Begin typing your search above and press return to search.

ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਵਕਫ਼ ਸੋਧ ਬਿਲ ਕੀਤਾ ਪੇਸ਼

ਲੋਕ ਸਭਾ ਵਿਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਵੱਲੋਂ ਵਕਫ਼ ਸੋਧ ਬਿਲ 2024 ਲੋਕ ਸਭਾ ਵਿਚ ਪੇਸ਼ ਕੀਤਾ ਗਿਆ, ਜਿਸ ’ਤੇ ਦੁਪਹਿਰ 12 ਵਜੇ ਤੋਂ 8 ਘੰਟੇ ਲਈ ਚਰਚਾ ਸ਼ੁਰੂ ਹੋਈ। ਕੇਂਦਰ ਸਰਕਾਰ ਵੱਲੋਂ ਇਸ ਬਿਲ ਦੇ ਜ਼ਰੀਏ ਵਕਫ਼ ਬੋਰਡ ਦੀਆਂ ਸੰਪਤੀਆਂ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਦਾ ਪ੍ਰਸਤਾਵ ਐ, ਜਦਕਿ ਦੂਜੇ ਪਾਸੇ ਇੰਡੀਆ ਗਠਜੋੜ ਵੱਲੋਂ ਇਸ ਬਿਲ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਗਿਆ।

ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਵਕਫ਼ ਸੋਧ ਬਿਲ ਕੀਤਾ ਪੇਸ਼
X

Makhan shahBy : Makhan shah

  |  2 April 2025 12:05 PM

  • whatsapp
  • Telegram

ਨਵੀਂ ਦਿੱਲੀ : ਲੋਕ ਸਭਾ ਵਿਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਵੱਲੋਂ ਵਕਫ਼ ਸੋਧ ਬਿਲ 2024 ਲੋਕ ਸਭਾ ਵਿਚ ਪੇਸ਼ ਕੀਤਾ ਗਿਆ, ਜਿਸ ’ਤੇ ਦੁਪਹਿਰ 12 ਵਜੇ ਤੋਂ 8 ਘੰਟੇ ਲਈ ਚਰਚਾ ਸ਼ੁਰੂ ਹੋਈ। ਕੇਂਦਰ ਸਰਕਾਰ ਵੱਲੋਂ ਇਸ ਬਿਲ ਦੇ ਜ਼ਰੀਏ ਵਕਫ਼ ਬੋਰਡ ਦੀਆਂ ਸੰਪਤੀਆਂ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਦਾ ਪ੍ਰਸਤਾਵ ਐ, ਜਦਕਿ ਦੂਜੇ ਪਾਸੇ ਇੰਡੀਆ ਗਠਜੋੜ ਵੱਲੋਂ ਇਸ ਬਿਲ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਗਿਆ।

ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਵੱਲੋਂ ਲੋਕ ਸਭਾ ਵਿਚ ਵਕਫ਼ ਸੋਧ ਬਿਲ 2024 ਪੇਸ਼ ਕੀਤਾ ਗਿਆ, ਜਿਸ ਦਾ ਇੰਡੀਆ ਗਠਜੋੜ ਵਿਚ ਸ਼ਾਮਲ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ। ਕਿਰੇਨ ਰਿਜਿਜੂ ਨੇ ਆਖਿਆ ਕਿ ਵਕਫ਼ ਬੋਰਡ ਵੱਲੋਂ ਬਹੁਤ ਸਾਰੀਆਂ ਜ਼ਮੀਨਾਂ ਨੂੰ ਗਲਤ ਤਰੀਕੇ ਨਾਲ ਕਬਜ਼ਾਇਆ ਹੋਇਆ ਜੋ ਇਸ ਬਿਲ ਦੇ ਬਣਨ ਤੋਂ ਬਾਅਦ ਕਬਜ਼ਾ ਮੁਕਤ ਹੋ ਜਾਣਗੀਆਂ।


ਉਧਰ ਦੂਜੇ ਪਾਸੇ ਇੰਡੀਆ ਗਠਜੋੜ ਵੱਲੋਂ ਆਸਾਮ ਦੇ ਜੋਰਹਾਟ ਤੋਂ ਕਾਂਗਰਸੀ ਸਾਂਸਦ ਗੌਰਵ ਗੋਗੋਈ ਨੇ ਇਸ ਬਿਲ ਦਾ ਵਿਰੋਧ ਕਰਦਿਆਂ ਆਖਿਆ ਕਿ ਸੋਧ ਤੋਂ ਉਨ੍ਹਾਂ ਨੂੰ ਕੋਈ ਤਕਲੀਫ਼ ਨਹੀਂ ਪਰ ਸੋਧ ਅਜਿਹੀ ਹੋਣੀ ਚਾਹੀਦੀ ਐ, ਜਿਸ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਬਿਲ ਦੇਸ਼ ਦੀ ਆਖੰਡਤਾ ਦਾ ਵਿਰੋਧੀ ਬਿਲ ਐ, ਇਸੇ ਕਰਕੇ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਏ।

ਦੱਸ ਦਈਏ ਕਿ ਆਲ ਇੰਡੀਆ ਪਰਸਨਲ ਲਾਅ ਬੋਰਡ ਵੱਲੋਂ ਵੀ ਇਸ ਬਿਲ ’ਤੇ ਆਪਣਾ ਇਤਰਾਜ਼ ਜਤਾਇਆ ਜਾ ਰਿਹਾ ਏ। ਬੋਰਡ ਦੇ ਬੁਲਾਰੇ ਡਾ. ਸੱਯਦ ਕਾਸਿਮ ਰਸੂਲ ਇਲਿਆਸ ਦਾ ਕਹਿਣਾ ਏ ਕਿ ਜੇਕਰ ਇਹ ਬਿਲ ਸੰਸਦ ਵਿਚ ਪਾਸ ਹੋ ਗਿਆ ਤਾਂ ਉਹ ਇਸ ਬਿਲ ਦੇ ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨ ਕਰਨਗੇ।

Next Story
ਤਾਜ਼ਾ ਖਬਰਾਂ
Share it