Begin typing your search above and press return to search.

ਅਮਰੀਕਾ ਦੀ ਮੋਸਟ ਵਾਂਟੇਡ ਲਿਸਟ ’ਚ ਭਾਰਤੀ ਮੁੰਡਾ

ਨਿਰਮਲ ਨਿਊਯਾਰਕ, 13 ਅਪ੍ਰੈਲ (ਰਾਜ ਗੋਗਨਾ)- ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ।ਅਮਰੀਕਾ ਦੀ ਐਫ. ਬੀ. ਆਈ ਨੇ […]

ਅਮਰੀਕਾ ਦੀ ਮੋਸਟ ਵਾਂਟੇਡ ਲਿਸਟ ’ਚ ਭਾਰਤੀ ਮੁੰਡਾ
X

Editor EditorBy : Editor Editor

  |  13 April 2024 8:02 AM IST

  • whatsapp
  • Telegram

ਨਿਰਮਲ

ਨਿਊਯਾਰਕ, 13 ਅਪ੍ਰੈਲ (ਰਾਜ ਗੋਗਨਾ)- ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ।ਅਮਰੀਕਾ ਦੀ ਐਫ. ਬੀ. ਆਈ ਨੇ ਉਸ ’ਤੇ ਢਾਈ ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ। ਐਫ.ਬੀ. ਆਈ ਨੇ ਐਕਸ ’ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।ਅਮਰੀਕਾ ਵਿੱਚ ਰਹਿੰਦੇ ਭਦਰੇਸ਼ ਕੁਮਾਰ ਪਟੇਲ ਨਾਮੀਂ ਇਹ ਨੋਜਵਾਨ ਆਪਣੀ ਪਤਨੀ ਪਲਕ ਪਟੇਲ ਦੀ ਹੱਤਿਆ ਕਰਕੇ ਸੰਨ 2015 ਤੋਂ ਭਗੌੜਾ ਹੈ। ਜਦੋਂ ਉਸ ਨੇ ਅਮਰੀਕਾ ਦੇ ਹੈਨੋਵਰ, ਮੈਰੀਲੈਂਡ ਸੂਬੇ ਵਿੱਚ ਇੱਕ ਡੰਕਿਨ’ ਡੋਨਟਸ (ਕੌਫੀ ਸ਼ਾਪ ) ਵਿੱਚ ਕਥਿੱਤ ਤੌਰ ’ਤੇ ਆਪਣੀ ਪਤਨੀ ਪਲਕ ਪਟੇਲ ਦੀ ਕਿਚਨ ਵਿੱਚ ਹੱਤਿਆ ਕਰ ਦਿੱਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਸ ਸਮੇਂ 24 ਸਾਲ ਦੀ ਉਮਰ ਦੇ ਭਦਰੇਸ਼ ਕੁਮਾਰ ਪਟੇਲ ਅਤੇ ਉਸ ਦੀ ਪਤਨੀ ਪਲਕ ਪਟੇਲ ਜੋ ਇਕੱਠੇ ਹੀ ਡੰਕਿਨ ਡੋਨਟਸ ਤੇ ਉਹ ਇਕੱਠੇ ਹੀ ਕੰਮ ਕਰਦੇ ਸਨ ਅਤੇ ਭਦਰੇਸ਼ ਪਟੇਲ ਨੇ ਡੰਕਿਨ ਡੋਨਟਸ ਦੀ ਰਸੋਈ ਵਿੱਚ ਹੀ ਆਪਣੀ 21 ਸਾਲਾ ਪਤਨੀ ਪਲਕ ਪਟੇਲ ਤੇ ਤੇਜਧਾਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਉਸ ਸਮੇਂ ਮੌਕੇ ’ਤੇ ਮੌਜੂਦ ਸਨ।ਕਤਲ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਇਸ ਜੋੜੇ ਦੇ ਵੀਜ਼ੇ ਦੀ ਮਿਆਦ ਵੀ ਖਤਮ ਹੋ ਗਈ ਸੀ, ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭਦਰੇਸ਼ ਕੁਮਾਰ ਪਟੇਲ ਦੀ ਪਤਨੀ ਪਲਕ ਪਟੇਲ ਭਾਰਤ ਜਾਣਾ ਚਾਹੁੰਦੀ ਸੀ, ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਐਫ.ਬੀ.ਆਈ ਭਦਰੇਸ਼ ਪਟੇਲ ਨੂੰ ਹਥਿਆਰਬੰਦ ਅਤੇ ਬੇਹੱਦ ਖਤਰਨਾਕ ਅਪਰਾਧੀ ਮੰਨਦੀ ਹੈ।

