ਵੈਸ਼ਨੋ ਦੇਵੀ ਤੋਂ ਸ੍ਰੀਨਗਰ ਤੱਕ ਵੰਦੇ ਭਾਰਤ ਟ੍ਰੇਨ ਦਾ ਸਫ਼ਲ ਟ੍ਰਾਇਲ
ਘੁੰਮਣ ਫਿਰਨ ਜਾਂ ਫਿਰ ਧਾਰਮਿਕ ਯਾਤਰਾ ’ਤੇ ਜੰਮੂ ਕਸ਼ਮੀਰ ਜਾਣ ਵਾਲਿਆਂ ਲਈ ਵੱਡੀ ਖ਼ੁਸ਼ੀ ਦੀ ਖ਼ਬਰ ਆ ਗਈ ਐ ਕਿਉਂਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨ ਅਤੇ ਸ੍ਰੀਨਗਰ ਰੇਲਵੇ ਸਟੇਸ਼ਨ ਦੇ ਵਿਚਕਾਰ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਦਾ ਸਫ਼ਲ ਟ੍ਰਾਇਲ ਕੀਤਾ ਗਿਆ। ਇਸ ਟੇ੍ਰਨ ਦਾ ਉਦਘਾਟਨ ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਸਕਦਾ ਏ।
By : Makhan shah
ਸ੍ਰੀਨਗਰ : ਘੁੰਮਣ ਫਿਰਨ ਜਾਂ ਫਿਰ ਧਾਰਮਿਕ ਯਾਤਰਾ ’ਤੇ ਜੰਮੂ ਕਸ਼ਮੀਰ ਜਾਣ ਵਾਲਿਆਂ ਲਈ ਵੱਡੀ ਖ਼ੁਸ਼ੀ ਦੀ ਖ਼ਬਰ ਆ ਗਈ ਐ ਕਿਉਂਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨ ਅਤੇ ਸ੍ਰੀਨਗਰ ਰੇਲਵੇ ਸਟੇਸ਼ਨ ਦੇ ਵਿਚਕਾਰ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਦਾ ਸਫ਼ਲ ਟ੍ਰਾਇਲ ਕੀਤਾ ਗਿਆ। ਇਸ ਟੇ੍ਰਨ ਦਾ ਉਦਘਾਟਨ ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਸਕਦਾ ਏ। ਇਸ ਰੂਟ ’ਤੇ ਜਾਣ ਵਾਲੀ ਟ੍ਰੇਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਐ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸੈਰ ਸਪਾਟਾ ਕਰਨ ਲਈ ਜੰਮੂ ਕਸ਼ਮੀਰ ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਆ ਗਈ ਐ। ਦਰਅਸਲ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨ ਅਤੇ ਸ੍ਰੀਨਗਰ ਰੇਲਵੇ ਸਟੇਸ਼ਨ ਦੇ ਵਿਚਕਾਰ ਵੰਦੇ ਭਾਰਤ ਟ੍ਰੇਨ ਦਾ ਟਾਇਰਲ ਕੀਤਾ ਗਿਆ। ਇਹ ਲਗਜ਼ਰੀ ਅਤੇ ਤੇਜ਼ ਸਪੀਡ ਵਾਲੀ ਟ੍ਰੇਨ ਵੰਦੇ ਭਾਰਤ ਸਵੇਰੇ 8 ਵਜੇ ਕੱਟੜਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਜੋ ਸਵੇਰੇ ਕਰੀਬ 11 ਵਜੇ ਸ੍ਰੀਨਗਰ ਰੇਲਵੇ ਸਟੇਸ਼ਨ ’ਤੇ ਪੁੱਜੀ। ਟ੍ਰੇਨ ਨੇ 150 ਕਿਲੋਮੀਟਰ ਦੀ ਦੂਰੀ ਸਿਰਫ਼ ਤਿੰਨ ਘੰਟਿਆਂ ਵਿਚ ਤੈਅ ਕੀਤੀ, ਜਿਸ ਦੌਰਾਨ ਇਹ ਟ੍ਰੇਨ ਅੰਜੀ ਖੱਡ ਪੁਲ਼ ਤੋਂ ਲੰਘੀ ਜੋ ਭਾਰਤ ਦਾ ਪਹਿਲਾ ਕੇਬਲ ਸਟੇਡ ਬ੍ਰਿਜ ਐ। ਇਸ ਦੇ ਨਾਲ ਹੀ ਇਹ ਚਨਾਬ ਬ੍ਰਿਜ ਦੁਨੀਆ ਦਾ ਸਭ ਤੋਂ ਉਚਾ ਰੇਲਵੇ ਬ੍ਰਿਜ ਵੀ ਐ। ਇਸ ਦਾ ਨਜ਼ਾਰਾ ਸੈਲਾਨੀਆਂ ਨੂੰ ਜ਼ਰੂਰ ਆਕਰਸ਼ਿਤ ਕਰੇਗਾ।
ਸ਼ਾਟਸ :
ਇਕ ਜਾਣਕਾਰੀ ਅਨੁਸਾਰ ਵੰਦੇ ਭਾਰਤ ਟ੍ਰੇਨ ਨੂੰ ਕਸ਼ਮੀਰ ਘਾਟੀ ਦੇ ਠੰਡੇ ਮੌਸਮ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਏ ਅਤੇ ਇਹ ਰੇਲ ਗੱਡੀ ਸਰਦੀਆਂ ਦੇ ਮੌਸਮ ਵਿਚ ਵੀ ਨਿਰਵਿਘਨ ਚਲਦੀ ਰਹੇਗੀ। ਦਰਅਸਲ ਇਸ ਟ੍ਰੇਨ ਨੂੰ ਹਰ ਮੌਸਮ ਦੇ ਅਨੁਕੂਲ ਬਣਾਇਆ ਗਿਆ ਏ। ਟ੍ਰੇਨ ਵਿਚ ਮਾਈਨਸ ਤਾਪਮਾਨ ਵਿਚ ਕੜਾਕੇ ਦੀ ਠੰਡ ਤੋਂ ਬਚਣ ਲਈ ਹੀਟਿੰਗ ਪੈਡਸ ਸਮੇਤ ਕਈ ਖ਼ਾਸ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਨੇ। ਇਸ ਦੇ ਨਾਲ ਹੀ ਰੇਲਗੱਡੀ ਦੀ ਵਿੰਡਸ਼ੀਲਡ ਵੀ ਠੰਡ ਵਿਰੋਧੀ ਤਕਨੀਕ ਦੇ ਨਾਲ ਲੈਸ ਐ ਜੋ ਰੇਲ ਗੱਡੀ ਦੇ ਅੰਦਰ ਠੰਡ ਨਹੀਂ ਆਉਣ ਦੇਵੇਗੀ।
ਸ਼ਾਟਸ :
ਪਹਿਲੀ ਵਾਰ ਅਜਿਹਾ ਹੋਇਆ ਏ ਜਦੋਂ ਕਸ਼ਮੀਰ ਰੇਲ ਮਾਰਗ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਜੁੜ ਸਕਿਆ ਏ। ਇਸ ਦੇ ਨਾਲ ਹੀ 272 ਕਿਲੋਮੀਟਰ ਲੰਬੇ ਊਧਮਪੁਰ ਸ੍ਰੀਨਗਰ ਬਾਰਾਮੂਲਾ ਰੇਲ ਲਾਈਨ ਵਿਚ ਵੀ ਸੁਧਾਰ ਕੀਤਾ ਜਾਵੇਗਾ। ਇੱਥੇ 41 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਰੇਲ ਮਾਰਗ ਦੁਨੀਆ ਦੇ ਕੁੱਝ ਸਭ ਤੋਂ ਵੱਧ ਪਹੁੰਚਯੋਗ ਖੇਤਰਾਂ ਵਿਚੋਂ ਹੋ ਕੇ ਲੰਘਦਾ ਏ, ਜਿਸ ਵਿਚ ਚਨਾਬ ਪੁਲ ਵੀ ਸ਼ਾਮਲ ਐ। ਚਨਾਬ ਪੁਲ ਨਦੀ ਤੋਂ ਕਰੀਬ 1178 ਫੁੱਟ ਉਚਾ ਬਣਿਆ ਹੋਇਆ ਏ ਜੋ ਆਈਫ਼ਲ ਟਾਵਰ ਤੋਂ ਵੀ ਜ਼ਿਆਦਾ ਉਚਾ ਏ। ਇਸ ਤੋਂ ਇਲਾਵਾ ਇਹ ਰੇਲ ਮਾਰਗ ਪਹਾੜਾਂ ਵਿਚ ਪੁੱਟੀਆਂ ਕਰੀਬ 100 ਕਿਲੋਮੀਟਰ ਤੋਂ ਵੀ ਵੱਧ ਲੰਬੀਆਂ ਸੁਰੰਗਾਂ ਵਿਚ ਹੋ ਕੇ ਗੁਜ਼ਰਦਾ ਏ ਜੋ ਰੇਲ ਸਫ਼ਰ ਨੂੰ ਹੋਰ ਵੀ ਰੋਮਾਂਚਕਾਰੀ ਬਣਾ ਦਿੰਦਾ ਹੈ।
ਸ਼ਾਟਸ :
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਏ ਕਿ ਕਈ ਦੇਸ਼ਾਂ ਨੇ ਭਾਰਤ ਤੋਂ ਅਰਧ ਹਾਈ ਸਪੀਡ ਵੰਦੇ ਭਾਰਤ ਰੇਲ ਗੱਡੀਆਂ ਦਰਾਮਦ ਕਰਨ ਵਿਚ ਦਿਲਚਸਪੀ ਦਿਖਾਈ ਐ ਕਿਉਂਕਿ ਇਹ ਟ੍ਰੇਨ ‘ਮੇਕ ਇਨ ਇੰਡੀਆ’ ਦੀ ਵੱਡੀ ਕਾਮਯਾਬੀ ਐ।
ਦੱਸ ਦਈਏ ਕਿ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ 15 ਫਰਵਰੀ 2019 ਨੂੰ ਨਵੀਂ ਦਿੱਲੀ ਕਾਨਪੁਰ ਇਲਾਹਾਬਾਦ ਵਾਰਾਨਸੀ ਰੂਟ ’ਤੇ 160 ਪ੍ਰਤੀ ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਚਲਾਈ ਗਈ ਸੀ।
ਬਿਊਰੋ ਰਿਪੋਰਟ, ਹਮਦਰਦ ਟੀਵੀ