ਕੰਗਨਾ ਰਣੌਤ ਨੂੰ ਚੋਣ ਲੜਨ ਲਈ ਮਿਲੀ ਟਿਕਟ

ਕੰਗਨਾ ਰਣੌਤ ਨੂੰ ਚੋਣ ਲੜਨ ਲਈ ਮਿਲੀ ਟਿਕਟ


ਮੰਡੀ, 25 ਮਾਰਚ, ਨਿਰਮਲ : ਭਾਜਪਾ ਨੇ ਲੋਕ ਸਭਾ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। 111 ਉਮੀਦਵਾਰਾਂ ਦੀ ਇਸ ਸੂਚੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਕੰਗਨਾ ਰਣੌਤ, ਯੂਪੀ ਦੇ ਮੇਰਠ ਤੋਂ ਅਰੁਣ ਗੋਵਿਲ ਅਤੇ ਪੁਰੀ ਤੋਂ ਸੰਬਿਤ ਪਾਤਰਾ ਨੂੰ ਟਿਕਟ ਦਿੱਤੀ ਗਈ ਹੈ। ਝਾਰਖੰਡ ਦੇ ਦੁਮਕਾ ਤੋਂ ਸੀਤਾ ਸੋਰੇਨ, ਯੂਪੀ ਦੇ ਗਾਜ਼ੀਆਬਾਦ ਤੋਂ ਅਤੁਲ ਗਰਗ, ਹਰਿਆਣਾ ਦੇ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਪੱਛਮੀ ਬੰਗਾਲ ’ਚ ਭਾਜਪਾ ਨੇ ਸੰਦੇਸ਼ਖੜੀ ਮਾਮਲੇ ਦੀ ਪੀੜਤਾ ਨੂੰ ਟਿਕਟ ਦਿੱਤੀ ਹੈ। ਇਸ ਪੀੜਤਾ ਨੇ ਹੀ ਮਾਮਲਾ ਉਠਾਇਆ, ਜਿਸ ਤੋਂ ਬਾਅਦ ਸ਼ੇਖ ਸ਼ਾਹਜਹਾਂ ਦੇ ਕਰੀਬੀ ਦੋਸਤ ਨੇ ਉਸ ਨੂੰ ਥੱਪੜ ਮਾਰ ਦਿੱਤਾ।

ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਵਰੁਣ ਗਾਂਧੀ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਕਾਂਗਰਸ ਤੋਂ ਭਾਜਪਾ ’ਚ ਆਏ ਜਤਿਨ ਪ੍ਰਸਾਦ ਨੂੰ ਇੱਥੋਂ ਮੈਦਾਨ ’ਚ ਉਤਾਰਿਆ ਗਿਆ ਹੈ। ਵਰੁਣ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਟਿਕਟ ਦਿੱਤੀ ਗਈ ਹੈ। ਦੁਰਵਿਜੇ ਸ਼ਾਕਿਆ ਨੂੰ ਸਵਾਮੀ ਪ੍ਰਸਾਦ ਮੌਰਿਆ ਦੀ ਬੇਟੀ ਦੀ ਜਗ੍ਹਾ ਬਦਾਯੂੰ ਤੋਂ ਟਿਕਟ ਦਿੱਤੀ ਗਈ ਹੈ।

