Begin typing your search above and press return to search.

ਜ਼ਹਿਰੀਲੇ ਨਾਗਾਂ ’ਚ ਵੱਸ ’ਚ ਕਰ ਲੈਂਦੀ ਹੈ ਇਹ ਖ਼ੂਬਸੂਰਤ ਹਸੀਨਾ, ਉਡ ਜਾਣਗੇ ਹੋਸ਼

ਬਰਸਾਤਾਂ ਦੇ ਮੌਸਮ ਦੌਰਾਨ ਅਕਸਰ ਹੀ ਸੱਪਾਂ ਦੇ ਘਰਾਂ ਵਿਚ ਵੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਜੇਕਰ ਕਿਸੇ ਦੇ ਘਰ ਵਿਚ ਸੱਪ ਵੜ ਜਾਵੇ ਤਾਂ ਤੁਰੰਤ ਸੱਪ ਫੜਨ ਵਾਲੀ ਟੀਮ ਨੂੰ ਬੁਲਾਉਣਾ ਪੈਂਦਾ ਹੈ, ਜੋ ਸੱਪ ਨੂੰ ਫੜ ਕੇ ਜੰਗਲਾਂ ਵਿਚ ਛੱਡ ਦਿੰਦੇ ਹਨ ਪਰ ਜ਼ਹਿਰੀਲੇ ਸੱਪਾਂ ਨੂੰ ਫੜਨ ਦੇ ਮਾਮਲੇ ਵਿਚ ਇਕ ਖ਼ੂਬਸੂਰਤ ਹਸੀਨ ਕੁੜੀ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਧੱਕ ਪਾਈ ਹੋਈ ਹੈ,

ਜ਼ਹਿਰੀਲੇ ਨਾਗਾਂ ’ਚ ਵੱਸ ’ਚ ਕਰ ਲੈਂਦੀ ਹੈ ਇਹ ਖ਼ੂਬਸੂਰਤ ਹਸੀਨਾ, ਉਡ ਜਾਣਗੇ ਹੋਸ਼
X

Makhan shahBy : Makhan shah

  |  21 Aug 2024 9:59 AM GMT

  • whatsapp
  • Telegram

ਪਟਨਾ : ਬਰਸਾਤਾਂ ਦੇ ਮੌਸਮ ਦੌਰਾਨ ਅਕਸਰ ਹੀ ਸੱਪਾਂ ਦੇ ਘਰਾਂ ਵਿਚ ਵੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਜੇਕਰ ਕਿਸੇ ਦੇ ਘਰ ਵਿਚ ਸੱਪ ਵੜ ਜਾਵੇ ਤਾਂ ਤੁਰੰਤ ਸੱਪ ਫੜਨ ਵਾਲੀ ਟੀਮ ਨੂੰ ਬੁਲਾਉਣਾ ਪੈਂਦਾ ਹੈ, ਜੋ ਸੱਪ ਨੂੰ ਫੜ ਕੇ ਜੰਗਲਾਂ ਵਿਚ ਛੱਡ ਦਿੰਦੇ ਹਨ ਪਰ ਜ਼ਹਿਰੀਲੇ ਸੱਪਾਂ ਨੂੰ ਫੜਨ ਦੇ ਮਾਮਲੇ ਵਿਚ ਇਕ ਖ਼ੂਬਸੂਰਤ ਹਸੀਨ ਕੁੜੀ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਧੱਕ ਪਾਈ ਹੋਈ ਹੈ, ਜਿਸ ਦੀ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਸਾਹ ਸੁੱਕ ਜਾਣਗੇ ਕਿ ਇਹ ਕੁੜੀ ਕਿਵੇਂ ਇੰਨੀ ਆਸਾਨੀ ਨਾਲ ਖ਼ਤਰਨਾਕ ਤੇ ਜ਼ਹਿਰਲੇ ਸੱਪਾਂ ਨੂੰ ਵੱਸ ਵਿਚ ਕਰ ਲੈਂਦੀ ਹੈ।

ਕੋਬਰਾ ਅਤੇ ਹੋਰ ਜ਼ਹਿਰੀਲੇ ਸੱਪਾਂ ਨੂੰ ਫੜਨ ਵਾਲੀ ਇਸ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਾੜ੍ਹੀ ਪਹਿਨੀ ਇਕ ਖੂਬਸੂਰਤ ਲੜਕੀ ਖਤਰਨਾਕ ਸੱਪਾਂ ਨੂੰ ਆਸਾਨੀ ਨਾਲ ਫੜ ਲੈਂਦੀ ਹੈ ਅਤੇ ਉਸ ਨੂੰ ਆਪਣੇ ਸਰੀਰ ’ਤੇ ਲਪੇਟ ਲੈਂਦੀ ਹੈ।

ਵਾਇਰਲ ਵੀਡੀਓ ’ਚ ਲਾਲ ਰੰਗ ਦੀ ਸਾੜ੍ਹੀ ਵਾਲੀ ਇਕ ਕੁੜੀ ਇਕ ਖਤਰਨਾਕ ਸੱਪ ਨੂੰ ਫੜ ਕੇ ਘੁੰਮਦੀ ਦਿਖਾਈ ਦੇ ਰਹੀ ਹੈ, ਉਸ ਦੇ ਹੱਥ ਵਿਚ ਸੱਪ ਨਾ ਹੋਵੇ ਕਿ ਕੋਈ ਰੱਸੀ ਹੋਵੇ। ਇਹ ਕੁੜੀ ਸੱਪ ਨੂੰ ਆਸਾਨੀ ਨਾਲ ਬੜੀ ਆਸਾਨੀ ਨਾਲ ਫੜ ਲੈਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੱਪ ਦੀ ਲੰਬਾਈ ਕੁੜੀ ਨਾਲੋਂ ਜ਼ਿਆਦਾ ਹੈ ਪਰ ਇਹ ਕੁੜੀ ਸੱਪ ਤੋਂ ਬਿਲਕੁਲ ਵੀ ਨਹੀਂ ਡਰਦੀ।

"**Disclaimer:** This reel is created solely for informational, educational, and public awareness purposes. The characters and actions depicted are performed by professionals and should not be attempted at home. All activities were conducted under strict supervision and in compliance with government regulations. Please do not try this on your own."

ਕੁੜੀ ਸੱਪ ਦੇ ਨਾਲ ਇੰਝ ਚੋਲ ਮੋਲ ਕਰ ਰਹੀ ਹੈ ਕਿ ਜਿਵੇਂ ਉਹ ਸੱਪ ਨਾ ਹੋਵੇ ਕੋਈ ਖਿਡੌਣਾ ਹੋਵੇ। ਦਰਅਸਲ ਇਸ ਕੁੜੀ ਦੇ ਕੋਲ ਸੱਪ ਫੜਨ ਦੀ ਕਲਾ ਹੈ ਜੋ ਸੱਪਾਂ ਨੂੰ ਫੜਨ ਤੋਂ ਬਾਅਦ ਉਨ੍ਹਾਂ ਨੂੰ ਦੂਰ ਦੂਰਾਡੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੰਦੀ ਹੈ।

Next Story
ਤਾਜ਼ਾ ਖਬਰਾਂ
Share it