Begin typing your search above and press return to search.

ਜਗਰਾਉਂ ਦੀ ਧੀ ਇੰਗਲੈਂਡ ਵਿਚ ਡਿਪਟੀ ਮੇਅਰ ਬਣੀ

ਜਗਰਾਉਂ, 23 ਮਈ, ਨਿਰਮਲ : ਪੰਜਾਬੀਆਂ ਨੇ ਵਿਦੇਸ਼ਾਂ ’ਚ ਵੱਖ ਵੱਖ ਖੇਤਰਾਂ ਵਿਚ ਕਈ ਮੱਲਾਂ ਮਾਰੀਆਂ। ਇਸੇ ਤਰ੍ਹਾਂ ਜਗਰਾਉਂ ਦੀ ਧੀ ਨੇ ਪੰਜਾਬ ਦਾ ਨਾਂ ਰ”ੌਸ਼ਨ ਕੀਤਾ। ਜਗਰਾਉਂ ਤੋਂ ਕੁੱਝ ਦੂਰੀ ’ਤੇ ਸਥਿਤ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਇੰਗਲੈਂਡ ਦੀ ਰਾਜਨੀਤਿਕ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋਂ ਲਗਾਤਾਰ 30 ਸਾਲ ਤੋਂ ਬੋਰੋਕਾਊਂਸਲ ਚੋਣਾਂ ਜਿੱਤਦੀ ਆ ਰਹੀ […]

ਜਗਰਾਉਂ ਦੀ ਧੀ ਇੰਗਲੈਂਡ ਵਿਚ ਡਿਪਟੀ ਮੇਅਰ ਬਣੀ

Editor EditorBy : Editor Editor

  |  23 May 2024 2:55 AM GMT

  • whatsapp
  • Telegram
  • koo


ਜਗਰਾਉਂ, 23 ਮਈ, ਨਿਰਮਲ : ਪੰਜਾਬੀਆਂ ਨੇ ਵਿਦੇਸ਼ਾਂ ’ਚ ਵੱਖ ਵੱਖ ਖੇਤਰਾਂ ਵਿਚ ਕਈ ਮੱਲਾਂ ਮਾਰੀਆਂ। ਇਸੇ ਤਰ੍ਹਾਂ ਜਗਰਾਉਂ ਦੀ ਧੀ ਨੇ ਪੰਜਾਬ ਦਾ ਨਾਂ ਰ”ੌਸ਼ਨ ਕੀਤਾ। ਜਗਰਾਉਂ ਤੋਂ ਕੁੱਝ ਦੂਰੀ ’ਤੇ ਸਥਿਤ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਇੰਗਲੈਂਡ ਦੀ ਰਾਜਨੀਤਿਕ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋਂ ਲਗਾਤਾਰ 30 ਸਾਲ ਤੋਂ ਬੋਰੋਕਾਊਂਸਲ ਚੋਣਾਂ ਜਿੱਤਦੀ ਆ ਰਹੀ ਆ ਤੇ ਇਸ ਵਾਰ ਉਨਾਂ ਨੂੰ ਸ਼ਹਿਰ ਰੋਇਲ ਬਰੋਟ ਆਫ ਵਿੰਡਸਰ ਵਿਚ ਡਿਪਟੀ ਮੇਅਰ ਦਾ ਆਹੁਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਸਾਇਮਨ ਬੌਂਡ ਨੂੰ ਮੇਅਰ ਦਾ ਆਹੁਦਾ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਅਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਹਾਲ ਹੀ ਵਿੱਚ ਬਣੇ ਡਿਪਟੀ ਮੇਅਰ ਮੈਂਡੀ ਬਰਾੜ (ਮਹਿੰਦਰ ਕੌਰ ਬਰਾੜ) ਦਾ ਪਿੰਡ ਰਾਜੇਆਣਾ (ਮੋਗਾ) ਵਿਚ ਹਰਵਿਪਨਜੀਤ ਸਿੰਘ ਨਾਲ ਵਿਆਹ ਹੋਇਆ ਸੀ ਤੇ ਫਿਰ ਉਹ ਇੰਗਲੈਂਡ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਰੀਬ 30 ਸਾਲ ਤੋਂ ਇੰਗਲੈਂਡ ਦੇ ਸ਼ਹਿਰ ਮੇਡਨਹੈਡ ਵਿਖੇ ਚੋਣ ਲੜਦੇ ਆ ਰਹੇ ਤੇ ਲਗਾਤਾਰ ਜਿੱਤ ਵੀ ਰਹੇ ਹਨ।

