‘ਗੂਗਲ ਮੈਪ’ ਨੇ ਵਿਆਹ ਜਾਂਦੇ ਮੁੰਡੇ ਨੂੰ ਦਿੱਤੀ ਮੌਤ
ਬਿਨਾ ਕੁਝ ਜਾਣੇ, ਆਪਣੀਆਂ ਅੱਖਾਂ ਬੰਦ ਕਰਕੇ ਗੂਗਲ ਮੈਪ ਦੇ ਵੱਲੋਂ ਦਿਖਾਏ ਰਾਹ ਤੇ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਇਸਦੇ ਮਿਸਾਲ ਵੱਜੋਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹੁਣ ਤਾਜਾ ਮਾਮਲਾ ਗ੍ਰੇਟਰ ਨੋਇਡਾ ਤੋਂ ਵਲੀ ਸਾਹਮਣੇ ਆਇਆ ਹੈ ਜਿੱਥੇ ਮਾੜੀ ਜਿਹੀ ਲਾਪਰਵਾਹੀ ਦੇ ਕਾਰਨ ਸਟੇਸ਼ਨ ਮਾਸਟਰ ਭਾਰਤ ਭਾਟੀ ਦੀ ਦਰਦਨਾਕ ਮੌਤ ਹੋ ਗਈ। ਅਜਿਹਾ ਇਸਲਈ ਕਿਉਂਕਿ ਸਟੇਸ਼ਨ ਮਾਸਟਰ ਨੇ ਗੂਗਲ ਮੈਪ ਤੇ ਇਨ੍ਹਾਂ ਵਿਸ਼ਵਾਸ਼ ਕਰ ਲਿਆ ਕਿ ਆਪਣੀ ਅਕਲ ਦਾ ਇਸਤੇਮਾਲ ਕਹਿ ਲਈਏ ਕੀਤਾ ਨਹੀਂ ਜਾਂ ਕੀ ਕਾਰਣ ਰਿਹਾ ਹੋਵੇਗਾ ਇਹ ਤਾਂ ਓਹੀ ਦੱਸ ਸਕਦਾ ਸੀ।

By : Makhan shah
ਗ੍ਰੇਟਰ ਨੋਇਡਾ, ਕਵਿਤਾ : ਬਿਨਾ ਕੁਝ ਜਾਣੇ, ਆਪਣੀਆਂ ਅੱਖਾਂ ਬੰਦ ਕਰਕੇ ਗੂਗਲ ਮੈਪ ਦੇ ਵੱਲੋਂ ਦਿਖਾਏ ਰਾਹ ਤੇ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਇਸਦੇ ਮਿਸਾਲ ਵੱਜੋਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹੁਣ ਤਾਜਾ ਮਾਮਲਾ ਗ੍ਰੇਟਰ ਨੋਇਡਾ ਤੋਂ ਵਲੀ ਸਾਹਮਣੇ ਆਇਆ ਹੈ ਜਿੱਥੇ ਮਾੜੀ ਜਿਹੀ ਲਾਪਰਵਾਹੀ ਦੇ ਕਾਰਨ ਸਟੇਸ਼ਨ ਮਾਸਟਰ ਭਾਰਤ ਭਾਟੀ ਦੀ ਦਰਦਨਾਕ ਮੌਤ ਹੋ ਗਈ। ਅਜਿਹਾ ਇਸਲਈ ਕਿਉਂਕਿ ਸਟੇਸ਼ਨ ਮਾਸਟਰ ਨੇ ਗੂਗਲ ਮੈਪ ਤੇ ਇਨ੍ਹਾਂ ਵਿਸ਼ਵਾਸ਼ ਕਰ ਲਿਆ ਕਿ ਆਪਣੀ ਅਕਲ ਦਾ ਇਸਤੇਮਾਲ ਕਹਿ ਲਈਏ ਕੀਤਾ ਨਹੀਂ ਜਾਂ ਕੀ ਕਾਰਣ ਰਿਹਾ ਹੋਵੇਗਾ ਇਹ ਤਾਂ ਓਹੀ ਦੱਸ ਸਕਦਾ ਸੀ।
ਜੇਕਰ ਜਿਉਂਦਾ ਰਹਿੰਦਾ ਪਰ ਕਿਹਾ ਇਹ ਜਾ ਰਿਹਾ ਹੈ ਕਿ ਗੂਗਲ ਮੈਪ ਦੇ ਵੱਲੋਂ ਦੱਸੇ ਰਾਹ ਤੇ ਜਾਂਦਿਆਂ ਸਟੇਸ਼ਨ ਮਾਸਟਰ ਦੀ ਕਾਰ 30 ਫੁੱਟ ਗਹਿਰੇ ਨਾਲੇ ਵਿੱਚ ਜਾ ਡਿੱਗੀ। ਇਸ ਘਟਨਾ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਕਾਫੀ ਮੁਸ਼ੱਕਤ ਕੀਤੀ ਤੇ ਸਟੇਸ਼ਨ ਮਾਸਟਰ ਨੂੰ ਬਾਹਰ ਵੀ ਕੱਢਿਆ ਪਰ ਹਸਪਤਾਲ ਜਾਂਦਿਆਂ ਰਾਹ ਦੇ ਵਿੱਚ ਹੀ ਸਟੇਸ਼ਨ ਮਾਸਟਰ ਦੀ ਮੌਤ ਹੋ ਗਈ। ਇਹ ਪੂਰੀ ਘਟਨਾ ਪੀ-4 ਸੈਕਟਰ ਦੇ ਨੇੜੇ ਵਾਪਰੀ।
ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨ ਦੀ ਪਛਾਣ ਭਰਤ ਭਾਟੀ ਵਜੋਂ ਹੋਈ ਹੈ, ਜੋ ਕਿ ਮੰਡਵਾਲੀ, ਦਿੱਲੀ ਦਾ ਰਹਿਣ ਵਾਲਾ ਹੈ। ਉਹ ਮਾਨੇਸਰ ਸਟੇਸ਼ਨ 'ਤੇ ਤਾਇਨਾਤ ਹੈ। ਭਰਤ ਭਾਟੀ ਦੇ ਭਰਾ ਦਿਲੀਪ ਭਾਟੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਫ਼ੋਨ ਆਇਆ ਸੀ। ਉਸਨੇ ਦੱਸਿਆ ਕਿ ਉਹ ਇੱਕ ਵਿਆਹ ਲਈ ਗ੍ਰੇਟਰ ਨੋਇਡਾ ਦੇ ਗਿਰਧਰਪੁਰ ਜਾ ਰਿਹਾ ਸੀ ਪਰ ਰਸਤਾ ਸਮਝ ਨਹੀਂ ਸਕਿਆ। ਉਸਨੇ ਗੂਗਲ ਮੈਪ 'ਤੇ ਲੋਕੇਸ਼ਨ ਲਗਾਈ ਤੇ ਓਸ ਹਿਸਾਬ ਨਾਲ ਰਨ ਲੱਗਿ ਪਿਆ। ਇਸਲਤੋਂ ਪਹਿਲੀਂ ਇਸੇ ਨਾਲ ਵਿੱਚ ਇੱਕ ਬਾਈਕ ਸਵਾਰ ਵੀ ਗਿਰ ਚੁੱਕਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੈਰਿਕੇਡਿੰਗ ਕੀਤੀ ਜਾਂਦੀ ਤਾਂ ਸ਼ਾਇਦ ਇਸਦੀ ਜਾਨ ਬੱਚ ਜਾਂਦੀ। ਹਾਲਾਂਕਿ ਹੁਣ ਕਿਹਾ ਜਾ ਰਿਹਾ ਹੈ ਕੇ ਜਦੋਂ ਇਹ ਹਾਦਸਾ ਹੋਇਆ ਤਾਂ ਹੁਣ ਬੈਰਿਕੇਡਿੰਗ ਕਰ ਦਿੱਤੀ ਗਈ ਹੈ।
ਗੂਗਲ ਮੈਪ ਦੀ ਮਦਦ ਲੈਂਦਿਆਂ ਰਾਹ ਵੱਲ ਨੂੰ ਜਾਣਾ ਤੇ ਮੌਤ ਹੋ ਜਾਣਾ ਜਾਂ ਕਿਸੇ ਅਣਹੋਣੀ ਦਾ ਸ਼ਿਕਾਰ ਹੋਣ ਦਾ ਇਙ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਬਹੁਤ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਕਈਆਂ ਦੀ ਜਾਨ ਬੱਚ ਗਈ ਹੈ । ਪਰ ਅਜਿਹੇ ਵਿੱਚ ਹਰ ਕਿਸੇ ਨੂੰ ਇਸ ਖਬਰ ਤੋਂ ਜਾਣੂ ਹੋਣਾ ਲਾਜ਼ਮੀ ਹੈ ਤਾਂ ਜੋ ਅੱਗੇ ਤੋਂ ਕਈ ਵ ਗੂਗਲ ਮੈਪ ਜਾਂ ਕਿਸੇ ਵੀ ਐਪ ਤੇ ਇਨ੍ਹਾਂ ਵਿਸ਼ਵਾਸ਼ ਨਾ ਕਰੇ ਕਿ ਆਪਣੀ ਬੁੱਧੀ ਦਾ ਵੀ ਇਸਤੇਮਾਲ ਨਾ ਕਰੇ ਤੇ ਜਾਨ ਤੋਂ ਹੱਥ ਗਵਾਉਂਣੀ ਪੈ ਜਾਵੇ।


