ਭਾਰਤੀ ਮੂਲ ਦੇ ਪਵਨ ਦਾਵਲੁਰੀ ਮਾਈਕ੍ਰੋਸਾਫਟ ਵਿੰਡੋਜ਼ ਦੇ ਨਵੇਂ ਮੁਖੀ

ਭਾਰਤੀ ਮੂਲ ਦੇ ਪਵਨ ਦਾਵਲੁਰੀ ਮਾਈਕ੍ਰੋਸਾਫਟ ਵਿੰਡੋਜ਼ ਦੇ ਨਵੇਂ ਮੁਖੀ

ਨਿਰਮਲ

ਵਾਸ਼ਿੰਗਟਨ, 27 ਮਾਰਚ (ਰਾਜ ਗੋਗਨਾ )-ਭਾਰਤੀ- ਅਮਰੀਕੀ ਪਵਨ ਦਾਵਲੁਰੀ ਆਈਆਈਟੀ ਜਿਸ ਦਾ ਭਾਰਤ ਤੋ ਮਦਰਾਸ ਦੇ ਨਾਲ ਪਿਛੋਕੜ ਹੈ। ਅਤੇ ਉੱਥੋਂ ਦੇ ਗ੍ਰੈਜੂਏਟ ਹਨ। ਉਹਨਾਂ ਨੂੰ ਮਾਈਕਢੋਸਾਫਟ ਵਿੰਡੋਜ਼ ਦੇ ਨਵੇਂ ਮੁਖੀ ਨਿਯੁੱਕਤ ਕੀਤਾ ਗਿਆ ਹੈ।

ਪਵਨ ਦਾਵਲੁਰੀ ਪਨੋਸ ਪਨਯ ਦੀ ਥਾਂ ’ਤੇ ਪਵਨ ਦੀ ਥਾਂ ਤੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ। ਪਵਨ ਮਾਈਕ੍ਰੋਸਾਫਟ ’ਚ 23 ਸਾਲਾਂ ਤੋਂ ਕੰਮ ਕਰ ਰਹੇ ਹਨ। ਸੰਨ 2001 ਵਿੱਚ ਭਰੋਸੇਯੋਗਤਾ ਕੰਪੋਨੈਂਟ ਮੈਨੇਜਰ ਦੇ ਵਜੋਂ ਮਾਈਕ੍ਰੋਸਾਫਟ ਵਿੱਚ ਉਹ ਸ਼ਾਮਲ ਹੋਏ ਸਨ। ਅਤੇ ਬਾਅਦ ਵਿੱਚ ਵਿੰਡੋਜ਼ ਸਿਲੀਕਾਨ ਅਤੇ ਸਿਸਟਮ ਏਕੀਕਰਣ ਦੇ ਕਾਰਪੋਰੇਟ ਦੇ ਉਪ ਪ੍ਰਧਾਨ ਵਜੋਂ ਵੀ ਉਹਨਾਂ ਨੇ ਕੰਮ ਕੀਤਾ।

ਆਈਆਈਟੀ ਮਦਰਾਸ ਦੇ ਗ੍ਰੈਜੂਏਟ ਪਵਨ ਦਾਵਲੁਰੀ ਨੂੰ ਮਾਈਕ੍ਰੋਸਾਫਟ ਦੇ ਆਪਰੇਟਿੰਗ ਸਿਸਟਮ ਵਿੰਡੋਜ਼ ਅਤੇ ਸਰਫੇਸ ਡਿਵੀਜ਼ਨਾਂ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਕੰਪਨੀ ਨੇ ਪਵਨ ਦਾਵਲੁਰੀ ਨੂੰ ਪਨੋਸ ਪਨਯ ਦੀ ਥਾਂ ’ਤੇ ਨਿਯੁਕਤ ਕੀਤਾ ਹੈ, ਜੋ ਪਹਿਲਾਂ ਡਿਵੀਜ਼ਨ ਦੇ ਮੁਖੀ ਸਨ। ਪਨਯ ਨੇ ਪਿਛਲੇ ਸਾਲ ਐਮਾਜ਼ਾਨ ਨਾਲ ਜੁੜਨ ਲਈ ਮਾਈਕ੍ਰੋਸਾਫਟ ਦੇ ਵਿੰਡੋਜ਼ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਇਹ ਅਹੁਦਾ ਖਾਲੀ ਪਿਆ ਸੀ। ਹੁਣ ਪਵਨ ਨੂੰ ਮਾਈਕ੍ਰੋਸਾਫਟ ਵੱਲੋਂ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਪਵਨ ਦਾਵਲੁਰੀ ਮਾਈਕ੍ਰੋਸਾਫਟ ਵਿੱਚ 23 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਹਨ। 1999 ਵਿੱਚ ਯੂਨੀਵਰਸਿਟੀ ਆਫ ਮੈਰੀਲੈਂਡ ਤੋਂ ਐਮਐਸ ਕਰਨ ਤੋਂ ਬਾਅਦ, ਪਵਨ ਨੇ 2001 ਵਿੱਚ ਮਾਈਕ੍ਰੋਸਾੱਫਟ ਵਿੱਚ ਭਰੋਸੇਯੋਗਤਾ ਕੰਪੋਨੈਂਟ ਮੈਨੇਜਰ ਵਜੋਂ ਸ਼ਾਮਲ ਹੋਏ ਸਨ। ਆਪਣੀ ਨਵੀਨਤਮ ਨਿਯੁਕਤੀ ਤੋਂ ਪਹਿਲਾਂ, ਪਵਨ ਵਿੰਡੋਜ਼ ਸਿਲੀਕਾਨ ਅਤੇ ਸਿਸਟਮ ਏਕੀਕਰਣ ਦੇ ਕਾਰਪੋਰੇਟ ਉਪ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ। ਉਹ ਲਗਭਗ ਤਿੰਨ ਸਾਲਾਂ ਤੋਂ ਕੰਪਨੀ ਵਿੱਚ ਕਾਰਪੋਰੇਟ ਉਪ ਪ੍ਰਧਾਨ ਵਜੋਂ ਕੰਮ ਕਰ ਰਿਹਾ ਹੈ। ਹਾਲ ਹੀ ਵਿੱਚ, ਮਾਈਕ੍ਰੋਸਾਫਟ ਨੇ ਡੀਪਮਾਈਂਡ ਵਿਭਾਗ ਦੇ ਸਾਬਕਾ ਸਹਿ-ਸੰਸਥਾਪਕ ਮੁਸਤਫਾ ਸੁਲੇਮਾਨ ਨੂੰ ਏਆਈ ਬ੍ਰਾਂਚ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਪਵਨ ਨੂੰ ਅਹਿਮ ਜ਼ਿੰਮੇਵਾਰੀਆਂ ਮਿਲੀਆਂ ਹਨ। ਪਹਿਲਾਂ ਵਿੰਡੋਜ਼ ਅਤੇ ਸਰਫੇਸ ਵਿਭਾਗਾਂ ਲਈ ਵੱਖਰੇ-ਵੱਖਰੇ ਮੁਖੀ ਹੁੰਦੇ ਸਨ। ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਵਨ ਨੂੰ ਦੋਵਾਂ ਦੀਆਂ ਜ਼ਿੰਮੇਵਾਰੀਆਂ ਮਿਲ ਗਈਆਂ ਹਨ। ਇਸ ਦੌਰਾਨ, ਤਾਜ਼ਾ ਨਿਯੁਕਤੀ ਦੇ ਨਾਲ, ਪਵਨ ਨੂੰ ਭਾਰਤੀ ਲੋਕਾਂ ਦੀ ਸੂਚੀ ਵਿੱਚ ਅਹਿਮ ਜਗ੍ਹਾ ਮਿਲੀ ਹੈ, ਜਿਨ੍ਹਾਂ ਨੇ ਸੁਪਰਪਾਵਰ ਤਕਨੀਕੀ ਕੰਪਨੀਆਂ ਵਿੱਚ ਸਭ ਤੋਂ ਉੱਚੇ ਅਹੁਦੇ ਲਏ ਹਨ।

