ਅਮਰੀਕਾ ਵਿੱਚ ਭਾਰਤੀ ਡਾਂਸਰ ਦੀ ਗੋਲੀਆਂ ਮਾਰ ਕੇ ਹੱਤਿਆ
ਨਿਊਯਾਰਕ , 2 ਮਾਰਚ (ਰਾਜ ਗੋਗਨਾ) ਨਿਰਮਲ- ਪ੍ਰਸਿੱਧ ਭਰਤਨਾਟਿਅਮ ਅਤੇ ਕੁਚੀਪੁੜੀ ਕਲਾਕਾਰ ਅਮਰਨਾਥ ਘੋਸ਼ ਦੀ ਅਮਰੀਕਾ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਮੌਤ ਹੋ ਗਈ ਹੈ। ਭਾਰਤੀ ਮੂਲ ਦੀ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਹ ਗੱਲ ਸਾਂਝੀ ਕੀਤੀ ਹੈ। ਅਤੇ ਅਮਰਨਾਥ ਘੋਸ਼ ਉਸਦਾ ਦੋਸਤ ਸੀ। ਦੇਵੋਲੀਨਾ ਨੇ ਅਮਰੀਕਾ ਵਿੱਚ ਸਥਿੱਤ ਭਾਰਤੀ ਦੂਤਾਵਾਸ,ਭਾਰਤ […]
By : Editor Editor
ਨਿਊਯਾਰਕ , 2 ਮਾਰਚ (ਰਾਜ ਗੋਗਨਾ) ਨਿਰਮਲ- ਪ੍ਰਸਿੱਧ ਭਰਤਨਾਟਿਅਮ ਅਤੇ ਕੁਚੀਪੁੜੀ ਕਲਾਕਾਰ ਅਮਰਨਾਥ ਘੋਸ਼ ਦੀ ਅਮਰੀਕਾ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਮੌਤ ਹੋ ਗਈ ਹੈ। ਭਾਰਤੀ ਮੂਲ ਦੀ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਹ ਗੱਲ ਸਾਂਝੀ ਕੀਤੀ ਹੈ। ਅਤੇ ਅਮਰਨਾਥ ਘੋਸ਼ ਉਸਦਾ ਦੋਸਤ ਸੀ। ਦੇਵੋਲੀਨਾ ਨੇ ਅਮਰੀਕਾ ਵਿੱਚ ਸਥਿੱਤ ਭਾਰਤੀ ਦੂਤਾਵਾਸ,ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।
ਦੇਵੋਲੀਨਾ ਭੱਟਾਚਾਰਜੀ ਨੇ ਅਮਰਨਾਥ ਘੋਸ਼ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਜੋ ਬੀਤੇਂ ਦਿਨੀ ਮੰਗਲਵਾਰ ਨੂੰ 27 ਫਰਵਰੀ ਦੀ ਸ਼ਾਮ ਨੂੰ, ਸੇਂਟ ਲੁਈਸ, ਮਿਸੂਰੀ ਸੂਬੇ ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ।ਉਸ ਨੇ ਟਵੀਟ ਕਰਕੇ ਅਮਰਨਾਥ ਘੋਸ਼ ਦੇ ਬਾਰੇ ਲਿਖਿਆ ਹੈ ਕਿ ਅਮਰ ਨਾਥ ਘੋਸ਼ ਆਪਣੇ ਪਿਤਾ ਨੂੰ ਬਚਪਨ ਵਿੱਚ ਹੀ ਗੁਆ ਦਿੱਤਾ ਸੀ।ਅਤੇ ਤਿੰਨ ਸਾਲ ਪਹਿਲਾਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਅਮਰਨਾਥ ਘੋਸ਼ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਮਰਨਾਥ ਭਾਰਤ ਦੇ ਕੋਲਕਾਤਾ ਦਾ ਰਹਿਣ ਵਾਲਾ ਸੀ। ਅਤੇ ਅਮਰੀਕਾ ਵਿੱਚ ਪੀਐਚਡੀ ਕਰ ਰਿਹਾ ਸੀ ਅਤੇ ਉਹ ਡਾਂਸ ਵਿੱਚ ਬਹੁਤ ਮਾਹਰ ਸੀ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸ਼ਾਮ ਨੂੰ ਸੈਰ ਕਰ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੋਕੇ ਤੇ ਹੀ ਮੋਤ ਹੋ ਗਈ।ਅਮਰੀਕਾ ’ਚ ਉਸ ਦੇ ਦੋਸਤ ਅਮਰਨਾਥ ਦੀ ਲਾਸ਼ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਕਾਗੋ ਚ’ ਸਥਿੱਤ ਭਾਰਤੀ ਦੂਤਾਵਾਸ ਨੇ ਅਮਰਨਾਥ ਦੇ ਕਤਲ ’ਤੇ ਸੋਗ ਜਤਾਇਆ ਹੈ। ਹਾਲ ਹੀ ’ਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਅਮਰੀਕਾ ’ਚ ਰਹਿਣ ਵਾਲੇ ਕਈ ਭਾਰਤੀਆਂ ਅਤੇ ਭਾਰਤੀ ਮੂਲ ਦੇ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਦੇਵੋਲੀਨਾ ਭੱਟਾਚਾਰਜੀ ਦੇ ਟਵੀਟ ’ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ।
ਇਹ ਵੀ ਪੜ੍ਹੋ
