Begin typing your search above and press return to search.

ਖਾੜੀ ਦੇਸ਼ਾਂ 'ਚ ਫਸੇ ਹਨ ਲੱਖਾਂ ਭਾਰਤੀ, ਦਹਿਸ਼ਤ ਦੇ ਪਰਛਾਵੇਂ ਹੇਠ ਜਿਉਂ ਰਹੇ

ਈਰਾਨ ਖ਼ਿਲਾਫ਼ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਅਮਰੀਕੀ ਰੱਖਿਆ ਵਿਭਾਗ ਭਾਵ 'ਪੈਂਟਾਗਨ' ਨੇ ਕੁਵੈਤ 'ਚ ਕਈ ਅਮਰੀਕੀ ਫ਼ੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਕਦੋਂ ਕਿਹੜੇ ਪਾਸਿਓਂ ਕੋਈ ਮਿਜ਼ਾਇਲ ਜਾਂ ਬੰਬ ਆ ਡਿੱਗੇ

ਖਾੜੀ ਦੇਸ਼ਾਂ ਚ ਫਸੇ ਹਨ ਲੱਖਾਂ ਭਾਰਤੀ, ਦਹਿਸ਼ਤ ਦੇ ਪਰਛਾਵੇਂ ਹੇਠ ਜਿਉਂ ਰਹੇ
X

mehtabmasih@gmail.comBy : [email protected]

  |  4 March 2026 3:50 PM IST

  • whatsapp
  • Telegram

ਇਨ੍ਹਾਂ ਦੇਸ਼ਾਂ 'ਚ ਵੱਡੀ ਗਿਣਤੀ ਪੰਜਾਬੀਆਂ ਦੀ

ਦੁਬਈ: ਈਰਾਨ ਖ਼ਿਲਾਫ਼ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਅਮਰੀਕੀ ਰੱਖਿਆ ਵਿਭਾਗ ਭਾਵ 'ਪੈਂਟਾਗਨ' ਨੇ ਕੁਵੈਤ 'ਚ ਕਈ ਅਮਰੀਕੀ ਫ਼ੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਕਦੋਂ ਕਿਹੜੇ ਪਾਸਿਓਂ ਕੋਈ ਮਿਜ਼ਾਇਲ ਜਾਂ ਬੰਬ ਆ ਡਿੱਗੇ, ਕਿਸੇ ਨੂੰ ਕੁਝ ਪਤਾ ਨਹੀਂ ਹੈ। ਬੱਸ ਸਭ ਕੁਝ ਰੱਬ ਸਹਾਰੇ ਹੀ ਚੱਲ ਰਿਹਾ ਹੈ। ਚੁਪਾਸੇ ਧੁੰਆਂ ਹੀ ਧੁੰਆਂ ਫੈਲ ਰਿਹਾ ਹੈ। ਲੋਕ ਜ਼ਿਆਦਾਤਰ ਸੂਚਨਾਵਾਂ ਆਪਣੇ ਮੋਬਾਇਲ ਫ਼ੋਨਾਂ 'ਤੇ ਲੈ ਰਹੇ ਹਨ। ਸਭਨਾਂ ਦੇ ਘਰਾਂ ਤੋਂ ਚਿੰਤਾ ਭਰਪੂਰ ਮੈਸੇਜ ਲਗਾਤਾਰ ਆ ਰਹੇ ਹਨ।

