Begin typing your search above and press return to search.

ਕਰੋੜਾਂ ਦਾ ਲਾਲਚ ਪੈ ਗਿਆ ਭਾਰੀ, ਹੁਣ ਸਖ਼ਸ਼ ਜਾਵੇਗਾ ਆਪਣੇ ਦੋਸਤਾਂ ਨਾਲ ਜੇਲ੍ਹ

ਅਸੀਂ ਜ਼ਿੰਦਗੀ ਜਿਉਂਦੇ ਹੋਏ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਾਂ ਜਿਸ ਕਾਰਨ ਸਾਡੀ ਆਤਮਾ ’ਤੇ ਮਨ-ਮਾਇਆ ਦੇ ਪਰਦੇ ਹੋਰ ਡੂੰਘੇ ਹੁੰਦੇ ਚਲੇ ਜਾਂਦੇ ਹਨ। ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਇਕ ਮੁੱਖ ਕਾਰਨ ਹੈ, ਲਾਲਚ। ਅਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਪਾਗਲਾਂ ਵਾਂਗ ਭੱਜਦੇ ਰਹਿੰਦੇ ਹਾਂ ਪਰ ਅਸੀਂ ਇਹ ਨਹੀਂ ਜਾਣਦੇ

ਕਰੋੜਾਂ ਦਾ ਲਾਲਚ ਪੈ ਗਿਆ ਭਾਰੀ, ਹੁਣ ਸਖ਼ਸ਼ ਜਾਵੇਗਾ ਆਪਣੇ ਦੋਸਤਾਂ ਨਾਲ ਜੇਲ੍ਹ
X

Makhan shahBy : Makhan shah

  |  31 Dec 2024 7:40 PM IST

  • whatsapp
  • Telegram

ਅਹਿਮਦਾਬਾਦ (ਕਵਿਤਾ) : ਅਸੀਂ ਜ਼ਿੰਦਗੀ ਜਿਉਂਦੇ ਹੋਏ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਾਂ ਜਿਸ ਕਾਰਨ ਸਾਡੀ ਆਤਮਾ ’ਤੇ ਮਨ-ਮਾਇਆ ਦੇ ਪਰਦੇ ਹੋਰ ਡੂੰਘੇ ਹੁੰਦੇ ਚਲੇ ਜਾਂਦੇ ਹਨ। ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਇਕ ਮੁੱਖ ਕਾਰਨ ਹੈ, ਲਾਲਚ। ਅਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਪਾਗਲਾਂ ਵਾਂਗ ਭੱਜਦੇ ਰਹਿੰਦੇ ਹਾਂ ਪਰ ਅਸੀਂ ਇਹ ਨਹੀਂ ਜਾਣਦੇ ਕਿ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ ਤੇ ਲਾਲਚ ਬੁਰੀ ਬਲਾ ਹੈ।

ਅਸੀਂ ਜ਼ਿੰਦਗੀ ਜਿਉਂਦੇ ਹੋਏ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਾਂ ਜਿਸ ਕਾਰਨ ਸਾਡੀ ਆਤਮਾ ’ਤੇ ਮਨ-ਮਾਇਆ ਦੇ ਪਰਦੇ ਹੋਰ ਡੂੰਘੇ ਹੁੰਦੇ ਚਲੇ ਜਾਂਦੇ ਹਨ। ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਇਕ ਮੁੱਖ ਕਾਰਨ ਹੈ, ਲਾਲਚ। ਅਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਪਾਗਲਾਂ ਵਾਂਗ ਭੱਜਦੇ ਰਹਿੰਦੇ ਹਾਂ ਪਰ ਅਸੀਂ ਇਹ ਨਹੀਂ ਜਾਣਦੇ ਕਿ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ ਤੇ ਲਾਲਚ ਬੁਰੀ ਬਲਾ ਹੈ।

