Begin typing your search above and press return to search.

ਦੇਸ਼ ਦਾ ਪਹਿਲਾ ਹਾਇਪਰਲੂਪ ਤਿਆਰ, 1100 ਕਿਮੀ: ਦੀ ਸਪੀਡ ਨਾਲ ਦੌੜਨਗੀਆਂ ਟ੍ਰੇਨਾਂ

ਜੇਕਰ ਤੁਸੀਂ 350 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇ ਤਾਂ ਭਾਰਤ ਵਿਚ ਸਭ ਤੋਂ ਤੇਜ਼ ਚੱਲਣ ਵਾਲੀ ਬੁਲੇਟ ਟ੍ਰੇਨ ਵੀ ਇਸ ਦੇ ਲਈ ਡੇਢ ਘੰਟੇ ਦਾ ਸਮਾਂ ਲਗਾਏਗੀ,, ਆਗਰਾ ਲਖਨਊ ਐਕਸਪ੍ਰੈੱਸ ਵਰਗੇ ਰੋਡ ਵੀ ਇਸ ਨੂੰ ਘੱਟੋ ਘੱਟ ਸਾਢੇ 3 ਘੰਟੇ ਲੱਗੇ ਲੱਗਣਗੇ ਪਰ ਹੁਣ ਭਾਰਤ ਵਿਚ ਇਕ ਅਜਿਹੀ ਤਕਨੀਕ ਵਿਕਸਤ ਹੋ ਚੁੱਕੀ ਐ, ਜਿਸ ਦੇ ਰਾਹੀਂ 350 ਕਿਲੋਮੀਟਰ ਦਾ ਸਫ਼ਰ ਮਹਿਜ਼ 30 ਮਿੰਟਾਂ ਵਿਚ ਤੈਅ ਕੀਤਾ ਜਾ ਸਕੇਗਾ। ਕਿਉਂ? ਹੋ ਗਏ ਨਾ ਹੈਰਾਨ??

ਦੇਸ਼ ਦਾ ਪਹਿਲਾ ਹਾਇਪਰਲੂਪ ਤਿਆਰ, 1100 ਕਿਮੀ: ਦੀ ਸਪੀਡ ਨਾਲ ਦੌੜਨਗੀਆਂ ਟ੍ਰੇਨਾਂ
X

Makhan shahBy : Makhan shah

  |  3 March 2025 8:13 PM IST

  • whatsapp
  • Telegram

ਚੇਨੱਈ : ਜੇਕਰ ਤੁਸੀਂ 350 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇ ਤਾਂ ਭਾਰਤ ਵਿਚ ਸਭ ਤੋਂ ਤੇਜ਼ ਚੱਲਣ ਵਾਲੀ ਬੁਲੇਟ ਟ੍ਰੇਨ ਵੀ ਇਸ ਦੇ ਲਈ ਡੇਢ ਘੰਟੇ ਦਾ ਸਮਾਂ ਲਗਾਏਗੀ,, ਆਗਰਾ ਲਖਨਊ ਐਕਸਪ੍ਰੈੱਸ ਵਰਗੇ ਰੋਡ ਵੀ ਇਸ ਨੂੰ ਘੱਟੋ ਘੱਟ ਸਾਢੇ 3 ਘੰਟੇ ਲੱਗੇ ਲੱਗਣਗੇ ਪਰ ਹੁਣ ਭਾਰਤ ਵਿਚ ਇਕ ਅਜਿਹੀ ਤਕਨੀਕ ਵਿਕਸਤ ਹੋ ਚੁੱਕੀ ਐ, ਜਿਸ ਦੇ ਰਾਹੀਂ 350 ਕਿਲੋਮੀਟਰ ਦਾ ਸਫ਼ਰ ਮਹਿਜ਼ 30 ਮਿੰਟਾਂ ਵਿਚ ਤੈਅ ਕੀਤਾ ਜਾ ਸਕੇਗਾ। ਕਿਉਂ? ਹੋ ਗਏ ਨਾ ਹੈਰਾਨ?? ਦਰਅਸਲ ਉਸ ਤਕਨੀਕ ਦਾ ਨਾਮ ਐ ਹਾਇਪਰਲੂਪ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਐ ਹਾਇਪਰਲੂਪ ਤਕਨੀਕ ਅਤੇ ਕਿਵੇਂ ਕਰਦੀ ਐ ਇਹ ਕੰਮ?

