ਹਮਾਸ ਤੋਂ ਬਦਲਾ ਲੈਣ ਲਈ ਇਜ਼ਰਾਈਲ ਨੇ ਬਣਾਈ ਖ਼ਾਸ ਫੋਰਸ
ਯੇਰੂਸ਼ਲਮ, 23 ਅਕਤੂਬਰ, ਨਿਰਮਲ : ਇਜ਼ਰਾਈਲੀ ਹਮਲੇ ਵਿਚ ਹਮਾਸ ਦੇ ਕੁਝ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਹਮਾਸ ਦੀ ਬਟਾਲੀਅਨ ਦੇ ਮੁਖੀ ਬਿਲਾਲ ਅਲ ਕੇਦਰਾ ਅਤੇ ਹਮਾਸ ਦੇ ਕੰਪਨੀ ਕਮਾਂਡਰ ਅਲੀ ਕਾਦੀ ਸ਼ਾਮਲ ਹਨ। ਇਜ਼ਰਾਈਲ ਆਪਣੇ ਦੁਸ਼ਮਣਾਂ ਵਿਰੁੱਧ ਚੁਣ ਚੁਣ ਕੇ ਬਦਲਾ ਲੈਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਹਮਾਸ ਦੇ […]
By : Hamdard Tv Admin
ਯੇਰੂਸ਼ਲਮ, 23 ਅਕਤੂਬਰ, ਨਿਰਮਲ : ਇਜ਼ਰਾਈਲੀ ਹਮਲੇ ਵਿਚ ਹਮਾਸ ਦੇ ਕੁਝ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਹਮਾਸ ਦੀ ਬਟਾਲੀਅਨ ਦੇ ਮੁਖੀ ਬਿਲਾਲ ਅਲ ਕੇਦਰਾ ਅਤੇ ਹਮਾਸ ਦੇ ਕੰਪਨੀ ਕਮਾਂਡਰ ਅਲੀ ਕਾਦੀ ਸ਼ਾਮਲ ਹਨ। ਇਜ਼ਰਾਈਲ ਆਪਣੇ ਦੁਸ਼ਮਣਾਂ ਵਿਰੁੱਧ ਚੁਣ ਚੁਣ ਕੇ ਬਦਲਾ ਲੈਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਹਮਾਸ ਦੇ ਹਮਲੇ ਵਿੱਚ 1400 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਹਮਾਸ ਦੇ ਹਮਲੇ ਦਾ ਬਦਲਾ ਲੈਣ ਲਈ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਅਤੇ ਸ਼ਿਨ ਬੇਟ ਨੇ ਇਕ ਵਿਸ਼ੇਸ਼ ਕਮਾਂਡੋ ਯੂਨਿਟ ਦਾ ਗਠਨ ਕੀਤਾ ਹੈ।
ਇਸ ਕਮਾਂਡੋ ਯੂਨਿਟ ਦਾ ਉਦੇਸ਼ ਇਜ਼ਰਾਈਲ ’ਤੇ ਹਮਲਾ ਕਰਨ ਵਾਲੇ ਹਮਾਸ ਦੇ ਅੱਤਵਾਦੀਆਂ ਤੋਂ ਬਦਲਾ ਲੈਣਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨਵੀਂ ਯੂਨਿਟ ਦਾ ਨਾਂ ਪਹਿਲੇ ਵਿਸ਼ਵ ਯੁੱਧ ਦੌਰਾਨ ਯਹੂਦੀ ਖੁਫੀਆ ਸੰਗਠਨ ‘ਨੀਲੀ’ ਦੇ ਨਾਂ ’ਤੇ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨਵੀਂ ਯੂਨਿਟ ਨੂੰ ਹਮਾਸ ਦੀ ਨੁਖਬਾ ਯੂਨਿਟ ਦੇ ਅੱਤਵਾਦੀਆਂ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਇਜ਼ਰਾਈਲ ’ਤੇ ਹਮਲੇ ਕਰ ਰਹੇ ਸਨ। ਦੱਸ ਦਈਏ ਕਿ 7 ਅਕਤੂਬਰ ਨੂੰ ਹਮਾਸ ਦੀ ਨੁਖਬਾ ਯੂਨਿਟ ਦੇ 2500 ਅੱਤਵਾਦੀਆਂ ਨੇ ਇਜ਼ਰਾਇਲੀ ਸਰਹੱਦ ’ਚ ਦਾਖਲ ਹੋ ਕੇ ਜ਼ਿਆਦਾਤਰ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿਚ 1400 ਇਜ਼ਰਾਈਲੀ ਲੋਕਾਂ ਦੀ ਮੌਤ ਹੋ ਗਈ ਸੀ ਅਤੇ 210 ਲੋਕ ਅਗਵਾ ਹੋ ਗਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਗਾਜ਼ਾ ਪੱਟੀ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ, ਜਿਸ ’ਚ 4600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲੀ ਹਮਲੇ ਵਿਚ ਹਮਾਸ ਦੇ ਕੁਝ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਹਮਾਸ ਦੀ ਖਾਨ ਯੂਨਿਸ ਬਟਾਲੀਅਨ ਦੇ ਮੁਖੀ ਬਿਲਾਲ ਅਲ ਕੇਦਰਾ ਅਤੇ ਹਮਾਸ ਦੇ ਕੰਪਨੀ ਕਮਾਂਡਰ ਅਲੀ ਕਾਦੀ ਸ਼ਾਮਲ ਹਨ। ਇਜ਼ਰਾਇਲੀ ਹਮਲੇ ’ਚ ਹਮਾਸ ਦੀ ਨਖੁਬਾ ਯੂਨਿਟ ਦੇ ਅੱਤਵਾਦੀ ਵੀ ਮਾਰੇ ਗਏ ਹਨ।