ਇਸ ਤੋਂ ਪਹਿਲਾਂ ਵੀ ਐਫ.ਬੀ.ਆਈ ਨੇ ਭਦਰੇਸ਼ ਪਟੇਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਲਈ ਸੂਚੀ ਅਤੇ ਇਨਾਮ ਦਾ ਐਲਾਨ ਕੀਤਾ ਸੀ। ਇਹ ਸੂਚੀ 2017 ਵਿੱਚ ਜਾਣਕਾਰੀ ਲਈ 100,000 ਲੱਖ ਡਾਲਰ ਇਨਾਮ ਦੇ ਨਾਲ ਜਾਰੀ ਕੀਤੀ ਗਈ ਸੀ, ਪਰ ਉਹ ਅਜੇ ਵੀ ਫਰਾਰ ਹੈ। ਅਪ੍ਰੈਲ 2015 ਵਿੱਚ, ਪਟੇਲ, 24, ਅਤੇ ਉਸ ਦੀ ਪਤਨੀ ਪਲਕ, 21, ਇੱਕ ਡੰਕਿਨ’ ਡੋਨਟਸ ਸਟੋਰ ਵਿੱਚ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ

ਕੇਜਰੀਵਾਲ ਨਾਲ ਸੀਐਮ ਭਗਵੰਤ ਮਾਨ ਦੀ ਮੁਲਾਕਾਤ ਹੁਣ 15 ਅਪ੍ਰੈਲ ਨੂੰ ਹੋਵੇਗੀ।
ਦੱਸਦੇ ਚਲੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਲੈ ਕੇ ਨਵਾਂ ਸ਼ਡਿਊਲ ਜਾਰੀ ਕੀਤਾ ਹੈ।

ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ 15 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਦੀਆਂ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਗਏ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹ ’ਚ ਕੇਜਰੀਵਾਲ ਨੂੰ ਕਿੱਥੇ ਮਿਲਣਗੇ? ਦੋਵਾਂ ਦੀ ਮੁਲਾਕਾਤ ਸਮੇਂ ਉੱਥੇ ਸੁਰੱਖਿਆ ਪ੍ਰਬੰਧਾਂ ਦੇ ਮਾਪਦੰਡ ਤੈਅ ਕੀਤੇ ਗਏ। ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਮੀਟਿੰਗ ਦੁਪਹਿਰ ਨੂੰ ਸਖ਼ਤ ਸੁਰੱਖਿਆ ਹੇਠ ਮੁਲਕਤ ਜੰਗਲਾ ਦੇ ਅੰਦਰ ਹੋਵੇਗੀ ਕਿਉਂਕਿ ਮਾਨ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ।

ਤਿਹਾੜ ਜੇਲ੍ਹ ਪ੍ਰਸ਼ਾਸਨ ਨਾਲ ਮੀਟਿੰਗ ਵਿੱਚ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਏਕੇ ਪਾਂਡੇ ਅਤੇ ਇੱਕ ਸਹਾਇਕ ਪੁਲਿਸ ਕਮਿਸ਼ਨਰ ਮੌਜੂਦ ਸਨ। ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਜੇ ਬੈਨੀਵਾਲ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸੁਰੱਖਿਆ ਪ੍ਰਬੰਧਾਂ ਸਬੰਧੀ ਰੂਪਰੇਖਾ ਤਿਆਰ ਕੀਤੀ ਗਈ। ਇਹ ਬੈਠਕ ਸ਼ੁੱਕਰਵਾਰ ਸਵੇਰੇ 11 ਵਜੇ ਤਿਹਾੜ ’ਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰਾਜੀਵ ਪਰਿਹਾਰ ਦੇ ਦਫ਼ਤਰ ’ਚ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ ਕਰੀਬ 3 ਵਜੇ ਸਮਾਪਤ ਹੋਈ।

Next Story
ਤਾਜ਼ਾ ਖਬਰਾਂ
Share it