ਆਮ ਤੌਰ ’ਤੇ ਆਗਰਾ ਲਖਨਊ ਐਕਸਪ੍ਰੈੱਸ ਵੇਅ ਵਰਗੇ ਜ਼ਬਦਸਤ ਰੋਡ ’ਤੇ ਸਫ਼ਰ ਕਰੀਏ ਤਾਂ 350 ਕਿਲੋਮੀਟਰ ਦੇ ਸਫ਼ਰ ਨੂੰ 3 ਤੋਂ ਸਾਢੇ 3 ਘੰਟੇ ਦਾ ਸਮਾਂ ਲਗਦਾ ਏ ਪਰ ਜੇਕਰ ਇਸ ਨੂੰ ਬੁਲੇਟ ਟ੍ਰੇਨ ਰਾਹੀਂ ਕੀਤਾ ਜਾਵੇ ਤਾਂ ਵੀ ਡੇਢ ਘੰਟਾ ਤਾਂ ਪੱਕਾ ਲੱਗੇਗਾ ਕਿਉਂਕਿ ਭਾਰਤ ਦੀ ਬੁਲੇਟ ਟ੍ਰੇਨ ਜਪਾਨ ਜਾਂ ਚੀਨ ਵਰਗੀ ਨਹੀਂ। ਜੇਕਰ ਅਸੀਂ ਇਹ ਕਹੀਏ ਕਿ ਇਹ ਸਫ਼ਰ ਹੁਣ ਭਾਰਤ ਵਿਚ 30 ਮਿੰਟਾਂ ਦੇ ਅੰਦਰ ਪੂਰਾ ਹੋ ਸਕੇਗਾ ਤਾਂ ਸ਼ਾਇਦ ਹੀ ਕੋਈ ਯਕੀਨ ਕਰੇ,,, ਪਰ ਇਹ ਬਿਲਕੁਲ ਸੱਚ ਐ। ਦਰਅਸਲ ਭਾਰਤ ਵਿਚ ਪਹਿਲਾ ਹਾਇਪਰਲੂਪ ਵਿਕਸਤ ਕੀਤਾ ਜਾ ਚੁੱਕਿਆ ਏ, ਜਿਸ ਦੇ ਜ਼ਰੀਏ 350 ਕਿਲੋਮੀਟਰ ਦਾ ਸਫ਼ਰ ਮਹਿਜ਼ 30 ਮਿੰਟਾਂ ਵਿਚ ਪੂਰਾ ਕੀਤਾ ਜਾ ਸਕੇਗਾ। ਆਈਆਈਟੀ ਮਦਰਾਸ ਅਤੇ ਰੇਲਵੇ ਮੰਤਰਾਲੇ ਨੇ ਇਸ ਨੂੰ ਤਿਆਰ ਕੀਤਾ ਏ।


ਭਾਰਤ ਦਾ ਪਹਿਲਾ ਹਾਇਪਰਲੂਪ 422 ਮੀਟਰ ਲੰਬਾ ਹੈ, ਜਿਸ ਦੀ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਆਪਣੇ ਐਕਸ ਅਕਾਊਂਟ ’ਤੇ ਸਾਂਝੀ ਕੀਤੀ। ਉਨ੍ਹਾਂ ਇਕ ਵੀਡੀਓ ਪੋਸਟ ਕਰਦਿਆਂ Ç ਲਿਖਿਆ ‘‘ਆਈਆਈਟੀ ਮਦਰਾਸ ਵਿਚ ਹਾਇਪਰਲੂਪ ਪ੍ਰੋਜੈਕਟ ਸਰਕਾਰ ਅਕਾਦਮਿਕ ਸਹਿਯੋਗ ਭਵਿੱਖ ਦੇ ਵਾਹਨ ਵਿਚ ਇਨੋਵੇਸ਼ਨ ਨੂੰ ਬੜ੍ਹਾਵਾ ਦੇ ਰਿਹਾ ਏ।’’ ਦਰਅਸਲ ਇਸ ਪ੍ਰੋਜੈਕਟ ਨੂੰ ਮਦਰਾਸ ਵਿਚ ਤਿਆਰ ਕੀਤਾ ਗਿਆ ਏ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਏ ਕਿ 422 ਮੀਟਰ ਦਾ ਪਹਿਲਾ ਪੌਡ ਟੈਕਨਾਲੌਜੀ ਦੇ ਵਿਕਾਸ ਵਿਚ ਇਕ ਲੰਬਾ ਰਸਤਾ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਏ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਇਕ ਇਕ ਮਿਲੀਅਨ ਡਾਲਰ ਦੇ ਪਹਿਲੀਆਂ ਦੋ ਗ੍ਰਾਂਟਾਂ ਤੋਂ ਬਾਅਦ ਇਕ ਮਿਲੀਅਨ ਡਾਲਰ ਦੀ ਤੀਜੀ ਗ੍ਰਾਂਟ ਆਈਆਈਟੀ ਮਦਰਾਸ ਨੂੰ ਹਾਇਪਰਲੂਪ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਦਿੱਤੀ ਜਾਵੇਗੀ।


