ਜੰਗ ਵਿਚਾਲੇ ਹਾਲਾਤ ਤਣਾਅਪੂਰਨ, ਅਲ ਜਜ਼ੀਰਾ ਪੱਤਰਕਾਰ ਦੇ ਪਰਿਵਾਰ ਦੀ ਮੌਤ
ਚੰਡੀਗੜ੍ਹ , 26 ਅਕਤੂਬਰ (ਸਵਾਤੀ ਗੌੜ) : ਇਜ਼ਰਾਇਲ ਤੇ ਹਮਾਸ ਦੀ ਜੰਗ ਜਾਰੀ ਹੈ ਤੇ ਦੋਹਾਂ ਵੱਲੋਂ ਬੰਬਾਰੀ-ਗੋਲਾਬਾਰੀ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੁਣ ਭਾਰਤੀ ਜਹਾਜ਼ ਕੰਪਨੀ ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਇਜ਼ਰਾਇਲ ਦੀ ਆਪਣੀ ਸਾਰੀ ਉਡਾਨਾਂ ਤੇ ਲਾਈ ਰੋਕ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਜਾਣਕਾਰੀ […]
By : Editor Editor
ਚੰਡੀਗੜ੍ਹ , 26 ਅਕਤੂਬਰ (ਸਵਾਤੀ ਗੌੜ) : ਇਜ਼ਰਾਇਲ ਤੇ ਹਮਾਸ ਦੀ ਜੰਗ ਜਾਰੀ ਹੈ ਤੇ ਦੋਹਾਂ ਵੱਲੋਂ ਬੰਬਾਰੀ-ਗੋਲਾਬਾਰੀ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੁਣ ਭਾਰਤੀ ਜਹਾਜ਼ ਕੰਪਨੀ ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਇਜ਼ਰਾਇਲ ਦੀ ਆਪਣੀ ਸਾਰੀ ਉਡਾਨਾਂ ਤੇ ਲਾਈ ਰੋਕ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਜਾਣਕਾਰੀ ਮੁਤਾਬਕ ਜੰਗ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਫੈਸਲਾ ਕੀਤਾ ਹੈ ਕਿ ਤੇਲ ਅਵੀਵ ਦੇ ਲਈ ਆਪਣੀ ਸ਼ੈਡਿਊਲਡ ਫਲਾਇਟਸ ਤੇ ਲੱਗੀ ਰੋਕ 2 ਨਵੰਬਰ 2023 ਤੱਕ ਅੱਗੇ ਵਧਾਈ ਹੈ[ਦਸ ਦਈਏ ਕਿ ਬੀਤੇ 7 ਅਕਤੂਬਰ ਨੂੰ ਜਦ ਫਿਲੀਸਤੀਨੀ ਦਹਿਸ਼ਤਗਰਦੀ ਗਰੁੱਪ ਹਮਾਸ ਨੇ ਇਜ਼ਰਾਇਲ ਤੇ ਰਾਕਟ ਹਮਲੇ ਸ਼ੁਰੂ ਕੀਤੇ ਸੀ ਤਾਂ ਇਸ ਦੇ ਜਵਾਬ ਵਿੱਚ ਇਜ਼ਰਾਇਲ ਨੇ ਜੰਗ ਦਾ ਐਲ਼ਾਨ ਕੀਤਾ ਸੀ ਉਸ ਸਮੇਂ ਹੀ ਏਅਰ ਇੰਡੀਆ ਨੇ ਤੇਲ ਅਵੀਵ ਤੋਂ ਆਉਣ ਜਾਣ ਵਾਲੀ ਸਾਰੀ ਸ਼ੈਡਿਊਲਡ ਉਡਾਨਾਂ ਨੂੰ ਰੱਦ ਕਰ ਦਿੱਤਾ ਸੀ
