ਕ੍ਰਿਕਟਰ ਯੁਜਵੇਂਦਰ ਚਾਹਲ ਦਾ ਹੋ ਗਿਆ ਧਨਸ਼੍ਰੀ ਵਰਮਾ ਨਾਲ ਤਲਾਕ?
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਦਾ ਤਲਾਕ ਹੋ ਗਿਆ ਇਹ ਖਬਰ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਕਈ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦਾ ਤਲਾਕ ਹੋ ਚੁੱਕਿਆ ਹੈ ਬਸ ਅਧਿਕਾਰਤ ਤੌਰ ਤੇ ਪੁਸ਼ਟੀ ਬਾਕੀ ਹੈ। ਤੁਹਾਨੂੰ ਦੱਸ ਦਈਏ ਕੋਰੋਨਾ ਸਮੇਂ ਸ਼ੁਰੂਆਥ ਹੋਈ ਦੋਨਾਂ ਦੀ ਲਵ ਸਟੋਰੀ ਤੋਂ ਬਾਅਦ 2020 ਵਿੱਚ ਦੋਨਾਂ ਨੇ ਵਿਆਹ ਕਰਵਾਇਆ ਸੀ
By : Makhan shah
ਗੁਰੂਗ੍ਰਾਮ, ਕਵਿਤਾ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਦਾ ਤਲਾਕ ਹੋ ਗਿਆ ਇਹ ਖਬਰ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਕਈ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦਾ ਤਲਾਕ ਹੋ ਚੁੱਕਿਆ ਹੈ ਬਸ ਅਧਿਕਾਰਤ ਤੌਰ ਤੇ ਪੁਸ਼ਟੀ ਬਾਕੀ ਹੈ। ਤੁਹਾਨੂੰ ਦੱਸ ਦਈਏ ਕੋਰੋਨਾ ਸਮੇਂ ਸ਼ੁਰੂਆਥ ਹੋਈ ਦੋਨਾਂ ਦੀ ਲਵ ਸਟੋਰੀ ਤੋਂ ਬਾਅਦ 2020 ਵਿੱਚ ਦੋਨਾਂ ਨੇ ਵਿਆਹ ਕਰਵਾਇਆ ਸੀ ਅਤੇ ਹੁਣ ਦੋਨਾਂ ਨੇ ਇੱਕ ਦੂਜੇ ਨੂੰ ਅਨਫੋਲੋ ਤਾਂ ਕੀਤਾ ਹੀ ਹੈ ਤੇ ਨਾਲ ਹੀ ਵਿਆਙ ਵਾਲੀਆਂ ਤਸਵੀਰਾਂ ਵੀ ਡੀਲੀਟ ਕਰ ਦਿੱਤੀਆਂ ਹਨ।
ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਕਥਿਤ ਤੌਰ 'ਤੇ ਆਪਣੀ ਨਿੱਜੀ ਜ਼ਿੰਦਗੀ 'ਚ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨੇ ਆਪਣੀ ਪਤਨੀ ਧਨਸ਼੍ਰੀ ਵਰਮਾ ਤੋਂ ਵੱਖ ਹੋਣ ਦੀਆਂ ਅਫਵਾਹਾਂ ਦੇ ਵਿਚਕਾਰ, ਉਸਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਜੋ ਉਸਦੀ ਨਿੱਜੀ ਜ਼ਿੰਦਗੀ ਦੀਆਂ ਸਮੱਸਿਆਵਾਂ 'ਤੇ ਰੌਸ਼ਨੀ ਪਾਉਂਦੀ ਹੈ। 34 ਸਾਲਾ ਚਾਹਲ ਨੇ ਸੋਸ਼ਲ ਮੀਡੀਆ 'ਤੇ ਆਪਣਾ ਦਰਦ ਬਿਆਨ ਕੀਤਾ ਹੈ। ਇਸ ਇੰਸਟਾ ਸਟੋਰੀ ਨੇ ਦਿਨ ਭਰ ਚੱਲ ਰਹੀਆਂ ਅਫਵਾਹਾਂ ਨੂੰ ਹੋਰ ਬਲ ਦਿੱਤਾ ਹੈ।
