Begin typing your search above and press return to search.

ਧੂਮ-2 ਦੇ ਸਟਾਇਲ ’ਚ ਚੋਰੀ ਕੀਤਾ 15 ਕਰੋੜ ਦਾ ਖ਼ਜ਼ਾਨਾ, ਐਨ ਮੌਕੇ ਪੈ ਗਿਆ ਪੰਗਾ

ਤੁਸੀਂ ਧੂਮ 2 ਫਿਲਮ ਤਾਂ ਦੇਖੀ ਹੋਵੇਗੀ, ਜਿਸ ਵਿਚ ਰਿਤਿਕ ਰੌਸ਼ਨ ਬਹੁਤ ਹੀ ਸ਼ਾਤਿਰਾਨਾ ਤਰੀਕੇ ਨਾਲ ਚੋਰੀ ਕਰਕੇ ਬੜੀ ਆਸਾਨੀ ਨਾਲ ਨਿਕਲਣ ਵਿਚ ਕਾਮਯਾਬ ਹੋ ਜਾਂਦਾ ਏ। ਇਕ ਚੋਰ ਨੇ ਇਸੇ ਫਿਲਮ ਦੀ ਤਰਜ਼ ’ਤੇ ਮਿਊਜ਼ੀਅਮ ਵਿਚੋਂ 15 ਕਰੋੜ ਦਾ ਖ਼ਜ਼ਾਨਾ ਚੋਰੀ ਕਰ ਲਿਆ, ਪਰ ਉਹ ਸ਼ਾਇਦ ਇਹ ਭੁੱਲ ਗਿਆ ਕਿ ਉਹ ਤਾਂ ਇਕ ਫਿਲਮ ਸੀ ਪਰ ਇਹ ਹਕੀਕਤ ਐ।

ਧੂਮ-2 ਦੇ ਸਟਾਇਲ ’ਚ ਚੋਰੀ ਕੀਤਾ 15 ਕਰੋੜ ਦਾ ਖ਼ਜ਼ਾਨਾ, ਐਨ ਮੌਕੇ ਪੈ ਗਿਆ ਪੰਗਾ
X

Makhan shahBy : Makhan shah

  |  4 Sept 2024 7:14 PM IST

  • whatsapp
  • Telegram

ਭੋਪਾਲ : ਤੁਸੀਂ ਧੂਮ 2 ਫਿਲਮ ਤਾਂ ਦੇਖੀ ਹੋਵੇਗੀ, ਜਿਸ ਵਿਚ ਰਿਤਿਕ ਰੌਸ਼ਨ ਬਹੁਤ ਹੀ ਸ਼ਾਤਿਰਾਨਾ ਤਰੀਕੇ ਨਾਲ ਚੋਰੀ ਕਰਕੇ ਬੜੀ ਆਸਾਨੀ ਨਾਲ ਨਿਕਲਣ ਵਿਚ ਕਾਮਯਾਬ ਹੋ ਜਾਂਦਾ ਏ। ਇਕ ਚੋਰ ਨੇ ਇਸੇ ਫਿਲਮ ਦੀ ਤਰਜ਼ ’ਤੇ ਮਿਊਜ਼ੀਅਮ ਵਿਚੋਂ 15 ਕਰੋੜ ਦਾ ਖ਼ਜ਼ਾਨਾ ਚੋਰੀ ਕਰ ਲਿਆ, ਪਰ ਉਹ ਸ਼ਾਇਦ ਇਹ ਭੁੱਲ ਗਿਆ ਕਿ ਉਹ ਤਾਂ ਇਕ ਫਿਲਮ ਸੀ ਪਰ ਇਹ ਹਕੀਕਤ ਐ। ਜੁਗਾੜ ਤਾਂ ਉਸ ਨੇ ਵੱਡਾ ਲਗਾ ਲਿਆ ਸੀ ਪਰ ਆਖ਼ਰ ਵਿਚ ਜੋ ਕੁੱਝ ਹੋਇਆ, ਉਸ ਨੂੰ ਦੇਖ ਕੇ ਸਾਰੇ ਚੋਰ ਉਸ ਨੂੰ ਲਾਹਣਤਾਂ ਪਾ ਰਹੇ ਹੋਣਗੇ।

