Begin typing your search above and press return to search.

81.5 ਕਰੋੜ ਭਾਰਤੀਆਂ ਦਾ ਆਧਾਰ ਤੇ ਪਾਸਪੋਰਟ ਨਾਲ ਜੁੜਿਆ ਡਾਟਾ ਲੀਕ

ਚੰਡੀਗੜ, 31 ਅਕਤੂਬਰ (ਸਵਾਤੀ ਗੌੜ) : ਅੱਜ ਕਲ ਟੈਕਨਾਲੋਜੀ ਦੇ ਸਮੇਂ ਵਿੱਚ ਜਿਥੇ ਨਵੀਂ ਤਕਨੀਕਾਂ ਨੇ ਸਾਡੀ ਜ਼ਿੰਦਗੀ ਆਸਾਨ ਕਰ ਦਿੱਤੀ ਹੈ ਉਥੇ ਹੀ ਹੁਣ ਲੋਕਾਂ ਦੇ ਨਿੱਜੀ ਡਾਟਾ ਲੀਕ ਹੋਣ ਨੂੰ ਲੈਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਖਾਸ ਤੌਰ ਤੇ ਇਹ ਡਾਟਾ ਭਾਰਤੀਆਂ ਦੇ ਆਧਾਰ ਤੇ ਪਾਸਪੋਰਟ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਜਿਸ […]

81.5 ਕਰੋੜ ਭਾਰਤੀਆਂ ਦਾ ਆਧਾਰ ਤੇ ਪਾਸਪੋਰਟ ਨਾਲ ਜੁੜਿਆ ਡਾਟਾ ਲੀਕ
X

Editor EditorBy : Editor Editor

  |  31 Oct 2023 6:29 AM IST

  • whatsapp
  • Telegram

ਚੰਡੀਗੜ, 31 ਅਕਤੂਬਰ (ਸਵਾਤੀ ਗੌੜ) : ਅੱਜ ਕਲ ਟੈਕਨਾਲੋਜੀ ਦੇ ਸਮੇਂ ਵਿੱਚ ਜਿਥੇ ਨਵੀਂ ਤਕਨੀਕਾਂ ਨੇ ਸਾਡੀ ਜ਼ਿੰਦਗੀ ਆਸਾਨ ਕਰ ਦਿੱਤੀ ਹੈ ਉਥੇ ਹੀ ਹੁਣ ਲੋਕਾਂ ਦੇ ਨਿੱਜੀ ਡਾਟਾ ਲੀਕ ਹੋਣ ਨੂੰ ਲੈਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਖਾਸ ਤੌਰ ਤੇ ਇਹ ਡਾਟਾ ਭਾਰਤੀਆਂ ਦੇ ਆਧਾਰ ਤੇ ਪਾਸਪੋਰਟ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਭਾਰਤ ਦੇ ਲੋਕ ਵੀ ਅਲਰਟ ਹੋ ਗਏ ਨੇ।