ਲਾਲਚ ਦੇ ਚੱਕਰ ਵਿੱਚ ਫਸ ਕੇ ਹੁਣ ਇੱਕ ਸਖਸ਼ ਨੂੰ ਜੇਲ੍ਹ ਕੱਟਣੀ ਪਵੇਗੀ। ਖਬਰ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਧਨਪੁਰਾ ਤੋਂ ਸਾਹਮਣੇ ਆ ਰਹੀ ਹੈ ਜੱਥੇ 5 ਦਿਨ ਪਹਿਲਾਂ ਮਿਲੀ ਸੜੀ ਹੋਈ ਕਾਰ ਦਾ ਭੇਤ ਪੁਲਿਸ ਨੇ ਸੁਲਝਾ ਲਿਆ ਹੈ। ਜਾਂਚ 'ਚ ਸਾਹਮਣੇ ਆਇਆ ਕਿ ਪਿੰਡ ਦੇ ਹੀ ਇਕ ਵਿਅਕਤੀ ਨੇ ਸਵਾ ਕਰੋੜ ਰੁਪਏ ਦੀ ਬੀਮੇ ਦੀ ਰਾਸ਼ੀ ਹਾਸਲ ਕਰਨ ਲਈ ਆਪਣੀ ਮੌਤ ਦੀ ਸਾਜ਼ਿਸ਼ ਰਚੀ ਸੀ। ਮੁਲਜ਼ਮਾਂ ਨੇ ਲਾਸ਼ ਨੂੰ ਸ਼ਮਸ਼ਾਨਘਾਟ ਤੋਂ ਬਾਹਰ ਕੱਢ ਕੇ ਕਾਰ ਸਮੇਤ ਸਾੜ ਦਿੱਤਾ। ਇੰਨਾ ਹੀ ਨਹੀਂ ਉਹ 1.26 ਕਰੋੜ ਰੁਪਏ ਦਾ ਬੀਮਾ ਪਾਸ ਕਰਵਾ ਕੇ ਵੀ ਫਰਾਰ ਹੋ ਗਿਆ।

ਬਨਾਸਕਾਂਠਾ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ 27 ਦਸੰਬਰ ਨੂੰ ਪਿੰਡ ਧਨਪੁਰਾ ਦੇ ਲੋਕਾਂ ਨੇ ਪੁਲਸ ਨੂੰ ਸੜੀ ਹੋਈ ਕਾਰ ਮਿਲਣ ਦੀ ਸੂਚਨਾ ਦਿੱਤੀ ਸੀ। ਡਰਾਈਵਿੰਗ ਸੀਟ 'ਤੇ ਇਕ ਸੜੀ ਹੋਈ ਲਾਸ਼ ਵੀ ਮਿਲੀ। ਜਾਂਚ ਤੋਂ ਪਤਾ ਲੱਗਾ ਕਿ ਕਾਰ ਪਿੰਡ ਢੇਲਾਣਾ ਦੇ ਰਹਿਣ ਵਾਲੇ ਦਲਪਤ ਸਿੰਘ ਪਰਮਾਰ ਦੀ ਹੈ।

ਪੁਲਿਸ ਨੂੰ ਜਾਂਚ ਦੌਰਾਨ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ। ਜਿਵੇਂ ਕਿ ਕਾਰ ਅਚਾਨਕ ਕਿਵੇਂ ਸੜ ਗਈ, ਜਦਕਿ ਮੌਕੇ 'ਤੇ ਹਾਦਸੇ ਦੇ ਕੋਈ ਨਿਸ਼ਾਨ ਨਹੀਂ ਸਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਨੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਦਲਪਤ ਦੇ ਮੋਬਾਈਲ ਦੀ ਸੀਡੀਆਰ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਮਹੇਸ਼ ਨਰਸੰਗ ਠਾਕੋਰ ਨਾਂ ਦੇ ਵਿਅਕਤੀ ਨਾਲ ਗੱਲ ਕੀਤੀ ਸੀ।

