Begin typing your search above and press return to search.

ਸੰਸਦ ਦੀਆਂ ਪੌੜੀਆਂ ’ਤੇ ਡਿੱਗ ਜ਼ਖ਼ਮੀ ਹੋਏ ਦੋ ਭਾਜਪਾ ਸਾਂਸਦ

ਲੋਕ ਸਭਾ ਦੇ ਬਾਹਰ ਅੱਜ ਫਿਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਓਡੀਸ਼ਾ ਦੇ ਬਾਲਾਸੋਰ ਤੋਂ ਭਾਜਪਾ ਸਾਂਸਦ ਪ੍ਰਤਾਪ ਸਿੰਘ ਸਾਰੰਗੀ ਸੰਸਦ ਦੀਆਂ ਪੌੜੀਆਂ ’ਤੇ ਡਿੱਗ ਗਏ ਅਤੇ ਉਨ੍ਹਾਂ ਦੇ ਸਿਰ ਵਿਚ ਸੱਟ ਲੱਗ ਗਈ। ਉਨ੍ਹਾਂ ਨੂੰ ਤੁਰੰਤ ਵੀਲ੍ਹਚੇਅਰ ’ਤੇ ਇਲਾਜ ਦੇ ਲਈ ਲਿਜਾਇਆ ਗਿਆ। ਸਾਰੰਗੀ ਨੇ ਇਲਜ਼ਾਮ ਲਗਾਏ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਧੱਕਾਮੁੱਕੀ ਕਰਕੇ ਉਹ ਡਿੱਗੇ ਸੀ।

ਸੰਸਦ ਦੀਆਂ ਪੌੜੀਆਂ ’ਤੇ ਡਿੱਗ ਜ਼ਖ਼ਮੀ ਹੋਏ ਦੋ ਭਾਜਪਾ ਸਾਂਸਦ
X

Makhan shahBy : Makhan shah

  |  19 Dec 2024 1:06 PM IST

  • whatsapp
  • Telegram

ਨਵੀਂ ਦਿੱਲੀ : ਲੋਕ ਸਭਾ ਦੇ ਬਾਹਰ ਅੱਜ ਫਿਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਓਡੀਸ਼ਾ ਦੇ ਬਾਲਾਸੋਰ ਤੋਂ BJP ਸਾਂਸਦ Pratap Sarangi ਸੰਸਦ ਦੀਆਂ ਪੌੜੀਆਂ ’ਤੇ ਡਿੱਗ ਗਏ ਅਤੇ ਉਨ੍ਹਾਂ ਦੇ ਸਿਰ ਵਿਚ ਸੱਟ ਲੱਗ ਗਈ। ਉਨ੍ਹਾਂ ਨੂੰ ਤੁਰੰਤ ਵੀਲ੍ਹਚੇਅਰ ’ਤੇ ਇਲਾਜ ਦੇ ਲਈ ਲਿਜਾਇਆ ਗਿਆ। ਸਾਰੰਗੀ ਨੇ ਇਲਜ਼ਾਮ ਲਗਾਏ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਧੱਕਾਮੁੱਕੀ ਕਰਕੇ ਉਹ ਡਿੱਗੇ ਸੀ।

ਲੋਕ ਸਭਾ ਦੇ ਗੇਟ ’ਤੇ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਓਡੀਸ਼ਾ ਦੇ ਬਾਲਾਸੋਰ ਤੋਂ ਭਾਜਪਾ ਸਾਂਸਦ ਪ੍ਰਤਾਪ ਸਿੰਘ ਸਾਰੰਗੀ ਸੰਸਦ ਦੀਆਂ ਪੌੜੀਆਂ ਤੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਸਾਰੰਗੀ ਨੇ ਇਲਜ਼ਾਮ ਲਗਾਇਆ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਧੱਕਾਮੁੱਕੀ ਕਾਰਨ ਉਹ ਪੌੜੀਆਂ ਤੋਂ ਡਿੱਗੇ।

ਸਾਰੰਗੀ ਨੇ ਆਖਿਆ ਕਿ Rahul Gandhi ਗਾਂਧੀ ਨੇ ਕਿਸੇ ਸਾਂਸਦ ਨੂੰ ਧੱਕਾ ਦਿੱਤਾ ਅਤੇ ਉਹ ਉਨ੍ਹਾਂ ਦੇ ਉਪਰ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿਚ ਸੱਟ ਵੱਜੀ। ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਫਾਰੂਖਾਬਾਦ ਤੋਂ ਭਾਜਪਾ ਸਾਂਸਦ Mukesh Rajput ਨੂੰ ਰਾਹੁਲ ਗਾਂਧੀ ਨੇ ਧੱਕਾ ਮਾਰਿਆ ਅਤੇ ਉਹ ਸਾਂਸਦ Pratap Sarangi ਦੇ ਉਪਰ ਜਾ ਡਿੱਗੇ।

