Begin typing your search above and press return to search.

ਕੰਗਣਾ ਦੇ ਥੱਪੜ ਹੀ ਪਿਐ, ਜਾਨ ਤਾਂ ਸਹੀ ਸਲਾਮਤ ਐ : ਸਵਰਾ ਭਾਸਕਰ

ਹੁਣ ਇਸ ਮਾਮਲੇ ’ਤੇ ਬੋਲਦਿਆਂ ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ‘‘ਕੰਗਨਾ ਨੂੰ ਥੱਪੜ ਮਾਰਿਆ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਇਸ ਨੂੰ ਇੰਨਾ ਵੱਡਾ ਮੁੱਦਾ ਕਿਉਂ ਬਣਾਇਆ ਜਾ ਰਿਹਾ ਏ, ਉਹ ਘੱਟੋ-ਘੱਟ ਉਹ ਜ਼ਿੰਦਾ ਤਾਂ ਹੈ ਅਤੇ ਉਸ ਦੇ ਕੋਲ ਸਕਿਓਰਟੀ ਵੀ ਐ।

ਕੰਗਣਾ ਦੇ ਥੱਪੜ ਹੀ ਪਿਐ, ਜਾਨ ਤਾਂ ਸਹੀ ਸਲਾਮਤ ਐ : ਸਵਰਾ ਭਾਸਕਰ

Makhan shahBy : Makhan shah

  |  16 Jun 2024 8:00 AM GMT

  • whatsapp
  • Telegram
  • koo

ਨਵੀਂ ਦਿੱਲੀ : ਚੰਡੀਗੜ੍ਹ ਏਅਰਪੋਰਟ ’ਤੇ ਇੱਕ ਮਹਿਲਾ ਸੀਆਈਐਸਐਫ ਜਵਾਨ ਵੱਲੋਂ ਕੰਗਣਾ ਰਣੌਤ ਦੇ ਥੱਪੜ ਮਾਰਨ ਦਾ ਮਾਮਲਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਥੱਪੜ ਦੀ ਗੂੰਜ ਦੇਸ਼-ਵਿਦੇਸ਼ ਤੱਕ ਪਹੁੰਚ ਚੁੱਕੀ ਐ। ਇਸ ਘਟਨਾ ਨੂੰ ਜਿੱਥੇ ਬਹੁਤ ਸਾਰੇ ਲੋਕਾਂ ਨੇ ਸਹੀ ਕਰਾਰ ਦਿੱਤਾ, ਉਥੇ ਹੀ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਗਲਤ ਦੱਸਿਆ। ਹੁਣ ਇਸ ਮਾਮਲੇ ’ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦਾ ਬਿਆਨ ਸਾਹਮਣੇ ਆਇਆ ਏ, ਜਿਸ ਵਿਚ ਉਸ ਨੇ ਆਖਿਆ ਕਿ ਕੰਗਣਾ ਦੇ ਥੱਪੜ ਹੀ ਪਿਆ ਏ, ਕੋਈ ਜਾਨ ਤਾਂ ਨਹੀਂ ਚਲੀ ਗਈ।

ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ਨੂੰ ਭਾਵੇਂ ਕਈ ਦਿਨ ਬੀਤ ਚੁੱਕੇ ਨੇ ਪਰ ਅਜੇ ਵੀ ਇਹ ਮਾਮਲਾ ਸੁਰਖ਼ੀਆਂ ਵਿਚ ਛਾਇਆ ਹੋਇਆ ਏ। ਹੁਣ ਇਸ ਮਾਮਲੇ ’ਤੇ ਬੋਲਦਿਆਂ ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ‘‘ਕੰਗਨਾ ਨੂੰ ਥੱਪੜ ਮਾਰਿਆ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਇਸ ਨੂੰ ਇੰਨਾ ਵੱਡਾ ਮੁੱਦਾ ਕਿਉਂ ਬਣਾਇਆ ਜਾ ਰਿਹਾ ਏ, ਉਹ ਘੱਟੋ-ਘੱਟ ਉਹ ਜ਼ਿੰਦਾ ਤਾਂ ਹੈ ਅਤੇ ਉਸ ਦੇ ਕੋਲ ਸਕਿਓਰਟੀ ਵੀ ਐ।

ਇਸ ਦੇਸ਼ ਵਿਚ ਤਾਂ ਅਜਿਹੀਆਂ ਬਿਆਨਬਾਜ਼ੀਆਂ ਮਗਰੋਂ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ। ਜਿਹੜੇ ਲੋਕ ਅਜਿਹੇ ਮਾਮਲਿਆਂ ਨੂੰ ਜਾਇਜ਼ ਠਹਿਰਾਉਂਦੇ ਰਹੇ ਨੇ, ਉਨ੍ਹਾਂ ਨੂੰ ਹੁਣ ਕੰਗਨਾ ਦੇ ਥੱਪੜ ਮਾਮਲੇ ’ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ।

ਦੱਸ ਦਈਏ ਕਿ ਸਵਰਾ ਭਾਸਕਰ ਨੇ ਕੰਗਨਾ ਰਣੌਤ ਨਾਲ ‘ਤਨੂ ਵੈਡਸ ਮਨੂ’ ਅਤੇ ‘ਤਨੂ ਵੈਡਸ ਮਨੂ ਰਿਟਰਨਸ’ ਵਰਗੀਆਂ ਫਿਲਮਾਂ ਵਿਚ ਇਕੱਠਿਆਂ ਕੰਮ ਕੀਤਾ ਏ।

Next Story
ਤਾਜ਼ਾ ਖਬਰਾਂ
Share it