Begin typing your search above and press return to search.

Iran Israel War : ਈਰਾਨ ਨੇ ਇਜ਼ਰਾਈਲ ’ਤੇ ਹਮਲਾ ਕਰਨ ਦੀ ਬਣਾਈ ਯੋਜਨਾ

ਤਲ ਅਵੀਵ, 16 ਅਪ੍ਰੈਲ, ਨਿਰਮਲ : ਈਰਾਨ ਨੇ 13 ਅਪ੍ਰੈਲ ਨੂੰ ਦੇਰ ਰਾਤ ਇਜ਼ਰਾਈਲ ’ਤੇ 300 ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰਕੇ ਸੀਰੀਆ ’ਚ ਆਪਣੇ ਦੂਤਾਵਾਸ ’ਤੇ ਹੋਏ ਹਮਲੇ ਦਾ ਬਦਲਾ ਲਿਆ। ਉਦੋਂ ਤੋਂ ਇਜ਼ਰਾਈਲ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਵਾਰ ਕੈਬਨਿਟ ਦੀ ਸੋਮਵਾਰ ਨੂੰ ਇਜ਼ਰਾਈਲ ਵਿੱਚ ਦੋ ਵਾਰ ਮੀਟਿੰਗ ਹੋਈ। ਇਹ […]

Iran Israel War : ਈਰਾਨ ਨੇ ਇਜ਼ਰਾਈਲ ’ਤੇ ਹਮਲਾ ਕਰਨ ਦੀ ਬਣਾਈ ਯੋਜਨਾ
X

Editor EditorBy : Editor Editor

  |  15 April 2024 11:29 PM GMT

  • whatsapp
  • Telegram


ਤਲ ਅਵੀਵ, 16 ਅਪ੍ਰੈਲ, ਨਿਰਮਲ : ਈਰਾਨ ਨੇ 13 ਅਪ੍ਰੈਲ ਨੂੰ ਦੇਰ ਰਾਤ ਇਜ਼ਰਾਈਲ ’ਤੇ 300 ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰਕੇ ਸੀਰੀਆ ’ਚ ਆਪਣੇ ਦੂਤਾਵਾਸ ’ਤੇ ਹੋਏ ਹਮਲੇ ਦਾ ਬਦਲਾ ਲਿਆ। ਉਦੋਂ ਤੋਂ ਇਜ਼ਰਾਈਲ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਵਾਰ ਕੈਬਨਿਟ ਦੀ ਸੋਮਵਾਰ ਨੂੰ ਇਜ਼ਰਾਈਲ ਵਿੱਚ ਦੋ ਵਾਰ ਮੀਟਿੰਗ ਹੋਈ।

ਇਹ ਫੈਸਲਾ ਕੀਤਾ ਗਿਆ ਸੀ ਕਿ ਇਜ਼ਰਾਈਲ ਯਕੀਨੀ ਤੌਰ ’ਤੇ ਜਵਾਬੀ ਕਾਰਵਾਈ ਕਰੇਗਾ। ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਹਮਲਾ ਕਦੋਂ ਅਤੇ ਕਿਵੇਂ ਕੀਤਾ ਜਾਵੇਗਾ। ਸੀਐਨਐਨ ਦੀ ਰਿਪੋਰਟ ਮੁਤਾਬਕ ਈਰਾਨ ਖ਼ਿਲਾਫ਼ ਬਣਾਈ ਗਈ ਫ਼ੌਜੀ ਯੋਜਨਾ ਨੂੰ ਇਜ਼ਰਾਈਲ ਦੀ ਜੰਗੀ ਕੈਬਨਿਟ ਵਿੱਚ ਦੇਖਿਆ ਅਤੇ ਵਿਚਾਰਿਆ ਗਿਆ। ਹਾਲਾਂਕਿ ਇਸ ’ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਮੈਂਬਰਾਂ ਵਿੱਚ ਸਹਿਮਤੀ ਹੈ ਕਿ ਇਜ਼ਰਾਈਲ ਨੂੰ ਤੁਰੰਤ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਵਾਰ ਕੈਬਨਿਟ ਨੇ ਕੂਟਨੀਤਕ ਤਰੀਕਿਆਂ ’ਤੇ ਵੀ ਚਰਚਾ ਕੀਤੀ ਹੈ, ਜਿਸ ਰਾਹੀਂ ਈਰਾਨ ਤੋਂ ਬਦਲਾ ਲਿਆ ਜਾ ਸਕਦਾ ਹੈ। ਵਾਰ ਕੈਬਨਿਟ ਦੇ ਮੈਂਬਰਾਂ ਵਿਚ ਤਿੱਖੀ ਬਹਿਸ ਹੋਈ।

ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਕੈਬਨਿਟ ਮੈਂਬਰ ਬੈਨੀ ਗੈਂਟਜ਼ ਨੇ ਸੁਝਾਅ ਦਿੱਤਾ ਕਿ ਈਰਾਨ ’ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ। ਪਰ ਅਜਿਹਾ ਨਾ ਹੋਵੇ ਕਿ ਲੋਕਾਂ ਦੀ ਜਾਨ ਚਲੀ ਜਾਵੇ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਬਾਈਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਸਾਊਦੀ ਅਤੇ ਜਾਰਡਨ ਨੇ ਇਜ਼ਰਾਈਲ ਨੂੰ ਈਰਾਨ ਦੇ ਖਿਲਾਫ ਜਵਾਬੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਕਾਰਨ ਸਾਰਾ ਇਲਾਕਾ ਜੰਗ ਦਾ ਸ਼ਿਕਾਰ ਹੋ ਜਾਵੇਗਾ।

