Begin typing your search above and press return to search.

ਜਾਣੋ, ਐਮਰਜੈਂਸੀ ਦੌਰਾਨ ਪੀਐਮ ਮੋਦੀ ਨੇ ਕਿਉਂ ਬਦਲੇ ਸੀ ਵੱਖ-ਵੱਖ ਭੇਸ?

50 ਸਾਲ ਪਹਿਲਾਂ ਅੱਜ ਹੀ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਅੱਧੀ ਰਾਤ ਨੂੰ ਐਮਰਜੈਂਸੀ ਐਲਾਨ ਕਰ ਦਿੱਤੀ ਸੀ, ਜਿਸ ਤੋਂ ਬਾਅਦ ਆਮ ਲੋਕਾਂ ਦੇ ਲੋਕਤੰਤਰਿਕ ਅਤੇ ਸੰਵਿਧਾਨਕ ਅਧਿਕਾਰਾਂ ਦਾ ਰੱਜ ਦੇ ਘਾਣ ਹੋਇਆ, ਮੀਡੀਆ ’ਤੇ ਸੈਂਸਰਸ਼ਿਪ ਲਾਗੂ ਕਰ ਦਿੱਤੀ ਗਈ ਸੀ।

ਜਾਣੋ, ਐਮਰਜੈਂਸੀ ਦੌਰਾਨ ਪੀਐਮ ਮੋਦੀ ਨੇ ਕਿਉਂ ਬਦਲੇ ਸੀ ਵੱਖ-ਵੱਖ ਭੇਸ?
X

Makhan shahBy : Makhan shah

  |  26 Jun 2025 5:58 PM IST

  • whatsapp
  • Telegram

ਚੰਡੀਗੜ੍ਹ : 25 ਜੂਨ 1975,,,, ਦੇਸ਼ ਦੇ ਇਤਿਹਾਸ ਦਾ ਉਹ ਦਿਨ ਜਦੋਂ 50 ਸਾਲ ਪਹਿਲਾਂ ਅੱਜ ਹੀ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਅੱਧੀ ਰਾਤ ਨੂੰ ਐਮਰਜੈਂਸੀ ਐਲਾਨ ਕਰ ਦਿੱਤੀ ਸੀ, ਜਿਸ ਤੋਂ ਬਾਅਦ ਆਮ ਲੋਕਾਂ ਦੇ ਲੋਕਤੰਤਰਿਕ ਅਤੇ ਸੰਵਿਧਾਨਕ ਅਧਿਕਾਰਾਂ ਦਾ ਰੱਜ ਦੇ ਘਾਣ ਹੋਇਆ, ਮੀਡੀਆ ’ਤੇ ਸੈਂਸਰਸ਼ਿਪ ਲਾਗੂ ਕਰ ਦਿੱਤੀ ਗਈ ਸੀ। ਇਸ ਦੌਰਾਨ ਬਹੁਤ ਸਾਰੇ ਨੌਜਵਾਨ ਲੁਕ ਛਿਪ ਕੇ ਅਤੇ ਭੇਸ ਬਦਲ ਕੇ ਇਸ ਤਾਨਾਸ਼ਾਹੀ ਦਾ ਵਿਰੋਧ ਕਰ ਰਹੇ ਸੀ,, ਜਿਨ੍ਹਾਂ ਵਿਚ ਨਰਿੰਦਰ ਮੋਦੀ ਵੀ ਸ਼ਾਮਲ ਸੀ,, ਜਿਨ੍ਹਾਂ ਦੀ ਉਮਰ ਉਸ ਸਮੇਂ 25 ਸਾਲ ਸੀ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਐਮਰਜੈਂਸੀ ਦੌਰਾਨ ਕਿਵੇਂ ਰਹਿੰਦੇ ਸੀ ਨਰਿੰਦਰ ਮੋਦੀ ਅਤੇ ਉਨ੍ਹਾਂ ਵੱਲੋਂ ਧਾਰੇ ਗਏ ਕਿਹੜੇ-ਕਿਹੜੇ ਭੇਸ?


