Begin typing your search above and press return to search.

PM Modi: ਨਹਿਰੂ ਤੋਂ ਬਾਅਦ ਲਗਾਤਾਰ ਤੀਜੀ ਵਾਰ ਪੀਐੱਮ ਬਣਨ ਵਾਲੇ ਪਹਿਲੇ ਆਗੂ ਬਣੇ ਮੋਦੀ

ਲੋਕ ਸਭਾ ਚੋਣਾਂ ’ਚ ਐੱਨਡੀਏ ਦੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੋਦੀ ਪਹਿਲੇ ਅਜਿਹੇ ਗ਼ੈਰ-ਕਾਂਗਰਸੀ ਆਗੂ ਹਨ ਜਿਹੜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ।

PM Modi: ਨਹਿਰੂ ਤੋਂ ਬਾਅਦ ਲਗਾਤਾਰ ਤੀਜੀ ਵਾਰ ਪੀਐੱਮ ਬਣਨ ਵਾਲੇ ਪਹਿਲੇ ਆਗੂ ਬਣੇ ਮੋਦੀ
X

Dr. Pardeep singhBy : Dr. Pardeep singh

  |  10 Jun 2024 9:52 AM IST

  • whatsapp
  • Telegram

ਨਵੀਂ ਦਿੱਲੀ: ਲੋਕ ਸਭਾ ਚੋਣਾਂ ’ਚ ਐੱਨਡੀਏ ਦੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੋਦੀ ਪਹਿਲੇ ਅਜਿਹੇ ਗ਼ੈਰ-ਕਾਂਗਰਸੀ ਆਗੂ ਹਨ ਜਿਹੜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ।

ਜਾਣੋ ਕਿੰਨੇ ਬਣੇ ਮੰਤਰੀ

ਮੰਤਰੀ ਮੰਡਲ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ 30 ਕੈਬਨਿਟ, ਸੱਤ ਰਾਜ ਮੰਤਰੀ (ਸੁਤੰਤਰ ਇੰਚਾਰਜ) ਤੇ 34 ਰਾਜ ਮੰਤਰੀਆਂ ਨੇ ਸਹੁੰ ਚੁੱਕੀ ਹੈ। ਮੰਤਰੀ ਮੰਡਲ ’ਚ ਸਮਾਜਿਕ ਸੰਤੁਲਨ ਦਾ ਵੀ ਧਿਆਨ ਰੱਖਿਆ ਗਿਆ ਹੈ। ਓਬੀਸੀ ਭਾਈਚਾਰੇ ਦੇ 27, ਅਨੁਸੂਚਿਤ ਜਾਤੀ ਦੇ 10, ਅਨੁਸੂਚਿਤ ਜਨਜਾਤੀ ਦੇ ਪੰਜ ਤੇ ਘੱਟ ਗਿਣਤੀ ਭਾਈਚਾਰੇ ਦੇ ਪੰਜ ਮੰਤਰੀ ਬਣਾਏ ਗਏ ਹਨ। ਕੈਬਨਿਟ ’ਚ 9 ਨਵੇਂ ਚਿਹਰਿਆਂ ਨੂੰ ਥਾਂ ਮਿਲੀ ਹੈ। ਸਹੁੰ ਚੁੱਕ ਸਮਾਗਮ ’ਚ ਭਾਰਤ ਦੇ ਗੁਆਂਢੀ ਤੇ ਹਿੰਦ ਮਹਾਸਾਗਰ ਖੇਤਰ ਦੇ ਸੱਤ ਆਗੂ ਸ਼ਾਮਲ ਹੋਏ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਵੀ ਸਮਾਗਮ ’ਚ ਸ਼ਾਮਲ ਹੋਈਆਂ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਕਾਈ ਸਹੁੰ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਨਰਿੰਦਰ ਮੋਦੀ ਨੂੰ ਅਹੁਦੇ ਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਉਨ੍ਹਾਂ ਨੇ ਈਸ਼ਵਰ ਦੇ ਨਾਂ ’ਤੇ ਸਹੁੰ ਚੁੱਕੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਮੋਦੀ ਦੇ ਨਾਲ ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਸ਼ਿਵਰਾਜ ਸਿੰਘ ਚੌਹਾਨ, ਨਿਰਮਲਾ ਸੀਤਾਰਮਨ, ਪੀਯੂਸ਼ ਗੋਇਲ ਤੇ ਐੱਸ ਜੈਸ਼ੰਕਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਜੋ ਪ੍ਰਧਾਨ ਮੰਤਰੀ ਵੱਲੋਂ ਨਿਰੰਤਰਤਾ ਤੇ ਤਜਰਬੇ ’ਤੇ ਜ਼ੋਰ ਦੇਣ ਦਾ ਸੰਕੇਤ ਹੈ। ਇਹ ਸਾਰੇ ਆਗੂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ’ਚ ਵੀ ਉੱਚ ਅਹੁਦਿਆਂ ’ਤੇ ਸਨ। ਪਾਰਟੀ ਪ੍ਰਧਾਨ ਜੇਪੀ ਨੱਡਾ ਪੰਜ ਸਾਲਾਂ ਬਾਅਦ ਕੈਬਨਿਟ ’ਚ ਪਰਤ ਆਏ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੋਦੀ ਕੈਬਨਿਟ ’ਚ ਨਵੇਂ ਚਿਹਰੇ ਹਨ। ਆਰਐੱਸਐੱਸ ਪ੍ਰਚਾਰਕ ਤੋਂ ਕੇਂਦਰੀ ਮੰਤਰੀ ਬਣੇ ਖੱਟਰ ਨੇ ਨਵੀਂ ਪਾਰੀ ਸ਼ੁਰੂ ਕੀਤੀ ਹੈ।