ਚੈਨਲ 12 ਦੀ ਰਿਪੋਰਟ ਦੇ ਅਨੁਸਾਰ, ਇਜ਼ਰਾਈਲ ਦੀ ਵਾਰ ਕੈਬਨਿਟ ਨੇ ਉਨ੍ਹਾਂ ਸਾਰੇ ਵਿਕਲਪਾਂ ’ਤੇ ਚਰਚਾ ਕੀਤੀ ਜਿਸ ਵਿੱਚ ਈਰਾਨ ’ਤੇ ਹਮਲਾ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਪਰ ਇਹ ਸੰਘਰਸ਼ ਨੂੰ ਉਤਸ਼ਾਹਤ ਨਹੀਂ ਕਰੇਗਾ। ਇਨ੍ਹਾਂ ਵਿਚ ਸਾਈਬਰ ਹਮਲੇ ਅਤੇ ਈਰਾਨ ਦੇ ਤੇਲ ਢਾਂਚੇ ’ਤੇ ਹਮਲੇ ਸ਼ਾਮਲ ਸਨ।

ਇਹ ਖ਼ਬਰ ਵੀ ਪੜ੍ਹੋ

ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇੱਕੋ ਹੀ ਬੈਡ ’ਤੇ ਮਰੀਜ਼ ਅਤੇ ਲਾਸ਼ ਦੇ ਪਏ ਰਹਿਣ ਦਾ ਮਾਮਲਾ ਭਖਦਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮਾਮਲੇ ਵਿਚ ਸੂਬੇ ਦੀ ਸਿਹਤ ਸਹੂਲਤਾਂ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।
ਸੁਖਬੀਰ ਬਾਦਲ ਨੇ ਅਪਣੇ ਐਕਸ ਹੈਂਡਲ ਤੋਂ ਪੋਸਟ ਕੀਤਾ, ਇੱਕ ਤਸਵੀਰ ਇੱਕ ਹਜ਼ਾਰ ਸ਼ਬਦ ਬਿਆਨ ਕਰਦੀ ਹੈ। ਲੁਧਿਆਣਾ ਸਿਵਲ ਹਸਪਤਾਲ ਵਿਚ ਇੱਕ ਹੀ ਬਿਸਤਰ ’ਤੇ ਪਏ ਇੱਕ ਮਰੀਜ਼ ਅਤੇ ਲਾਸ਼ ਦੀ ਤਸਵੀਰ ਆਮ ਆਦਮੀ ਪਾਰਟੀ ਦੇ ਰਾਜ ਦੇ ਤਹਿਤ ਪੰਜਾਬ ਵਿਚ ਸਿਹਤ ਸੇਵਾਵਾਂ ਦਾ ਸੱਚਾ ਅਕਸ ਹੈ।
ਦਰਅਸਲ ਸ਼ਨਿੱਚਰਵਾਰ ਦੇਰ ਰਾਤ ਇੱਕ ਬਜ਼ੁਰਗ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਇਆ ਗਿਆ। ਉਸ ਨੂੰ ਜਿਸ ਬੈਡ ’ਤੇ ਸ਼ਿਫਟ ਕੀਤਾ ਗਿਆ ਉਸ ’ਤੇ ਪਹਿਲਾਂ ਤੋਂ ਹੀ ਸੁਨੀਲ ਦਾਖਲ ਸੀ। ਸਿਵਲ ਹਸਪਤਾਲ ਵਿਚ ਦਾਖ਼ਲ ਹੋਣ ਦੇ ਕਰੀਬ 3-4 ਘੰਟੇ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਜ਼ੁਰਗ ਦੀ ਲਾਸ਼ ਰਾਤ ਭਰ ਤਕਰੀਬਨ 12 ਘੰਟੇ ਤੱਕ ਵਾਰਡ ਵਿਚ ਬੈਡ ’ਤੇ ਪਏ ਸੁਨੀਲ ਦੇ ਨਾਲ ਪਈ ਰਹੀ ਅਤੇ ਹਸਪਤਾਲ ਸਟਾਫ਼ ਨੇ ਲਾਸ਼ ਨੂੰ ਤੁਰੰਤ ਮੁਰਦਾ ਘਰ ਵਿਚ ਸ਼ਿਫਟ ਨਹੀਂ ਕੀਤਾ।
ਇੱਥੋਂ ਤੱਕ ਕਿ ਮ੍ਰਿਤਕ ਬਜ਼ੁਰਗ ਨੂੰ ਪੂਰੀ ਰਾਤ ਵੀਟਲ ਮੀਟਰ ਵੀ ਲੱਗਾ ਰਿਹਾ, ਲੇਕਿਨ ਉਸ ਨੂੰ ਕਿਸੇ ਨੇ ਚੈਕ ਕਰਨਾ ਜ਼ਰੂਰੀ ਨਹੀਂ ਸਮਝਿਆ। ਬਜ਼ੁਰਗ ਨੂੰ ਮ੍ਰਿਤਕ ਪਏ ਦੇਖ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਦੱਸਿਆ। ਜਿਸ ਤੋਂ ਬਾਅਦ ਸਟਾਫ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਡਿਊਟੀ ’ਤੇ ਤੈਨਾਤ ਮਹਿਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਹੈ।

Next Story
ਤਾਜ਼ਾ ਖਬਰਾਂ
Share it