50 ਸਾਲ ਪਹਿਲਾਂ ਅੱਜ ਹੀ ਦੇ ਦਿਨ ਯਾਨੀ 25 ਜੂਨ 1975 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਅੱਧੀ ਰਾਤ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਮ ਲੋਕਾਂ ਨੂੰ ਕੀ ਕੁੱਝ ਸਹਿਣਾ ਪਿਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਜਿੱਥੇ ਆਮ ਲੋਕਾਂ ਦੇ ਲੋਕਤੰਤਰਿਕ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਕੁਚਲਿਆ ਗਿਆ, ਉਥੇ ਹੀ ਕਈ ਵੱਡੇ ਨੇਤਾਵਾਂ ਨੂੰ ਵੀ ਜ਼ਬਰੀ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਸੀ। ਭਾਵੇਂ ਕਿ ਬਹੁਤ ਸਾਰੇ ਲੋਕਾਂ ਵੱਲੋਂ ਇਸ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕੀਤਾ ਜਾਂਦਾ ਸੀ ਪਰ ਇਹ ਕੰਮ ਖੁਲ੍ਹੇਆਮ ਨਹੀਂ ਬਲਕਿ ਲੁਕ ਛਿਪ ਕੇ ਕੀਤਾ ਜਾਂਦਾ ਸੀ। ਨਰਿੰਦਰ ਮੋਦੀ ਵੀ ਅਜਿਹੇ ਲੋਕਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ 25 ਸਾਲ ਦੀ ਉਮਰ ਵਿਚ ਐਮਰਜੈਂਸੀ ਦੌਰਾਨ ਰੂਪੋਸ਼ ਰਹਿ ਕੇ ਕਈ ਤਰ੍ਹਾਂ ਦੇ ਕੰਮ ਕੀਤੇ ਸੀ।


ਐਮਰਜੈਂਸੀ ਦੌਰਾਨ ਨਰਿੰਦਰ ਮੋਦੀ ਅਕਸਰ ਭੇਸ ਬਦਲ ਕੇ ਕੰਮ ਕਰਦੇ ਸੀ। ਉਹ ਅਜਿਹੇ ਘਰ ਵਿਚ ਰਹਿੰਦੇ ਸੀ, ਜਿਸ ਵਿਚ ਦੋ-ਦੋ ਦਰਵਾਜ਼ੇ ਹੁੰਦੇ ਸੀ। ਦਰਅਸਲ ਪੀਐਮ ਮੋਦੀ ਨੂੰ ਲੈ ਕੇ ਇਹ ਖ਼ੁਲਾਸੇ ਬਲੂਕ੍ਰਾਫ਼ਟ ਡਿਜ਼ੀਟਲ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਤ ਕਿਤਾਬ ‘ਦਿ ਐਮਰਜੈਂਸੀ ਡਾਇਰੀਜ਼-ਈਅਰਜ਼ ਦੈਟ ਫੋਰਜ਼ਡ ਏ ਲੀਡਰ’ ਵਿਚ ਕੀਤੇ ਗਏ ਨੇ। ਇਸ ਕਿਤਾਬ ਵਿਚ ਐਮਰਜੈਂਸੀ ਦੇ ਸਮੇਂ ਪੀਐਮ ਮੋਦੀ ਦੇ ਨਾਲ ਕੰਮ ਕਰਨ ਵਾਲੇ ਹੋਰ ਵੀ ਕਈ ਸਹਿਯੋਗੀਆਂ ਦੇ ਤਜਰਬੇ ਅਤੇ ਹੋਰ ਲੇਖ ਸਮੱਗਰੀਆਂ ਦਾ ਵੀ ਜ਼ਿਕਰ ਕੀਤਾÇ ਗਆ ਏ ਅਤੇ ਇਸ ਕਿਤਾਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਐਮਰਜੈਂਸੀ ਦੇ 50 ਸਾਲ ਪੂਰੇ ਹੋਣ ਦੇ ਮੌਕੇ ’ਤੇ ਰਿਲੀਜ਼ ਕੀਤਾ ਗਿਆ ਏ।


ਦਰਅਸਲ ਇਹ ਕਿਤਾਬ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਵੱਲੋਂ ਲਿਖੀ ਗਈ ਐ। ਇਸ ਕਿਤਾਬ ਵਿਚ ਖ਼ੁਲਾਸਾ ਕੀਤਾ ਗਿਆ ਏ ਕਿ ਐਮਰਜੈਂਸੀ ਦੇ ਦਿਨਾਂ ਵਿਚ ਨਰਿੰਦਰ ਮੋਦੀ ਹਮੇਸ਼ਾਂ ਦੋ ਜਾਂ ਉਸ ਤੋਂ ਜ਼ਿਆਦਾ ਦਰਵਾਜ਼ਿਆਂ ਵਾਲੇ ਘਰਾਂ ਵਿਚ ਰਹਿੰਦੇ ਸੀ ਅਤੇ ਉਥੇ ਗੁਪਤ ਮੀਟਿੰਗਾਂ ਕਰਦੇ ਹੋਏ ਰਣਨੀਤੀ ਤਿਆਰ ਕਰਦੇ ਸੀ। ਕਿਤਾਬ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਏ ਕਿ ਨਰਿੰਦਰ ਮੋਦੀ ਉਦੋਂ ਅਕਸਰ ਜਾਂ ਤਾਂ ਸਿੱਖ, ਪੁਜਾਰੀ, ਕਦੇ ਅਗਰਬੱਤੀ ਵੇਚਣ ਵਾਲੇ ਜਾਂ ਫਿਰ ਪਠਾਣ ਦਾ ਭੇਸ ਧਾਰਨ ਕਰਕੇ ਹੀ ਬਾਹਰ ਆਉਣਾ ਜਾਣਾ ਕਰਦੇ ਸੀ।

