Begin typing your search above and press return to search.

ਰਤਨ ਟਾਟਾ ਨੇ ਕੁੱਤੇ ਦੇ ਨਾਂ ਕੀਤੀ ਕਰੋੜਾਂ ਦੀ ਜਾਇਦਾਦ

ਭਾਰਤ ਦੇ ਦਿੱਗਜ਼ ਉਦਯੋਗਪਤੀ ਰਤਨ ਟਾਟਾ ਦਾ ਬੀਤੇ 9 ਅਕਤੂਬਰ ਨੂੰ 86 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ,, ਯਕੀਨਨ ਤੌਰ ’ਤੇ ਪੂਰੇ ਦੇਸ਼ ਲਈ ਇਹ ਬੇਹੱਦ ਦੁਖਦਾਈ ਖ਼ਬਰ ਸੀ ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਰਤਨ ਟਾਟਾ ਦੀ ਵਸੀਅਤ ਸਾਹਮਣੇ ਆਈ ਐ, ਜਿਸ ਵਿਚ ਉਨ੍ਹਾਂ ਨੇ ਆਪਣੀ ਜਾਇਦਾਦ ਆਪਣੇ ਪਰਿਵਾਰ ਅਤੇ ਕੁੱਝ ਕਰੀਬੀ ਲੋਕਾਂ ਨੂੰ ਵੰਡਣ ਦਾ ਜ਼ਿਕਰ ਕੀਤਾ ਏ।

ਰਤਨ ਟਾਟਾ ਨੇ ਕੁੱਤੇ ਦੇ ਨਾਂ ਕੀਤੀ ਕਰੋੜਾਂ ਦੀ ਜਾਇਦਾਦ
X

Makhan shahBy : Makhan shah

  |  27 Oct 2024 1:40 PM IST

  • whatsapp
  • Telegram

ਚੰਡੀਗੜ੍ਹ : ਭਾਰਤ ਦੇ ਦਿੱਗਜ਼ ਉਦਯੋਗਪਤੀ ਰਤਨ ਟਾਟਾ ਦਾ ਬੀਤੇ 9 ਅਕਤੂਬਰ ਨੂੰ 86 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ,, ਯਕੀਨਨ ਤੌਰ ’ਤੇ ਪੂਰੇ ਦੇਸ਼ ਲਈ ਇਹ ਬੇਹੱਦ ਦੁਖਦਾਈ ਖ਼ਬਰ ਸੀ ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਰਤਨ ਟਾਟਾ ਦੀ ਵਸੀਅਤ ਸਾਹਮਣੇ ਆਈ ਐ, ਜਿਸ ਵਿਚ ਉਨ੍ਹਾਂ ਨੇ ਆਪਣੀ ਜਾਇਦਾਦ ਆਪਣੇ ਪਰਿਵਾਰ ਅਤੇ ਕੁੱਝ ਕਰੀਬੀ ਲੋਕਾਂ ਨੂੰ ਵੰਡਣ ਦਾ ਜ਼ਿਕਰ ਕੀਤਾ ਏ। ਹੋਰ ਤਾਂ ਹੋਰ ਇਸ ਵਸੀਅਤ ਵਿਚ ਰਤਨ ਟਾਟਾ ਦੇ ਪਾਲਤੂ ਕੁੱਤੇ ‘ਟੀਟੋ’ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਰਤਨ ਟਾਟਾ ਦੀ ਵਸੀਅਤ ਅਤੇ ਕਿਸ ਨੂੰ ਦਿੱਤਾ ਗਿਆ ਏ ਕਿੰਨਾ ਹਿੱਸਾ?

ਦੇਸ਼ ਦੇ ਰਤਨ ਮੰਨੇ ਜਾਂਦੇ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਦਾ ਅਕਤੂਬਰ ਮਹੀਨੇ ਦੀ 9 ਤਰੀਕ ਨੂੰ ਦੇਹਾਂਤ ਹੋ ਗਿਆ ਸੀ ਪਰ ਆਪਣੀ ਮੌਤ ਤੋਂ ਪਹਿਲਾਂ ਹੀ ਉਨ੍ਹਾਂ ਨੇ ਇਹ ਪੱਕਾ ਕਰ ਲਿਆ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਪਾਲਤੂ ਕੁੱਤੇ ‘ਟੀਟੋ’ ਦੀ ਹਰ ਕੀਮਤ ’ਤੇ ਦੇਖਭਾਲ ਕੀਤੀ ਜਾਵੇਗੀ। ਰਤਨ ਟਾਟਾ ਕਰੀਬ ਛੇ ਸਾਲ ਪਹਿਲਾਂ ਆਪਣੇ ਬੁੱਢੇ ਕੁੱਤੇ ਦੀ ਮੌਤ ਤੋਂ ਬਾਅਦ ‘ਟੀਟੋ’ ਨੂੰ ਘਰ ਲੈ ਕੇ ਆਏ ਸੀ। ਟੀਟੋ ਹੁਣ ਰਤਨ ਟਾਟਾ ਦੇ ਰਸੋਈਏ ਰਾਜਨ ਸ਼ਾਅ ਕੋਲ ਰਹੇਗਾ ਜੋ ਉਨ੍ਹਾਂ ਦਾ ਲੰਬੇ ਸਮੇਂ ਤੋਂ ਰਸੋਈਆ ਰਿਹਾ ਏ। ਰਾਜਨ ਹੀ ਹੁਣ ਉਸ ਦੀ ਦੇਖਭਾਲ ਕਰੇਗਾ। ਦਰਅਸਲ ਰਤਨ ਟਾਟਾ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਸੀ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਹ ਅਕਸਰ ਹੀ ਅਵਾਰਾ ਕੁੱਤਿਆਂ ਪ੍ਰਤੀ ਹਮਦਰਦੀ ਦਿਖਾਉਣ ਦੀ ਅਪੀਲ ਕਰਦੇ ਸੀ।