ਮੋਬਾਈਲ ਦੀ ਲੋਕੇਸ਼ਨ ਵੀ ਉਹੀ ਸੀ ਜਿੱਥੇ ਕਾਰ ਸੜੀ ਹੋਈ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਨਰਸੰਗ ਜੀ ਤੋਂ ਪੁੱਛਗਿੱਛ ਕੀਤੀ। ਉਸ ਦੇ ਟਾਲ-ਮਟੋਲ ਕਾਰਨ ਪੁਲਸ ਨੂੰ ਉਸ 'ਤੇ ਸ਼ੱਕ ਹੋ ਗਿਆ। ਅਖ਼ੀਰ ਨਰਸੰਗ ਨੇ ਜੁਰਮ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਦਲਪਤ ਸਿੰਘ ਜਿੰਦਾ ਹੈ। ਇਸ ਪੂਰੀ ਸਾਜ਼ਿਸ਼ ਵਿਚ ਉਸ ਨਾਲ ਤਿੰਨ ਹੋਰ ਲੋਕ ਸ਼ਾਮਲ ਹਨ। ਇਨ੍ਹਾਂ ਦੇ ਨਾਂ ਭੀਮਾ ਰਾਜਪੂਤ, ਦੇਵਾ ਗਮਰ ਅਤੇ ਸੁਰੇਸ਼ ਬੁਬੜੀਆ ਹਨ। ਪੁਲਿਸ ਨੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਨਰਸਿੰਘ ਤੋਂ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਦਲਪਤ ਸਿੰਘ ਨੇ ਪਿੰਡ ਦੇ ਨੇੜੇ ਹੀ ਇੱਕ ਹੋਟਲ ਖੋਲ੍ਹਿਆ ਸੀ। ਇਸ ਕਾਰਨ ਉਸ ਦੇ ਸਿਰ ਤੇ 15 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ। ਇਸ ਦੇ ਨਾਲ ਹੀ ਕਾਰ 'ਤੇ ਕਰੀਬ 2 ਲੱਖ ਰੁਪਏ ਦਾ ਕਰਜ਼ਾ ਵੀ ਸੀ। ਇਸੇ ਕਾਰਨ ਦਲਪਤ ਨੇ ਮੌਤ ਦੀ ਸਾਜਿਸ਼ ਰਚੀ। ਇਸ ਨਾਲ ਓਹ ਕਰਜ਼ੇ ਦੀ ਅਦਾਇਗੀ ਤੋਂ ਵੀ ਬਚ ਜਾਂਦਾ ਅਤੇ 1 ਕਰੋੜ ਰੁਪਏ ਦਾ ਦੁਰਘਟਨਾ ਬੀਮਾ ਅਤੇ 26 ਲੱਖ ਰੁਪਏ ਦਾ LIC ਬੀਮਾ ਰਾਸ਼ੀ ਵੀ ਮਿਲ ਜਾਂਦੀ।

ਦਲਪਤ ਨੇ ਇਸ ਪੂਰੀ ਸਾਜਿਸ਼ ਵਿੱਚ ਨਰਸਿੰਘ ਅਤੇ ਤਿੰਨ ਹੋਰ ਸਾਥੀਆਂ ਦੀ ਮਦਦ ਲਈ ਸੀ। ਪੰਜਾਂ ਨੂੰ ਪਤਾ ਸੀ ਕਿ ਚਾਰ ਮਹੀਨੇ ਪਹਿਲਾਂ ਪਿੰਡ ਦੇ ਇੱਕ ਬਜ਼ੁਰਗ ਰਮੇਸ਼ਭਾਈ ਸੋਲੰਕੀ ਨੂੰ ਸ਼ਮਸ਼ਾਨਘਾਟ ਵਿੱਚ ਦਫ਼ਨਾਇਆ ਗਿਆ ਸੀ। ਪੰਜਾਂ ਨੇ 26 ਦਸੰਬਰ ਦੀ ਰਾਤ ਨੂੰ ਲਾਸ਼ ਨੂੰ ਕਬਰ ਤੋਂ ਬਾਹਰ ਕੱਢਿਆ ਅਤੇ ਫਿਰ ਦਲਪਤ ਦੀ ਕਾਰ ਦੀ ਡਰਾਈਵਿੰਗ ਸੀਟ 'ਤੇ ਰੱਖ ਕੇ ਅੱਗ ਲਗਾ ਦਿੱਤੀ। ਪੁਲਿਸ ਨੇ ਸ਼ਮਸ਼ਾਨਘਾਟ ਦੀ ਵੀ ਜਾਂਚ ਕੀਤੀ ਹੈ ਜਿੱਥੇ ਰਮੇਸ਼ਭਾਈ ਸੋਲੰਕੀ ਨੂੰ ਦਫ਼ਨਾਇਆ ਗਿਆ ਸੀ। ਉਥੋਂ ਲਾਸ਼ ਗਾਇਬ ਹੈ। ਫਿਲਹਾਲ ਮੁੱਖ ਦੋਸ਼ੀ ਦਲਪਤ ਸਿੰਘ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it