ਦੋ ਦਰਵਾਜ਼ਿਆਂ ਵਾਲਾ ਘਰ ਨਰਿੰਦਰ ਮੋਦੀ ਵੱਲੋਂ ਇਸ ਕਰਕੇ ਚੁਣਿਆ ਜਾਂਦਾ ਸੀ ਤਾਂ ਜੋ ਪੁਲਿਸ ਦੀ ਛਾਪੇਮਾਰੀ ਦੌਰਾਨ ਉਥੋਂ ਆਸਾਨੀ ਨਾਲ ਨਿਕਲਿਆ ਜਾ ਸਕੇ। ਕਿਤਾਬ ਵਿਚ ਇਹ ਵੀ ਖ਼ੁਲਾਸਾ ਕੀਤਾ ਗਿਆ ਏ ਕਿ ਇਨ੍ਹਾਂ ਮੀਟਿੰਗਾਂ ਨੂੰ ਮੋਦੀ ਵੱਲੋਂ ‘ਚੰਦਨ ਦਾ ਪ੍ਰੋਗਰਾਮ’ ਨਾਮ ਦਿੱਤਾ ਹੋਇਆ ਸੀ। ਜਿਵੇਂ ਇਕ ਮਾਮਲੇ ਵਿਚ ਮੋਦੀ ਨੇ ਚਾਰ ਦਰਵਾਜ਼ਿਆਂ ਵਾਲਾ ਘਰ ਚੁਣਿਆ ਸੀ, ਤਾਕਿ ਜੇਕਰ ਪੁਲਿਸ ਇਕ ਜਾਂ ਦੋ ਦਰਵਾਜ਼ਿਆਂ ਤੋਂ ਵੀ ਆ ਜਾਵੇ ਤਾਂ ਉਹ ਅਤੇ ਦੂਜੇ ਲੋਕ ਆਸਾਨੀ ਨਾਲ ਬਾਕੀ ਦੇ ਦਰਵਾਜ਼ਿਆਂ ਵਿਚੋਂ ਭੱਜ ਸਕਣ।


ਦੇਵਗੌੜਾ ਦੀ ਐਮਰਜੈਂਸੀ ’ਤੇ ਲਿਖੀ ਇਸ ਕਿਤਾਬ ਵਿਚ ਇਹ ਵੀ ਕਿਹਾ ਗਿਆ ਏ ਕਿ ਮੋਦੀ ਨੇ ਇਹ ਵੀ ਨਿਰਦੇਸ਼ ਦਿੱਤਾ ਹੋਇਆ ਸੀ ਕਿ ਜਿਸ ਘਰ ਵਿਚ ਵੀ ਮੀਟਿੰਗ ਹੋਵੇ, ਉਸ ਦੇ ਬਾਹਰ ਜੁੱਤੀਆਂ ਚੱਪਲਾਂ ਬਿਖ਼ੇਰ ਦਿੱਤੀਆਂ ਜਾਣ ਕਿਉਂਕਿ ਜੁੱਤੀਆਂ ਚੱਪਲਾਂ ਇੰਨੇ ਸਲੀਕੇ ਨਾਲ ਰੱਖੇ ਜਾਣ ’ਤੇ ਪੁਲਿਸ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੀ ਸੀ ਕਿ ਉਥੇ ਸੰਘ ਦੀ ਮੀਟਿੰਗ ਹੋ ਰਹੀ ਐ। ਇਸ ਕਰਕੇ ਅਜਿਹੇ ਨਿਰਦੇਸ਼ ਦਿੱਤੇ ਜਾਂਦੇ ਸੀ। ਕਿਤਾਬ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਏ ਕਿ ਮੋਦੀ ਵੱਖ ਵੱਖ ਭੇਸ ਧਾਰਨ ਕਰਕੇ ਯਾਤਰਾ ਕਰਿਆ ਕਰਦੇ ਸੀ, ਕਦੇ ਉਹ ਖ਼ੁਦ ਨੂੰ ਪੁਜਾਰੀ ਦੇ ਰੂਪ ਵਿਚ ਪੇਸ਼ ਕਰਦੇ ਸੀ ਅਤੇ ਕਦੇ ਉਹ ਸਵਾਮੀ ਜੀ ਦਾ ਰੂਪ ਧਾਰਨ ਕਰਕੇ ਘਰੋਂ ਨਿਕਲਦੇ ਸੀ। ਇਕ ਦਿਨ ਉਹ ਸਵਾਮੀ ਜੀ ਦਾ ਭੇਸ ਧਾਰਨ ਕਰਕੇ ਸੰਘ ਵਰਕਰ ਦੇ ਘਰ ਜਾ ਪਹੁੰਚੇ,, ਇੰਨਾ ਹੀ ਨਹੀਂ, ਉਹ ਸਵਾਮੀ ਜੀ ਦੇ ਭੇਸ ਵਿਚ ਹੀ ਜੇਲ੍ਹ ਦੇ ਅੰਦਰ ਆਪਣੇ ਵਰਕਰਾਂ ਨੂੰ ਵੀ ਮਿਲਣ ਚਲੇ ਗਏ ਸੀ।


