Begin typing your search above and press return to search.

ਸ਼ੈਤਾਨ ਆਦਮੀ, ਮਹਿਲਾਵਾਂ ਨਾਲ ਸੁਹਾਗਰਾਤ ਮਨਾਉਂਦਾ ਫਿਰ ਰੱਫੂ ਚੱਕਰ, ਜਾਣੋ ਫਿਰ ਮਹਿਲਾਵਾਂ ਨੇ ਕੀ ਕਿਹਾ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਵਾਰ-ਵਾਰ ਵਿਆਹ ਕਰਵਾਉਂਦਾ , ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਅਤੇ ਉਨ੍ਹਾਂ ਦੇ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ।

ਸ਼ੈਤਾਨ ਆਦਮੀ, ਮਹਿਲਾਵਾਂ ਨਾਲ ਸੁਹਾਗਰਾਤ ਮਨਾਉਂਦਾ ਫਿਰ ਰੱਫੂ ਚੱਕਰ, ਜਾਣੋ ਫਿਰ ਮਹਿਲਾਵਾਂ ਨੇ ਕੀ ਕਿਹਾ
X

Dr. Pardeep singhBy : Dr. Pardeep singh

  |  26 July 2024 6:36 PM IST

  • whatsapp
  • Telegram

ਮਹਾਰਾਸ਼ਟਰ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਵਾਰ-ਵਾਰ ਵਿਆਹ ਕਰਵਾਉਂਦਾ , ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਅਤੇ ਉਨ੍ਹਾਂ ਦੇ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ। ਇਹ ਸ਼ੈਤਾਨ ਆਦਮੀ ਨੇ ਸੋਪਾਰਾ ਦੀ ਰਹਿਣ ਵਾਲੀ 38 ਸਾਲਾ ਮਹਿਲਾ ਨੂੰ ਹਵਸ ਦਾ ਸ਼ਿਕਾਰ ਬਣਾਇਆ ਸੀ ਪਰ ਔਰਤ ਨੇ ਸ਼ਾਤਿਰ ਨੂੰ ਉਸੀ ਦੇ ਜਾਲ 'ਚ ਫਸਾ ਕੇ ਕਾਨੂੰਨ ਦੇ ਸ਼ਿਕੰਜੇ ਵਿੱਚ ਫਸਾ ਦਿੱਤਾ। ਔਰਤ ਕੋਲੋਂ ਨਕਦੀ ਤੇ ਕੀਮਤੀ ਸਾਮਾਨ ਲੁੱਟਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਔਰਤ ਨੂੰ ਆਰੋਪੀ ਨੇ ਮੈਟਰੀਮੋਨੀਅਲ ਸਾਈਟਾਂ 'ਤੇ ਆਪਣਾ ਸ਼ਿਕਾਰ ਬਣਾਇਆ ਸੀ।

ਕਈ ਔਰਤਾਂ ਨੂੰ ਬਣਾ ਚੁੱਕਿਆ ਸ਼ਿਕਾਰ

ਔਰਤ ਨੇ ਆਨਲਾਈਨ ਆਰੋਪੀ ਦਾ ਤਰੀਕਾ ਅਪਣਾਇਆ ਅਤੇ ਉਸ ਨੂੰ ਲੱਭ ਲਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਖ਼ਿਲਾਫ਼ ਮੈਟਰੀਮੋਨੀਅਲ ਸਾਈਟਾਂ ਰਾਹੀਂ ਕਈ ਔਰਤਾਂ ਨਾਲ ਠੱਗੀ ਮਾਰਨ ਦੇ ਮਾਮਲੇ ਦਰਜ ਹਨ। ਇੱਕ ਤਲਾਕਸ਼ੁਦਾ ਔਰਤ ਨੇ ਦੱਸਿਆ ਕਿ 20 ਅਕਤੂਬਰ ਨੂੰ ਆਰੋਪੀ ਨੇ ਉਸ ਨਾਲ ਆਨਲਾਈਨ ਸਾਈਟ ਰਾਹੀਂ ਸੰਪਰਕ ਕੀਤਾ ਸੀ। ਉਸ ਨੇ ਆਪਣਾ ਨਾਂ 45 ਸਾਲਾ ਫਿਰੋਜ਼ ਸ਼ੇਖ ਦੱਸਿਆ ਸੀ। ਉਹ ਅਗਲੇ ਦਿਨ ਆਰੋਪੀ ਨੂੰ ਨਿੱਜੀ ਤੌਰ 'ਤੇ ਮਿਲੀ। ਸ਼ੇਖ ਨੇ ਕਿਹਾ ਸੀ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਕੋ-ਪਾਇਲਟ ਹੈ।