ਹਾਇਪਰਲੂਡ ਇਕ ਤਰ੍ਹਾ ਦਾ ਹਾਈ ਸਪੀਡ ਟਰਾਂਪੋਰਟੇਸ਼ਨ ਸਿਸਟਮ ਐ, ਇਹ ਟੈ੍ਰਵਲ ਟਾਇਮ ਨੂੰ ਘੱਟ ਕਰਨ ਦੀ ਸਮਰੱਥਾ ਰੱਖਦਾ ਏ। ਸਪੀਡ ਦੀ ਗੱਲ ਕਰੀਏ ਤਾਂ ਹਾਇਪਰਲੂਪ ਵਿਚ ਤੁਸੀਂ 1100 ਕਿਲੋਮੀਟਰ ਪ੍ਰਤੀ ਘੰਟੇ ਦੀ ਹੈਰਾਨੀਜਨਕ ਰਫ਼ਤਾਰ ਨਾਲ ਯਾਤਰਾ ਕਰ ਸਕਦੇ ਹੋ। ਸਕੂਲ ਵਿਚ ਸਾਇੰਸ ਦੀਆਂ ਕਿਤਾਬਾਂ ਵਿਚ ਸਾਨੂੰ ਮੈਗਨੇਟ ਸਬੰਧੀ ਪੜ੍ਹਾਇਆ ਜਾਂਦਾ ਏ। ਚੁੰਬਕ ਦੇ ਦੋ ਪੋਲ ਹੁੰਦੇ ਨੇ, ਨਾਰਥ ਪੋਲ ਅਤ ਸਾਊਥ ਪੋਲ। ਜੇਕਰ ਦੋ ਮੈਗਨੇਟਸ ਨੂੰ ਨੇੜੇ ਲਿਆਂਦਾ ਜਾਵੇ ਤਾਂ ਨਾਰਥ ਪੋਲ-ਸਾਊਥ ਪੋਲ ਇਕ ਦੂਜੇ ਨੂੰ ਆਪਣੇ ਵੱਲ ਖਿੱਚਦੇ ਨੇ,,, ਪਰ ਦੋ ਜੇਕਰ ਦੋ ਚੁੰਬਕਾਂ ਦੇ ਨਾਰਥ ਪੋਲਸ ਜਾਂ ਸਾਊਥ ਪੋਲਸ ਨੂੰ ਨੇੜੇ ਲਿਆਂਦਾ ਜਾਵੇ ਤਾਂ ਇਹ ਇਕ ਦੂਜੇ ਨੂੰ ਧੱਕਦੇ ਨੇ। ਇਸੇ ਥਿਊਰੀ ’ਤੇ ਕੰਮ ਕਰਦਿਆਂ ਇਹ ਹਾਇਪਰਲੂਪ ਤਕਨੀਕ ਕੰਮ ਕਰਦੀ ਐ।


