America-India news ਅਮਰੀਕਾ ਵਿਚ ਭਾਰਤੀ ਨਾਗਰਿਕ ਨੂੰ ਪੰਜ ਸਾਲ ਦੀ ਸਜ਼ਾ
ਵਾਸ਼ਿੰਗਟਨ, 20 ਅਪ੍ਰੈਲ, ਨਿਰਮਲ : ਅਮਰੀਕਾ ’ਚ 40 ਸਾਲਾ ਭਾਰਤੀ ਨਾਗਰਿਕ ਬਨਮੀਤ ਸਿੰਘ ਨੂੰ ਡਾਰਕ ਵੈੱਬ ’ਤੇ ਨਸ਼ੇ ਵੇਚਣ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ਕੋਲੋਂ 1.25 ਹਜ਼ਾਰ ਕਰੋੜ ਰੁਪਏ ਜ਼ਬਤ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ। ਬਨਮੀਤ ਹਲਦਵਾਨੀ ਦਾ ਰਹਿਣ ਵਾਲਾ […]
By : Editor Editor
ਵਾਸ਼ਿੰਗਟਨ, 20 ਅਪ੍ਰੈਲ, ਨਿਰਮਲ : ਅਮਰੀਕਾ ’ਚ 40 ਸਾਲਾ ਭਾਰਤੀ ਨਾਗਰਿਕ ਬਨਮੀਤ ਸਿੰਘ ਨੂੰ ਡਾਰਕ ਵੈੱਬ ’ਤੇ ਨਸ਼ੇ ਵੇਚਣ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ਕੋਲੋਂ 1.25 ਹਜ਼ਾਰ ਕਰੋੜ ਰੁਪਏ ਜ਼ਬਤ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ।
ਬਨਮੀਤ ਹਲਦਵਾਨੀ ਦਾ ਰਹਿਣ ਵਾਲਾ ਹੈ। ਉਸ ਨੂੰ ਅਪ੍ਰੈਲ 2019 ਵਿਚ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਰਚ 2023 ਵਿਚ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ। ਉਸ ਨੇ ਇਸ ਸਾਲ ਜਨਵਰੀ ਵਿੱਚ ਅਦਾਲਤੀ ਕਾਰਵਾਈ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਬਨਮੀਤ ਨੇ ਡਾਰਕ ਵੈੱਬ ’ਤੇ ਮਾਰਕੀਟਿੰਗ ਸਾਈਟਾਂ ਬਣਾਈਆਂ ਸਨ। ਇਨ੍ਹਾਂ ਦੇ ਨਾਂ ਸੀਲਕ ਰੋਡ, ਅਲਫ਼ਾ ਬੇ, ਹੰਸਾ ਸੀ। ਇੱਥੇ ਉਹ ਫੈਂਟਾਨਿਲ, ਐਲਐਸਡੀ, ਐਕਸਟੇਸੀ, ਕੇਟਾਮਾਈਨ ਅਤੇ ਟ੍ਰਾਮਾਡੋਲ ਵਰਗੀਆਂ ਦਵਾਈਆਂ ਵੇਚਦਾ ਸੀ।
ਡਰੱਗਜ਼ ਖਰੀਦਣ ਵਾਲੇ ਗਾਹਕ ਕ੍ਰਿਪਟੋਕਰੰਸੀ ਰਾਹੀਂ ਭੁਗਤਾਨ ਕਰਦੇ ਸਨ। ਇਸ ਤੋਂ ਬਾਅਦ ਬਨਮੀਤ ਨੇ ਖੁਦ ਡਰੱਗਜ਼ ਦੀ ਸ਼ਿਪਿੰਗ ਦਾ ਜ਼ਿੰਮਾ ਸੰਭਾਲ ਲਿਆ। ਉਹ ਯੂ.ਐੱਸ. ਮੇਲ ਜਾਂ ਹੋਰ ਸੇਵਾਵਾਂ ਰਾਹੀਂ ਯੂਰਪ ਤੋਂ ਅਮਰੀਕਾ ਤੱਕ ਨਸ਼ੇ ਪਹੁੰਚਾਉਂਦਾ ਸੀ। 2012 ਤੋਂ ਜੁਲਾਈ 2017 ਦੇ ਵਿਚਕਾਰ, ਬਨਮੀਤ ਦੇ ਅਮਰੀਕਾ ਵਿੱਚ ਨਸ਼ੇ ਵੇਚਣ ਦੇ 8 ਕੇਂਦਰ ਸਨ। ਇਹ ਸਾਰੇ ਉਹਾਇਓ, ਫਲੋਰੀਡਾ, ਮੈਰੀਲੈਂਡ, ਨਿਊਯਾਰਕ ਅਤੇ ਵਾਸ਼ਿੰਗਟਨ ਵਿੱਚ ਮੌਜੂਦ ਸਨ।
ਇੱਥੇ ਮੌਜੂਦ ਮੁਲਾਜ਼ਮ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਮੁੜ ਪੈਕਿੰਗ ਕਰਦੇ ਸਨ। ਇਸ ਤੋਂ ਬਾਅਦ ਅਮਰੀਕਾ ਦੇ ਸਾਰੇ 50 ਰਾਜਾਂ ਤੋਂ ਇਲਾਵਾ ਕੈਨੇਡਾ, ਇੰਗਲੈਂਡ, ਆਇਰਲੈਂਡ ਅਤੇ ਜਮਾਇਕਾ ਵਰਗੇ ਦੇਸ਼ਾਂ ਵਿੱਚ ਨਸ਼ੇ ਪਹੁੰਚਾਏ ਜਾਂਦੇ ਸੀ।
ਹੌਲੀ-ਹੌਲੀ ਬਨਮੀਤ ਦਾ ਕਾਰੋਬਾਰ ਵਧਣ ਲੱਗਾ। ਉਸ ਨੇ ਅਮਰੀਕਾ ਭਰ ਵਿੱਚ ਸੈਂਕੜੇ ਕਿਲੋ ਡਰੱਗਜ਼ ਵੇਚਣੀ ਸ਼ੁਰੂ ਕਰ ਦਿੱਤੀ। ਇਸ ਦੇ ਜ਼ਰੀਏ ਬਨਮੀਤ ਨੇ ਮਲਟੀਮਿਲੀਅਨ ਡਾਲਰ ਦਾ ਡਰੱਗਜ਼ ਕਾਰੋਬਾਰ ਖੜ੍ਹਾ ਕੀਤਾ। ਉਹ ਕ੍ਰਿਪਟੋਕਰੰਸੀ ਖਾਤਿਆਂ ਦੀ ਮਦਦ ਨਾਲ ਡਰੱਗਜ਼ ਰਾਹੀਂ ਹੋਣ ਵਾਲੀ ਕਮਾਈ ਨੂੰ ਜਾਇਜ਼ ਬਣਾਉਣ ਦਾ ਕੰਮ ਕਰਦਾ ਸੀ। ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਮੁਤਾਬਕ, ਬਨਮੀਤ ਨੇ ਇਸ ਤਰ੍ਹਾਂ ਕਰੀਬ 1.25 ਹਜ਼ਾਰ ਕਰੋੜ ਦੀ ਕਮਾਈ ਕੀਤੀ।