Begin typing your search above and press return to search.

ਇਜਰਾਈਲ ਵਲੋਂ ਛੱਡੇ ਫਲਸਤੀਨੀ ਕੈਦੀਆਂ ਦੇ ਘਰ ਵਾਲਿਆਂ ਨੇ ਕੀ ਕਿਹਾ , ਹਮਾਸ ਵਲੋਂ ਕਿਵੇਂ ਛੱਡੇ ਗਏ ਬੰਧਕ, ਪੜ੍ਹੋ ਪੂਰੀ ਖ਼ਬਰ

ਤੇਲ ਅਵੀਵ, 25 ਨਵੰਬਰ, ਨਿਰਮਲ : ਇਜ਼ਰਾਈਲ ਨੇ 39 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ। ਹਮਾਸ ਵਲੋਂ 13 ਇਜਰਾਇਲੀ ਛੱਡੇ ਗਏ। ਨਾਲ ਹੀ 11 ਵਿਦੇਸ਼ੀ ਬੰਧਕਾਂ ਨੂੰ ਵੀ ਹਮਾਸ ਵਲੋਂ ਰਿਹਾਅ ਕੀਤਾ ਗਿਆ। ਫਲਸਤੀਨੀ ਕੈਦੀਆਂ ਦੇ ਰਿਹਾਅ ਹੋਣ ’ਤੇ ਉਨ੍ਹਾਂ ਦੇ ਘਰ ਵਾਲਿਆਂ ਨੇ ਖੁਸ਼ੀ ਜਤਾਈ ਪਰ ਨਾਲ ਹੀ ਕਿਹਾ ਕਿ ਉਹ ਉਨ੍ਹਾਂ ਲੋਕਾਂ ਲਈ ਦੁਖੀ […]

ਇਜਰਾਈਲ ਵਲੋਂ ਛੱਡੇ ਫਲਸਤੀਨੀ ਕੈਦੀਆਂ ਦੇ ਘਰ ਵਾਲਿਆਂ ਨੇ ਕੀ ਕਿਹਾ , ਹਮਾਸ ਵਲੋਂ ਕਿਵੇਂ ਛੱਡੇ ਗਏ ਬੰਧਕ, ਪੜ੍ਹੋ ਪੂਰੀ ਖ਼ਬਰ
X

Editor EditorBy : Editor Editor

  |  25 Nov 2023 4:47 AM IST

  • whatsapp
  • Telegram


ਤੇਲ ਅਵੀਵ, 25 ਨਵੰਬਰ, ਨਿਰਮਲ : ਇਜ਼ਰਾਈਲ ਨੇ 39 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ। ਹਮਾਸ ਵਲੋਂ 13 ਇਜਰਾਇਲੀ ਛੱਡੇ ਗਏ। ਨਾਲ ਹੀ 11 ਵਿਦੇਸ਼ੀ ਬੰਧਕਾਂ ਨੂੰ ਵੀ ਹਮਾਸ ਵਲੋਂ ਰਿਹਾਅ ਕੀਤਾ ਗਿਆ। ਫਲਸਤੀਨੀ ਕੈਦੀਆਂ ਦੇ ਰਿਹਾਅ ਹੋਣ ’ਤੇ ਉਨ੍ਹਾਂ ਦੇ ਘਰ ਵਾਲਿਆਂ ਨੇ ਖੁਸ਼ੀ ਜਤਾਈ ਪਰ ਨਾਲ ਹੀ ਕਿਹਾ ਕਿ ਉਹ ਉਨ੍ਹਾਂ ਲੋਕਾਂ ਲਈ ਦੁਖੀ ਹਨ ਜਿਨ੍ਹਾਂ ਨੇ ਗਾਜ਼ਾ ਪੱਟੀ ਵਿਹ ਅਪਣੀ ਜਾਨ ਗਵਾਈ ਹੈ।

ਹਮਾਸ ਵਿਚਾਲੇ 4 ਦਿਨਾਂ ਲਈ ਜੰਗਬੰਦੀ ਹੈ। 24 ਨਵੰਬਰ ਨੂੰ 4 ਦਿਨਾਂ ਲਈ ਜੰਗਬੰਦੀ ਸ਼ੁਰੂ ਹੋਈ ਸੀ। ਗਾਜ਼ਾ ਵਿੱਚ 14 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਇਜ਼ਰਾਈਲ ਨੇ ਹਮਲੇ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਦੇਰ ਰਾਤ ਹਮਾਸ ਨੇ 25 ਬੰਧਕਾਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਵਿੱਚ ਇੱਕ 2 ਸਾਲਾ ਲੜਕੀ ਅਤੇ ਇੱਕ 85 ਸਾਲਾ ਬਜ਼ੁਰਗ ਔਰਤ ਸ਼ਾਮਲ ਹੈ। ਇਹ ਸਾਰੇ ਇਜ਼ਰਾਈਲ ਪਹੁੰਚ ਗਏ ਹਨ। ਇਸ ਦੇ ਬਦਲੇ ਇਜ਼ਰਾਈਲ ਨੇ ਵੀ 39 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਅਲ ਜਜ਼ੀਰਾ ਮੁਤਾਬਕ ਇਨ੍ਹਾਂ ‘ਚ 24 ਔਰਤਾਂ ਅਤੇ 15 ਨਾਬਾਲਗ ਲੜਕੇ ਸ਼ਾਮਲ ਹਨ।