ਚਾਹਲ ਨੇ ਇਕ ਰਹੱਸਮਈ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, 'ਮਿਹਨਤ ਲੋਕਾਂ ਦੇ ਕਿਰਦਾਰ ਨੂੰ ਉਜਾਗਰ ਕਰਦੀ ਹੈ, ਤੁਸੀਂ ਆਪਣੇ ਸਫਰ ਨੂੰ ਜਾਣਦੇ ਹੋ, ਤੁਸੀਂ ਆਪਣੇ ਦਰਦ ਨੂੰ ਜਾਣਦੇ ਹੋ, ਤੁਸੀਂ ਜਾਣਦੇ ਹੋ ਕਿ ਤੁਸੀਂ ਇੱਥੇ ਤੱਕ ਪਹੁੰਚਣ ਲਈ ਕੀ ਕੀਤਾ ਹੈ, ਦੁਨੀਆ ਜਾਣਦੀ ਹੈ, ਤੁਸੀਂ ਮਜ਼ਬੂਤ ਖੜ੍ਹੇ ਹੋ। ਉਸ ਨੇ ਅੱਗੇ ਲਿਖਿਆ, 'ਉਸ ਨੇ ਆਪਣੇ ਪਿਤਾ ਅਤੇ ਮਾਤਾ ਨੂੰ ਮਾਣ ਦਿਵਾਉਣ ਲਈ ਸਖ਼ਤ ਪਸੀਨਾ ਵਹਾਇਆ, ਹਮੇਸ਼ਾ ਇੱਕ ਮਾਣਮੱਤੇ ਪੁੱਤਰ ਵਾਂਗ ਆਪਣੀ ਛਾਤੀ ਉੱਚੀ ਰੱਖੀ।'
ਹੁਣ ਤਲਾਕ ਦੀਆਂ ਖਬਰਾਂ ਵਿਚਾਲੇ ਕ੍ਰਿਕੇਟਰ ਦਾ ਵੀਡੀਓ ਵਾਇਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਵੀ ਪ੍ਰੇਸ਼ਾਨ ਹਨ ਅਥੇ ਵੱਖ ਵੱਖ ਰਿਐਕਸ਼ਨ ਵੀ ਦਿੱਤੇ ਜਾ ਰਹੇ ਨੇ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਯੁਜਵੇਂਦਰ ਚਾਹਲ ਨਸ਼ੇ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇੰਨੀ ਪੀ ਲਈ ਹੈ ਕਿ ਉਨ੍ਹਾਂ ਨੂੰ ਕਾਰ ਵਿੱਚ ਬੈਠਣ ਲਈ ਵੀ ਕਿਸੇ ਹੋਰ ਦੀ ਮਦਦ ਲੈਣੀ ਪਈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਹੈ। ਯੁਜਵੇਂਦਰ ਚਾਹਲ ਦੇ ਇਸ ਵੀਡੀਓ ‘ਤੇ ਯੂਜ਼ਰਸ ਦੀਆਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਕਿਹਾ- ਤੁਸੀਂ ਕਿਸ ਤਰ੍ਹਾਂ ਦੀ ਸਥਿਤੀ ‘ਚ ਫਸ ਗਏ ਹੋ? ਜਦਕਿ ਦੂਜੇ ਨੇ ਲਿਖਿਆ- ਯੁਜਵੇਂਦਰ ਚਾਹਲ ਹਿੰਮਤ ਰੱਖੋ, ਸਭ ਠੀਕ ਹੋ ਜਾਵੇਗਾ। ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ- ਹੁਣੇ ਹੁਣੇ ਹਾਰਦਿਕ ਦੇ ਤਲਾਕ ਦੀ ਖਬਰ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ ਅਤੇ ਹੁਣ ਮੈਂ ਯੁਜਵੇਂਦਰ ਚਾਹਲ ਦੀ ਖਬਰ ਸੁਣੀ ਹੈ, ਕੀ ਹੋ ਰਿਹਾ ਹੈ।