ਇਕ ਰਿਪੋਰਟ ਮੁਤਾਬਕ ਰਤਨ ਟਾਟਾ ਕੋਲ 10 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਏ। ਆਪਣੀ ਵਸੀਅਤ ਵਿਚ ਉਨ੍ਹਾਂ ਨੇ ਆਪਣੇ ਫਾਊਂਡੇਸ਼ਨ, ਭਰਾ ਜਿੰਮੀ ਟਾਟਾ, ਸੌਤੇਲੀਆਂ ਭੈਣਾਂ ਸ਼ਿਰੀਨ ਅਤੇ ਦੀਨਾ ਜੇਜੀਭੋਏ ਅਤੇ ਘਰੇਲੂ ਸਟਾਫ਼ ਸਮੇਤ ਵੱਖ ਵੱਖ ਲਾਭਪਾਤਰੀਆਂ ਨੂੰ ਆਪਣੀ ਜਾਇਦਾਦ ਵੰਡ ਦਿੱਤੀ ਐ।

ਉਨ੍ਹਾਂ ਨੇ ਆਪਣੀ ਵਸੀਅਤ ਵਿਚ ਆਪਣੇ ਬਟਲਰ ਸੁਬੱਈਆ ਲਈ ਵੀ ਪ੍ਰਬੰਧ ਕੀਤੇ ਨੇ ਕਿਉਂਕਿ ਪਿਛਲੇ ਤਿੰਨ ਦਹਾਦਿਆਂ ਤੋਂ ਸੁਬੱਈਆ ਨਾਲ ਉਨ੍ਹਾਂ ਦੇ ਬਹੁਤ ਕਰੀਬੀ ਸਬੰਧ ਸਨ। ਇਸ ਤੋਂ ਇਲਾਵਾ ਰਤਨ ਟਾਟਾ ਦੀ ਵਸੀਅਤ ਵਿਚ ਸ਼ਾਂਤਨੂੰ ਨਾਇਡੂ ਦਾ ਵੀ ਨਾਂਅ ਐ ਜੋ ਉਨ੍ਹਾਂ ਦੇ ਕਾਰਜਕਾਰੀ ਸਹਾਇਕ ਸਨ। ਉਨ੍ਹਾਂ ਨੇ ਨਾਇਡੂ ਦੇ ਉੱਦਮ ਗੁੱਡਫੈਲੋਜ਼ ਵਿਚ ਆਪਣੀ ਹਿੱਸੇਦਾਰੀ ਛੱਡ ਦਿੱਤੀ ਅਤੇ ਸ਼ਾਂਤਨੂੰ ਨਾਇਡੂ ਦੇ ਵਿਦੇਸ਼ਾਂ ਵਿਚ ਵਿਦਿਅਕ ਖ਼ਰਚਿਆਂ ਨੂੰ ਵੀ ਕਵਰ ਕੀਤਾ ਏ।

ਇਕ ਜਾਣਕਾਰੀ ਅਨੁਸਾਰ ਰਤਨ ਟਾਟਾ ਦੀਆਂ ਜਾਇਦਾਦਾਂ ਵਿਚ ਉਨ੍ਹਾਂ ਦਾ ਅਲੀਬਾਗ਼ ਸਥਿਤ ਇਕ 2000 ਵਰਗ ਫੁੱਟ ਦਾ ਸਮੁੰਦਰੀ ਕੰਢੇ ਵਾਲਾ ਬੰਗਲਾ ਅਤੇ ਮੁੰਬਈ ਦੇ ਜੁਹੂ ਤਾਰਾ ਰੋਡ ’ਤੇ ਸਥਿਤ ਇਕ ਦੋ ਮੰਜ਼ਿਲਾ ਘਰ ਸ਼ਾਮਲ ਐ। ਬੈਂਕ ਵਿਚ 350 ਕਰੋੜ ਰੁਪਏ ਦੀ ਐਫਡੀ ਤੋਂ ਇਲਾਵਾ ਟਾਟਾ ਸੰਨਜ਼ ਵਿਚ ਵੀ ਉਨ੍ਹਾਂ ਦੀ 0.83 ਫ਼ੀਸਦੀ ਹਿੱਸੇਦਾਰੀ ਐ ਜੋ ਹੁਣ ਰਤਨ ਟਾਟਾ ਐਂਡੋਮੈਂਟ ਫਾਊਂਡੇਸ਼ਨ ਨੂੰ ਟਰਾਂਸਫਰ ਕੀਤੀ ਜਾਵੇਗੀ।