49 ਦਿਨਾਂ ਦੀ ਲੜਾਈ ਤੋਂ ਬਾਅਦ ਹਮਾਸ ਨੇ ਬੰਧਕ ਬਣਾਏ 12 ਥਾਈ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਹੈ। ਇਹ ਜਾਣਕਾਰੀ ਥਾਈਲੈਂਡ ਦੀ ਪ੍ਰਧਾਨ ਮੰਤਰੀ ਸ਼ਰੇਥਾ ਥਾਵਿਸਿਨ ਨੇ ਐਕਸ. ਉਨ੍ਹਾਂ ਕਿਹਾ- ਹਮਾਸ ਨੇ ਸਾਡੇ 12 ਨਾਗਰਿਕਾਂ ਨੂੰ ਰਿਹਾਅ ਕੀਤਾ ਹੈ। ਦੂਤਾਵਾਸ ਦੇ ਅਧਿਕਾਰੀ ਉਨ੍ਹਾਂ ਨੂੰ ਲੈਣ ਜਾ ਰਹੇ ਹਨ। ਥਾਈ ਸਰਕਾਰ ਮੁਤਾਬਕ ਹਮਾਸ ਨੇ ਉਸ ਦੇ 26 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ।

ਇਸ ਦੇ ਨਾਲ ਹੀ ਹਮਾਸ ਨੇ 13 ਇਜ਼ਰਾਈਲੀ ਬੰਧਕਾਂ ਨੂੰ ਵੀ ਰਿਹਾਅ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਤੱਕ ਰਿਹਾਅ ਕੀਤੇ ਗਏ ਬੰਧਕਾਂ ਦੀ ਕੁੱਲ ਗਿਣਤੀ 25 ਹੋ ਗਈ ਹੈ। ਸਾਰੇ ਬੰਧਕਾਂ ਨੂੰ ਮਿਸਰ ਦੀ ਰਫਾਹ ਸਰਹੱਦ ਤੋਂ ਇਜ਼ਰਾਈਲ ਦੇ ਹੈਤਜ਼ਰੀਮ ਏਅਰਬੇਸ ਤੇ ਲਿਆਂਦਾ ਗਿਆ ਸੀ। ਨਿਊਯਾਰਕ ਟਾਈਮਜ਼ ਮੁਤਾਬਕ 4 ਦਿਨਾਂ ਦੀ ਜੰਗਬੰਦੀ ਦੌਰਾਨ 150 ਫਲਸਤੀਨੀ ਕੈਦੀਆਂ ਦੇ ਬਦਲੇ ਕੁੱਲ 50 ਬੰਧਕਾਂ ਨੂੰ ਰਿਹਾਅ ਕਰਨ ‘ਤੇ ਸਹਿਮਤੀ ਬਣੀ ਹੈ। ਇਜ਼ਰਾਈਲ ਨੇ ਬੰਧਕਾਂ ਨੂੰ ਵਾਪਸ ਲਿਆਉਣ ਲਈ ਇਸ ਆਪਰੇਸ਼ਨ ਦਾ ਨਾਂ ‘ਸਵਰਗ ਦਾ ਦਰਵਾਜ਼ਾ’ ਰੱਖਿਆ ਹੈ।

ਹਮਾਸ ਦੀ ਕੈਦ ਵਿੱਚ 250 ਬੰਧਕ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਇਜ਼ਰਾਈਲੀ ਨਾਗਰਿਕ ਹਨ। 20 ਤੋਂ ਵੱਧ ਅਮਰੀਕੀ ਨਾਗਰਿਕ ਲਾਪਤਾ ਹਨ। ਇਕ ਅਮਰੀਕੀ ਸੰਸਦ ਨੇ ਕਿਹਾ ਕਿ 10 ਅਮਰੀਕੀ ਨਾਗਰਿਕ ਹਮਾਸ ਦੀ ਕੈਦ ਵਿਚ ਹਨ। ਥਾਈਲੈਂਡ ਦੇ 26 ਅਤੇ ਜਰਮਨੀ ਦੇ 8 ਨਾਗਰਿਕ ਵੀ ਬੰਦੀ ਹਨ। ਅਰਜਨਟੀਨਾ ਦੇ 16 ਨਾਗਰਿਕ ਵੀ ਕੈਦ ਹਨ।

