ਮੰਗਤਿਆਂ ਬਾਰੇ ਕਰੋ ਸ਼ਿਕਾਇਤ ਤੇ ਲੈ ਜਾਓ ਇਨਾਮ
ਆਉਂਦੇ ਜਾਂਦੇ ਰਾਹ ਉੱਤੇ ਤੁਹਾਨੂੰ ਬਹੁਤੀ ਲੋਕੀ ਭੀਖ ਮੰਗਦੇ ਨਜ਼ਰ ਆ ਜਾਂਦੇ ਹਨ। ਕਈ ਵਾਰ ਤਾਂ ਟ੍ਰੈਫਿਕ ਲਾਈਟਾਂ ਉੱਤੇ ਜਦੋਂ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਅੱਗੇ ਪਿੱਛੇ ਭੀਖ ਮੰਗਣ ਵਾਲੇ ਪਿੱਛੇ ਹੀ ਪੈ ਜਾਂਦੇ ਹਨ ਤੇ ਜਿਆਦਾਤਰ ਲੋਕੀ ਇਸ ਤੋਂ ਪਰੇਸ਼ਾਨ ਵੀ ਹੁੰਦੇ ਹਨ। ਕਈ ਵਾਰੀ ਜਦੋਂ ਤੁਹਾਨੂੰ ਲਗਦਾ ਹੈ ਕਿ ਵਾਕਈ ਇਨ੍ਹਾਂ ਨੂੰ ਲੋੜ ਹੈਗੀ ਤਾਂ ਤੁਸੀਂ ਪੈਸੇ ਵੀ ਕੱਢ ਕੇ ਮਦਦ ਕਰਨ ਦੀ ਮਨਸਾ ਨਾਲ ਦੇ ਦਿੰਦੇ ਹੋਵੋਗੇ।
By : Makhan shah
ਇੰਦੌਰ, ਕਵਿਤਾ : ਆਉਂਦੇ ਜਾਂਦੇ ਰਾਹ ਉੱਤੇ ਤੁਹਾਨੂੰ ਬਹੁਤੀ ਲੋਕੀ ਭੀਖ ਮੰਗਦੇ ਨਜ਼ਰ ਆ ਜਾਂਦੇ ਹਨ। ਕਈ ਵਾਰ ਤਾਂ ਟ੍ਰੈਫਿਕ ਲਾਈਟਾਂ ਉੱਤੇ ਜਦੋਂ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਅੱਗੇ ਪਿੱਛੇ ਭੀਖ ਮੰਗਣ ਵਾਲੇ ਪਿੱਛੇ ਹੀ ਪੈ ਜਾਂਦੇ ਹਨ ਤੇ ਜਿਆਦਾਤਰ ਲੋਕੀ ਇਸ ਤੋਂ ਪਰੇਸ਼ਾਨ ਵੀ ਹੁੰਦੇ ਹਨ। ਕਈ ਵਾਰੀ ਜਦੋਂ ਤੁਹਾਨੂੰ ਲਗਦਾ ਹੈ ਕਿ ਵਾਕਈ ਇਨ੍ਹਾਂ ਨੂੰ ਲੋੜ ਹੈਗੀ ਤਾਂ ਤੁਸੀਂ ਪੈਸੇ ਵੀ ਕੱਢ ਕੇ ਮਦਦ ਕਰਨ ਦੀ ਮਨਸਾ ਨਾਲ ਦੇ ਦਿੰਦੇ ਹੋਵੋਗੇ। ਪਰ ਹੁਣ ਜੇਕਰ ਤੁਸੀਂ ਕਿਸੇ ਨੂੰ ਭੀਖ ਦਿੱਤੀ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ। ਜੀ ਹਾਂ ਇਨ੍ਹਾਂ ਹੀ ਨਹੀਂ ਤੁਹਾਨੂੰ ਇੱਕ ਸਾਲ ਦੀ ਸਜਾ ਵੀ ਹੋ ਸਕਦੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਤੁਸੀਂ ਭੀੜ ਮੰਗਣ ਵਾਲੇ ਲੋਕਾਂ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ ਤੇ ਫਿਰ ਉਨ੍ਹਾਂ ਉੱਤੇ ਕਾਰਵਾਈ ਹੋਵੇਗੀ।
ਦਰਅਸ਼ਲ ਸੂਬੇ ਨੂੰ ਭਿਖਾਰੀਆਂ ਤੋਂ ਮੁਕਤ ਬਣਾਉਣ ਲਈ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਇਸ ਬਾਬਤ ਸਖਟਤ ਹਿਦਾਈਤਾਂ ਵੀ ਦੇ ਦਿੱਤੀਆਂ ਗਈਆਂ ਹਨ। ਜੀ ਹਾਂ ਇਸਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਭਿਖਾਰੀ ਨੂੰ ਭੀਖ ਦਿੱਤੀ ਤਾਂ ਜੇਲ ਹੋਵੇਗੀ ਇਸੇ ਦੇ ਨਾਲ ਇਸਦੀ ਸੂਚਨਾ ਦੇਣ ਵਾਲੇ ਨੂੰ 1000 ਰੁਪਏ ਦਾ ਇਨਾਮ ਮਿਲੇਗਾ।
