ ਕੰਪਲੈਕਸ ਹੈ।
ਕੰਗਨਾ ਕੋਲ 5 ਕਰੋੜ ਰੁਪਏ ਦੇ 6.7 ਕਿਲੋ ਸੋਨੇ ਦੇ ਗਹਿਣੇ ਅਤੇ 50 ਲੱਖ ਰੁਪਏ ਦੇ 60 ਕਿਲੋ ਚਾਂਦੀ ਦੇ ਗਹਿਣੇ ਹਨ। ਹੀਰੇ ਦੇ ਗਹਿਣਿਆਂ ਦੀ ਕੀਮਤ 3 ਕਰੋੜ ਰੁਪਏ ਹੈ। ਉਸ ਕੋਲ ਤਿੰਨ ਲਗਜ਼ਰੀ ਕਾਰਾਂ ਹਨ ਜਿਨ੍ਹਾਂ ਵਿੱਚ 98 ਲੱਖ ਰੁਪਏ ਦੀ ਬੀਐਮਡਬਲਿਊ, 58 ਲੱਖ ਰੁਪਏ ਦੀ ਮਰਸੀਡੀਜ਼ ਬੈਂਜ਼ ਅਤੇ 3.91 ਕਰੋੜ ਰੁਪਏ ਦੀ ਮਰਸੀਡੀਜ਼ ਮੇਬੈਕ ਸ਼ਾਮਲ ਹੈ। ਉਸ ਨੇ 53 ਹਜ਼ਾਰ ਰੁਪਏ ਦੇ ਸਕੂਟਰ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕੰਗਨਾ ਕੋਲ ਇਸ ਸਮੇਂ 2 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ 1.35 ਕਰੋੜ ਰੁਪਏ ਦਾ ਬੈਂਕ ਬੈਲੇਂਸ ਹੈ।