ਇਜ਼ਰਾਈਲ ਵਲੋਂ ਹਮਾਸ ਦਾ ਡਿਪਟੀ ਕਮਾਂਡਰ ਢੇਰ
ਤੇਲ ਅਵੀਵ, 19 ਮਾਰਚ, ਨਿਰਮਲ : ਹਮਾਸ ਅਤੇ ਇਜ਼ਰਾਈਲ ਵਿਚ ਚਲ ਰਹੀ ਜੰਗ ਜਾਰੀ ਹੈ। ਹਮਾਸ ਦਾ ਤੀਜੇ ਨੰਬਰ ਦਾ ਨੇਤਾ ਡਿਪਟੀ ਕਮਾਂਡਰ ਮਾਰਵਾਨ ਇੱਸਾ ਇਜ਼ਰਾਈਲ ਦੀ ਸਟ੍ਰਾਇਕ ਵਿਚ ਮਾਰਿਆ ਗਿਆ। ਅਮਰੀਕਾ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇੱਸਾ ਨੂੰ ਪਿਛਲੇ ਹਫਤੇ ਇਜ਼ਰਾਈਲ ਨੇ ਇੱਕ ਮੁਹਿੰਮ ਚਲਾ ਕੇ ਖਤਮ ਕੀਤਾ ਸੀ। ਇਸ ਤੋਂ […]
By : Editor Editor
ਤੇਲ ਅਵੀਵ, 19 ਮਾਰਚ, ਨਿਰਮਲ : ਹਮਾਸ ਅਤੇ ਇਜ਼ਰਾਈਲ ਵਿਚ ਚਲ ਰਹੀ ਜੰਗ ਜਾਰੀ ਹੈ। ਹਮਾਸ ਦਾ ਤੀਜੇ ਨੰਬਰ ਦਾ ਨੇਤਾ ਡਿਪਟੀ ਕਮਾਂਡਰ ਮਾਰਵਾਨ ਇੱਸਾ ਇਜ਼ਰਾਈਲ ਦੀ ਸਟ੍ਰਾਇਕ ਵਿਚ ਮਾਰਿਆ ਗਿਆ। ਅਮਰੀਕਾ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇੱਸਾ ਨੂੰ ਪਿਛਲੇ ਹਫਤੇ ਇਜ਼ਰਾਈਲ ਨੇ ਇੱਕ ਮੁਹਿੰਮ ਚਲਾ ਕੇ ਖਤਮ ਕੀਤਾ ਸੀ।
ਇਸ ਤੋਂ ਪਹਿਲਾਂ ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਸੀ ਕਿ ਉਸ ਨੇ ਹਮਾਸ ਦੇ ਖਤਰਨਾਕ ਅੱਤਵਾਦੀ ਨੂੰ ਗਾਜ਼ਾ ਵਿਚ ਏਅਰ ਸਟ੍ਰਾਇਕ ਦੌਰਾਨ ਨਿਸ਼ਾਨਾ ਬਣਾਇਆ ਸੀ ਲੇਕਿਨ ਉਸ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਸੀ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਹਮਾਸ ਦਾ ਨੰਬਰ ਤਿੰਨ ਮਾਰਵਾਨ ਪਿਛਲੇ ਹਫਤੇ ਇਜ਼ਰਾਈਲ ਦੇ ਅਪਰੇਸ਼ਨ ਵਿਚ ਮਾਰਿਆ ਗਿਆ ਹੈ।
ਸੁਲਿਵਨ ਨੇ ਕਿਹਾ ਕਿ ਇਜ਼ਰਾਈਲ ਨੇ ਵੱਡੀ ਗਿਣਤੀ ਵਿਚ ਹਮਾਸ ਦੀ ਬਟਾਲੀਅਨ ਨੂੰ ਤੋੜ ਦਿੱਤਾ ਹੈ ਅਤੇ ਸੀਨੀਅਰ ਕਮਾਂਡਰਾਂ ਦੁਆਰਾ ਹਜ਼ਾਰਾਂ ਹਮਾਸ ਲੜਾਕਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਸੀਨੀਅਰ ਨੇਤਾ ਸ਼ਾਇਦ ਹਮਾਸ ਦੇ ਸੁਰੰਗ ਨੈਟਵਰਕ ਦੇ ਅੰਦਰ ਲੁਕੇ ਹੋਏ ਹਨ। ਜਲਦ ਹੀ ਉਨ੍ਹਾਂ ਦਾ ਵੀ ਨੰਬਰ ਆਵੇਗਾ। ਗਾਜ਼ਾ ’ਤੇ ਕੰਟਰੋਲ ਰੱਖਣ ਵਾਲੇ ਹਮਾਸ ਨੇ ਅਜੇ ਤੱਕ ਅਪਣੇ ਟੌਪ ਕਮਾਂਡਰ ਦੀ ਮੌਤ ’ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ।