ਅਣਗਿਣਤ ਲੋਕ ਇਸ ਵੇਲੇ ਖਾੜੀ ਦੇਸ਼ਾਂ ਦੇ ਵੱਖੋ–ਵੱਖਰੇ ਹਵਾਈ ਅੱਡਿਆਂ ਉਤੇ ਫਸੇ ਹੋਏ ਹਨ। ਸਭ ਨੂੰ ਇਹੋ ਆਸ ਹੁੰਦੀ ਹੈ ਕਿ ਅੱਜ ਸ਼ਾਮ ਤੱਕ ਜੰਗ ਜ਼ਰੂਰ ਖ਼ਤਮ ਹੋ ਜਾਵੇਗੀ ਪਰ ਉਸੇ ਵੇਲੇ ਕਿਤੇ ਬੰਬਾਰੀ ਨਾਲ਼ ਵੱਡਾ ਨੁਕਸਾਨ ਹੋਣ ਦੀ ਖ਼ਬਰ ਆ ਜਾਂਦੀ ਹੈ। ਸਭ ਦੀਆਂ ਨਜ਼ਰਾਂ ਇਸ ਵੇਲੇ ਟੈਲੀਵਿਜ਼ਨ ਤੇ ਮੋਬਾਇਲ ਫ਼ੋਨ ਦੀਆਂ ਸਕ੍ਰੀਨਾਂ ਉਤੇ ਹੀ ਲੱਗੀਆਂ ਹੋਈਆਂ ਹਨ।

ਈਰਾਨ ਨੇ ਕਿਉਂਕਿ ਕਈ ਖਾੜੀ ਦੇਸ਼ਾਂ ਦੇ ਹੋਟਲਾਂ ਅਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਡ੍ਰੋਨ ਅਤੇ ਮਿਜ਼ਾਇਲ ਹਮਲੇ ਕੀਤੇ ਹਨ। ਇਸੇ ਲਈ ਦੁਬਈ, ਅਬੂ ਧਾਬੀ ਅਤੇ ਦੋਹਾ ਜਿਹੇ ਪ੍ਰਮੁੱਖ ਹਵਾਈ ਅੱਡਿਆਂ ਨੂੰ ਬੰਦ ਕਰਨਾ ਪਿਆ ਹੈ। ਹਜ਼ਾਰਾਂ ਉਡਾਣਾਂ ਰੋਜ਼ਾਨਾ ਰੱਦ ਕਰਨੀਆਂ ਪਈਆਂ ਹਨ।

ਉਹ ਮਾਪੇ ਡਾਢੇ ਪਰੇਸ਼ਾਨ ਹਨ, ਜਿਨ੍ਹਾਂ ਦੇ ਬੱਚੇ ਈਰਾਨ ਜਾਂ ਅਬੂ ਧਾਬੀ ਤੇ ਬਹਿਰੀਨ ਜਿਹੇ ਖਾੜੀ ਦੇਸ਼ਾਂ ਵਿੱਚ ਰਹਿ ਰਹੇ ਹਨ। ਭਾਰਤੀ, ਖ਼ਾਸ ਕਰ ਕੇ ਪੰਜਾਬੀ ਤੁਹਾਨੂੰ ਦੁਨੀਆ ਦੇ ਲਗਭਗ ਹਰੇਕ ਦੇਸ਼ ਵਿੱਚ ਮਿਲ਼ ਜਾਣਗੇ। ਇਸ ਵੇਲੇ ਦੁਬਈ 'ਚ ਮੌਜੂਦ ਬਹੁ–ਚਰਚਿਤ ਪੰਜਾਬੀ ਕਾਰੋਬਾਰੀ ਤੇ ਸਮਾਜ–ਸੇਵਕ ਐਸਪੀ ਸਿੰਘ ਓਬਰਾਏ ਨੇ ਫ਼ੋਨ 'ਤੇ ਦੱਸਿਆ ਕਿ ਹਮਲਾ ਬਹੁਤ ਭਿਆਨਕ ਹੈ। ਦੁਬਈ ਤੋਂ ਆਸਮਾਨ ਵਿੱਚ ਡ੍ਰੋਨ ਤੇ ਮਿਜ਼ਾਇਲਾਂ ਸਾਫ਼ ਵੇਖੀਆਂ ਜਾ ਸਕਦੀਆਂ ਹਨ। ਮਲਬਾ ਵੀ ਕਾਫ਼ੀ ਡਿੱਗ ਰਿਹਾ ਹੈ, ਜਿਸ ਨਾਲ਼ ਦੁਬਈ 'ਚ ਵੀ ਕੁਝ ਨੁਕਸਾਨ ਹੋਇਆ ਹੈ।

