ਇੰਗਲੈਂਡ ’ਚ ਜੈਸਮੀਨ ਸੈਣੀ ਨੇ ਚਮਕਾਇਆ ਪੰਜਾਬੀਆਂ ਦਾ ਨਾਮ
ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਦੀ ਜੰਮਪਲ ਜੈਸਮੀਨ ਸਿੰਘ ਸੈਣੀ ਜਿਸ ਦਾ ਪਿਛੋਕੜ ਰਾਜਧਾਨੀ ਰੋਮ ਹੈ, ਨੇ ਵਿੱਦਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਕੇ ਇੰਗਲੈਂਡ ਵਿੱਚ ਪੜ੍ਹਾਈ ਕਰਕੇ ਇੰਗਲੈਂਡ ਦੇ ਗ੍ਰਹਿ ਵਿਭਾਗ ਡਿਜੀਟਲ ਸੰਚਾਰ ਵਿਭਾਗ ਵਿੱਚ ਡਾਇਰੈਕਟਰ ਵਜੋ ਅਹੁਦਾ ਸੰਭਾਲਿਆ ਹੈ। ਗ੍ਰਹਿ ਮੰਤਰਾਲੇ ’ਚ ਸੰਭਾਲ਼ਿਆ ਡਾਇਰੈਕਟਰ ਦਾ ਅਹੁਦਾ ਪੰਜਾਬ ਦੇ ਜਿਲ਼੍ਹਾ ਜਲੰਧਰ ਦੇ ਪਿੰਡ […]
By : Hamdard Tv Admin
ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਦੀ ਜੰਮਪਲ ਜੈਸਮੀਨ ਸਿੰਘ ਸੈਣੀ ਜਿਸ ਦਾ ਪਿਛੋਕੜ ਰਾਜਧਾਨੀ ਰੋਮ ਹੈ, ਨੇ ਵਿੱਦਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਕੇ ਇੰਗਲੈਂਡ ਵਿੱਚ ਪੜ੍ਹਾਈ ਕਰਕੇ ਇੰਗਲੈਂਡ ਦੇ ਗ੍ਰਹਿ ਵਿਭਾਗ ਡਿਜੀਟਲ ਸੰਚਾਰ ਵਿਭਾਗ ਵਿੱਚ ਡਾਇਰੈਕਟਰ ਵਜੋ ਅਹੁਦਾ ਸੰਭਾਲਿਆ ਹੈ।
ਗ੍ਰਹਿ ਮੰਤਰਾਲੇ ’ਚ ਸੰਭਾਲ਼ਿਆ ਡਾਇਰੈਕਟਰ ਦਾ ਅਹੁਦਾ
ਪੰਜਾਬ ਦੇ ਜਿਲ਼੍ਹਾ ਜਲੰਧਰ ਦੇ ਪਿੰਡ ਡੱਲੀ ਸ. ਲਾਭ ਸਿੰਘ ਸੈਣੀ ਦੀ ਪੋਤੀ , ਹਰਕਿਸ਼ਨ ਸਿੰਘ ਜੀ ਦੀ ਪੜਪੋਤੀ ਜੈਸਮੀਨ ਸਿੰਘ ਨੇ 22 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਸਮੇਤ ਪਿੰਡ ਦਾ ਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਨਾਮ ਰੌਸ਼ਨ ਕੀਤਾ ਹੈ।
ਇਟਲੀ ਤੋਂ ਇੰਗਲੈਂਡ ਜਾ ਵਸੀ ਜੈਸਮੀਨ ਸੈਣੀ
ਜੈਸਮੀਨ ਸਿੰਘ ਸੈਣੀ ਨੇ ਆਪਣੀ ਮੁਢਲੀ ਪੜ੍ਹਾਈ ਦਸੂਹਾ ਦੇ ਕੈਂਬਰਿਜ਼ ਸਕੂਲ ਵਿੱਚ ਪ੍ਰਾਪਤ ਕੀਤੀ।ਉਪਰੰਤ ਰੋਮ ਦੇ ਵੱਖ ਵੱਖ ਸਕੂਲਾਂ ਤੋ ਪੜਾਈ ਕਰਕੇ ਮਹਿਜ 15 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ਼ ਇੰਗਲੈਂਡ ਆ ਕੇ ਆਪਣੀ ਅਗਲੇਰੀ ਪੜ੍ਹਾਈ ਸ਼ੁਰੂ ਕੀਤੀ। ਜਿੱਥੇ ਉਸ ਨੇ ਅਸਟਨ ਯੂਨੀਵਰਸਿਟੀ ਬਰਮਿੰਘਮ ਵਿੱਚ ਡਿਗਰੀ ਕਰਦਿਆਂ ਨਾਲ਼-ਨਾਲ਼ 2021 ਵਿੱਚ ਇਲੈਕਸ਼ਨ ਜਿੱਤ ਕੇ ਵਾਇਸ ਪ੍ਰੇਜੀਡੇਂਟ ਐਜੂਕੇਸ਼ਨ ਬਣੀ ਅਤੇ 16000 ਵਿੱਦਿਆਰਥੀਆਂ ਦੀ ਅਗਵਾਈ ਕੀਤੀ। 2022 ਵਿੱਚ ਫ਼ਿਰ ਦੁਬਾਰਾ ਇਲੈਕਸ਼ਨ ਜਿੱਤ ਕੇ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟ ਦੀ ਆਗੂ ਚੁਣੀ ਗਈ।
ਵਿੱਦਿਆ ਦੇ ਖੇਤਰ ਵਿੱਚ ਮਾਰੀਆਂ ਵੱਡੀਆਂ ਮੱਲ੍ਹਾਂ
ਜ਼ਿੰਕਰਯੋਗ ਹੈ ਕਿ ਜੈਸਮੀਨ ਸੈਣੀ ਨੇ ਆਪਣੀ ਰਾਜਨੀਤਿਕ ਅਤੇ ਬਿਜ਼ਨਿਸ ਦੀ ਪਹਿਲੇ ਦਰਜੇ ਵਿੱਚ ਡਿਗਰੀ ਹਾਸਲ ਕਰਨ ਉਪਰੰਤ ਇੰਗਲੈਂਡ ਦੇ ਗ੍ਰਹਿ ਮੰਤਰਾਲੇ ਵਿੱਚ ਸਿਵਿਲ ਸਰਵਸਿਸ ਯੋਗਤਾਂ ਦੀਆਂ ਸਖ਼ਤ ਪ੍ਰੀਖਿਆਵਾਂ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਇੰਟਰਵਿਊ ਪੈਨਲ ਦੇ ਔਖੇ ਸਵਾਲਾਂ ਦੇ ਜਵਾਬ ਦੇ ਕੇ ਇਸ ਅਹੁਦੇ ਨੂੰ ਪ੍ਰਾਪਤ ਕੀਤਾ ਹੈ।