ਧੂਮ 2 ਫਿਲਮ ਦੀ ਤਰਜ਼ ’ਤੇ ਇਕ ਚੋਰ ਮਿਊਜ਼ੀਅਮ ਵਿਚ ਦਾਖ਼ਲ ਹੋਇਆ ਅਤੇ ਸਾਰਿਆਂ ਦੇ ਜਾਣ ਤੱਕ ਉਥੇ ਹੀ ਛੁਪਿਆ ਰਿਹਾ ਜਦੋਂ ਰਾਤ ਹੋ ਗਈ ਅਤੇ ਸਾਰੇ ਚਲੇ ਗਏ ਤਾਂ ਉਸ ਨੇ ਮਿਊਜ਼ੀਅਮ ਵਿਚੋਂ 15 ਕਰੋੜ ਰੁਪਏ ਦਾ ਖ਼ਜ਼ਾਨਾ ਚੋਰੀ ਕਰ ਲਿਆ ਅਤੇ ਤਿੱਤਰ ਹੋਣ ਦਾ ਜੁਗਾੜ ਲਾਉਣ ਲੱਗਿਆ। ਜਿਵੇਂ ਹੀ ਉਹ ਭੱਜਣ ਦੇ ਲਈ 25 ਫੁੱਟ ਉੱਚੀ ਕੰਧ ਟੱਪਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਹੇਠਾਂ ਡਿੱਗ।

ਅਗਲੇ ਦਿਨ ਮਿਊਜ਼ੀਅਮ ਵਿਚ ਛੁੱਟੀ ਸੀ ਪਰ ਜਦੋਂ ਉਸ ਤੋਂ ਅਗਲੇ ਦਿਨ ਮਿਊਜ਼ੀਅਮ ਖੁੱਲਿ੍ਹਆ ਤਾਂ ਕਰਮਚਾਰੀਆਂ ਨੇ ਦੇਖਿਆ ਕਿ ਚੋਰ ਜ਼ਖ਼ਮੀ ਹਾਲਤ ਵਿਚ ਹੇਠਾਂ ਡਿੱਗਿਆ ਹੋਇਆ ਸੀ ਅਤੇ ਮਿਊਜ਼ੀਅਮ ਦਾ ਸਾਰਾ 15 ਕਰੋੜ ਰੁਪਏ ਦਾ ਖ਼ਜ਼ਾਨਾ ਉਸ ਦੇ ਕੋਲ ਪਿਆ ਸੀ।

ਇਹ ਘਟਨਾ ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਸਥਿਤ ਸ਼ਿਆਮਲਾ ਹਿੱਲਸ ਸਟੇਟ ਮਿਊਜ਼ੀਅਮ ਵਿਚ ਵਾਪਰੀ ਅਤੇ ਜਿਸ ਚੋਰ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਉਸ ਦਾ ਨਾਮ ਵਿਨੋਦ ਯਾਦਵ ਅਤੇ ਉਹ ਬਿਹਾਰ ਦੇ ਗਯਾ ਜ਼ਿਲ੍ਹੇ ਦਾ ਰਹਿਣ ਵਾਲਾ ਏ। ਪੁਲਿਸ ਨੇ ਉਸ ਨੂੰ ਕਰੀਬ 15 ਕਰੋੜ ਰੁਪਏ ਦੀਆਂ ਕਲਾਕ੍ਰਿਤੀਆਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕਰ ਲਿਆ।

