Begin typing your search above and press return to search.

ਜਸਦੀਪ ਸਿੰਘ ਜੱਸੀ’ ਚੇਅਰਮੈਨ ਸਿੱਖਸ ਆਫ਼ ਅਮੇਰਿਕਾ ਨੂੰ ਵਾਸ਼ਿੰਗਟਨ ਅਡਵੈਂਟਿਸਟ ਯੂਨੀਵਰਸਿਟੀ ਨੇ ‘ਡਾਕਟਰੇਟ ਇਨ ਹਿਉਮੇਨ ਲੈਟਰਸ’ ਦੀ ਡਿਗਰੀ ਨਾਲ ਸਨਮਾਨਿਤ ਕੀਤਾ

ਇਹ ਸਿਰਫ ਮੇਰਾ ਨਹੀਂ ਸਮੁੱਚੀ ਦੁਨੀਆਂ ’ਚ ਵਸਦੇ ਸਿੱਖ ਅਤੇ ਏਸ਼ੀਅਨ ਭਾਈਚਾਰੇ ਦਾ ਮਾਣ : ਜਸਦੀਪ ਜੱਸੀ ਨਿਰਮਲ ਵਾਸ਼ਿੰਗਟਨ, ਡੀ.ਸੀ. 6 ਮਈ (ਰਾਜ ਗੋਗਨਾ)- ਅਮਰੀਕੀ ਮੀਡੀਆ ਵਿੱਚ ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਜਿਸ ਵਿਚ ਉੱਘੇ ਸਮਾਜਸੇਵੀ ਅਤੇ ਸਿੱਖੀ ਦਾ ਝੰਡਾ ਸਮੁੱਚੀ ਦੁਨੀਆਂ ਵਿੱਚ ਬੁਲੰਦ ਕਰਨ […]

Jasdeep Singh Chairman Sikhs of America awarded with degree
X

Editor EditorBy : Editor Editor

  |  6 May 2024 7:18 AM IST

  • whatsapp
  • Telegram

ਇਹ ਸਿਰਫ ਮੇਰਾ ਨਹੀਂ ਸਮੁੱਚੀ ਦੁਨੀਆਂ ’ਚ ਵਸਦੇ ਸਿੱਖ ਅਤੇ ਏਸ਼ੀਅਨ ਭਾਈਚਾਰੇ ਦਾ ਮਾਣ : ਜਸਦੀਪ ਜੱਸੀ

ਨਿਰਮਲ

ਵਾਸ਼ਿੰਗਟਨ, ਡੀ.ਸੀ. 6 ਮਈ (ਰਾਜ ਗੋਗਨਾ)- ਅਮਰੀਕੀ ਮੀਡੀਆ ਵਿੱਚ ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਜਿਸ ਵਿਚ ਉੱਘੇ ਸਮਾਜਸੇਵੀ ਅਤੇ ਸਿੱਖੀ ਦਾ ਝੰਡਾ ਸਮੁੱਚੀ ਦੁਨੀਆਂ ਵਿੱਚ ਬੁਲੰਦ ਕਰਨ ਲਈ ਕਾਰਜਸ਼ੀਲ ਰਹਿਣ ਵਾਲੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ:ਜਸਦੀਪ ਸਿੰਘ ਜੱਸੀ ਨੂੰ ਵਾਸ਼ਿੰਗਟਨ ਅਡਵੈਂਟਿਸਟ ਯੂਨੀਵਰਸਿਟੀ ਨੇ ‘ਡਾਕਟਰੇਟ ਇਨਹਿਊਮੈਨ ਲੈਟਰਸ’ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਸ: ਜਸਦੀਪ ਸਿੰਘ ਜੱਸੀ’ ਮੈਰੀਲੈਂਡ ਗਵਰਨਰਸ ਕਮਿਸ਼ਨ ਆਨ ਸਾਊਥ ਏਸ਼ੀਅਨ ਅਮੈਰਿਕਨ ਅਫੇਅਰਸ ਦੇ ਚੈਅਰਮੈਨ ਦੇ ਵਜੋ ਵੀ ਲੰਮਾ ਸਮਾਂ ਸੇਵਾਵਾਂ ਨਿਭਾ ਚੁੱਕੇ ਹਨ।