9 ਬ੍ਰਿਟਿਸ਼ ਨਾਗਰਿਕਾਂ ਦੀ ਮੌਤ ਹੋ ਗਈ ਹੈ। 7 ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਹਮਾਸ ਦੀ ਕੈਦ ਵਿਚ ਹਨ। ਫਰਾਂਸ ਦੇ ਨਾਗਰਿਕ ਵੀ ਕੈਦ ਹਨ, ਉਨ੍ਹਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਨੀਦਰਲੈਂਡ ਦਾ ਇੱਕ 18 ਸਾਲਾ ਨਾਗਰਿਕ ਵੀ ਬੰਦੀ ਵਿੱਚ ਹੈ। ਪੁਰਤਗਾਲ ਦੇ ਚਾਰ ਨਾਗਰਿਕ, ਚਿਲੀ ਦਾ ਇੱਕ ਨਾਗਰਿਕ ਅਤੇ ਇਟਲੀ ਦਾ ਇੱਕ ਨਾਗਰਿਕ ਵੀ ਹਮਾਸ ਦੀ ਕੈਦ ਵਿੱਚ ਹੈ।

ਇਸ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਜੰਗਬੰਦੀ ਬਹੁਤ ਘੱਟ ਸਮੇਂ ਲਈ ਸੀ। ਇਸਦਾ ਮਤਲਬ ਇਹ ਨਹੀਂ ਕਿ ਅਸੀਂ ਰੁਕ ਜਾਵਾਂਗੇ।

ਉਸਨੇ ਤੇਲ ਅਵੀਵ ਪਹੁੰਚੇ ਇਟਲੀ ਦੇ ਰੱਖਿਆ ਮੰਤਰੀ ਨੂੰ ਕਿਹਾ - ਅਸੀਂ 4 ਦਿਨਾਂ ਬਾਅਦ ਪੂਰੀ ਤਾਕਤ ਨਾਲ ਦੁਬਾਰਾ ਹਮਲਾ ਕਰਾਂਗੇ। ਹਮਲੇ ਵਿਚ ਪੂਰੀ ਫੌਜ ਤਾਇਨਾਤ ਰਹੇਗੀ। ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਹਮਾਸ ਨੂੰ ਤਬਾਹ ਨਹੀਂ ਕੀਤਾ ਜਾਂਦਾ। ਇਜ਼ਰਾਈਲ ਦੇ ਕੈਬਨਿਟ ਮੰਤਰੀ ਬੈਨੀ ਗੈਂਟਜ਼ ਨੇ ਵੀ ਇਸੇ ਗੱਲ ਨੂੰ ਦੁਹਰਾਇਆ ਹੈ।

ਜੰਗਬੰਦੀ ਤੋਂ ਬਾਅਦ ਹਮਾਸ ਦੇ ਇਸ਼ਾਰੇ ਤੇ ਲੋਕ ਉੱਤਰੀ ਗਾਜ਼ਾ ਵੱਲ ਪਰਤ ਰਹੇ ਹਨ। ਦਰਅਸਲ 7 ਅਕਤੂਬਰ ਨੂੰ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਉਤਰੀ ਗਾਜ਼ਾ ਵਿਚ ਰਹਿਣ ਵਾਲੇ ਲੋਕਾਂ ਨੂੰ ਦੱਖਣੀ ਗਾਜ਼ਾ ਜਾਣ ਲਈ ਕਿਹਾ ਸੀ, ਤਾਂ ਕਿ ਜੰਗ ਵਿਚ ਲੋਕ ਮਾਰੇ ਨਾ ਜਾਣ ਅਤੇ ਹਮਾਸ ਨੂੰ ਜਲਦੀ ਖਤਮ ਕੀਤਾ ਜਾ ਸਕੇ। ਹਾਲਾਂਕਿ ਹੁਣ ਉਜਾੜੇ ਗਏ ਲੋਕ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ। ਇਜ਼ਰਾਇਲੀ ਫੌਜ ਇੱਕ ਵਾਰ ਫਿਰ ਅਸਮਾਨ ਤੋਂ ਪਰਚੇ ਸੁੱਟ ਰਹੀ ਹੈ ਅਤੇ ਲੋਕਾਂ ਨੂੰ ਵਾਪਸ ਆਉਣ ਤੋਂ ਰੋਕ ਰਹੀ ਹੈ।

Next Story
ਤਾਜ਼ਾ ਖਬਰਾਂ
Share it