ਉਧਰ ਰਾਹੁਲ ਗਾਂਧੀ ਨੇ ਇਸ ਮਾਮਲੇ ’ਤੇ ਬੋਲਦਿਆਂ ਆਖਿਆ ਕਿ ਭਾਜਪਾ ਸਾਂਸਦਾਂ ਵੱਲੋਂ ਉਨ੍ਹਾਂ ਨੂੰ ਸੰਸਦ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ। ਭਾਜਪਾ ਸਾਂਸਦਾਂ ਨੇ ਸੰਸਦ ਦੇ ਗੇਟ ’ਤੇ ਭਾਰੀ ਭੀੜ ਕੀਤੀ ਹੋਈ ਸੀ। ਇਸੇ ਦੌਰਾਨ ਇਹ ਸਭ ਹੋਇਆ। ਇਸ ਤੋਂ ਬਾਅਦ ਰਾਹੁਲ ਗਾਂਧੀ ਜ਼ਖ਼ਮੀ ਹੋਏ ਭਾਜਪਾ ਸਾਂਸਦ ਸਾਰੰਗੀ ਨੂੰ ਦੇਖਣ ਲਈ ਵੀ ਗਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਭਾਜਪਾ ਸਾਂਸਦਾਂ ਨੇ ਰਾਹੁਲ ਅਤੇ ਪ੍ਰਿਯੰਕਾ ਦੇ ਨਾਲ ਵੀ ਧੱਕਾਮੁੱਕੀ ਕੀਤੀ।

ਦਰਅਸਲ ਵੀਰਵਾਰ ਸਵੇਰੇ ਇੰਡੀਆ ਬਲਾਕ ਅਤੇ ਭਾਜਪਾ ਸਾਂਸਦ ਪ੍ਰਦਰਸ਼ਨ ਕਰ ਰਹੇ ਸੀ। ਇੰਡੀਆ ਬਲਾਕ ਅੰਬੇਦਕਰ ’ਤੇ ਸ਼ਾਹ ਦੇ ਬਿਆਨ ਦੀ ਨਿੰਦਾ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸੀ, ਜਦਕਿ ਭਾਜਪਾ ਸਾਂਸਦ ਵੀ ਅੰਬੇਦਕਰ ’ਤੇ ਕਾਂਗਰਸ ਦੀ ਬਿਆਨਬਾਜ਼ੀ ਦਾ ਵਿਰੋਧ ਕਰ ਰਹੇ ਸੀ।

ਇਸੇ ਦੌਰਾਨ ਦੋਵੇਂ ਪੱਖਾਂ ਦੇ ਸਾਂਸਦ ਆਹਮੋ ਸਾਹਮਣੇ ਹੋ ਗਏ। ਰਿਪੋਰਟਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਹੀ ਧੱਕਾਮੁੱਕੀ ਸ਼ੁਰੂ ਹੋਈ। ਇਸੇ ਦੌਰਾਨ ਸਾਰੰਗੀ ਦੇ ਡਿੱਗਣ ਦੀ ਘਟਨਾ ਵੀ ਵਾਪਰੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਭਾਜਪਾ ਸਾਂਸਦ ਪਿਊਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਖੇਤੀ ਮੰਤਰੀ ਸ਼ਿਵਰਾਜ ਸਿੰਘ chauhan ਹਸਪਤਾਲ ਵਿਚ ਸਾਂਸਦ ਸਾਰੰਗੀ ਨੂੰ ਦੇਖਣ ਲਈ ਪਹੁੰਚੇ। ਫਾਰੂਖ਼ਾਬਾਦ ਤੋਂ ਭਾਜਪਾ ਸਾਂਸਦ ਮੁਕੇਸ਼ ਰਾਜਪੂਤ ਦੇ ਵੀ ਸੱਟ ਵੱਜੀ ਐ, ਉਨ੍ਹਾਂ ਨੂੰ ਵੀ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ ਏ।


ਇਸ ਮਾਮਲੇ ’ਤੇ ਕਿਰਨ ਰਿਜਿਜੂ ਨੇ ਆਖਿਆ ਕਿ ਰਾਹੁਲ ਗਾਂਧੀ ਨੇ ਭਾਜਪਾ ਦੇ ਦੋ ਸਾਂਸਦਾਂ ਨੂੰ ਜ਼ੋਰ ਨਾਲ ਧੱਕਾ ਮਾਰਿਆ, ਜਿਨ੍ਹਾਂ ਦੇ ਖ਼ੂਨ ਕੱਢ ਦਿੱਤਾ। ਉਨ੍ਹਾਂ ਆਖਿਆ ਕਿ ਸੰਸਦ ਸਰੀਰਕ ਪ੍ਰਦਰਸ਼ਨ ਦੀ ਜਗ੍ਹਾ ਨਹੀਂ, ਸੰਸਦ ਕੋਈ ਕੁਸ਼ਤੀ ਦਾ ਮੰਚ ਨਹੀਂ, ਜੇਕਰ ਸਾਰੇ ਲੋਕ ਮਾਰਕੁੱਟ ਕਰਨ ਲੱਗ ਜਾਣ ਤਾਂ ਸੰਸਦ ਕਿਵੇਂ ਚੱਲੇਗੀ। ਉਨ੍ਹਾਂ ਆਖਿਆ ਕਿ ਇਹ ਕੋਈ ਰਾਜੇ ਦੀ ਪਰਸਨਲ ਪ੍ਰਾਪਰਟੀ ਨਹੀਂ, ਜੇਕਰ ਸਾਡੇ ਸਾਂਸਦ ਵੀ ਹੱਥ ਉਠਾ ਲੈਂਦੇ ਤਾਂ ਕੀ ਹੁੰਦਾ?

ਦੱਸ ਦਈਏ ਕਿ ਇਸ ਮੁੱਦੇ ਨੂੰ ਲੈ ਕੇ ਸੰਸਦ ਵਿਚ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਰਾਜ ਸਭਾ ਅਤੇ ਲੋਕ ਸਭਾ ਦੋਵੇਂ ਹੀ ਸਦਨਾਂ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Next Story
ਤਾਜ਼ਾ ਖਬਰਾਂ
Share it