ਪੰਜਾਬ ਦੀ ਮਸ਼ਹੂਰ ਮਾਡਲ ਦੀ ਰਹੱਸਮਈ ਮੌਤ ਤੋਂ ਉੱਠਿਆ ਪਰਦਾ
ਪੰਜਾਬ ਦੀ ਮਾਡਲ ਤੇ ਅਦਾਕਾਰਾ ਇਸ਼ਪ੍ਰੀਤ ਕੌਰ ਮੱਕੜ ਜੀਸਨੂੰ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਵੇਗਾ। ਪਰ ਹੁਣ ਕਦੀ ਨਹੀਂ ਦੇਖ ਸਕਦੇ ਕਿਉਂਕਿ ਮਹਿਜ਼ 26 ਸਾਲ ਦੀ ਛੋਟੀ ਉਮਰ ਵਿੱਚ ਹੀ ਇਸਨੇ ਇਨ੍ਹਾਂ ਪੈਸਾ ਕਮਾ ਲਿਆ ਸੀ ਤੇ ਨਾਮਣਾ ਖੱਟ ਲਿਆ ਸੀ ਜਿਨ੍ਹੀ ਕਿ ਲੋਕੀ 40 ਦੀ ਉਮਰ ਵਿੱਚ ਵੀ ਨਹੀਂ ਕਮਾ ਸਕਦੇ। ਪਰ ਆਪਣੇ ਪਿਓ ਦੀ ਇੱਕਲੌਤੀ ਧੀ ਨੂੰ ਉਸਦੇ ਬੁਆਏਫਰੈਂਡ ਨੇ ਦਿੱਤੀ ਅਜਿਹੀ ਮੌਤ ਕੇ ਮਾਪੇ ਹੁਣ ਪੂਰੀ ਜਿੰਦਗੀ ਰੋਂਦੇ ਰਹਿਣਗੇ।
By : Makhan shah
ਬੀਕਾਨੇਰ,ਕਵਿਤਾ : ਪੰਜਾਬ ਦੀ ਮਾਡਲ ਤੇ ਅਦਾਕਾਰਾ ਇਸ਼ਪ੍ਰੀਤ ਕੌਰ ਮੱਕੜ ਜੀਸਨੂੰ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਵੇਗਾ। ਪਰ ਹੁਣ ਕਦੀ ਨਹੀਂ ਦੇਖ ਸਕਦੇ ਕਿਉਂਕਿ ਮਹਿਜ਼ 26 ਸਾਲ ਦੀ ਛੋਟੀ ਉਮਰ ਵਿੱਚ ਹੀ ਇਸਨੇ ਇਨ੍ਹਾਂ ਪੈਸਾ ਕਮਾ ਲਿਆ ਸੀ ਤੇ ਨਾਮਣਾ ਖੱਟ ਲਿਆ ਸੀ ਜਿਨ੍ਹੀ ਕਿ ਲੋਕੀ 40 ਦੀ ਉਮਰ ਵਿੱਚ ਵੀ ਨਹੀਂ ਕਮਾ ਸਕਦੇ। ਪਰ ਆਪਣੇ ਪਿਓ ਦੀ ਇੱਕਲੌਤੀ ਧੀ ਨੂੰ ਉਸਦੇ ਬੁਆਏਫਰੈਂਡ ਨੇ ਦਿੱਤੀ ਅਜਿਹੀ ਮੌਤ ਕੇ ਮਾਪੇ ਹੁਣ ਪੂਰੀ ਜਿੰਦਗੀ ਰੋਂਦੇ ਰਹਿਣਗੇ।
24 ਜੁਲਾਈ 2024 ਨੂੰ ਪੰਜਾਬ ਦੀ ਮਾਡਲ ਤੇ ਅਦਾਕਾਰਾ ਇਸ਼ਪ੍ਰੀਤ ਕੌਰ ਮੱਕੜ ਜਿਸਦੇ ਇੰਸਟਾਗਰਾਮ ਉੱਤੇ ਕਰੀਬ 8 ਲੱਖ ਤੋਂ ਵੀ ਜਿਆਦਾ ਫੋਲਅਰਸ ਨੇ ਬੀਕਾਨੇਰ ਦੀ ਖਟੂਰੀਆ ਕਾਲੋਨੀ ਸਥਿਤ ਆਪਣੀ ਸਹੇਲੀ ਪੂਨਮ ਦੇ ਘਰ ਜਾਣ ਲਈ ਆਪਣੇ ਘਰੋਂ ਮਾਪਿਆਂ ਨੂੰ ਇਹ ਕਹਿ ਕੇ ਨਿਕਲੀ ਸੀ ਕਿ ਘੰਟੇ ਤੱਕ ਵਾਪਸ ਆ ਜਾਵੇਗੀ ਪਰ ਇਸ਼ਪ੍ਰੀਤ ਅੱਜ ਤੱਕ ਵਾਪਸ ਨਹੀਂ ਆਈ। ਆਈ ਤਾਂ 2 ਦਿਨਾਂ ਤੋਂ ਪਰੇਸ਼ਾਨ ਮਾਪਿਆਂ ਨੂੰ 26 ਜੁਲਾਈ ਨੂੰ ਪੁਲਿਸ ਦੀ ਕਾਲ ਕਿ ਤੁਹਾਡੀ ਕੁੜੀ ਦੀ ਮ੍ਰਿਤਕ ਦੇਹ ਮਿਲੀ ਹੈ ਫਾਂਸੀ ਨਾਲ ਲਟਕਦੀ ਹੋਈ। ਜਿਸਤੋਂ ਬਾਅਦ ਮਾਪੇ ਮੌਕੇ ਤੇ ਪਹੁੰਚੇ ਤਾਂ ਓਹ ਆਪਣੀ ਇਕਲੌਤੀ ਧੀ ਨੂੰ ਦੇਖ ਕੇ ਦੰਗ ਰਹਿ ਗਏ।
ਇਸ ਮੁਤਲਕ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਕਾਲ ਆਈ ਕਿ ਇੱਕ ਕੁੜੀ ਤੇ ਮੁੰਡਾ ਆਪਣੇ ਕਮਰੇ ਵਿੱਚ ਮ੍ਰਿਤਕ ਪਏ ਹਨ। ਜਿਸਤੋਂ ਬਾਅਦ ਪੁਲਿਸ ਮੌਕੇ ਤੇ ਆ ਤਾਂ ਵਾਕਈ ਇਸ਼ਪ੍ਰੀਤ ਜੋ ਫਾਂਸੀ ਦੇ ਫੰਦੇ ਨਾਲ ਲਟਕੀ ਹੋਈ ਸੀ ਤੇ ਮੁੰਡਾ ਥਲੇ ਜ਼ਮੀਨ ਉੱਤੇ ਪਿਆ ਹੋਇਆ ਸੀ ਇੰਝ ਲੱਗ ਰਿਹਾ ਸੀ ਕਿ ਦੋਵੇਂ ਹੀ ਮਰ ਚੁੱਕੇ ਨੇ ਪਰ ਜਿਵੇਂ ਹੀ ਪੁਲਿਸ ਮੁੰਡੇ ਕੋਲ ਗਈ ਤਾਂ ਮੁੰਡਾ ਉੱਠ ਗਿਆ। ਜੀ ਹਾਂ ਮੁੰਡਾ ਬੇਹੋਸ਼ ਜੀ ਜਾਂ ਨਾਟਕ ਕਰ ਰਿਹਾ ਸੀ ਇਸ ਬਾਰੇ ਤੁਹਾਨੂੰ ਅੱਗੇ ਪਤਾ ਲੱਗੇਗਾ।
ਇਹ ਮੁੰਡਾ ਜੋ ਬੇਹੋਸ਼ ਹੋਣ ਦੀ ਐਕਟਿੰਗ ਕਰ ਰਿਹਾ ਸੀ ਜਾਂ ਸੀ ਇਹ ਹੋਰ ਕੋਈ ਨਹੀਂ ਸਗੋਂ ਇਸ਼ਪ੍ਰੀਤ ਦਾ ਬੁਆਏਫ੍ਰੈਂਡ ਸੀ ਜਿਸਦੇ ਨਾਲ ਇਸ਼ਪ੍ਰੀਤ 8 ਸਾਲ ਤੋਂ ਰਿਲੇਸ਼ਨ ਵਿੱਚ ਸੀ ਤੇ ਇਹ ਘਰ ਵੀ ਇਸ਼ਪ੍ਰੀਤ ਦੇ ਬੁਆਫ੍ਰੈਂਡ ਜੈਰਾਜ ਤੰਵਰ ਦਾ ਸੀ। ਹਾਲਾਂਕਿ ਹੋਸ਼ ਵਿੱਚ ਆਉਂਦਿਆਂ ਹੀ ਪੁਲਿਸ ਨੇ ਮੁੰਡੇ ਨੂੰ ਪਹਿਲਾਂ ਹਸਪਤਾਲ ਪਹੁੰਚਾਇਆ ਫਿਰ ਰਿਮਾਂਡ ਵਿੱਚ ਲੈ ਲਿਆ।