ਅਮਰੀਕਾ ਤੇ ਹੂਤੀ ਬਾਗੀਆਂ ਵਿਰੁੱਧ ਰੇੜਕਾ ਲਗਾਤਾਰ ਜਾਰੀ ਹੈ। ਖ਼ਤਰੇ ਨੂੰ ਭਾਂਪਦਿਆਂ ਅਮਰੀਕੀ ਫ਼ੌਜ ਦੀ ਕੇਂਦਰੀ ਕਮਾਂਡ ਨੇ ਮਿਜ਼ਾਈਲ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ। ਹੂਤੀ ਬਾਗੀਆਂ ਨੇ ਲਾਲ ਸਾਗਰ ’ਚ ਜਹਾਜ਼ ਵਿਰੋਧੀ ਬੈਲਿਸਟਿਕ ਮਿਜ਼ਾਈਲਾਂ ਨਾਲ ਵੀ ਹਮਲਾ ਕੀਤਾ। ਹਾਲਾਂਕਿ ਇਸ ਹਮਲੇ ’ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
ਅਮਰੀਕਾ ਨੇ ਇਕ ਵਾਰ ਫਿਰ ਹੂਤੀ ਬਾਗੀਆਂ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਤਬਾਹ ਕਰ ਦਿੱਤਾ ਹੈ। ਅਮਰੀਕੀ ਸੈਨਾ ਦੀ ਯੂਐਸ ਸੈਂਟਰਲ ਕਮਾਂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 1 ਮਾਰਚ ਨੂੰ ਇੱਕ ਸਵੈ-ਰੱਖਿਆ ਕਾਰਵਾਈ ਵਿੱਚ ਈਰਾਨ ਹਮਾਇਤੀ ਹੂਤੀ ਬਾਗੀਆਂ ਦੀ ਇੱਕ ਮਿਜ਼ਾਈਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਅਮਰੀਕੀ ਫੌਜ ਨੇ ਕਿਹਾ ਕਿ ਹੂਤੀ ਬਾਗੀਆਂ ਨੇ ਯਮਨ ਵਿੱਚ ਆਪਣੇ ਪ੍ਰਭਾਵ ਵਾਲੇ ਖੇਤਰ ਵਿੱਚ ਲਾਲ ਸਾਗਰ ਵਿੱਚ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਇਨਾਤ ਕੀਤੀਆਂ ਸਨ। ਇਸ ਖਤਰੇ ਨੂੰ ਭਾਂਪਦਿਆਂ ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਨੇ ਇਸ ਮਿਜ਼ਾਈਲ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ। ਹੂਤੀ ਬਾਗੀਆਂ ਨੇ ਲਾਲ ਸਾਗਰ ’ਚ ਜਹਾਜ਼ ਵਿਰੋਧੀ ਬੈਲਿਸਟਿਕ ਮਿਜ਼ਾਈਲਾਂ ਨਾਲ ਵੀ ਹਮਲਾ ਕੀਤਾ। ਹਾਲਾਂਕਿ ਇਸ ਹਮਲੇ ’ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ, ਫਲਸਤੀਨ ਦੇ ਸਮਰਥਨ ਵਿੱਚ ਈਰਾਨ ਹਮਾਇਤੀ ਹੂਤੀ ਬਾਗੀ ਲਗਾਤਾਰ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਾਂ ਦੇ ਮਾਰਗਾਂ ’ਤੇ ਹਮਲੇ ਕਰ ਰਹੇ ਹਨ। ਹੂਤੀ ਬਾਗੀ ਲਾਲ ਸਾਗਰ ਤੋਂ ਲੰਘਣ ਵਾਲੇ ਜਹਾਜ਼ਾਂ ਅਤੇ ਅਮਰੀਕੀ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਕਈ ਵਾਰ ਹੂਤੀ ਬਾਗੀਆਂ ਖਿਲਾਫ ਕਾਰਵਾਈ ਕਰ ਚੁੱਕਾ ਹੈ। ਹਾਲ ਹੀ ’ਚ ਅਮਰੀਕਾ ਨੇ ਬ੍ਰਿਟੇਨ ਦੇ ਨਾਲ ਮਿਲ ਕੇ ਯਮਨ ’ਚ ਹੂਤੀ ਬਾਗੀਆਂ ਦੇ ਟਿਕਾਣਿਆਂ ’ਤੇ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ ਸਨ। ਇਨ੍ਹਾਂ ਹਵਾਈ ਹਮਲਿਆਂ ’ਚ ਹੂਤੀ ਬਾਗੀਆਂ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਹਾਲਾਂਕਿ ਇਸ ਦੇ ਬਾਵਜੂਦ ਹੂਤੀ ਬਾਗੀ ਲਾਲ ਸਾਗਰ ਤੋਂ ਲੰਘਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਪਿਛਲੇ ਨਵੰਬਰ ਤੋਂ, ਹੂਤੀ ਬਾਗੀਆਂ ਨੇ ਲਾਲ ਸਾਗਰ ਅਤੇ ਅਦਨ ਦੀ ਖਾੜੀ ਤੋਂ ਲੰਘਣ ਵਾਲੇ ਜਹਾਜ਼ਾਂ ’ਤੇ ਲਗਭਗ 60 ਹਮਲੇ ਕੀਤੇ ਹਨ। ਇਸ ਨਾਲ ਅੰਤਰਰਾਸ਼ਟਰੀ ਸ਼ਿਪਿੰਗ ਰੂਟਾਂ ਦੀ ਸੁਰੱਖਿਆ ’ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਭਾਰਤੀ ਜਲ ਸੈਨਾ ਨੇ ਅਦਨ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਵੀ ਕਈ ਵਾਰ ਕਾਰਵਾਈ ਕਰਕੇ ਵਪਾਰੀ ਜਹਾਜ਼ਾਂ ਨੂੰ ਬਚਾਇਆ ਹੈ। ਹਾਲਾਂਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਹਮਲੇ ਰੁਕ ਨਹੀਂ ਰਹੇ ਹਨ।