ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਅਦਾਲਤ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਸੁਣਾਈ ਮੌਤ ਦੀ ਸ਼ਜਾ
ਨਿਰਮਲ ਨਿਊਯਾਰਕ, 15 ਮਈ (ਰਾਜ ਗੋਗਨਾ)- ਅਮਰੀਕਾ ਦੇ ਓਹੀਓ ਸੂਬੇ ਵਿੱਚ ਇੱਕ ਤਿੰਨ ਜੱਜਾਂ ਦੇ ਪੈਨਲ ਨੇ ਸੰਨ 2019 ਵਿੱਚ ਆਪਣੀ ਪਤਨੀ ਅਤੇ ਤਿੰਨ ਸਹੁਰਾ ਪਰਿਵਾਰ ਦੇ ਕਤਲ ਲਈ ਚੱਲ ਰਹੇ ਇੱਕ ਮੁਕੱਦਮੇ ਵਿੱਚ ਮੰਗਲਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਬੀਤੇਂ ਦਿਨ ਮੰਗਲਵਾਰ ਨੂੰ ਬਟਲਰ ਕਾਉਂਟੀ […]
By : Editor Editor
ਨਿਰਮਲ
ਨਿਊਯਾਰਕ, 15 ਮਈ (ਰਾਜ ਗੋਗਨਾ)- ਅਮਰੀਕਾ ਦੇ ਓਹੀਓ ਸੂਬੇ ਵਿੱਚ ਇੱਕ ਤਿੰਨ ਜੱਜਾਂ ਦੇ ਪੈਨਲ ਨੇ ਸੰਨ 2019 ਵਿੱਚ ਆਪਣੀ ਪਤਨੀ ਅਤੇ ਤਿੰਨ ਸਹੁਰਾ ਪਰਿਵਾਰ ਦੇ ਕਤਲ ਲਈ ਚੱਲ ਰਹੇ ਇੱਕ ਮੁਕੱਦਮੇ ਵਿੱਚ ਮੰਗਲਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਬੀਤੇਂ ਦਿਨ ਮੰਗਲਵਾਰ ਨੂੰ ਬਟਲਰ ਕਾਉਂਟੀ ਕਾਮਨ ਪਲੀਜ਼ ਕੋਰਟ ਦੇ ਜੱਜਾਂ ਨੇ ਦੋ ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ (41) ਨੂੰ ਮੌਤ ਦੀ ਸਜ਼ਾ ਸੁਣਾਈ। ਉਨ੍ਹਾਂ ਨੇ ਕਥਿਤ ਤੌਰ ’ਤੇ ਗੁਰਪ੍ਰੀਤ ਸਿੰਘ ਨੂੰ ਉਸ ਦੀ ਪਤਨੀ ਸ਼ਲਿੰਦਰਜੀਤ ਕੌਰ (39) ਅਤੇ ਤਿੰਨ ਸਹੁਰਿਆਂ ਦੇ ਗੰਭੀਰ ਕਤਲ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵੱਲੋਂ ਪਰਿਵਾਰ ਦੇ ਮਾਰੇ ਗਏ ਮੈਂਬਰਾਂ ਵਿੱਚ ਉਸ ਨੇ ਆਪਣੀ ਪਤਨੀ ਸ਼ਲਿੰਦਰਜੀਤ ਕੌਰ ਅਤੇ ਉਸ ਦੇ 62 ਸਾਲਾ ਪਿਤਾ ਹਕੀਕਤ ਸਿੰਘ, 59 ਸਾਲਾ ਮਾਂ ਪਰਮਜੀਤ ਕੌਰ ਅਤੇ 58 ਸਾਲਾ ਮਾਸੀ ਅਮਰਜੀਤ ਕੌਰ ਸ਼ਾਮਲ ਸਨ।
ਹੈਮਿਲਟਨ ਕਾਉਂਟੀ ਦੇ ਚੀਫ ਡਿਪਟੀ ਕੋਰੋਨਰ ਡਾ. ਕੈਰਨ ਲੂਮਨ ਨੇ ਦੱਸਿਆ, ਉਨ੍ਹਾਂ ਦੀ ਹੱਤਿਆ ਲੰਘੀ 28 ਅਪ੍ਰੈਲ, 2019 ਨੂੰ ਕੀਤੀ ਗਈ ਸੀ।ਦੂਜੇ ਪਾਸੇ ਚਾਰ ਕਤਲਾਂ ਦੇ ਮਕਸਦ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿਸੇ ਗੈਰ ਅੋਰਤ ਨਾਲ ਸਬੰਧ ਅਤੇ ਪਤਨੀ ਨਾਲ ਰਿਸ਼ਤੇ ਵਿੱਚ ਵਿਗਾੜ ਇਹ ਦਿਲ ਦਹਿਲਾਉਣ ਵਾਲੀ ਵਾਰਦਾਤ ਦਾ ਕਾਰਨ ਸੀ।ੳਹਾਇੳ ਰਾਜ ਦੀ ਬਟਲਰ ਕਾਉਂਟੀ ਦੇ ਜੱਜ ਕੀਥ ਸਪੈਥ,ਗ੍ਰੈਗੇਰੀ ਹਾਵਰਡ, ਗ੍ਰੈਗ .ਐਸ.ਸਟੀਫਨਜ਼, ਦੇ 3 ਮੈਂਬਰੀ ਪੈਨਲ ਨੇ ਮੰਗਲਵਾਰ 14 ਮਈ ਨੂੰ ਨੂੰ ਹੈਮਿਲਟਨ ਵਿੱਚ ਬਟਲਰ ਕਾਉਟੀ ਕਾਮਨ ਪਲੀਜ ਕੋਰਟ ਵਿੱਚ ਗੁਰਪ੍ਰੀਤ ਸਿੰਘ ਨੂੰ ਮੋਤ ਦੀ ਸ਼ਜਾ ਸੁਣਾਈ।ਜਿਸ ਵੱਲੋਂ 2019 ਵਿੱਚ ਆਪਣੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਲਈ ਸਾਰੇ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ। ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਹੈ। ਪੇਸ਼ੇ ਵੱਲੋਂ ਉਹ ਇੱਕ ਡਰਾਈਵਰ ਹੈ।