ਦੁਨੀਆਂ ਵਿਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਸ: ਜਸਦੀਪ ਸਿੰਘ ਜੱਸੀ‘ ਦੀ ਅਗਵਾਈ ’ਚ ਸਿੱਖਸ ਆਫ਼ ਅਮੇਰਿਕਾ ਵਲੋ ਮੈਡੀਕਲ ਕੈਂਪ ਲਗਾਏ ਜਾਦੇ ਹਨ ਅਤੇਲੋੜੀਂਦੀਆਂ ਵਸਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਲੋੜਵੰਦ ਸਕੂਲੀ ਬੱਚਿਆਂ ਨੂੰ ਸਕੂਲੀ ਬੈਗਅਤੇ ਬੂਟ ਜੁਰਾਬਾਂ ਵੀ ਦਿੱਤੇ ਜਾਂਦੇ ਹਨ। ਹਾਲ ਹੀ ਵਿੱਚ ਸ: ਜਸਦੀਪ ਸਿੰਘ ਜੱਸੀ ਨੇ ਸਿੱਖਸ ਆਫਅਮੈਰਿਕਾ ਵਲੋਂ ਅੰਮ੍ਰਿਤਸਰ ਵਿਚ 100 ਬੱਚਿਆਂ ਨੂੰ ਵਜ਼ੀਫੇ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬਦੀਆਂ ਦੋ ਗਲੀਆਂ ਦੀ ਸਫ਼ਾਈ ਦੀ ਜ਼ਿੰਮੇਵਾਰੀਵੀ ਪੱਕੇ ਤੌਰ ’ਤੇ ਲਈ ਗਈ ਹੈ। ਭਾਈਚਾਰਕ, ਸਿਆਸੀ ਅਤੇ ਸਮਾਜ ਸੇਵੀ ਆਗੂਆਂ ਵਲੋ ਸ.ਜਸਦੀਪ ਸਿੰਘ ਜੱਸੀ ਨੂੰ ਵਧਾਈਆ ਭੇਟ ਕੀਤੀਆਂ ਗਈਆਂ ਸਿੱਖਸ ਆਫ਼ ਅਮੇਰਿਕਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਅਤੇ ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਸ.ਜਸਦੀਪ ਸਿੰਘ ਜੱਸੀ ਨੂੰ ਮਿਲੇ ਮਾਣ ਨੂੰ ਸਿੱਖਸ ਆਫ ਅਮੇਰਿਕਾ ਦਾ ਰੁਤਬਾਦੁਨੀਆਂ ’ਚ ਵੱਡਾ ਕੀਤਾ ਹੈ। ਉਹਨਾਂ ਕਿਹਾ ਕਿਉਹਨਾਂ ਦੀ ਸੰਸਥਾ ਹੋਰ ਵੀ ਸਮਾਜ ਸੇਵੀ ਕਾਰਜਾਂ ਨੂੰ ਵੱਡੇ ਪੱਧਰ ’ਤੇ ਅਮਲ ’ਚ ਲਿਆਉਣ ਲਈ ਉਤਸ਼ਾਹਿਤ ਹੋਈ ਹੈ।

ਇਸ ਮੌਕੇ ਸ: ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹ ਮਾਣ ਉਹਨਾਂ ਦਾਹੀ ਨਹੀਂ ਸਗੋਂ ਸਮੁੱਚੇ ਏਸ਼ੀਅਨ ਅਤੇ ਸਮੁੱਚੀ ਦੁਨੀਆਂ ’ਚ ਵਸਦੇ ਸਿੱਖ ਭਾਈਚਾਰੇ ਦਾ ਮਾਣ ਹੈ।ਉਹ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦਕਰਦੇ ਹਨ ਜਿਹਨਾਂ ਦੀ ਮਿਹਰ ਨਾਲ ਉਹ ਸਮਾਜਸੇਵੀ ਕਾਰਜ ਕਰ ਰਹੇ ਹਨ ਅਤੇ ਅਜਿਹੇ ਮਾਣਹਾਸਲ ਹੋ ਰਹੇ ਹਨ। ਉਹਨਾਂ ਵਾਸ਼ਿੰਗਟਨ ਅਡਵੈਂਟਿਸਟ ਯੂਨੀਵਰਸਿਟੀ ਦੀ ਫੈਕਿਲਟੀ ਅਤੇ ਬੋਰਡ ਦਾ ਵੀ ਧੰਨਵਾਦ ਕੀਤਾ। ਜਿਹਨਾਂ ਨੇ ਉਹਨਾਂ ਨੂੰ ਇਸ ਸਨਮਾਨ ਲਈ ਚੁਣਿਆ।

ਇਹ ਵੀ ਪੜ੍ਹੋ

ਲੋਕ ਸਭਾ ਚੋਣਾਂ 2024 ਲਈ ਕੁੱਝ ਥਾਵਾਂ ’ਤੇ ਵੋਟਾਂ ਪੈ ਗਈਆਂ ਹਨ। ਕਈ ਥਾਵਾਂ ’ਤੇ ਹਾਲੇ ਵੋਟਾਂ ਪੈਣੀਆਂ ਹਨ। ਪੰਜਾਬ ਵਿਚ ਚੋਣ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ।