ਹੁਣ ਏਥੇ ਇਸ਼ਪ੍ਰੀਤ ਦੇ ਮਾਪਿਆਂ ਨੇ ਬੁਆਏਫ੍ਰੈਂਡ ਦੀ ਪੂਰੀ ਪੋਲ ਖੋਲ ਦਿੱਤੀ। ਹਾਲਾਂਕਿ ਹੁਣ ਵੀ ਜਾਂਚ ਜਾਰੀ ਹੈ ਪਰ ਇਹ ਖੁਲਾਸਾ ਹੋ ਗਿਆ ਕਿ ਬੁਆਏਫ੍ਰੈਂਡ ਨੇ ਕਿਵੇਂ ਪੈਸਿਆਂ ਦੇ ਲਾਲਚ ਵਿੱਚ ਪੂਰੀ ਮਰਡਰ ਦੀ ਪਲੈਂਨਿੰਗ ਬਨਾਈ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਸ਼ਪ੍ਰੀਤ ਦੇ ਪਿਤਾ ਨੇ ਜੈਰਾਜ ਤੰਵਰ ਦੇ ਖਿਲਾਫ਼ ਕਤਲ ਦਾ ਮਾਲਾ ਦਰਜ ਕਰਵਾਇਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਇਸ਼ਪ੍ਰੀਤ ਨੂੰ ਅਸੀਂ ਜੈਰਾਜ ਨਾਲ ਜਾਣ ਤੋਂ ਜਦੋਂ ਵੀ ਰੋਕਦੇ ਸੀ ਤਾਂ ਜੈਰਾਜ ਬਾਦੂਕ ਦਿਖਾ ਕੇ ਧਮਕੀ ਦਿੰਦਾ ਸੀ ਤੇ ਇਸ਼ਪ੍ਰੀਤ ਨੂੰ ਆਪਣੇ ਨਾਲ ਲੈ ਜਾਂਦਾ ਸੀ। ਇਸ਼ਪ੍ਰੀਤ ਨੇ ਕਰੋੜਾਂ ਰੁਪਏ ਦੇ ਦੋ ਘਰ ਵੀ ਲਏ ਸੀ ਜੋ ਕਿ ਜੈਰਾਜ ਨੇ ਆਪਣੇ ਨਾਮ ਕਰਵਾ ਲਿਆ। ਇਥੋ ਤੱਖ ਕਿ ਬੁਆਏਫ੍ਰੈਂਡ ਦੇ ਕਹਿਣ ਉੱਤੇ ਪੈਸੇ ਨਾ ਹੋਣ ਦੇ ਬਾਵਜੂਦ ਆਪਣੇ ਗਹਿਣੇ ਗਿਰਵੀ ਰੱਖ ਕੇ ਫਉਰਚੂਨਰ ਲਈ। ਹਮੇਸ਼ਾ ਹੀ ਜੈਰਾਜ ਆਪਣੇ ਸੋਸ਼ਲ ਮੀਡੀਆ ਉੱਤੇ ਫੋਟੋਆਂ ਸ਼ੇਅਰ ਕਰਕੇ ਕਹਿੰਦਾ ਹੁੰਦਾ ਸੀ ਕਿ ,ਦਿਸ ਇਜ਼ ਮਾਈ ਨਿਊ ਫਾਰਚੂਨਰ,। ਹਮੇਸ਼ਾ ਹੀ ਜੈਰਾਜ ਇਸ਼ਪ੍ਰੀਤ ਨੂੰ ਵਿਆਹ ਕਰਵਾਉਣ ਲਈ ਦਬਾਅ ਵੀ ਪਾਉਂਦਾ ਸੀ।
ਇਸ ਕਰਕੇ ਮਾਪਿਆਂ ਨੂੰ ਪੂਰੀ ਵਿਸ਼ਵਾਸ ਹੈ ਕਿ ਪੈਸਿਆਂ ਦੇ ਲਾਲਚ ਕਾਰਨ ਹੀ ਜੈਰਾਜ ਇਸ਼ਪ੍ਰੀਤ ਦੇ ਨਾਲ ਸੀ ਤੇ ਇਸ਼ਪ੍ਰੀਤ ਜੈਰਾਜ ਨੂੰ ਛੱਡਨਾ ਨਹੀਂ ਚਾਹੁੰਦੀ ਸੀ।
ਦੂਜੇ ਪਾਸੇ ਰਾਜਸਥਾਨ ਦੇ ਬੀਕਾਨੇਰ ਦੇ ਮੁਕਤਪ੍ਰਸਾਦ ਥਾਣਾ ਦੇ ਐਸਐਚਓ ਧੀਰੇਂਦਰ ਸ਼ੇਖਾਵਤ ਨੇ ਦੱਸਿਆ ਕਿ ਜੈਰਾਜ ਨੇ ਕਈ ਦਿਨ ਪਹਿਲਾਂ ਇਸ਼ਪ੍ਰੀਤ ਦੇ ਕਤਲ ਦੀ ਯੋਜਨਾ ਬਣਾਈ ਸੀ। ਜੈਰਾਜ ਇਸ਼ਪ੍ਰੀਤ ਨੂੰ ਡਰਗਜ਼ ਦਿੰਦਾ ਸੀ ਤੇ ਡਰਗਸ ਦਾ ਲਾਲਚ ਦੇ ਕੇ ਆਪਣੇ ਹੀ ਇਸ਼ਾਰੇ ਉੱਤੇ ਨਚਾਉਂਦਾ ਸੀ। ਵਿਲ ਉੱਤੇ ਵੀ ਇਸ਼ਪ੍ਰੀਤ ਤੋਂ ਸਾਈਨ ਕਰਵਾਉਣ ਲਈ ਪਹਿਲਾਂ ਉਸਨੂੰ ਡਰਗਜ਼ ਦਿੱਤੀ ਤੇ ਫਿਰ ਅਦਾਲਤ ਲੈ ਕੇ ਗਿਆ ਤੇ ਵਿਲ ਤੇ ਸਾਈਨ ਕਰਵਾਇਆ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੈਰਾਜ ਨੇ 24 ਜੁਲਾਈ ਨੂੰ ਇੱਕ ਯੋਜਨਾ ਦੇ ਤਹਿਤ ਇਸ਼ਪ੍ਰੀਤ ਕੌਰ ਨੂੰ ਮਿਲਣ ਲਈ ਬੁਲਾਇਆ ਸੀ। ਦੋਵਾਂ ਨੇ ਕਮਰੇ ਵਿਚ ਬੈਠ ਕੇ ਐਮ.ਡੀ. ਡਰਗ ਲਈ। ਫਿਰ ਇਸ਼ਪ੍ਰੀਤ ਨੇ ਜੈਰਾਜ ਦੇ ਕਹਿਣ 'ਤੇ ਆਪਣੇ ਮਾਪਿਆਂ ਨੂੰ ਫੋਨ ਕਰ ਕਿਹਾ ਕਿ ਉਹ ਆਪਣੇ ਦੋਸਤ ਦੇ ਘਰ ਹੀ ਰਹੇਗੀ। ਅਗਲੇ ਦਿਨ ਜੈਰਾਜ ਨੇ ਉਸ ਨੂੰ ਵ4ਢੀ ਮਾਤਰਾ ਵਿੱਚ ਡਰਗਜ਼ ਦਿੱਤੀ ਅਤੇ ਫਿਰ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਨਸ਼ੇ ਦੀ ਹਾਲਤ ਵਿੱਚ ਜੈਰਾਜ ਨੇ ਇਸ਼ਪ੍ਰੀਤ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬੰਦੂਕ ਕੱਢ ਲਈ।
ਜੈਰਾਜ ਨੇ ਖੁਦ ਆਪਣੇ ਹੱਥਾਂ ਨਾਲ ਪੱਖੇ 'ਤੇ ਫਾਹਾ ਬਣਾ ਲਿਆ ਅਤੇ ਫਿਰ ਬੰਦੂਕ ਦੀ ਨੋਕ 'ਤੇ ਇਸ਼ਪ੍ਰੀਤ ਨੂੰ ਮੇਜ਼ 'ਤੇ ਖੜ੍ਹੇ ਹੋਣ ਲਈ ਮਜ਼ਬੂਰ ਕੀਤਾ ਅਤੇ ਉਸ ਦੇ ਗਲੇ 'ਚ ਫੰਦਾ ਪਾ ਦਿੱਤਾ। ਜਿਵੇਂ ਹੀ ਇਸ਼ਪ੍ਰੀਤ ਨੇ ਮੇਜ਼ 'ਤੇ ਖੜ੍ਹੇ ਹੋ ਕੇ ਫਾਹਾ ਪਾਇਆ ਤਾਂ ਜੈਰਾਜ ਨੇ ਮੇਜ਼ ਹਟਾ ਦਿੱਤਾ ਅਤੇ ਇਸ਼ਪ੍ਰੀਤ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ। ਜੈਰਾਜ ਨੇੜੇ ਹੀ ਬੈਠਾ ਉਸ ਨੂੰ ਦੇਖਦਾ ਰਿਹਾ।
ਇਸ਼ਪ੍ਰੀਤ ਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਲਈ ਪਰਿਵਾਰ ਵਾਲਿਆਂ ਦੇ ਕਹਿਣ 'ਤੇ ਉਹ ਬੇਹੋਸ਼ ਹੋਣ ਦਾ ਬਹਾਨਾ ਲਗਾਉਣ ਲੱਗਾ।