ਉਕਤ ਰਾਜਨੀਤਿਕ ਪਾਰਟੀ ਲਿਬਰਲ ਡੈਮੋਕਰੈਟਿਕ ਵੱਲੋਂ ਮੈਂਡੀ ਬਰਾੜ ਦੀਆਂ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਲਗਾਤਾਰ ਜਿੱਤ ਨੂੰ ਦੇਖਦੇ ਹੋਏ ਇਹ ਡਿਪਟੀ ਮੇਅਰ ਦਾ ਆਹੁਦਾ ਦਿੱਤਾ ਗਿਆ ਹੈ। ਇਸ ਮੌਕੇ ਮੈਂਡੀ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੂੰ ਮਿਲੇ ਇਸ ਆਹੁਦੇ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ 26 ਮਈ ਨੂੰ ਚੰਡੀਗੜ੍ਹ ਆ ਰਹੀ ਹੈ। ਇੱਥੇ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਲਈ ਵੋਟਾਂ ਮੰਗਣਗੇ। ਉਨ੍ਹਾਂ ਦੀ ਤਰਫੋਂ ਇੱਥੇ ਕੋਈ ਜਨਤਕ ਮੀਟਿੰਗ ਨਹੀਂ ਕੀਤੀ ਜਾਵੇਗੀ। ਪਰ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਜਾਵੇਗਾ। ਕਾਂਗਰਸੀ ਆਗੂ ਇਸ ਰੋਡ ਸ਼ੋਅ ਲਈ ਰੂਟ ਪਲਾਨ ਤਿਆਰ ਕਰ ਰਹੇ ਹਨ। ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਜਲਦੀ ਹੀ ਰੂਟ ਪਲਾਨ ਤਿਆਰ ਕਰਕੇ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਜਾਵੇਗੀ।

ਚੰਡੀਗੜ੍ਹ ਵਿੱਚ ਕਾਂਗਰਸ ਵੱਲੋਂ ਹਾਲੇ ਤੱਕ ਕੋਈ ਵੱਡੀ ਜਨਤਕ ਮੀਟਿੰਗ ਜਾਂ ਰੈਲੀ ਨਹੀਂ ਕੀਤੀ ਗਈ। ਪ੍ਰਿਅੰਕਾ ਗਾਂਧੀ ਵੱਲੋਂ 26 ਤਰੀਕ ਨੂੰ ਕੀਤਾ ਜਾਣ ਵਾਲਾ ਰੋਡ ਸ਼ੋਅ ਪਹਿਲਾ ਪ੍ਰੋਗਰਾਮ ਹੋਵੇਗਾ। ਜਦੋਂ ਚੰਡੀਗੜ੍ਹ ’ਚ ਕਾਂਗਰਸ ਇਸ ਤਰ੍ਹਾਂ ਪ੍ਰਚਾਰ ਕਰੇਗੀ। ਫਿਲਹਾਲ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਘਰ-ਘਰ ਜਾ ਕੇ ਜਾਂ ਛੋਟੀਆਂ-ਛੋਟੀਆਂ ਜਨਤਕ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕਰ ਰਹੇ ਹਨ। ਹਾਲਾਂਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਮੰਗਲਵਾਰ ਨੂੰ ਚੰਡੀਗੜ੍ਹ ’ਚ ਮੌਜੂਦ ਸਨ। ਪਰ ਉਸਨੇ ਕੋਈ ਵੱਡਾ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ।

ਮਲਿਕਾਰਜੁਨ ਖੜਗੇ ਨੇ ਹੋਟਲ ਤਾਜ ’ਚ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਮਨੀਸ਼ ਤਿਵਾੜੀ ਪਿਛਲੇ 40 ਸਾਲਾਂ ਤੋਂ ਚੰਡੀਗੜ੍ਹ ਤੋਂ ਚੋਣ ਲੜਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਕਿਸੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਪਰ ਇਸ ਵਾਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਹੈ। ਇਸ ਵਾਰ ਵੀ ਚੰਡੀਗੜ੍ਹ ਤੋਂ ਚੋਣ ਲੜਨ ਲਈ ਕਈ ਸਮਰੱਥ ਆਗੂ ਸਨ, ਫਿਰ ਵੀ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਗਿਆ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਖੜਗੇ ਦੇ ਨਾਲ ਮਨੀਸ਼ ਤਿਵਾੜੀ ਵੀ ਮੌਜੂਦ ਸਨ। ਦੱਸ ਦੇਈਏ ਕਿ ਇਸ ਵਾਰ ਕਾਂਗਰਸ ਨੇ ਦਿੱਗਜ ਨੇਤਾ ਪਵਨ ਬਾਂਸਲ ਦੀ ਟਿਕਟ ਰੱਦ ਕਰਕੇ ਮਨੀਸ਼ ਤਿਵਾੜੀ ਨੂੰ ਮੈਦਾਨ ਵਿੱਚ ਉਤਾਰਿਆ ਹੈ।

Next Story
ਤਾਜ਼ਾ ਖਬਰਾਂ
Share it