ਦੱਸਦੇ ਚਲੀਏ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਹੁਣ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਅਤੇ ਆਪਣਾ ਆਧਾਰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੰਭਾਲੇਗੀ। ਉਹ ਤਿੰਨ ਲੋਕ ਸਭਾ ਹਲਕਿਆਂ ਵਿੱਚ ਰੈਲੀਆਂ ਕਰੇਗੀ। ਇਸ ਵਿੱਚ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸ਼ਾਮਲ ਹਨ। ਇਸ ਸਬੰਧੀ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਇਸ ਹਫਤੇ 9 ਅਤੇ 10 ਤਰੀਕ ਨੂੰ ਪੰਜਾਬ ਆਵੇਗੀ। ਹਾਲਾਂਕਿ ਇਸ ’ਤੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ। ਲੋਕ ਸਭਾ ਚੋਣਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਆਪਣੀ ਸਰਕਾਰ ਹੈ। ਨਾਲ ਹੀ ਪਾਰਟੀ 13 ਸੀਟਾਂ ’ਤੇ ਚੋਣ ਲੜ ਰਹੀ ਹੈ।

ਭਾਵੇਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਕੇਸ ਵਿੱਚ ਜੇਲ੍ਹ ਵਿੱਚ ਹੋਣ ਕਾਰਨ ਇਸ ਵਾਰ ਚੋਣ ਪ੍ਰਚਾਰ ਵਿੱਚ ਹਿੱਸਾ ਨਹੀਂ ਲੈ ਸਕਣਗੇ। ਪਰ ਉਹ ਸਾਰੀ ਚੋਣ ਰਣਨੀਤੀ ਜੇਲ੍ਹ ਤੋਂ ਹੀ ਤਿਆਰ ਕਰ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੀਐਮ ਭਗਵੰਤ ਮਾਨ ਮਹੀਨੇ ਵਿੱਚ ਦੋ ਵਾਰ ਉਨ੍ਹਾਂ ਨੂੰ ਮਿਲ ਚੁੱਕੇ ਹਨ।

ਉਸ ਤੋਂ ਬਾਅਦ ਹੁਣ ਸੁਨੀਤਾ ਕੇਜਰੀਵਾਲ ਦਾ ਪ੍ਰੋਗਰਾਮ ਤਿੰਨ ਸਰਕਲਾਂ ਵਿੱਚ ਤਿਆਰ ਕੀਤਾ ਗਿਆ ਹੈ। ਇਹ ਉਹ ਹਲਕੇ ਹਨ ਜਿੱਥੇ ਹਿੰਦੂ ਵੋਟਰ ਬਹੁਗਿਣਤੀ ਵਿੱਚ ਹਨ। ਨਾਲ ਹੀ, ਇਹ ਸਾਰੀਆਂ ਸੀਟਾਂ ਰਾਜਾਂ ਦੀਆਂ ਹੌਟ ਸੀਟਾਂ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਸੀ.ਐਮ.ਭਗਵੰਤ ਮਾਨ ਖੁਦ ਸਾਰੇ ਹਲਕਿਆਂ ਦੀ ਅਗਵਾਈ ਕਰ ਚੁੱਕੇ ਹਨ। ਉਹ ਹਰ ਖੇਤਰ ਵਿੱਚ ਰੋਡ ਸ਼ੋਅ, ਰੈਲੀਆਂ ਅਤੇ ਜਨਤਕ ਮੀਟਿੰਗਾਂ ਕਰ ਰਿਹਾ ਹੈ। ਉਨ੍ਹਾਂ ਨੇ ਸਮੁੱਚੀ ਚੋਣ ਮੁਹਿੰਮ ਦਾ ਸ਼ਡਿਊਲ ਬਣਾ ਲਿਆ ਹੈ। ਉਸ ਅਨੁਸਾਰ ਸਾਰਾ ਪ੍ਰਚਾਰ ਚੱਲ ਰਿਹਾ ਹੈ।

ਸੁਨੀਤਾ ਕੇਜਰੀਵਾਲ ਪੰਜਾਬ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਪਿਛਲੇ ਮਹੀਨੇ ਉਨ੍ਹਾਂ ਦਿੱਲੀ ਵਿਖੇ ਪੰਜਾਬ ਦੇ ਲਗਭਗ ਸਾਰੇ ਸਰਕਲਾਂ ਦੇ ਆਗੂਆਂ ਅਤੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਸਮੁੱਚੇ ਹਾਲਾਤ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ। ਇਸ ਮੀਟਿੰਗ ਵਿੱਚ ‘ਆਪ’ ਦੇ ਪੰਜਾਬ ਸਹਿ ਇੰਚਾਰਜ ਜਰਨੈਲ ਸਿੰਘ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਪਾਰਟੀ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਕੇਂਦਰ ਨੂੰ ਘੇਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।

Next Story
ਤਾਜ਼ਾ ਖਬਰਾਂ
Share it