ਜਾਣੋ ਕਿਹੜੇ ਨੇਤਾ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਭਾਜਪਾ ਆਗੂ ਪੀਯੂਸ਼ ਗੋਇਲ, ਜੋਤੀਰਾਦਿੱਤਿਆ ਸਿੰਧੀਆ, ਧਰਮੇਂਦਰ ਪ੍ਰਧਾਨ ਤੇ ਭੁਪੇਂਦਰ ਯਾਦਵ ਨੂੰ ਮੰਤਰੀ ਮੰਡਲ ’ਚ ਬਰਕਰਾਰ ਰੱਖਿਆ ਗਿਆ ਹੈ। ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਅਸ਼ਵਨੀ ਵੈਸ਼ਣਵ, ਵੀਰੇਂਦਰ ਕੁਮਾਰ, ਪ੍ਰਹਿਲਾਦ ਜੋਸ਼ੀ, ਗਿਰੀਰਾਜ ਸਿੰਘ ਤੇ ਜੁਏਲ ਓਰਾਂਵ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ’ਚ ਸ਼ਾਮਲ ਸਨ। ਕੋਰੋਨਾ ਮਹਾਮਾਰੀ ਦੌਰਾਨ ਦਲੇਰੀ ਨਾਲ ਕੰਮ ਕਰਨ ਦਾ ਇਨਾਮ ਮਨਸੁਖ ਮਾਂਡਵੀਆ ਨੂੰ ਮਿਲਿਆ ਹੈ। ਉਨ੍ਹਾਂ ਨੂੰ ਮੁੜ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਦੋ ਵਾਰ ਕਰਨਾਟਕ ਦੇ ਮੁੱਖ ਮੰਤਰੀ ਰਹੇ ਕੁਮਾਰਸਵਾਮੀ ਨੂੰ ਵੀ ਕੈਬਨਿਟ ’ਚ ਜਗ੍ਹਾ ਮਿਲੀ ਹੈ। ਇਸੇ ਤਰ੍ਹਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਐੱਨਡੀਏ ਦੀ ਭਾਈਵਾਲ ਪਾਰਟੀ ਆਰਐੱਲਡੀ ਦੇ ਮੁਖੀ ਤੇ ਰਾਜ ਸਭਾ ਮੈਂਬਰ ਜੈਅੰਤ ਚੌਧਰੀ ਨੇ ਰਾਜ ਮੰਤਰੀ (ਸੁਤੰਤਰ ਇੰਚਾਰਜ) ਵਜੋਂ ਅਹੁਦੇ ਤੇ ਰਾਜ਼ਦਾਰੀ ਦੀ ਸਹੁੰ ਚੁੱਕੀ। ਜੈਅੰਤ ਚੌਧਰੀ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੋਤੇ ਹਨ। ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਪਿਤਾ ਰਾਮਵਿਲਾਸ ਪਾਸਵਾਨ ਦੇ ਅਸਲੀ ਸਿਆਸੀ ਵਾਰਸ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਐਤਵਾਰ ਨੂੰ ਸਾਰਿਆਂ ਨੂੰ ਹੈਰਾਨ ਕਰਦਿਆਂ ਚਿਰਾਗ ਨੂੰ ਨਰਿੰਦਰ ਮੋਦੀ ਸਰਕਾਰ ’ਚ ਸ਼ਾਮਲ ਕੀਤਾ ਗਿਆ। ਖ਼ੁਦ ਨੂੰ ਪ੍ਰਧਾਨ ਮੰਤਰੀ ਮੋਦੀ ਦਾ ‘ਹਨੂੰਮਾਨ’ ਦੱਸਦਿਆਂ ਚਿਰਾਗ ਕੇਂਦਰ ’ਚ ਹੁਣ ਮੰਤਰੀ ਵਜੋਂ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ।

ਹਰਦੀਪ ਸਿੰਘ ਪੁਰੀ ਦਾ ਵਿਸ਼ੇਸ਼ ਯੋਗਦਾਨ

ਨਵੀਂ ਸੰਸਦ ਦੇ ਨਿਰਮਾਣ ਨੂੰ ਅੱਗੇ ਵਧਾਉਣ ਤੇ ਭਾਰਤ ਨੂੰ ਦੋ ਤੇਲ ਸੰਕਟਾਂ ’ਚੋਂ ਕੱਢਣ ’ਚ ਆਪਣੀ ਕੂਟਨੀਤਕ ਸਮਝ ਦਿਖਾਉਣ ਵਾਲੇ ਸਾਬਕਾ ਡਿਪਲੋਮੈਟ ਹਰਦੀਪ ਸਿੰਘ ਪੁਰੀ ਨੂੰ ਆਪਣੇ ਮੰਤਰਾਲਿਆਂ ’ਚ ਘੁਟਾਲਾ-ਮੁਕਤ ਕਾਰਜਕਾਲ ਲਈ ਪੁਰਸਕਾਰ ਮਿਲਿਆ ਹੈ। ਪਿਛਲੀ ਸਰਕਾਰ ’ਚ ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਰਹੇ ਪੁਰੀ ਨੂੰ ਵੀ ਮੰਤਰੀ ਮੰਡਲ ’ਚ ਥਾਂ ਦਿੱਤੀ ਗਈ ਹੈ।

Next Story
ਤਾਜ਼ਾ ਖਬਰਾਂ
Share it