ਦਰਅਸਲ ਡਾਰਕ ਵੈੱਬ 'ਤੇ ਆਧਾਰ ਕਾਰਡ ਡਾਟਾ ਲੀਕ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਬਿਜ਼ਨੈੱਸ ਸਟੈਂਡਰਡ ਦੀ ਰਿਪੋਰਟ ਮੁਤਾਬਕ ਇੱਕ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਡਾਰਕ ਵੈਬ ਤੇ 81.5 ਕਰੋੜ ਭਾਰਤੀਆਂ ਦਾ ਆਧਾਰ ਤੇ ਪਾਸਪੋਰਟ ਨਾਲ ਜੁੜਿਆ ਡਾਟਾ ਲੀਕ ਹੋ ਗਿਆ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਾਮ,ਫੋਨ ਨੰਬਰ, ਆਧਾਰ, ਪਤਾ ਤੇ ਪਾਸਪੋਰਟ ਨਾਲ ਜੁੜੀ ਜਾਣਕਾਰੀ ਨੂੰ ਆਨਲਾਈਨ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਮਰੀਕੀ ਫਰਮ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ 9 ਅਕਤੂਬਰ ਨੂੰ ਇੱਕ ਵਿਅਕਤੀ 'pwn0001' ਨੇ ਉਲੰਘਣਾ ਫੋਰਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ। ਉਸ ਨੇ 81.5 ਕਰੋੜ ਭਾਰਤੀਆਂ ਦੇ ਆਧਾਰ ਅਤੇ ਪਾਸਪੋਰਟ ਨਾਲ ਸਬੰਧਤ ਰਿਕਾਰਡ ਤੱਕ ਪਹੁੰਚ ਦੀ ਜਾਣਕਾਰੀ ਦਿੱਤੀ ਅਤੇ ਇਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਰਿਪੋਰਟ ਮੁਤਾਬਕ ਵਿਅਕਤੀ ਨੇ ਆਧਾਰ ਅਤੇ ਪਾਸਪੋਰਟ ਨਾਲ ਜੁੜੀ ਜਾਣਕਾਰੀ ਨੂੰ 80 ਹਜ਼ਾਰ ਡਾਲਰ ਯਾਨੀ 66 ਲੱਖ ਰੁਪਏ 'ਚ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਯਾਨੀ ਆਈ.ਸੀ.ਐਮ.ਆਰ ਦੇ ਡਾਟਾਬੇਸ ਤੋਂ ਇਹ ਜਾਣਕਾਰੀਆਂ ਲੀਕ ਹੋਈਆਂ ਨੇ।ਹਾਲਾਂਕਿ ਇਸ ਬਾਰੇ ਆਈ.ਸੀ.ਐਮ.ਆਰ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਸੀਬੀਆਈ pwn0001 ਦੁਆਰਾ ਖੋਜੇ ਗਏ ਇਸ ਡੇਟਾ ਲੀਕ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਭਾਰਤ ਦਾ ਸਭ ਤੋਂ ਵੱਡਾ ਡਾਟਾ ਲੀਕ ਹੈਕਰਾਂ ਨੇ 80 ਕਰੋੜ ਤੋਂ ਵੱਧ ਭਾਰਤੀਆਂ ਦਾ ਨਿੱਜੀ ਡਾਟਾ ਲੀਕ ਕੀਤਾ ਹੈ। ਲੀਕ ਹੋਏ ਡੇਟਾ ਵਿੱਚ ਨਾਮ, ਪਿਤਾ ਦਾ ਨਾਮ, ਫੋਨ ਨੰਬਰ, ਪਾਸਪੋਰਟ ਨੰਬਰ, ਆਧਾਰ ਨੰਬਰ ਅਤੇ ਉਮਰ ਬਾਰੇ ਜਾਣਕਾਰੀ ਸ਼ਾਮਲ ਹੈ। ਹਾਲਾਂਕਿ ਹੁਣ ਤੱਕ ਇਸ ਡਾਟਾ ਲੀਕ ਮਾਮਲੇ 'ਤੇ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਜਾਣਕਾਰੀ ਮੁਤਾਬਕ ਪਹਿਲਾਂ ਵੀ ਭਾਰਤ ਨਾਲ ਜੁੜਿਆ ਡਾਟਾ ਵਿਕਰੀ ਦੇ ਲਈ ਉਪਲਬਧ ਸੀ।ਇਸੀ ਸਾਲ ਅਗਸਤ ਵਿੱਚ ਬ੍ਰੀਚਫੋਰਮਸ ਵਿੱਚ ਲੂਸਿਅਸ ਯੂਜ਼ਰਨੇਮ ਨਾਲ ਭਾਰਤ ਦੀ ਕਾਨੂੰਨੀ ਸੰਸਥਾਵਾਂ ਨਾਲ ਜੁੜੇ 1.8 ਟੀਬੀ ਡੇਟਾ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਗਈ ਸੀ।ਅਪ੍ਰੈਲ 2022 ਵਿੱਚ ਕੰਟਰੋਲਰ ਐਂਡ ਆਡਿਟਰਸ ਜਨਰਲ ਯਾਨੀ ਕੈਗ ਨੇ ਯੂ.ਆਈ.ਡੀ.ਏ.ਆਈ ਨਾਲ ਜੁੜੀ ਜਾਂਚ ਕੀਤੀ ਸੀ।ਇਸ ਜਾਂਚ ਵਿੱਚ ਕੈਗ ਨੇ ਪਾਇਆ ਸੀ ਕਿ ਅਥਾਰਿਟੀ ਡਾਟਾ ਨੂੰ ਸੁਰੱਖਿਅਤ ਰੱਖਣ ਨਾਲ ਜੁੜੇ ਜ਼ਰੂਰੀ ਕਦਮ ਨਹੀਂ ਚੁੱਕ ਰਹੀ ਸੀ। ਜ਼ਿਕਰਯੋਗ ਹੈ ਕਿ 2009 ਵਿੱਚ ਆਧਾਰ ਕਾਰਡ ਦੀ ਸ਼ੁਰੂਆਤ ਹੋਈ ਸੀ।ਉਸ ਸਮੇਂ ਤੋਂ ਲੈਕੇ ਹੁਣ ਤੱਕ 1.4 ਬਿਲੀਅਨ ਆਧਾਰ ਕਾਰਡ ਯੂ.ਆਈ.ਡੀ.ਆਈ. ਜਾਰੀ ਕਰ ਚੁੱਕਾ ਹੈ। 2022 ਦੀ ਇੱਕ ਰਿਪੋਰਟ ਮੁਤਾਬਕ ਭਾਰਤ ਦਾ ਇਹ ਆਈਡੀ ਸਿਸਟਮ ਦੁਨਿਆ ਦੇ ਸਭ ਤੋਂ ਵੱਡੇ ਬਾਇਓਮੈਟ੍ਰਿਕ ਆਈਡੈਂਟੀਫੀਕੇਸ਼ਨ ਸਿਸਟਮ ਵਿੱਚ ਸ਼ਾਮਲ ਹੈ।ਡਾਟਾ ਦੀ ਸੁਰੱਖਿਆ ਲਈ ਮਲਟੀਫੈਕਟਰ ਆਥੈਨਟਿਕੇਸ਼ਨ ਤੇ ਐਕਸਸ ਦੇਣਾ ਬਹੁਤ ਖਾਸ ਹੁੰਦਾ ਹੈ।ਲਗਾਤਾਰ ਸਿਕਿਊਰਿਟੀ ਆਡਿਟਸ ਤੇ ਅਪਡੇਟਸ ਕੀਤੇ ਜਾਣ ਨਾਲ ਵੀ ਡਾਟਾ ਨੂੰ ਬਚਾਇਆ ਜਾ ਸਕਦਾ ਹੈ।ਆਨਲਾਈਨ ਡਾਟਾ ਲੀਕ ਹੋਣ ਨਾਲ ਬੈਂਕਿੰਗ ਫ੍ਰਾਡ , ਟੈਕਸ ਰਿਫੰਡ ਸਕੈਮਸ ਤੇ ਫਾਈਨੈਂਨਸ਼ਿਅਲ ਕ੍ਰਾਇਮ ਦੇ ਵਧਣ ਦਾ ਖਤਰਾ ਵਧ ਰਹਿੰਦਾ ਹੈ।

ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਡਾਰਕ ਵੈਬ ਹੁੰਦਾ ਕੀ ਹੈ। ਡਾਰਕ ਵੈਬ ਇੰਟਰਨੈਟ ਦਾ ਉਹ ਹਿੱਸਾ ਹੈ ਜਿਥੇ ਕਈ ਸਾਰੇ ਗੈਰ ਕਾਨੂੰਨੀ ਧੰਧੇ ਚੱਲਦੇ ਨੇ ਜੋ ਇੰਟਰਨੈਟ ਦਾ ਇਸਤੇਮਾਲ ਕਰਦੇ ਨੇ ਉਹ ਵੈਬ ਦੀ ਦੁਨਿਆ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ ਜਿਸ ਨੂੰ ਸਰਫੇਸ ਵੈਬ ਕਹਿੰਦੇ ਨੇ।ਇਸ ਦੇ ਹੇਠਾਂ ਲੁੱਕਿਆ ਹੋਇਆ ਇੰਟਰਨੈਟ ਡੀਪ ਵੈਬ ਕਹਿਲਾਉਂਦਾ ਹੈ।ਇੱਕ ਅਨੁਮਾਨ ਮੁਤਾਬਕ ਇੰਟਰਨੈਟ ਦਾ ਤਕਰੀਬਨ 90 ਫੀਸਦ ਨੇਟ ਲੁੱਕਿਆ ਹੋਇਆ ਹੈ ਯਾਨੀ ਡੀਪ ਵੈਬ ਹੈ। ਡੀਪ ਵੈਬ ਵਿੱਚ ਹਰ ਉਹ ਪੇਜ ਆਉਂਦਾ ਹੈ ਜਿਸ ਨੂੰ ਆਮ ਸਰਚ ਇੰਜਨ ਲੱਭ ਨਹੀਂ ਸਕਦੇ ਯਾਨੀ ਯੂਜ਼ਰ ਡੇਟਾਬੇਸ, ਸਟੈਜਿੰਗ ਪੱਧਰ ਦੀ ਵੈਬਸਾਇਟ, ਪੇਮੈਂਟ ਆਦਿ।ਡਾਰਕ ਵੈਬ ਇਸੀ ਡੀਪ ਵੈਬ ਦਾ ਉਹ ਹਿੱਸਾ ਹੈ ਜਿਥੇ ਹਜ਼ਾਰਾਂ ਵੈਬਸਾਈਟਸ ਗੁਮਨਾਮ ਰਹਿ ਕੇ ਕਈ ਤਰ੍ਹਾਂ ਦੇ ਕਾਲੇ ਬਾਜ਼ਾਰ ਚਲਾਉਂਦੀ ਹੈ।

ਜ਼ਾਹਿਰ ਤੌਰ ਤੇ ਅਜਿਹੇ ਮਾਮਲਿਆਂ ਨੇ ਹੁਣ ਭਾਰਤੀਆਂ ਦੀ ਚਿੰਤਾ ਵਧਾ ਦਿੱਤੀ ਹੈ । ਬੇਸ਼ਕ ਹਾਲੇ ਤੱਕ ਇਸ ਤੇ ਸਰਕਾਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਈਆ ਪਰ ਜ਼ਰੂਰੀ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਖਤ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਪ੍ਰਾਇਵੇਟ ਡਾਟਾ ਲੀਕ ਨਾ ਹੋ ਸਕੇ।

Next Story
ਤਾਜ਼ਾ ਖਬਰਾਂ
Share it