ਉਸ ਦੇ ਕੋਲੋਂ ਕਈ ਕੀਮਤ ਵਸਤਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿਚ ਗੁਪਤ ਕਾਲ ਤੋਂ ਮੁਗ਼ਲ ਕਾਲ ਦੇ ਸਮੇਂ ਦੇ ਸੋਨੇ ਅਤੇ ਹੋਰ ਧਾਤਾਂ ਦੇ 98, ਚਾਂਦੀ ਦੇ 75 ਅਤੇ ਤਾਂਬੇ ਦੇ 38 ਛੋਟੇ ਵੱਡੇ ਸਿੱਕੇ ਸ਼ਾਮਲ ਸਨ। ਇਸ ਦੇ ਨਾਲਹੀ ਇਕ ਸੋਨੇ ਦਾ ਮੈਡਲ ਅਤੇ 12 ਮਿਸ਼ਰਤ ਧਾਤਾਂ ਦੇ ਛੋਟੇ ਵੱਡੇ ਮੈਡਲ, ਰਾਇਲ ਗੈਲਰੀ ਦੇ ਚਾਂਦੀ ਅਤੇ ਮਿਸ਼ਰਤ ਧਾਤਾਂ ਦੇ ਬੇਸ਼ਕੀਮਤੀ ਆਰਟੀਕਲ ਵੀ ਇਸ ਵਿਚ ਸ਼ਾਮਲ ਨੇ। ਇਨ੍ਹਾਂ ਦੀ ਕੁੱਲ ਕੀਮਤ 12 ਤੋਂ 15 ਕਰੋੜ ਰੁਪਏ ਆਂਕੀ ਗਈ ਐ।

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਚੋਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਕ ਸਤੰਬਰ ਨੂੰ ਟਿਕਟ ਖ਼ਰੀਦ ਕੇ ਮਿਊਜ਼ੀਅਮ ਵਿਚ ਦਾਖ਼ਲ ਹੋਇਆ ਸੀ। ਫਿਰ ਸ਼ਾਮ ਨੂੰ ਮਿਊਜ਼ੀਅਮ ਬੰਦ ਹੋਣ ’ਤੇ ਪੌੜੀਆਂ ਦੇ ਪਿੱਛੇ ਲੁਕ ਗਿਆ ਸੀ। 2 ਸਤੰਬਰ ਨੂੰ ਛੁੱਟੀ ਹੋਣ ਕਾਰਨ ਮਿਊਜ਼ੀਅਮ ਬੰਦ ਸੀ ਤਾਂ ਉਸ ਨੇ ਸੋਨੇ ਅਤੇ ਚਾਂਦੀ ਦੀਆਂ ਬੇਸ਼ਕੀਮਤੀ ਕਲਾਕ੍ਰਿਤੀਆਂ ਚੋਰੀ ਕਰ ਲਈਆਂ। ਫਿਰ 25 ਫੁੱਟ ਉਚੀ ਚਾਰਦਿਵਾਰੀ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਉਹ ਕੰਧ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ ਅਤੇ ਉਥੇ ਹੀ ਪਿਆ ਰਿਹਾ।

ਬਾਅਦ ਵਿਚ ਜਦੋਂ ਮਿਊਜ਼ੀਅਮ ਖੁੱਲਿ੍ਹਆ ਤਾਂ ਗਾਰਡ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿਚ ਡੀਸੀਪੀ ਜ਼ੋਨ 3 ਰਿਆਜ਼ ਇਕਬਾਲ ਨੇ ਦੱਸਿਆ ਕਿ 3 ਸਤੰਬਰ ਦੀ ਸਵੇਰ ਉਨ੍ਹਾਂ ਨੂੰ ਘਟਨਾ ਦੀ ਖ਼ਬਰ ਮਿਲੀ। ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਦੇਖਿਆ ਮਿਊਜ਼ੀਅਮ ਦੇ ਤਾਲੇ ਟੁੱਟੇ ਹੋਏ ਸੀ ਅਤੇ ਸੋਨੇ ਚਾਂਦੀ ਦੇ ਪੁਰਾਤਨ ਗਹਿਣੇ ਅਤੇ ਹੋਰ ਸਾਰਾ ਸਮਾਨ ਗ਼ਾਇਬ ਸੀ।