ਓਬਰਾਏ ਹੁਰਾਂ ਇਹ ਵੀ ਦੱਸਿਆ ਕਿ UAE ਭਾਵ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਆਮ ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ਉਤੇ ਹੀ ਘਰੋਂ ਬਾਹਰ ਨਿੱਕਲਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਡਾਣਾਂ 'ਚ ਬਹੁਤ ਜ਼ਿਆਦਾ ਵਿਘਨ ਪਿਆ ਹੋਇਆ ਹੈ। ਇਸੇ ਲਈ ਭਾਰਤ ਤੇ ਹੋਰਨਾਂ ਦੇਸ਼ਾਂ ਦੇ ਹਜ਼ਾਰਾਂ ਯਾਤਰੀ ਅਬੂ ਧਾਬੀ, ਦੁਬਈ ਤੇ ਸ਼ਾਰਜਾਹ ਦੇ ਹਵਾਈ ਅੱਡਿਆਂ ਉਤੇ ਫਸੇ ਹੋਏ ਹਨ।

ਜਿਵੇਂ ਹੀ ਕਿਸੇ ਦੇਸ਼ 'ਚ ਕਿਤੇ ਚੇਤਾਵਨੀ ਵਾਲ਼ੇ ਸਾਇਰਨ ਵੱਜਣ ਲਗਦੇ ਹਨ, ਤਿਵੇਂ ਹੀ ਉਥੋਂ ਦੇ ਨਾਗਰਿਕਾਂ ਦੇ ਦਿਲਾਂ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ। ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਲਗਾਤਾਰ ਆਉਣ ਕਾਰਣ ਰਾਤਾਂ ਕੱਟਣੀਆਂ ਡਾਢੀਆਂ ਔਖੀਆਂ ਹੋ ਰਹੀਆਂ ਹਨ।

ਖਾੜੀ ਦੇਸ਼ਾਂ 'ਚ ਪ੍ਰਵਾਸੀ ਭਾਰਤੀਆਂ ਦੀ ਆਬਾਦੀ ਸਭ ਤੋਂ ਵੱਧ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਭਾਰਤੀ ਸੰਯੁਕਤ ਅਰਬ ਅਮੀਰਾਤ ਤੇ ਸਊਦੀ ਅਰਬ ਵਿੱਚ ਰਹਿ ਰਹੇ ਹਨ। ਇਜ਼ਰਾਇਲ 'ਚ ਇੱਕ ਲੱਖ ਤੋਂ ਵੱਧ ਭਾਰਤੀ ਅਤੇ ਈਰਾਨ 'ਚ ਇੱਕ ਲੱਖ ਤੋਂ ਵੱਧ ਭਾਰਤੀ ਹਨ। ਸੰਯੁਕਤ ਅਰਬ ਅਮੀਰਾਤ 'ਚ ਭਾਰਤੀ ਸਭ ਤੋਂ ਵੱਧ ਰਹਿੰਦੇ ਹਨ, ਜੋ ਉਥੋਂ ਦੀ ਗਿਣਤੀ ਦਾ ਲਗਭਗ 35 ਫ਼ੀ ਸਦੀ ਹਨ। ਇਨ੍ਹਾਂ ਸਾਰੇ ਦੇਸ਼ਾਂ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ।

ਖਾੜੀ ਦੇਸ਼ਾਂ 'ਚ ਆਉਣ ਵਾਲ਼ੇ ਸੈਲਾਨੀਆਂ ਵਿਚੋਂ ਵੀ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੀ ਹੈ। ਪਿਛਲੇ ਵਰ੍ਹੇ ਸੰਯੁਕਤ ਅਰਬ ਅਮੀਰਾਤ 'ਚ ਲਗਭਗ 86 ਲੱਖ, ਸਊਦੀ ਅਰਬ 'ਚ 34 ਲੱਖ ਤੇ ਕਤਰ 'ਚ 11 ਲੱਖ ਭਾਰਤੀ ਸੈਲਾਨੀ ਆਏ ਸਨ।

Next Story
ਤਾਜ਼ਾ ਖਬਰਾਂ
Share it