ਇਸ ਤਕਨੀਕ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਏ ਕਿ ਗਰੂਤਾਕਰਸ਼ਣ ਬਲ ਅਤੇ ਹੋਰ ਬਲਾਂ ਨੂੰ ਇਸ ਤਰ੍ਹਾਂ ਚੁੰਬਕੀ ਬਲ ਦੇ ਬਰਾਬਰ ਕਰ ਦਿੱਤਾ ਜਾਵੇ ਕਿ ਕੋਈ ਚੀਜ਼ ਜਿੱਥੇ ਰੱਖੀ ਐ, ਉਥੇ ਹੀ ਰਹੇ,, ਨਾ ਹੇਠਾਂ ਡਿੱਗੇ ਅਤੇ ਨਾ ਖੱਬੇ ਸੱਜੇ ਹੋਵੇ। ਦੂਜੇ ਪਾਸੇ ਜੇਕਰ ਛੱਲਿਆਂ ਨੂੰ ਵੈਕਿਊਮ ਦੇ ਅੰਦਰ ਬੰਦ ਕਰ ਦਿੱਤਾ ਜਾਵੇ ਤਾਂ ਏਅਰ ਰਜਿਸਟੈਂਸ ਵੀ ਜ਼ੀਰੋ ਹੋਵੇਗਾ। ਵੈਕਿਊਮ ਦਾ ਮਤਲਬ ਅਜਿਹੀ ਖ਼ਾਲੀ ਥਾਂ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਬਸਟੈਂਸ ਨਾ ਹੋਵੇ, ਹਵਾ ਤੱਕ ਨਾ ਹੋਵੇ। ਅਜਿਹੀ ਸਥਿਤੀ ਨੂੰ ਕ੍ਰਿਏਟ ਕਰਨਾ ਬਹੁਤ ਮੁਸ਼ਕਲ ਹੁੰਦਾ ਏ ਪਰ ਅਜਿਹਾ ਹੀ ਹੁੰਦਾ ਹੈ ਹਾਇਪਰਲੂਪ ਵਿਚ। ਇਕ ਵੈਕਿਊਮ ਦਾ ਸਿਲੰਡਰ ਹੁੰਦਾ ਹੈ, ਉਸ ਦੇ ਅੰਦਰ ਢੇਰ ਸਾਰੇ ਮੈਗਨੇਟ ਦੇ ਲੂਪ ਯਾਨੀ ਛੱਲੇ ਹੁੰਦੇ ਨੇ। ਇਸ ਵਿਚੋਂ ਹਾਇਪਰਲੂਪ ਟ੍ਰੇਨ ਪਾਸ ਕੀਤੀ ਜਾਂਦੀ ਐ।


ਹਾਇਪਰਲੂਪ ਰਾਹੀਂ ਅਸੀਂ ਇਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਦੀ ਸਪੀਡ ਨਾਲ ਟ੍ਰੈਵਲ ਕਰ ਸਕਦੇ ਆਂ। ਮੰਨੋ,, ਬੁਲੇਟ ਟ੍ਰੇਨ ਦੀ ਸਪੀਡ ਤੋਂ ਵੀ 2-3 ਗੁਣਾ ਤੇਜ਼। ਹਾਇਪਰਲੂਪ ਬਿਜਲੀ ਪੈਦਾ ਕਰਨ ਦੇ ਲਈ ਸੋਲਰ ਪੈਨਲ ਦੀ ਵਰਤੋਂ ਕਰਦਾ ਹੈ। ਇਸ ਵਿਚ ਆਵਾਜ਼ ਵੀ ਨਹੀਂ ਹੁੰਦੀ। ਯਾਨੀ ਕਿ ਪ੍ਰਦੂਸ਼ਣ ਨਾਂਅ ਦੀ ਕੋਈ ਚੀਜ਼ ਨਹੀਂ। ਹਾਇਪਰਲੂਪ ਨੂੰ ਅਪਰੇਟ ਕਰਨਾ ਸਸਤਾ ਹੁੰਦਾ ਹੈ ਅਤੇ ਇਸ ਦੀ ਕੈਪੀਟਲ ਕਾਸਟ ਵੀ ਹਾਈ ਸਪੀਡ ਰੇਲ ਤੋਂ ਲਗਭਗ 60 ਫੀਸਦੀ ਘੱਟ ਹੁੰਦੀ ਐ, ਜਿਸ ਨਾਲ ਕਿਰਾਇਆ ਵੀ ਘੱਟ ਲੱਗੇਗਾ।

ਸੋ ਭਾਰਤ ਵਿਚ ਇਸ ਤਕਨੀਕ ’ਤੇ ਕੰਮ ਲਗਾਤਾਰ ਜਾਰੀ ਐ ਪਰ ਦੇਖਣਾ ਹੋਵੇਗਾ ਕਿ ਹਾਇਪਰਲੂਪ ਕਦੋਂ ਤੱਕ ਤਿਆਰ ਹੋ ਜਾਵੇਗੀ ਅਤੇ ਕਦੋਂ ਤੋਂ ਭਾਰਤੀ ਲੋਕ ਇਸ ਵਿਚ ਸਫ਼ਰ ਕਰ ਸਕਣਗੇ।

Next Story
ਤਾਜ਼ਾ ਖਬਰਾਂ
Share it