ਇਸ ਤੋਂ ਬਾਅਦ ਸਟੈਂਡਰਡ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਪੁਲਿਸ ਨੇ ਤੁਰੰਤ ਸਾਰੇ ਐਗਜ਼ਿਟ ਦਰਵਾਜ਼ਿਆਂ ਨੂੰ ਸੀਲ ਕਰ ਦਿੱਤਾ ਅਤੇ ਪੁਲਿਸ ਟੀਮਾਂ ਮਿਊਜ਼ੀਅਮ ਦੀ ਤਲਾਸ਼ੀ ਵਿਚ ਜੁਟ ਗਈਆਂ। ਇਸ ਤਲਾਸ਼ੀ ਦੌਰਾਨ ਹੀ ਪੁਲਿਸ ਨੂੰ ਜ਼ਖ਼ਮੀ ਹਾਲਤ ਵਿਚ ਇਕ ਸ਼ੱਕੀ ਵਿਅਕਤੀ ਕੰਧ ਕੋਲ ਪਿਆ ਮਿਲਿਆ। ਪੁੱਛਗਿੱਛ ਵਿਚ ਮੁਲਜ਼ਮ ਕਿਸ਼ੋਰ ਯਾਦਵ ਨੇ ਸਭ ਕੁੱਝ ਕਬੂਲ ਲਿਆ।

ਫੜੇ ਗਏ ਮੁਲਜ਼ਮ ਕਿਸ਼ੋਰ ਯਾਦਵ ਨੇ ਇਹ ਵੀ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਹ ਮਿਊਜ਼ੀਅਮ ਗਿਆ ਸੀ। ਉਹ ਆਪਣੇ ਰਿਸ਼ਤੇਦਾਰ ਦੇ ਨਾਲ ਸੀ ਜੋ ਨੀਟ ਦੀ ਪ੍ਰੀਖਿਆ ਦੇਣ ਲਈ ਇੱਥੇ ਆਇਆ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਹੀ ਉਸ ਨੇ ਦੇਖ ਲਿਆ ਸੀ ਕਿ ਇੱਥੋਂ ਦੇ ਸੀਸੀਟੀਵੀ ਕੈਮਰੇ ਅਤੇ ਅਲਾਰਮ ਸਿਸਟਮ ਕੰਮ ਨਹੀਂ ਕਰ ਰਹੇ ਸੀ ਅਤੇ ਦਰਵਾਜ਼ੇ ਵੀ ਕਾਫ਼ੀ ਕਮਜ਼ੋਰ ਸੀ।

ਇਸ ਹਿਸਾਬ ਨਾਲ ਉਸ ਨੂੰ ਇੱਥੇ ਚੋਰੀ ਕਰਨਾ ਕਾਫ਼ੀ ਆਸਾਨ ਲੱਗਿਆ। ਇਸ ਮਾਮਲੇ ਵਿਚ ਇਕ ਐਸਆਈਟੀ ਦਾ ਗਠਨ ਕੀਤਾ ਗਿਆ ਅਤੇ ਇਕ ਟੀਮ ਮੁਲਜ਼ਮ ਦੇ ਘਰ ਭੇਜੀ ਗਈ ਐ ਜੋ ਇਸ ਮਾਮਲੇ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਬਾਰੇ ਪਤਾ ਲਗਾ ਸਕੇ। ਪੁਲਿਸ ਸ਼ੁਕਰ ਮਨਾ ਰਹੀ ਐ ਕਿ ਚੋਰ ਖ਼ਜ਼ਾਨਾ ਲੈ ਕੇ ਭੱਜ ਨਹੀਂ ਸਕਿਆ, ਜੇਕਰ ਕਿਤੇ ਉਹ 15 ਕਰੋੜ ਦਾ ਕੀਮਤੀ ਖ਼ਜ਼ਾਨਾ ਲੈ ਕੇ ਰਫ਼ੂ ਚੱਕਰ ਹੋ ਜਾਂਦਾ ਤਾਂ ਪੁਲਿਸ ਅਤੇ ਮਿਊਜ਼ੀਅਮ ਵਾਲਿਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਣੀ ਸੀ।

Next Story
ਤਾਜ਼ਾ ਖਬਰਾਂ
Share it