ਇਹ ਖ਼ਬਰ ਵੀ ਪੜ੍ਹੋ
ਫਰਾਂਸ ਵਿਚ ਮੰਗਲਵਾਰ 14 ਮਈ ਨੂੰ ਕੁਝ ਬੰਦੂਕਧਾਰੀ ਹਮਲਾਵਰ ਪੁਲਿਸ ਦੀ ਵੈਨ ’ਤੇ ਹਮਲਾ ਕਰਕੇ ਖੂੰਖਾਰ ਕੈਦੀ ਨੂੰ ਭਜਾ ਲੈ ਗਏ। ਹਮਲਾਵਰਾਂ ਨੇ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਜਦ ਕਿ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖਮੀ ਹਨ।
ਫਰਾਂਸ ਦੇ ਪ੍ਰਧਾਨ ਮੰਤਰੀ ਗੈਬ੍ਰਿਆਲ ਅਟਾਲ ਨੇ ਸੰਸਦ ਵਿਚ ਜਾਣਕਾਰੀ ਦਿੱਤੀ ਕਿ ਇਹ ਹਮਲਾ ਇਨਕਾਰਵਿਲੇ ਵਿਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਢਾਈ ਵਜੇ ਹੋਇਆ ਜਦ ਪੁਲਿਸ ਕੈਦੀ ਨੂੰ ਰੂਐਨ ਕੋਰਟ ਤੋਂ ਜੇਲ੍ਹ ਲਿਜਾ ਰਹੀ ਸੀ। ਇਸੇ ਦੌਰਾਨ ਮੋਟਰਵੇ ਟੋਲ ’ਤੇ ਉਸ ਦੇ ਸਾਥੀਆਂ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ। ਅਟਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਫਰਾਂਸ ਦੇ ਗਣਤੰਤਰ ਅਤੇ ਨਿਆ ਪ੍ਰਣਾਲੀ ’ਤੇ ਨਿਸ਼ਾਨਾ ਸਾਧਿਆ। ਸੰਸਦ ਵਿਚ ਪੁਲਿਸ ਕਰਮੀਆਂ ਦੀ ਮੌਤ ’ਤੇ ਇੱਕ ਮਿੰਟ ਦਾ ਮੌਨ ਰੱਖਿਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਦੋ ਗੱਡੀਆਂ ਵਿਚ ਆਏ ਸੀ। ਉਨ੍ਹਾਂ ਨੇ ਪਹਿਲਾਂ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ। ਫਿਰ ਪੁਲਿਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਹਮਲਾਵਰ ਜ਼ਖਮੀ ਹੋ ਗਿਆ।
ਫਰਾਂਸੀਸੀ ਮੀਡੀਆ ਮੁਤਾਬਕ ਹਮਲਾਵਰਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਹਨ ਅਤੇ ਉਨ੍ਹਾਂ ਦੇ ਕੋਲ ਭਾਰੀ ਹਥਿਆਰ ਹਨ। ਹਮਲਾਵਰ ਕਾਲੀ ਕਾਰ ਤੋਂ ਆਏ ਸੀ। ਹਾਲੇ ਤੱਕ ਇਹ ਪਤਾ ਨਹੀਂ ਚਲ ਸਕਿਆ ਕਿ ਕਿੰਨੇ ਹਮਲਾਵਰ ਸੀ।
ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ ਹਮਲਵਾਰਾਂ ਦੇ ਵਿਚ ਦੋ ਮਿੰਟ ਤੱਕ ਗੋਲੀਬਾਰੀ ਚਲਦੀ ਰਹੀ, ਜਿਸ ਵਿਚ ਕਰੀਬ 30 ਗੋਲੀਆਂ ਚੱਲੀਆਂ। ਇਸ ਤੋਂ ਬਾਅਦ ਗ੍ਰੇਨੇਡ ਜਿਹਾ ਧਮਾਕਾ ਹੋਇਆ, ਇਸ ਤੋਂ ਬਾਅਦ ਦੋ ਗੋਲੀਆਂ ਚੱਲੀਆਂ ਫਿਰ ਹਮਲਾਵਰ ਭੱਜ ਗਏ।
ਇਸੇ ਹਾਦਸੇ ਤੋਂ ਬਾਅਦ ਪੂਰੇ ਫਰਾਂਸ ਵਿਚ ਦਹਿਸ਼ਤ ਫੈਲ ਗਈ। ਪੁਲਿਸ ਨੇ ਲੋਕਾਂ ਨੂੰ ਹਮਲਾਵਰਾਂ ਦੀ ਪਛਾਣ ਕਰਨ ਲਈ ਕਿਹਾ ਹੈ। ਫਰਾਂਸ ਦੀ ਸਰਕਾਰ ਵੀ ਲਗਾਤਾਰ ਇਸ ਮਾਮਲੇ ਵਿਚ ਨਜ਼ਰ ਬਣਾਏ ਹੋਏ ਹੈ।