ਦੋ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਘਰ ਦੀ ਛੱਤ 'ਤੇ ਕੀਤੀ ਕੇਸਰ ਦੀ ਖੇਤੀ
ਹਰਿਆਣਾ ਦੇ ਹਿਸਾਰ ਤੋਂ ਤਾਲੁਕ ਰੱਖਣ ਵਾਲੇ ਦੋ ਭਰਾ ਨਵੀਨ ਸਿੰਧੂ ਅਤੇ ਪ੍ਰਵੀਨ ਸਿੰਧੂ ਨੇ ਗੂਗਲ ਤੋਂ ਏਅਰੋਪੋਨਿਕ ਤਕਨੀਕ ਸਿੱਖ ਕੇ ਕਮਾਲ ਕਰ ਦਿੱਤੀ। ਇਨ੍ਹਾਂ ਨੇ ਆਪਣੇ ਘਰ ਦੀ ਛੱਤ ਤੇ ਮਹਜ 14x10 ਫੀਟ ਦੇ ਕਮਰੇ ਵਿੱਚ ਇੱਕ ਲੈਬ ਬਣਾਈ ਅਤੇ ਓਥੇ ਕੇਸਰ ਦੀ ਖੇਤੀ ਸ਼ੁਰੂ ਕੀਤੀ। ਜੀ ਹਾਂ ਇਹ ਓਹੀ ਤਕਨੀਕ ਹੈ ਜਿਸਨੂੰ ਹੁਣ ਤੱਕ ਈਰਾਨ, ਸਪੇਨ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।

By : Makhan shah
ਹਿਸਾਰ, ਕਵਿਤਾ : ਹਰਿਆਣਾ ਦੇ ਹਿਸਾਰ ਤੋਂ ਤਾਲੁਕ ਰੱਖਣ ਵਾਲੇ ਦੋ ਭਰਾ ਨਵੀਨ ਸਿੰਧੂ ਅਤੇ ਪ੍ਰਵੀਨ ਸਿੰਧੂ ਨੇ ਗੂਗਲ ਤੋਂ ਏਅਰੋਪੋਨਿਕ ਤਕਨੀਕ ਸਿੱਖ ਕੇ ਕਮਾਲ ਕਰ ਦਿੱਤੀ। ਇਨ੍ਹਾਂ ਨੇ ਆਪਣੇ ਘਰ ਦੀ ਛੱਤ ਤੇ ਮਹਜ 14x10 ਫੀਟ ਦੇ ਕਮਰੇ ਵਿੱਚ ਇੱਕ ਲੈਬ ਬਣਾਈ ਅਤੇ ਓਥੇ ਕੇਸਰ ਦੀ ਖੇਤੀ ਸ਼ੁਰੂ ਕੀਤੀ। ਜੀ ਹਾਂ ਇਹ ਓਹੀ ਤਕਨੀਕ ਹੈ ਜਿਸਨੂੰ ਹੁਣ ਤੱਕ ਈਰਾਨ, ਸਪੇਨ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।
ਦੋਵੇਂ ਭਰਾ ਜੰਮੂ ਤੋਂ ਕੇਸਰ ਦੇ ਬੀਜ ਲੈ ਕੇ ਆਏ ਐਕਸਪੈਰਿਮੈਂਟ ਵਿੱਚ ਲੱਗ ਗਏ ਜੋ ਕਿ ਬਾਅਦ ਵਿੱਚ ਸਫਲ ਰਿਹਾ। ਅੱਜ ਇਨ੍ਦੀਹਾਂ ਭਰਾਵਾਂ ਦੀ ਜੋੜੀ ਨੂੰ ਮਿਹਨਤ ਦਾ ਫਲ ਮਿਲ ਰਿਹਾ ਹੈ। ਇੱਕ ਫਸਲ ਤੋਂ ਕਰੀਬ 3 ਕਿੱਲੋ ਪਿਓਰ ਕੇਸਰ ਤਿਆਰ ਹਿੁੰਦਾ ਹੈ ਜਿਸਦੀ ਬਜ਼ਾਰੀ ਕੀਮਤ ਸਾਢੇ 5 ਲੱਖ ਰੁਪਏ ਪ੍ਰਤੀ ਕਿੱਲੋ ਹੈ।
ਸੱਭ ਤੋਂ ਵੱਡੀ ਗੱਲ਼ ਕਿ ਇਨ੍ਹਾਂ ਵੱਲੋ ਤਿਆੜ ਕੀਤਾ ਗਿਆ ਇਹ 100 ਫੀਸਦ ਸ਼ੁੱਧ ਕੇਸਰ ਕਨਾਡਾ,,,ਅਮਰੀਕਾ, ਬੰਗਲਾਦੇਸ਼ ਅਤੇ ਭਾਰਤ ਦੇ ਕਈ ਸੂਬਿਆਂ ਵਿੱਚ ਸਪਲਾਈ ਹੁੰਦਾ ਹੈ। ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੰਮੂ ਦਾ ਤਾਪਮਾਨ ਕੇਸਰ ਲਈ ਫਾਇਦੇਮੰਦ ਹੈ, ਪਰ ਹੁਣ ਇਸ਼ ਤਕਨੀਕ ਨਾਲ ਹਰਿਆਣਾ ਸਮੇਤ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਛੋਟੇ ਕਮਰਿਆਂ ਵਿੱਚ ਵੀ ਕੇਸਰ ਦੀ ਖੇਤੀ ਮੁਨਾਫੇ ਦਾ ਸੌਦਾ ਹੋ ਸਕਦਾ ਹੈ।