ਕਿਤਾਬ ਦੇ ਮੁਤਾਬਕ ਐਮਰਜੈਂਸੀ ਦੇ ਦਿਨਾਂ ਵਿਚ ਗ੍ਰਿਫ਼ਤਾਰੀ ਤੋਂ ਬਚਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਦੇ ਲਈ ਨਰਿੰਦਰ ਮੋਦੀ ਅਕਸਰ ਸਰਦਾਰ ਜੀ ਦਾ ਭੇਸ ਧਾਰਨ ਕਰਦੇ ਸੀ। ਉਨ੍ਹਾਂ ਦਾ ਸਰਦਾਰ ਜੀ ਦਾ ਭੇਸ ਇੰਨਾ ਆਕਰਸ਼ਕ ਸੀ ਕਿ ਉਨ੍ਹਾਂ ਦੇ ਕਰੀਬੀ ਜਾਣਕਾਰ ਵੀ ਉਨ੍ਹਾਂ ਨੂੰ ਪਛਾਣ ਨਹੀਂ ਸੀ ਪਾਉਂਦੇ। ਐਮਰਜੈਂਸੀ ਦੇ ਦਿਨਾਂ ਦੌਰਾਨ ਨਰਿੰਦਰ ਮੋਦੀ ਨੇ ਭੇਸ ਬਦਲ ਕੇ ਦੇਸ਼ ਭਰ ਵਿਚ ਕਈ ਯਾਤਰਾਵਾਂ ਕੀਤੀਆਂ ਸੀ। ਉਹ ਕਦੇ ਅਗਰਬੱਤੀ ਵੇਚਣ ਵਾਲੇ ਦੇ ਰੂਪ ਵਿਚ ਤਾਂ ਕਦੇ ਪਠਾਣ ਦੇ ਰੂਪ ਵਿਚ ਵੀ ਐਮਰਜੈਂਸੀ ਦੇ ਦਿਨਾਂ ਵਿਚ ਦਿਖਾਈ ਦਿੰਦੇ ਸੀ। ਕਿਤਾਬ ਦੇ ਮੁਤਾਬਕ ਭੇਸ ਬਦਲਣ ਮਗਰੋਂ ਉਨ੍ਹਾਂ ਦੀ ਲੁੱਕ ਅਜਿਹੀ ਹੁੰਦੀ ਸੀ ਕਿ ਉਨ੍ਹਾਂ ਦੇ ਕਰੀਬੀ ਤੋਂ ਕਰੀਬ ਜਾਣਕਾਰੀ ਵੀ ਪਛਾਣਨ ਵਿਚ ਧੋਖਾ ਖਾ ਜਾਂਦੇ ਸੀ।


ਸਾਬਕਾ ਪੀਐਮ ਦੇਵਗੌੜਾ ਵੱਲੋਂ ਲਿਖੀ ਇਸ ਕਿਤਾਬ ਦੀ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਭਾਵੇਂ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਗਈ ਐ,, ਪਰ ਭਾਜਪਾ ਆਗੂਆਂ ਵੱਲੋਂ ਇਸ ਕਿਤਾਬ ਨੂੰ ਜਮ ਕੇ ਪ੍ਰਮੋਟ ਕੀਤਾ ਜਾ ਰਿਹਾ ਏ,,, ਇਸੇ ਕਰਕੇ ਖ਼ੁਦ ਅਮਿਤ ਸ਼ਾਹ ਵੱਲੋਂ ਇਹ ਕਿਤਾਬ ਰਿਲੀਜ਼ ਕੀਤੀ ਗਈ ਐ।

Next Story
ਤਾਜ਼ਾ ਖਬਰਾਂ
Share it