Begin typing your search above and press return to search.

ਕੇਰਲਾ 'ਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ, 41 ਲੋਕਾਂ ਦੀ ਗਈ ਜਾਨ, 70 ਹਸਪਤਾਲ ਦਾਖਲ ਤੇ 400 ਤੋਂ ਵੱਧ ਲਾਪਤਾ

ਕੇਰਲ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਹੈ। ਇਸ ਦੌਰਾਨ 41 ਲੋਕਾਂ ਦੀ ਮੌਤ ਹੋ ਗਈ ਅਤੇ 70 ਜ਼ਖਮੀ ਹਨ। ਮਿਲੀ ਜਾਣਕਾਰੀ ਅਨੁਸਾਰ 400 ਤੋਂ ਵੱਧ ਲੋਕ ਲਾਪਤਾ ਹਨ।

ਕੇਰਲਾ ਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ, 41 ਲੋਕਾਂ ਦੀ ਗਈ ਜਾਨ, 70 ਹਸਪਤਾਲ ਦਾਖਲ ਤੇ 400 ਤੋਂ ਵੱਧ ਲਾਪਤਾ
X

Dr. Pardeep singhBy : Dr. Pardeep singh

  |  30 July 2024 7:08 AM GMT

  • whatsapp
  • Telegram

ਵਾਇਨਾਡ : ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਾਰਨ ਸੋਮਵਾਰ ਦੇਰ ਰਾਤ 4 ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕ ਗਈ। ਇਸ ਵਿੱਚ 4 ਪਿੰਡ ਵਹਿ ਗਏ। ਮਕਾਨ, ਪੁਲ, ਸੜਕਾਂ ਅਤੇ ਵਾਹਨ ਵੀ ਵਹਿ ਗਏ। ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। 70 ਹਸਪਤਾਲ ਵਿੱਚ ਹਨ, ਜਦੋਂ ਕਿ 400 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਦੇਰ ਰਾਤ 2 ਵਜੇ ਦੀ ਹੈ।

ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਲਈ ਮੌਕੇ 'ਤੇ ਮੌਜੂਦ ਹਨ। ਕੰਨੂਰ ਤੋਂ ਫੌਜ ਦੇ 225 ਜਵਾਨਾਂ ਨੂੰ ਵਾਇਨਾਡ ਭੇਜਿਆ ਗਿਆ ਹੈ। ਇਸ ਵਿੱਚ ਮੈਡੀਕਲ ਟੀਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਵੀ ਬਚਾਅ ਕਾਰਜ ਵਿਚ ਲੱਗੇ ਹੋਏ ਹਨ।

ਵਾਇਨਾਡ ਦੇ 4 ਪਿੰਡਾਂ ਮੁੰਡਕਾਈ, ਚੂਰਲਮਾਲਾ, ਅਟਾਮਾਲਾ ਅਤੇ ਨੂਲਪੁਝਾ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਪੰਜ ਸਾਲ ਪਹਿਲਾਂ 2019 'ਚ ਵੀ ਇਨ੍ਹਾਂ ਹੀ ਪਿੰਡਾਂ 'ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ, ਜਿਸ 'ਚ 17 ਲੋਕਾਂ ਦੀ ਮੌਤ ਹੋ ਗਈ ਸੀ।

ਖ਼ਬਰ ਦਾ ਅਪਡੇਟ ਜਾਰੀ...

Next Story
ਤਾਜ਼ਾ ਖਬਰਾਂ
Share it