ਇਜ਼ਰਾਈਲ ਦੀ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਹਮਾਸ ਦਾ ਸੈਨਿਕ ਕਮਾਂਡਰ ਜ਼ਮੀਨ ਥੱਲੇ ਮੌਜੂਦ ਸੁਰੰਗ ਵਿਚ ਸੀ, ਇਜ਼ਰਾਈਲ ਫੌਜ ਨੇ ਉਸ ਨੂੰ ਨਿਸ਼ਾਨਾ ਬਣਾ ਕੇ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ
ਫਾਜ਼ਿਲਕਾ ਵਿਚ ਅਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਫਾਜ਼ਿਲਕਾ ਵਿਚ ਬੀਐਸਐਫ ਦੀ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਇਲਾਕੇ ਵਿਚ ਕੀਤੀ ਜਾ ਰਹੀ ਨਾਜਾਇਜ਼ ਪੋਸਤ ਦੀ ਖੇਤੀ ਨੂੰ ਜ਼ਬਤ ਕੀਤਾ ਹੈ। ਇਸ ਅਪਰੇਸ਼ਨ ਵਿਚ ਬੀਐਸਐਫ ਦੇ ਨਾਲ ਪੰਜਾਬ ਪੁਲਿਸ ਦੀ ਟੀਮਾਂ ਵੀ ਸ਼ਾਮਲ ਸੀ। ਮੁਢਲੀ ਜਾਂਚ ਵਿਚ ਪੁਲਿਸ ਨੇ ਫਿਲਹਾਲ ਕਰੀਬ 14.47 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ ਇੰਟੈਲਜੈਂਸ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਵੱਡੇ ਪੱਧਰ ’ਤੇ ਪੋਸਤ ਦੀ ਖੇਤੀ ਕੀਤੀ ਜਾ ਰਹੀ ਸੀ। ਜਿਸ ਦੀ ਖੇਤੀ ’ਤੇ ਪਾਬੰਦੀ ਹੈ। ਸੂਚਨਾ ਦੇ ਆਧਾਰ ’ਤੇ ਸਰਹੱਦੀ ਇਲਾਕੇ ਦੀ ਜਾਂਚ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਦੁਆਰਾ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਚੱਕ ਖੇਵਾ ਢਾਣੀ ਦੇ ਕੋਲ ਹੋ ਰਹੀ ਇੱਕ ਸ਼ੱਕੀ ਖੇਤੀ ਬਾਰੇ ਪਤਾ ਚਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਜਗ੍ਹਾ ’ਤੇ ਰੇਡ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੂੰ ਪੰਜਾਬ ਪੁਲਿਸ ਦੁਆਰਾ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਪੁਲਿਸ ਨੇ ਦੇਖਿਆ ਕਿ ਅਫੀਮ ਦੇ ਬੂਟਿਆਂ ਦੇ ਨਾਲ ਸਰ੍ਹੋਂ ਦੀ ਫਸਲ ਦੇ ਬੂਟੇ ਵੀ ਲਗਾਏ ਗਏ ਸੀ। ਜਿਸ ਨਾਲ ਕਿਸੇ ਨੂੰ ਸ਼ੱਕ ਨਾ ਹੋਵੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਖੇਤ ਤੋਂ ਟੀਮ ਨੇ ਸਾਰੇ ਪੋਸਤ ਦੇ ਬੂਟੇ ਪੁੱਟ ਦਿੱਤੇ।