ਟਾਟਾ ਸੰਨਜ਼ ਵਿਚ ਸ਼ੇਅਰਾਂ ਤੋਂ ਇਲਾਵਾ ਟਾਟਾ ਮੋਟਰਜ਼ ਅਤੇ ਟਾਟਾ ਸਮੂਹ ਦੀਆਂ ਹੋਰ ਕੰਪਨੀਆਂ ਵਿਚ ਉਨ੍ਹਾਂ ਦੀ ਹਿੱਸੇਦਾਰੀ ਵੀ ਰਤਨ ਟਾਟਾ ਐਂਡੋਮੈਂਟ ਫਾਊਂਡੇਸ਼ਨ ਵਿਚ ਸ਼ਾਮਲ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਰਤਨ ਟਾਟਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਪਿਤਾ ਨੇਵਲ ਟਾਟਾ ਦੀ ਮੌਤ ਤੋਂ ਬਾਅਦ ਜੁਹੂ ਵਿਚ ਸਮੁੰਦਰੀ ਕਿਨਾਰੇ ’ਤੇ ਸਥਿਤ ਇਕ ਚੌਥਾਈ ਏਕੜ ਜ਼ਮੀਨ ਵਿਰਾਸਤ ਵਿਚ ਮਿਲੀ ਸੀ। ਇਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਬੰਦ ਪਈ ਹੋਈ ਐ ਅਤੇ ਇਸ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਐ।

ਇੱਥੇ ਹੀ ਬਸ ਨਹੀਂ, ਇਸ ਤੋਂ ਇਲਾਵਾ ਕੋਲਾਬਾ ਵਿਚ ਹੈਲੇਕਾਈ ਹਾਊਸ ਸਥਿਤ ਐ, ਜਿੱਥੇ ਰਤਨ ਟਾਟਾ ਆਪਣੀ ਮੌਤ ਤੱਕ ਰਹੇ। ਉਹ ਵੀ ਟਾਟਾ ਸੰਨਜ਼ ਦੀ ਸਹਾਇਕ ਕੰਪਨੀ ਈਵਰਟ ਇਨਵੈਸਟਮੈਂਟਸ ਦੀ ਮਲਕੀਅਤ ਐ। ਇਸ ਦੇ ਨਾਲ ਹੀ ਰਤਨ ਟਾਟਾ ਕੋਲ 20 ਤੋਂ 30 ਲਗਜ਼ਰੀ ਕਾਰਾਂ ਸਨ ਜੋ ਮੌਜੂਦਾ ਸਮੇਂ ਕੋਲਾਬਾ ਸਥਿਤ ਹੈਲੇਕਾਈ ਹਾਊਸ ਅਤੇ ਤਾਜ ਵੈÇਲੰਗਟਨ ਮਿਊਜ਼ ਸਰਵਿਸ ਅਪਾਰਟਮੈਂਟ ਵਿਚ ਮੌਜੂਦ ਸਨ। ਇਸ ਮਲਕੀਅਤ ਦੇ ਭਵਿੱਖ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਐ ਕਿ ਇਸ ਦਾ ਕੀ ਕੀਤਾ ਜਾਵੇਗਾ।

ਖ਼ੈਰ,,, ਹੁਣ ਹੁਣ ਰਤਨ ਟਾਟਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸੌਤੇਲੇ ਭਰਾ ਨੋਏਲ ਟਾਟਾ ਨੂੰ ਟਰੱਸਟ ਦਾ ਮੁਖੀ ਨਿਯੁਕਤ ਕੀਤਾ ਗਿਆ ਏ ਜੋ ਟਾਟਾ ਸੰਨਜ਼ ਵਿਚ 66 ਫ਼ੀਸਦੀ ਹਿੱਸੇਦਾਰੀ ਦੇ ਮਾਲਕ ਨੇ। ਹੁਣ ਗਰੁੱਪ ਵੱਲੋਂ ਕੰਪਨੀ ਦੇ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਜਾਵੇਗੀ ਜੋ ਟਾਟਾ ਟਰੱਸਟ ਦੀ ਪ੍ਰਧਾਨਗੀ ਵੀ ਕਰੇਗਾ। ਫਿਲਹਾਲ ਲੋਕਾਂ ਦੀਆਂ ਨਜ਼ਰਾਂ ਹੁਣ ਟਾਟਾ ਗਰੁੱਪ ’ਤੇ ਟਿਕੀਆਂ ਹੋਈਆਂ ਨੇ ਕਿ ਟਾਟਾ ਵੱਲੋਂ ਹੁਣ ਕਿਹੜਾ ਨਵਾਂ ਪ੍ਰੋਡਕਟ ਲਾਂਚ ਕੀਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it