Begin typing your search above and press return to search.

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ’ਤੇ ਐਫਆਰਆਈ ਦਰਜ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤੇ ਗਏ ਬਿਆਨ ’ਤੇ ਲਗਾਤਾਰ ਘਮਾਸਾਣ ਮੱਚਿਆ ਹੋਇਆ ਏ ਪਰ ਹੁਣ ਇਸ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਐਫਆਈਆਰ ਦਰਜ ਹੋ ਚੁੱਕੀ ਐ।

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ’ਤੇ ਐਫਆਰਆਈ ਦਰਜ
X

Makhan shahBy : Makhan shah

  |  19 Sept 2024 12:44 PM GMT

  • whatsapp
  • Telegram

ਲੁਧਿਆਣਾ : ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤੇ ਗਏ ਬਿਆਨ ’ਤੇ ਲਗਾਤਾਰ ਘਮਾਸਾਣ ਮੱਚਿਆ ਹੋਇਆ ਏ ਪਰ ਹੁਣ ਇਸ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਐਫਆਈਆਰ ਦਰਜ ਹੋ ਚੁੱਕੀ ਐ। ਜਦਕਿ ਰਵਨੀਤ ਸਿੰਘ ਬਿੱਟੂ ਅਜੇ ਵੀ ਆਪਣੇ ਬਿਆਨ ’ਤੇ ਓਵੇਂ ਜਿਵੇਂ ਕਾਇਮ ਨੇ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਆਖ ਦਿੱਤਾ ਏ ਕਿ ਉਹ ਆਪਣੇ ਇਸ ਬਿਆਨ ’ਤੇ ਕਦੇ ਵੀ ਮੁਆਫ਼ੀ ਨਹੀਂ ਮੰਗਣਗੇ।

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸੀ ਨੇਤਾ ਰਾਹੁਲ ਗਾਂਧੀ ’ਤੇ ਦਿੱਤੇ ਗਏ ਵਿਵਾਦਤ ਬਿਆਨ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ’ਤੇ ਐਫਆਰਆਈ ਦਰਜ ਹੋ ਚੁੱਕੀ ਐ। ਕਰਨਾਟਕ ਦੇ ਇਕ ਕਾਂਗਰਸੀ ਆਗੂ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਐ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਦੇ ਖ਼ਿਲਾਫ਼ ਧਾਰਾ 353 ਗ਼ਲਤ ਸੂਚਨਾ ਦੇ ਆਧਾਰ ’ਤੇ ਬਿਆਨ ਦੇਣ ਜਾਂ ਅਫ਼ਵਾਹ ਫੈਲਾਉਣ, ਧਾਰਾ 192 ਦੰਗੇ ਕਰਾਉਣ ਦੇ ਮਕਸਦ ਨਾਲ ਭੜਕਾਊ ਬਿਆਨ ਦੇਣਾ, ਧਾਰਾ 196 ਦੋ ਸਮਾਜਾਂ ਦੇ ਵਿਚਕਾਰ ਨਫ਼ਰਤ ਫੈਲਾਉਣ ਦੇ ਤਹਿਤ ਬੰਗਲੁਰੂ ਦੇ ਹਾਈ ਗਰਾਊਂਡ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਏ।

ਉਧਰ ਇਸ ਮਾਮਲੇ ਨੂੰ ਲੈ ਕੇ ਰਵਨੀਤ ਬਿੱਟੂ ਆਪਣੇ ਬਿਆਨ ’ਤੇ ਪੂਰੀ ਤਰ੍ਹਾਂ ਕਾਇਮ ਨੇ। ਉਨ੍ਹਾਂ ਆਖਿਆ ਕਿ ਮੈਨੂੰ ਆਪਣੇ ਬਿਆਨ ’ਤੇ ਕੋਈ ਖੇਦ ਨਹੀਂ, ਅਸੀਂ ਪੰਜਾਬ ਵਿਚ ਪੂਰੀ ਇਕ ਪੀੜ੍ਹੀ ਨੂੰ ਖੋ ਦਿੱਤਾ, ਜਦਕਿ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਜਲਾਇਆ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਦਰਦ ਬਤੌਰ ਇਕ ਸਿੱਖ ਐ, ਉਹ ਮੰਤਰੀ ਬਾਅਦ ਵਿਚ ਨੇ ਪਹਿਲਾਂ ਇਕ ਸਿੱਖ ਨੇ। ਉਨ੍ਹਾਂ ਆਖਿਆ ਕਿ ਜਦੋਂ ਕਾਂਗਰਸ ਪ੍ਰਧਾਨ ਖੜਗੇ ਵੱਲੋਂ ਕੁੱਝ ਨਹੀਂ ਬੋਲਿਆ ਗਿਆ ਤਾਂ ਉਨ੍ਹਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿਉਂਕਿ ਪੰਨੂ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਸਮਰਥਨ ਕੀਤਾ ਗਿਆ ਏ ਜੋ ਕਿ ਭਾਰਤ ਲਈ ਮੋਸਟ ਵਾਂਟੇਡ ਐ।

ਉਧਰ ਸ਼ਿਵ ਸੈਨਾ ਸਾਂਸਦ ਸੰਜੇ ਰਾਊਤ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਏ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੇ ਖ਼ਿਲਾਫ਼ ਇਕ ਵੱਡੀ ਸਾਜਿਸ਼ ਰਚੀ ਜਾ ਰਹੀ ਐ, ਜਿਸ ਦੇ ਚਲਦਿਆਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਏ। ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ’ਤੇ ਹਮਲੇ ਤੋਂ ਪਹਿਲਾਂ ਭਾਜਪਾ ਨੇਤਾਵਾਂ ਵੱਲੋਂ ਪੁੱਠੀਆਂ ਸਿੱਧੀਆਂ ਬਿਆਨਬਾਜ਼ੀਆਂ ਕਰਕੇ ਮਾਹੌਲ ਤਿਆਰ ਕੀਤਾ ਜਾ ਰਿਹਾ ਏ, ਕੋਈ ਭਾਜਪਾ ਆਗੂ ਰਾਹੁਲ ਨੂੰ ਉਸ ਦੀ ਦਾਦੀ ਵਰਗਾ ਅੰਜ਼ਾਮ ਹੋਣ ਦੀ ਗੱਲ ਆਖ ਰਿਹਾ ਏ, ਕੋਈ ਰਾਹੁਲ ਦੀ ਜੀਭ ਕੱਟਣ ’ਤੇ 11 ਲੱਖ ਦਾ ਇਨਾਮ ਰੱਖ ਰਿਹਾ ਏ ਅਤੇ ਕੋਈ ਭਾਜਪਾ ਆਗੂ ਰਾਹੁਲ ਨੂੰ ਅੱਤਵਾਦੀ ਦੱਸ ਰਿਹਾ ਏ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਅਪੀਲ ਕੀਤੀ ਐ ਕਿ ਉਹ ਬੇਤੁਕੇ ਬਿਆਨ ਦੇਣ ਵਾਲੇ ਭਾਜਪਾ ਲੀਡਰਾਂ ’ਤੇ ਲਗਾਮ ਲਗਾਉਣ।

Next Story
ਤਾਜ਼ਾ ਖਬਰਾਂ
Share it