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਹੁਣ ਸੜਕਾਂ ‘ਤੇ ਭਿਖਾਰੀਆਂ ਨੂੰ ਭਿਖਾਰੀ ਦੇਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਜਿਹਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਇਸ ਫੈਸਲਾ ਇੰਦੌਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਵੱਲੋਂ ਭੀਖ ਦੇਣ ਉੱਤੇ ਅਤੇ ਭੀਖ ਮੰਗਣ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਫੈਸਲਾ ਕੀਤਾ ਹੈ।
ਇਹ ਨੀਤੀ ਸੜਕਾਂ ‘ਤੇ ਲੋਕਾਂ ਤੋਂ ਭੀਖ ਮੰਗਣ ਵਾਲੇ ਗਰੋਹਾਂ ਨੂੰ ਰੋਕਣ ਦੀ ਕੋਸ਼ਿਸ਼ ‘ਚ ਹੈ। ਇਹ ਪਾਲਿਸੀ 2025 ਤੋਂ ਲਾਗੂ ਹੋ ਗਈ ਹੈ। ਇੰਦੌਰ ਦੇ ਕਲੈਕਟਰ ਆਸ਼ੀਸ਼ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ‘ਪਾਪ’ ਦਾ ਹਿੱਸਾ ਨਾ ਬਣਨ। ਪ੍ਰਸ਼ਾਸਨ ਨੇ ਹੁਣ ਭੀਖ ਦੇਣ ‘ਤੇ ਕਾਨੂੰਨੀ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਦੀ ਉਲੰਘਣਾ ਕਰਨ ‘ਤੇ ਕਾਰਵਾਈ ਦੀ ਵਿਵਸਥਾ ਹੈ। ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਸਿੰਘ ਨੇ ਭਾਰਤੀ ਸਿਵਲ ਡਿਫੈਂਸ ਕੋਡ 2023 ਦੀ ਧਾਰਾ 163 ਤਹਿਤ ਜਾਰੀ ਹੁਕਮਾਂ ਵਿੱਚ ਕਿਹਾ, “ਕਿਸੇ ਵੀ ਰੂਪ ਵਿੱਚ ਭੀਖ ਮੰਗਣ ਦੀ ਪੂਰੀ ਤਰ੍ਹਾਂ ਮਨਾਹੀ ਹੈ।
ਭਿਖਾਰੀ ਨੂੰ ਭੀਖ ਵਜੋਂ ਕੁਝ ਵੀ ਦੇਣਾ ਜਾਂ ਭਿਖਾਰੀ ਵੱਲੋਂ ਭੀਖ ਵਜੋਂ ਪੈਸੇ ਦੀ ਮੰਗ ਕਰਨ ਦੀ ਸਖ਼ਤ ਮਨਾਹੀ ਹੈ।” ਆਸ਼ੀਸ਼ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਅਜਿਹੀਆਂ ਵਸਤੂਆਂ ਖਰੀਦਣ ਦੀ ਮਨਾਹੀ ਹੈ। ਪਾਬੰਦੀਸ਼ੁਦਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਭਿਖਾਰੀਆਂ ਨੂੰ ਭਿਖਾਰੀ ਵਜੋਂ ਕੁਝ ਦਿੰਦਾ ਜਾਂ ਉਨ੍ਹਾਂ ਤੋਂ ਕੋਈ ਸਮਾਨ ਖਰੀਦਦਾ ਪਾਇਆ ਗਿਆ ਤਾਂ ਇਸ ਹੁਕਮ ਦੀ ਉਲੰਘਣਾ ਕਰਨ ‘ਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਪੂਰੀ ਖਬਰ ਨੂੰ ਲੈ ਕੇ ਤੁਹਾਡੀ ਆਪਣੀ ਰਾਏ ਕੀ ਹੈ ਸਾਨੂੰ ਓਹ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਕੀ ਲਗਦਾ ਹੈ ਇੰਦੌਰ ਵਿੱਚ ਜੋ ਇਹ ਫੈਸਲਾ ਕੀਤਾ ਗਿਆ ਹੈ ਇਹ ਸਹੀ ਹੈ ਤੇ ਹੋਰ ਸੂਬਿਆਂ ਵਿੱਚ ਵੀ ਲਾਗੂ ਕਰਨਾ ਚਾਹੀਦਾ ਹੈ ਜਾਂ ਫਿਰ ਇੰਦੌਰ ਵੱਲੋਂ ਕੀਤਾ ਇਹ ਫੈਸਲਾ ਗਲਤ ਹੈ?