ਤੁਹਾਨੂੰ ਇਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਪ੍ਰਪਾਤ ਜਾਣਕਾਰੀ ਮੁਤਾਬਕ ਜਦੋਂ ਤੋਂ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਦੇ ਤਲਾਕ ਦੀਆਂ ਖਬਰਾਂ ਆਈਆਂ ਹਨ, ਉਦੋਂ ਤੋਂ ਇਸ ਜੋੜੇ ਦੇ ਪੁਰਾਣੇ ਵੀਡੀਓ ਵੀ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ ‘ਚ ਯੁਜਵੇਂਦਰ ਚਾਹਲ ਦਾ ਇਕ ਥ੍ਰੋਬੈਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ
ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਦੋਵਾਂ ਦੀ ਆਰਥਿਕ ਹਾਲਤ ਚੰਗੀ ਹੈ। ਇਸ ਲਈ ਤਲਾਕ ਦੇ ਮਾਮਲਿਆਂ ਵਿਚ ਜਾਇਦਾਦ ਦੀ ਵੰਡ ਅਦਾਲਤ ਦੇ ਫੈਸਲੇ ‘ਤੇ ਨਿਰਭਰ ਕਰੇਗੀ। ਇੱਥੇ ਧਨਸ਼੍ਰੀ ਦਾ ਫੈਸਲਾ ਵੀ ਅਹਿਮ ਹੋਵੇਗਾ ਕਿ ਕੀ ਉਹ ਜਾਇਦਾਦ ‘ਚ ਹਿੱਸਾ ਲੈਣਾ ਚਾਹੁੰਦੀ ਹੈ ਜਾਂ ਨਹੀਂ? ਉਹ ਆਪਣੇ ਹੱਕਾਂ ਲਈ ਅਦਾਲਤ ਤੱਕ ਪਹੁੰਚ ਕਰ ਸਕਦੇ ਹਨ। ਧਿਆਨਯੋਗ ਹੈ ਕਿ ਦੋਹਾਂ ‘ਚੋਂ ਕਿਸੇ ਨੇ ਵੀ ਅਜੇ ਤੱਕ ਤਲਾਕ ਦੀਆਂ ਅਫਵਾਹਾਂ ਦਾ ਖੰਡਨ ਨਹੀਂ ਕੀਤਾ ਹੈ।
ਜੇਕਰ ਜਾਇਦਾਦ ਦੀ ਗੱਲ ਕਰੀਏ ਤਾਂ ਯੁਜਵੇਂਦਰ ਚਾਹਲ ਦੀ ਕੁੱਲ ਨੈੱਟਵਰਥ 45 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਕ੍ਰਿਕਟਰ ਨੂੰ ਆਈਪੀਐਲ 2025 ਲਈ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ ਸੀ। ਉਹ ਬ੍ਰਾਂਡ ਐਡੋਰਸਮੈਂਟਸ ਤੋਂ ਵੀ ਚੰਗੀ ਕਮਾਈ ਕਰਦੇ ਹਨ। ਜ਼ਾਹਿਰ ਹੈ ਕਿ ਯੁਜਵੇਂਦਰ ਚਾਹਲ ਦੀ ਜਾਇਦਾਦ ਧਨਸ਼੍ਰੀ ਵਰਮਾ ਤੋਂ ਜ਼ਿਆਦਾ ਹੈ।
ਇਸੇ ਦੇ ਨਾਲ ਮਸ਼ਹੂਰ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 25 ਕਰੋੜ ਰੁਪਏ ਹੈ। ਉਹ ਬ੍ਰਾਂਡ ਐਡੋਰਸਮੈਂਟਸ ਰਾਹੀਂ ਚੰਗੀ ਕਮਾਈ ਕਰਦੀ ਹੈ। ਉਹ ਜਲਦੀ ਹੀ ਤੇਲਗੂ ਫਿਲਮ ‘ਚ ਡੈਬਿਊ ਕਰੇਗੀ।