Begin typing your search above and press return to search.

ਰਤਨ ਟਾਟਾ ਦੇ ਅੰਤਿਮ ਸਸਕਾਰ ਮੌਕੇ ਸਿੱਖ ਗ੍ਰੰਥੀ ਨੇ ਕੀਤੀ ਅਰਦਾਸ

ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਨਵਲ ਟਾਟਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੰਬਈ ਦੇ ਨਰੀਮਨ ਪੁਆਇੰਟ ਸਥਿਤ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿਖੇ ਰੱਖਿਆ ਗਿਆ, ਜਿੱਥੇ ਲੋਕਾਂ ਵੱਲੋਂ ਚਾਰ ਵਜੇ ਤੱਕ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਗਏ। ਇਸ ਮੌਕੇ ਰਤਨ ਟਾਟਾ ਦੇ ਲਈ ਸਾਰੇ ਧਰਮਾਂ ਦੇ ਧਰਮ ਗੁਰੂਆਂ ਕੋਲੋਂ ਅਰਦਾਸ ਕਰਵਾਈ ਗਈ।

ਰਤਨ ਟਾਟਾ ਦੇ ਅੰਤਿਮ ਸਸਕਾਰ ਮੌਕੇ ਸਿੱਖ ਗ੍ਰੰਥੀ ਨੇ ਕੀਤੀ ਅਰਦਾਸ
X

Makhan shahBy : Makhan shah

  |  10 Oct 2024 4:20 PM IST

  • whatsapp
  • Telegram

ਮੁੰਬਈ : ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਨਵਲ ਟਾਟਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੰਬਈ ਦੇ ਨਰੀਮਨ ਪੁਆਇੰਟ ਸਥਿਤ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿਖੇ ਰੱਖਿਆ ਗਿਆ, ਜਿੱਥੇ ਲੋਕਾਂ ਵੱਲੋਂ ਚਾਰ ਵਜੇ ਤੱਕ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਗਏ। ਇਸ ਮੌਕੇ ਰਤਨ ਟਾਟਾ ਦੇ ਲਈ ਸਾਰੇ ਧਰਮਾਂ ਦੇ ਧਰਮ ਗੁਰੂਆਂ ਕੋਲੋਂ ਅਰਦਾਸ ਕਰਵਾਈ ਗਈ। ਇਸ ਮਗਰੋਂ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੰਬਈ ਨਰੀਮਨ ਪੁਆਇੰਟ ਸਥਿਤ ਨੈਸ਼ਨਲ ਸੈਂਟਰ ਫਾਰ ਪ੍ਰਫਾਰਮਿੰਗ ਆਰਟਸ ਵਿਖੇ ਲੋਕਾਂ ਰੱਖਿਆ ਗਿਆ ਤਾਂ ਕਿ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣ। ਇਸ ਮੌਕੇ ਕੀਤੀ ਗਈ ਸਰਬ ਧਰਮ ਅਰਦਾਸ ਮੌਕੇ ਸਿੱਖ ਧਰਮ ਦੇ ਗ੍ਰੰਥੀ ਸਿੰਘ ਵੱਲੋਂ ਵੀ ਰਤਨ ਟਾਟਾ ਦੇ ਲਈ ਅੰਤਿਮ ਅਰਦਾਸ ਕੀਤੀ ਗਈ। ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਰਤਨ ਟਾਟਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ।

ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਰਤਨ ਟਾਟਾ ਨੂੰ ਰਾਸ਼ਟਰਪਤੀ, ਪੀਐਮ ਅਤੇ ਹੋਰ ਸਖ਼ਸ਼ੀਅਤਾਂ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸੀਐਮ ਮਾਨ ਨੇ ਆਪਣੇ ਟਵੀਟ ਵਿਚ ਆਖਿਆ ਕਿ ਉਦਯੋਗ ਜਗਤ ਦੇ ਮਹਾਨਾਇਕ ਅਤੇ ਭਾਰਤ ਤੇ ਵਿਸ਼ਵ ਦੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਉਦਯੋਗ ਖੇਤਰ ਤੋਂ ਇਲਾਵਾ ਰਤਨ ਟਾਟਾ ਜੀ ਨੇ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿਚ ਵੀ ਅਹਿਮ ਯੋਗਦਾਨ ਪਾਇਆ। ਪ੍ਰਮਾਤਮਾ ਅੱਗੇ ਅਰਦਾਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਉਨ੍ਹਾਂ ਦੇ ਪਰਿਵਾਰ ਤੇ ਪ੍ਰਸੰਸ਼ਕਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖ਼ਸ਼ਣ।

ਦੱਸ ਦਈਏ ਕਿ ਸੀਐਮ ਮਾਨ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸਿਆਸੀ ਆਗੂਆਂ ਵੱਲੋਂ ਵੀ ਰਤਨ ਟਾਟਾ ਨੂੰ ਆਪਣੇ ਸੋਸ਼ਲ ਮੀਡੀਆ ਪੇਜ਼ਾਂ ’ਤੇ ਸ਼ਰਧਾਂਜਲੀ ਦਿੱਤੀ ਗਈ ਐ।

Next Story
ਤਾਜ਼ਾ ਖਬਰਾਂ
Share it