ਭਾਜਪਾ ਹੁਣ ਤੱਕ 402 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਚਾਰ ਸੂਚੀਆਂ ਵਿੱਚ 291 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਦੂਜੇ ਪਾਸੇ ਹਰਿਆਣਾ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਅਪਣੇ ਸਾਰੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਨੇ ਐਤਵਾਰ ਰਾਤ ਹਰਿਆਣਾ ਦੀਆਂ ਬਾਕੀ 4 ਲੋਕ ਸਭਾ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਡਾ: ਅਰਵਿੰਦ ਸ਼ਰਮਾ ਨੂੰ ਰੋਹਤਕ ਤੋਂ, ਨਵੀਨ ਜਿੰਦਲ ਨੂੰ ਕੁਰੂਕਸ਼ੇਤਰ ਤੋਂ ਅਤੇ ਕੈਬਨਿਟ ਮੰਤਰੀ ਰਣਜੀਤ ਚੌਟਾਲਾ ਨੂੰ ਹਿਸਾਰ ਤੋਂ ਟਿਕਟ ਦਿੱਤੀ ਗਈ ਹੈ। ਸੋਨੀਪਤ ਤੋਂ ਮੌਜੂਦਾ ਸਾਂਸਦ ਰਮੇਸ਼ ਚੰਦਰ ਕੌਸ਼ਿਕ ਦੀ ਟਿਕਟ ਕੱਟ ਕੇ ਮੋਹਨ ਲਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਗਏ ਨਵੀਨ ਜਿੰਦਲ ਨੇ ਐਤਵਾਰ ਸ਼ਾਮ ਨੂੰ ਹੀ ਨਵੀਂ ਦਿੱਲੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲੈ ਲਈ। ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਐਤਵਾਰ ਨੂੰ ਸਿਰਸਾ ਵਿੱਚ ਸਨ। ਭਾਜਪਾ ਹਾਈਕਮਾਂਡ ਦਾ ਫੋਨ ਆਉਣ ਤੋਂ ਬਾਅਦ ਉਹ ਕਾਹਲੀ ਨਾਲ ਸਿਰਸਾ ਭਾਜਪਾ ਦਫਤਰ ਪੁੱਜੇ। ਇੱਥੇ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਟਕਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।

ਰਣਜੀਤ ਚੌਟਾਲਾ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਫੈਸਲਾ ਇੰਨੀ ਜਲਦਬਾਜ਼ੀ ’ਚ ਲਿਆ ਗਿਆ ਕਿ ਪਾਰਟੀ ਦਾ ਕੋਈ ਵੀ ਵੱਡਾ ਨੇਤਾ ਉਨ੍ਹਾਂ ਦੇ ਸਵਾਗਤ ਲਈ ਸਿਰਸਾ ’ਚ ਮੌਜੂਦ ਨਹੀਂ ਸੀ। ਨਤੀਜੇ ਵਜੋਂ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਭਾਜਪਾ ਨੇ ਅਸ਼ੋਕ ਤੰਵਰ ਨੂੰ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ।

Related post

ਅਮਰੀਕਾ : ਪੁਲਿਸ ਨੇ ‘ਕਾਲੇ’ ਵਿਅਕਤੀ ਦੀ ਧੌਣ ’ਤੇ ਰੱਖਿਆ ਗੋਡਾ, ਹੋਈ ਮੌਤ

ਅਮਰੀਕਾ : ਪੁਲਿਸ ਨੇ ‘ਕਾਲੇ’ ਵਿਅਕਤੀ ਦੀ ਧੌਣ ’ਤੇ…

ਜੌਰਜ ਫਲਾਇਡ ਦੀਆਂ ਯਾਦਾਂ ਮੁੜ ਹੋਈਆਂ ਤਾਜ਼ਾ ਉਹਾਇਓ, 27 ਅਪ੍ਰੈਲ, ਨਿਰਮਲ : ਅਮਰੀਕਾ ਦੇ ਉਹਾਇਓ ਰਾਜ ਵਿਚ ਇੱਕ ‘ਕਾਲੇ’ ਵਿਅਕਤੀ ਦੀ…
ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਨਵੀਂ ਦਿੱਲੀ, 27 ਅਪ੍ਰੈਲ, ਨਿਰਮਲ : ਭਾਰਤ ਸਰਕਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।…
ਅਮਰੀਕਾ ਵਿਚ ਭਾਰਤੀ ਨੌਜਵਾਨ ਨੂੰ ਪੁਲਿਸ ਨੇ ਮਾਰੀ ਗੋਲੀ

ਅਮਰੀਕਾ ਵਿਚ ਭਾਰਤੀ ਨੌਜਵਾਨ ਨੂੰ ਪੁਲਿਸ ਨੇ ਮਾਰੀ ਗੋਲੀ

ਟੈਕਸਸ, 26 ਅਪ੍ਰੈਲ, ਨਿਰਮਲ : ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੈਨ ਐਂਟੋਨਿਓ…