"ਅਜੇ ਖਤਮ ਨਹੀਂ ਹੋਇਆ ਆਪ੍ਰੇਸ਼ਨ ਸਿੰਧੂਰ"
ਜੋ ਕੁਝ ਵੀ ਹੋਇਆ ਉਹ ਇੱਕ ਟ੍ਰੇਲਰ ਸੀ,ਪੂਰੀ ਫ਼ਿਲਮ ਤਾਂ ਪਾਕਿਸਤਾਨ ਤੇ ਦੁਨੀਆ ਨੂੰ ਦਿਖਾਉਣੀ ਬਾਕੀ ਹੈ ਇਹ ਸਭ ਕਹਿਣਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ16 ਮਾਰਚ ਨੂੰ ਰਾਜਨਾਥ ਸਿੰਘ ਹੁਣ ਦੇ ਵਲੋਂ ਗੁਜਰਾਤ ਦੇ ਭੁਜ ਏਅਰ ਸਟੇਸ਼ਨ 'ਤੇ ਪਹੁੰਚਿਆ ਗਿਆ ਸੀ।

By : Makhan shah
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਜੋ ਕੁਝ ਵੀ ਹੋਇਆ ਉਹ ਇੱਕ ਟ੍ਰੇਲਰ ਸੀ,ਪੂਰੀ ਫ਼ਿਲਮ ਤਾਂ ਪਾਕਿਸਤਾਨ ਤੇ ਦੁਨੀਆ ਨੂੰ ਦਿਖਾਉਣੀ ਬਾਕੀ ਹੈ ਇਹ ਸਭ ਕਹਿਣਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ
16 ਮਾਰਚ ਨੂੰ ਰਾਜਨਾਥ ਸਿੰਘ ਹੁਣ ਦੇ ਵਲੋਂ ਗੁਜਰਾਤ ਦੇ ਭੁਜ ਏਅਰ ਸਟੇਸ਼ਨ 'ਤੇ ਪਹੁੰਚਿਆ ਗਿਆ ਸੀ।
ਉਹਨਾਂ ਕਿਹਾ ਕਿ ਅਸੀਂ ਭਾਰਤ 'ਚ ਬਣੇ ਹਥਿਆਰਾਂ ਦਾ ਜਲਵਾ ਪਾਕਿਸਤਾਨ ਸਣੇ ਦੁਨੀਆ ਨੂੰ ਵੀ ਦਿਖਾ ਚੁੱਕੇ ਹਾਂ। ਭਾਰਤ 'ਚ ਮਸ਼ਹੂਰ ਕਹਾਵਤ ਦਾ ਹਵਾਲਾ ਦਿੰਦੇ ਹੋਏ ਓਹਨਾ ਕਿਹਾ ਕਿ ਦਿਨ 'ਚ ਤਾਰੇ ਦਿਖਾਉਣ ਵਾਲੀ ਗੱਲ ਹੁਣ ਪੁਰਾਣੀ ਹੋ ਗਈ ਹੈ ਤੇ ਇਸਦੇ ਉਲਟ ਪਾਕਿਸਤਾਨ ਨੂੰ ਰਾਤ ਦੇ ਸਮੇਂ 'ਚ ਦਿਨ ਦਾ ਉਜਾਲਾ ਦਿਖਾਉਣ ਦਾ ਕੰਮ ਭਾਰਤ ਦੀ ਸੈਨਾ ਦੇ ਵਲੋਂ ਕੀਤਾ ਗਿਆ ਹੈ।
ਉਧਰ ਗੱਲ ਪਾਕਿਸਤਾਨ ਦੀ ਕਰੀਏ ਤਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਇਸ਼ਹਾਕ ਡਾਰ ਦੇ ਵਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ,ਉਹਨਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਡਿਜੀਐੱਮਓ ਦੀ ਹੋਈ ਮੀਟਿੰਗ 'ਚ ਸਿਰਫ 18 ਮਈ ਤੱਕ ਜੰਗਬੰਦੀ 'ਤੇ ਸਹਿਮਤੀ ਕੀਤੀ ਗਈ ਸੀ ਤੇ ਡਾਰ ਦੇ ਦਿੱਤੇ ਇਸ ਬਿਆਨ ਦੇ ਨਾਲ ਦੋਵਾਂ ਮੁਲਕਾਂ ਦੇ ਵਿਚਕਾਰ ਦੁਬਾਰਾ ਜੰਗ ਲੱਗੇਗੀ ਵਾਲੀ ਚਰਚਾ ਲੋਕਾਂ 'ਚ ਹੋਣੀ ਸ਼ੁਰੂ ਹੋ ਚੁੱਕੀ ਹੈ।
ਬਾਕੀ ਦੋਵਾਂ ਮੁਲਕਾਂ 'ਚ ਬਣੀ ਜੰਗਬੰਦੀ ਇਸੇ ਤਰੀਕੇ ਬਰਕਰਾਰ ਰਹੇ ਇਸਦੇ ਬਾਰੇ ਵੀ ਲੋਕਾਂ ਦੇ ਵਲੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕੀਤੇ ਜਾ ਰਹੇ ਨੇ।