ਕਾਬਿਲੇਗੌਰ ਹੈ ਕਿ ਏਅਰਲਾਈਨ ਖਾਸ ਤੌਰ ਤੇ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਰਾਜਧਾਨੀ ਦਿੱਲੀ ਤੋਂ ਤੇਲ ਅਵੀਵ ਦੇ ਲਈ ਪੰਜ ਹਫਤਾਵਾਰ ਉਡਾਨਾਂ ਸੰਚਾਲਿਤ ਕਰਦੀ ਹੈ ਪਰ ਜੰਗ ਨਾਲ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ ਤਾਂ ਹੀ ਉਡਾਨਾਂ ਦੀ ਰੋਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ
ਬੇਸ਼ਕ ਏਅਰਲਾਈਨ ਵੱਲੋਂ ਉਡਾਨਾਂ ਤੇ ਰੋਕ ਬਰਕਰਾਰ ਰਹੇਗੀ ਪਰ ਇਜ਼ਰਾਇਲ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਆਪਰੇਸ਼ਨ ਅਜੇ ਲਗਾਤਾਰ ਜਾਰੀ ਹੈ ਇਸ ਤਹਿਤ ਏਅਰ ਇੰਡੀਆ ਨੇ ਹੁਣ ਤੱਕ ਕਈ ਵਿਸ਼ੇਸ਼ ਉਡਾਨਾਂ ਭਰੀਆਂ ਹਨ ਜਿਸ ਤਹਿਤ ਭਾਰਤੀਆਂ ਦੀ ਵਾਪਸੀ ਹੋ ਰਹੀ ਹੈ ਤੇ ਇਸ ਆਪਰੇਸ਼ਨ ਤਹਿਤ ਹੁਣ ਤੱਕ 1200 ਤੋਂ ਵੱਧ ਲੋਕਾਂ ਦੀ ਦੇਸ਼ ਵਾਪਸੀ ਹੋਈ ਹੈ ਤੇ ਬਾਕੀ ਫਸੇ ਲੋਕਾਂ ਨੂੰ ਵੀ ਸੁਰੱਖਿਅਤ ਭਾਰਤ ਲਿਆਂਦਾ ਜਾ ਰਿਹਾ ਹੈ
ਫਿਲਹਾਲ ਜੋ ਉਥੇ ਹਾਲਾਤ ਬਣੇ ਹੋਏ ਨੇ ਇਸ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਜੰਗ ਜਲਦ ਖਤਮ ਨਹੀਂ ਹੋਵੇਗੀ[ਬੇਸ਼ਕ ਹਮਾਸ ਦੇ ਰਾਕੇਟ ਹਮਲੇ ਤੋਂ ਬਾਅਦ ਇਲਜ਼ਰਾਇਲ ਨੇ ਗਾਜਾ ਪੱਟੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਪਰ ਹਮਾਸ ਦੇ ਨਾਲ ਹੁਣ ਹਿਜ਼ਬੁਲ ਤੇ ਹੋਰ ਸੰਗਠਨ ਵੀ ਇਜ਼ਰਾਇਲ ਦੇ ਖਿਲਾਫ ਖੜੇ ਗੋ ਗਏ ਨੇ ਇਹਨਾਂ ਹੀ ਨਹੀਂ ਦੋਹਾਂ ਦੀ ਜੰਗ ਸੀਰੀਆ ਤੱਕ ਪਹੁੰਚ ਗਈ ਹੈ ਉਥੇ ਦੂਜੇ ਪਾਸੇ ਇਜ਼ਰਾਇਲ ਵੱਲੋਂ ਹਵਾਈ ਹਮਲਿਆਂ ਤੋਂ ਬਾਅਦ ਗ੍ਰਾਊਂਡ ਆਪਰੇਸ਼ਨ ਵੀ ਜਾਰੀ ਹੈ
ਉਧਰ ਦ ਪੈਨ-ਅਰਬ- ਅਲ ਜਜ਼ੀਰਾ ਦੇ ਇੱਕ ਪੱਤਰਕਾਰ ਵੇਲ-ਅਲ-ਦਹਦੌਹ ਦੇ ਪਰਿਵਾਰਕ ਮੈਂਬਰ ਵੀ ਗਾਜਾ ਵਿੱਚ ਮਾਰੇ ਗਏ ਨੇ ਹਾਲਾਂਕਿ ਇਸ ਘਟਨਾ ਤੇ ਇਜ਼ਰਾਇਲੀ ਫੌਜ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ[ਹਮਲੇ ਵਿੱਚ ਪੱਤਰਕਾਰ ਦੀ ਪਤਨੀ, ਬੇਟੀ ਤੇ ਬੇਟਾ ਦੀ ਮੌਤ ਹੋ ਗਈ ਹੈ ਫਿਲੀਸਤੀਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿੱਚ ਘਟੋਂ ਘਟ 25 ਲੋਕ ਮਾਰੇ ਗਏ ਨੇ ਜਾਣਕਾਰੀ ਮੁਤਾਬਕ ਪੀਐੱਮ ਨੇਤਨਯਾਹੂ ਦੇ ਲੋਕਾਂ ਨੂੰ ਗਾਜਾ ਖਾਲੀ ਕਰਨ ਦੀ ਚਿਤਾਵਨੀ ਤੋਂ ਬਾਅਦ ਪੱਤਰਕਾਰ ਦਾ ਪਰਿਵਾਰ ਨੇ ਬੰਬਾਰੀ ਤੋਂ ਬੱਚਣ ਲਈ ਆਪਣੇ ਗੁਆਂਢ ਵਿੱਚ ਸ਼ਰਣ ਲਈ ਸੀ ਪਰ ਹਮਲੇ ਦੌਰਾਨ ਹੁਣ ਉਹਨਾਂ ਦੀ ਮੌਤ ਹੋ ਗਈ ਹੈ
ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਜੰਗ ਵਿਚਾਲੇ ਜਿਉਂਦੇ ਹੀ ਗਾਜਾ ਪੱਟੀ ਦੇ ਲੋਕ ਕਿਵੇਂ ਆਪਣਿਆਂ ਦੀ ਮੌਤ ਦੀ ਤਿਆਰੀ ਕਰ ਰਹੇ ਨੇ ਦਰਅਸਲ ਜੰਗ ਵਿਚਾਲੇ ਹੋ ਰਹੀ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਦੇ ਚੱਲਦੇ ਲਾਸ਼ਾਂ ਦੀ ਸ਼ਨਾਖਤ ਨਹੀਂ ਕੀਤੀ ਜਾ ਰਹੀ ਨਾ ਹੀ ਪਰਿਵਾਰਕ ਮੈਂਬਰ ਆਪਣਿਆਂ ਨੂੰ ਲੱਭ ਪਾ ਰਹੇ ਨੇ ਕਿਉਂਕਿ ਲਾਸ਼ਾਂ ਦੇ ਨਾਮ ਨਹੀਂ ਸਗੋਂ ਨੰਬਰ ਲਾਕੇ ਲਾਸ਼ਾਂ ਨੂੰ ਦਫਨਾਇਆ ਜਾ ਰਿਹਾ ਹੈ ਇਸ ਨੂੰ ਦੇਖਦਿਆਂ ਹੁਣ ਕੁਝ ਪਰਿਵਾਰਾਂ ਵੱਲੋਂ ਜਿਉਂਦੇ ਮੈਂਬਰਾਂ ਨੂੰ ਵੱਖ ਵੱਖ ਰੰਗ ਦੇ ਬ੍ਰੈਸਲੇਟ ਬੰਨੇ ਜਾ ਰਹੇ ਨੇ ਤਾਂ ਜੋ ਮੌਤ ਤੋਂ ਬਾਅਦ ਉਹਨਾਂ ਦੀ ਪਛਾਣ ਕੀਤੀ ਜਾ ਸਕੇ[ਇਹਨਾਂ ਹੀ ਨਹੀਂ ਅਜਿਹੇ ਹਾਲਾਤਾਂ ਵਿੱਚ ਆਪਣੇ ਪਰਿਵਾਰਾਂ ਨੂੰ ਬ੍ਰੈਸਲੇਟ ਬੰਨ ਵੱਖ-ਵੱਖ ਥਾਵਾਂ ਤੇ ਰੱਖਣ ਦਾ ਫੈਸਲਾ ਲਿਆ ਜਾ ਰਿਹਾ ਤਾਂ ਜੋ ਇਹਨਾਂ ਹਮਲਿਆਂ ਵਿੱਚ ਉਹਨਾਂ ਦੇ ਪੂਰੇ ਪਰਿਵਾਰ ਨਾ ਖਤਮ ਹੋਣ
ਗਾਜਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਜ਼ਰਾਇਲੀ ਹਮਲੇ ਵਿੱਚ ਇੱਕ ਦਿਨ 756 ਲੋਕਾਂ ਦੀ ਮੌਤ ਹੋ ਗਈ ਹੈ ਉਥੇ ਹੀ ਗਾਜਾ ਵਿੱਚ ਹੁਣ ਤੱਕ 6,546 ਫਿਲੀਸਤੀਨੀ ਮਾਰੇ ਗਏ ਨੇ ਉਥੇ ਹੀ ਇਜ਼ਰਾਇਲ ਵਿੱਚ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