ਉਸਦੀ ਇੱਕ ਧੀ ਹੈ, ਜੋ ਕਤਰ ਵਿੱਚ ਆਪਣੀ ਮਾਸੀ ਨਾਲ ਰਹਿੰਦੀ ਹੈ। ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਅਤੇ ਕਿਰਾਏ ਦੇ ਮਕਾਨ 'ਚ ਰਹਿਣ ਲੱਗੇ। 12 ਨਵੰਬਰ ਨੂੰ ਉਹ ਗਾਇਬ ਹੋ ਗਿਆ ਅਤੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ। ਬਾਅਦ 'ਚ ਔਰਤ ਨੂੰ ਪਤਾ ਲੱਗਾ ਕਿ ਆਰੋਪੀ ਨੇ ਉਸ ਨਾਲ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਔਰਤ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਸ਼ੇਖ ਲਈ ਕਾਰ ਖਰੀਦੀ ਸੀ। ਉਸਨੇ ਨਾਲਸੋਪਾਰਾ ਪੁਲਿਸ ਕੋਲ ਸ਼ੇਖ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਪੁਲਸ ਤੋਂ ਬਹੁਤੀ ਉਮੀਦ ਨਾ ਦੇਖਦੇ ਹੋਏ ਮਹਿਲਾ ਨੇ ਆਪਣੇ ਤੌਰ 'ਤੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ। ਮਹਿਲਾ ਨੇ ਆਪਣੇ ਦੋਸਤ ਅਤੇ ਭੈਣ ਦੇ ਨਾਂ 'ਤੇ ਮੈਟਰੀਮੋਨੀਅਲ ਸਾਈਟਸ 'ਤੇ ਇੱਕ ਪ੍ਰੋਫਾਈਲ ਬਣਾਈ।

3 ਦਸੰਬਰ ਨੂੰ ਰਚਾਇਆ ਸੀ ਦੂਜਾ ਵਿਆਹ

ਔਰਤ ਨੂੰ ਪਤਾ ਲੱਗਾ ਕਿ ਸ਼ੇਖ ਨੇ 3 ਦਸੰਬਰ ਨੂੰ ਸੰਨੀ ਅਗਰਵਾਲ ਦਾ ਨਾਂ ਵਰਤ ਕੇ ਵਿਰਾਰ ਦੀ ਇਕ ਔਰਤ ਨਾਲ ਵਿਆਹ ਕੀਤਾ ਸੀ। ਉਸ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ। ਬਾਅਦ 'ਚ ਔਰਤ ਨੂੰ ਪਤਾ ਲੱਗਾ ਕਿ ਆਰੋਪੀ ਪੇਸ਼ੇਵਰ ਹੈ। ਉਹ ਵਾਰ-ਵਾਰ ਵਿਆਹ ਕਰਦਾ ਹੈ, ਆਪਣੀ ਪਤਨੀ ਦੇ ਨਾਂ 'ਤੇ ਨਵਾਂ ਸਿਮ ਲੈ ਕੇ ਪੁਰਾਣਾ ਸਿਮ ਸੁੱਟ ਦਿੰਦਾ ਹੈ। ਆਰੋਪੀ ਕਈ ਮਹਿਲਾਵਾਂ ਦੇ ਨਾਂ 'ਤੇ ਸਿਮ ਜਾਰੀ ਕਰਵਾ ਚੁੱਕਾ ਸੀ। ਬਾਅਦ ਵਿੱਚ ਔਰਤ ਨੇ ਉਸਨੂੰ ਹਨੀਟ੍ਰੈਪ ਵਿੱਚ ਫਸਾ ਲਿਆ। ਮੁਲਜ਼ਮ ਨੇ ਆਪਣਾ ਨੰਬਰ ਸਾਂਝਾ ਕੀਤਾ। ਜਿਵੇਂ ਹੀ ਆਰੋਪੀ ਔਰਤ ਵੱਲੋਂ ਦੱਸੀ ਜਗ੍ਹਾ 'ਤੇ ਆਇਆ ਤਾਂ ਔਰਤ ਨੇ ਉਸ ਨੂੰ ਪੁਲਸ ਦੇ ਫੜਾ ਦਿੱਤਾ। ਆਰੋਪੀ ਖ਼ਿਲਾਫ਼ ਕਈ ਕੇਸ ਦਰਜ ਹਨ। ਉਸ ਖਿਲਾਫ 5 ਔਰਤਾਂ ਨੇ ਵਿਆਹ ਅਤੇ ਧੋਖਾਧੜੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਆਰੋਪੀ ਆਪਣਾ ਧਰਮ ਅਤੇ ਪਛਾਣ ਲੁਕਾ ਕੇ ਔਰਤਾਂ ਦਾ ਸ਼ਿਕਾਰ ਕਰਦਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।Person celebrating Suhagrat with women arrested

Next Story
ਤਾਜ਼ਾ ਖਬਰਾਂ
Share it