ਇਹ ਖ਼ਬਰ ਵੀ ਪੜ੍ਹੋ

ਬਿਹਾਰ ਵਿਚ ਭੋਜਪੁਰੀ ਹੋਲੀ ਸਪੈਸ਼ਲ ਟਰੇਨ ਦੀ ਬੋਗੀ ਵਿਚ ਅੱਗ ਲੱਗ ਗਈ। ਭੋਜਪੁਰ ਵਿਚ ਹੋਲੀ ਸਪੈਸ਼ਲ ਟਰੇਨ ਦੇ ਏਸੀ ਕੋਚ ਵਿਚ ਅਚਾਨਕ ਅੱਗ ਲੱਗ ਗਈ। ਟਰੇਨ ਦੀ ਰਫਤਾਰ ਘੱਟ ਹੋਣ ਕਾਰਨ ਕੁਝ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੱਸ ਦਈਏ ਕਿ ਬਿਹਾਰ ਦੇ ਭੋਜਪੁਰ ਵਿੱਚ ਦੇਰ ਰਾਤ 12.45 ਵਜੇ ਟਰੇਨ ਦੇ ਏਸੀ ਕੋਚ ਵਿੱਚ ਅੱਗ ਲੱਗੀ।

ਹਾਦਸੇ ਵਿਚ ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਟਰੇਨ ਮੁੰਬਈ ਦੇ ਦਾਨਾਪੁਰ ਤੋਂ ਲੋਕਮਾਨਿਆ ਤਿਲਕ ਟਰਮੀਨਸ ਜਾ ਰਹੀ ਸੀ। ਇਹ ਹਾਦਸਾ ਕਰੀਸਠ ਸਟੇਸ਼ਨ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨ ਮੰਗਲਵਾਰ ਰਾਤ 11:12 ਵਜੇ ਦਾਨਾਪੁਰ ਤੋਂ ਰਵਾਨਾ ਹੋਈ ਸੀ। ਇਹ ਅਰਰਾ ਤੋਂ ਹੋ ਕੇ ਬਕਸਰ, ਡੀਡੀਯੂ ਵੱਲ ਜਾ ਰਹੀ ਸੀ ਤਾਂ ਐਮ-9 (ਇਕਨਾਮੀ) ਕੋਚ ਤੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਕੁਝ ਹੀ ਸਮੇਂ ਵਿੱਚ ਪੂਰੇ ਕੋਚ ਨੂੰ ਅੱਗ ਲੱਗ ਗਈ। ਕੁਝ ਸਮੇਂ ਵਿੱਚ ਆਸ-ਪਾਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਬਰਨਿੰਗ ਕੋਚ ਨੂੰ ਵੱਖ ਕਰ ਕੇ ਟਰੇਨ ਨੂੰ ਰਵਾਨਾ ਕੀਤਾ ਗਿਆ।

ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੇਨ ਲਾਈਨ ਤੇ ਅੱਗ ਲੱਗਣ ਕਾਰਨ ਇਕ ਦਰਜਨ ਟਰੇਨਾਂ ਦੀ ਆਵਾਜਾਈ ਚ ਬਦਲਾਅ ਕੀਤਾ ਗਿਆ।

Related post

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ ਮੌਤ

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ…

ਨਿਰਮਲ ਨਿਊਯਾਰਕ ,18 ਮਈ (ਰਾਜ ਗੋਗਨਾ )- ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ…
ਨੈਂਸੀ ਪੇਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ 30 ਸਾਲ ਦੀ ਸਜ਼ਾ

ਨੈਂਸੀ ਪੇਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ…

ਵਾਸ਼ਿੰਗਟਨ, 18 ਮਈ, ਨਿਰਮਲ : ਅਮਰੀਕਾ ਵਿਚ ਹੇਠਲੇ ਸਦਨ ਦੀ ਸਾਬਕਾ ਸਪੀਕਰ ਨੈਂਸੀ ਪੇਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ…
4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ ਡਰ, ਜਾਣੋ ਕਾਰਨ

4100 ਨਰਸਾਂ ਨੂੰ ਲੰਡਨ ‘ਚੋਂ ਵਾਪਸ ਭਾਰਤ ਪਰਤਣ ਦਾ…

ਲੰਡਨ, 17 ਮਈ, ਪਰਦੀਪ ਸਿੰਘ: ਬ੍ਰਿਟੇਨ ਵਿੱਚ ਹਜ਼ਾਰਾਂ ਭਾਰਤੀ ਨਰਸਾਂ ਨੂੰ ਦੇਸ਼ ਨਿਕਾਲੇ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।…