ਪਰਮਾਣੂ ਹਮਲੇ ਮਗਰੋਂ ਵੀ ਜ਼ਿੰਦਾ ਰਹਿਣਗੇ ਕਾਕਰੋਚ, ਜਾਣੋ ਕਿਉਂ?
ਆਖ਼ਰੀ ਵਾਰ ਪਰਮਾਣੂ ਬੰਬ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰ ’ਤੇ ਕੀਤੀ ਗਈ ਸੀ, ਜਿਸ ਵਿਚ ਪੂਰਾ ਸ਼ਹਿਰ ਤਬਾਹ ਹੋ ਗਿਆ,, ਪਰ ਜਿੱਥੇ ਇਸ ਹਮਲੇ ਦੌਰਾਨ ਲੱਖਾਂ ਲੋਕ ਮਾਰੇ ਗਏ ਸੀ, ਉਥੇ ਹੀ ਕਾਕਰੋਚਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਜਿਸ ਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ।

By : Makhan shah
ਚੰਡੀਗੜ੍ਹ : ਦੁਨੀਆ ਵਿਚ ਜਿਵੇਂ ਜਿਵੇਂ ਕਈ ਦੇਸ਼ਾਂ ਵਿਚਾਲੇ ਜੰਗ ਲੱਗੀ ਹੋਈ ਐ ਅਤੇ ਕਈਆਂ ਵਿਚਾਲੇ ਜੰਗ ਦਾ ਮਾਹੌਲ ਬਣ ਰਿਹਾ ਏ, ਓਵੇਂ ਓਵੇਂ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਏ। ਆਖ਼ਰੀ ਵਾਰ ਪਰਮਾਣੂ ਬੰਬ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰ ’ਤੇ ਕੀਤੀ ਗਈ ਸੀ, ਜਿਸ ਵਿਚ ਪੂਰਾ ਸ਼ਹਿਰ ਤਬਾਹ ਹੋ ਗਿਆ,, ਪਰ ਜਿੱਥੇ ਇਸ ਹਮਲੇ ਦੌਰਾਨ ਲੱਖਾਂ ਲੋਕ ਮਾਰੇ ਗਏ ਸੀ, ਉਥੇ ਹੀ ਕਾਕਰੋਚਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਜਿਸ ਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਆਖ਼ਰਕਾਰ ਕਾਕਰੋਚਾਂ ’ਤੇ ਕਿਉਂ ਨਹੀਂ ਹੁੰਦਾ ਪਰਮਾਣੂ ਹਮਲੇ ਦੌਰਾਨ ਰੇਡੀਅਸ਼ਨ ਦਾ ਅਸਰ?
ਮੌਜੂਦਾ ਸਮੇਂ ਵਿਸ਼ਵ ਦੇ ਕਈ ਦੇਸ਼ਾਂ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਏ, ਜਿਸ ਨੂੰ ਦੇਖਦਿਆਂ ਪੂਰੀ ਦੁਨੀਆ ਦੇ ਲੋਕਾਂ ਵਿਚ ਇਹੀ ਡਰ ਪਾਇਆ ਜਾ ਰਿਹਾ ਏ ਕਿ ਜੇਕਰ ਕਿਸੇ ਨੇ ਪਰਮਾਣੂ ਹਥਿਆਰ ਚਲਾ ਦਿੱਤਾ ਤਾਂ ਕੀ ਹੋਵੇਗਾ? ਕਿਉਂਕਿ ਦੂਜੇ ਵਿਸ਼ਵ ਯੁੱਧ ਦੌਰਾਨ ਦੁਨੀਆ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਪਰਮਾਣੂ ਹਮਲੇ ਕਾਰਨ ਹੋਣ ਵਾਲੀ ਤਬਾਹੀ ਦੇਖ ਚੁੱਕੇ ਨੇ,, ਪਰ ਇਸ ਹਮਲੇ ਮਗਰੋਂ ਇਕ ਰਿਪੋਰਟ ਜੱਗ ਜ਼ਾਹਿਰ ਹੋਈ ਤਾਂ ਪੂਰੀ ਦੁਨੀਆ ਦੇ ਲੋਕ ਹੈਰਾਨ ਰਹਿ ਗਏ।
ਰਿਪੋਰਟ ਵਿਚ ਪਤਾ ਚੱਲਿਆ ਸੀ ਕਿ ਪਰਮਾਣੂ ਬੰਬ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਜਿੱਥੇ ਸ਼ਹਿਰ ਅਤੇ ਸ਼ਹਿਰ ਵਿਚ ਰਹਿੰਦੇ ਲੋਕ ਤਬਾਹ ਹੋ ਗਏ ਸੀ, ਉਥੇ ਹੀ ਕਾਕਰੋਚਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਯਾਨੀ ਕਿ ਉਹ ਇਸ ਹਮਲੇ ਤੋਂ ਬਾਅਦ ਵੀ ਜ਼ਿੰਦਾ ਨਿਕਲ ਆਏ। ਜੀਵਾਂ ਦੀ ਇਹ ਪ੍ਰਜਾਤੀ ਖੁਦ ਨੂੰ ਪਰਮਾਣੂ ਹਮਲੇ ਤੋਂ ਵੀ ਸੁਰੱਖਿਅਤ ਰੱਖਣ ਵਿਚ ਕਾਮਯਾਬ ਰਹੀ, ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ।
ਦੂਜੇ ਵਿਸ਼ਵ ਯੁੱਧ ਮਗਰੋਂ ਆਈ ਇਹ ਰਿਪੋਰਟ ਵਾਕਈ ਹੈਰਾਨ ਕਰਨ ਵਾਲੀ ਸੀ ਕਿਉਂਕਿ ਹਰ ਕਿਸੇ ਦੇ ਮਨ ਵਿਚ ਇਹੀ ਸਵਾਲ ਚੱਲ ਰਿਹਾ ਸੀ ਕਿ ਜਿੱਥੇ ਪਰਮਾਣੂ ਹਮਲੇ ਨਾਲ ਸਾਰਾ ਸ਼ਹਿਰ ਤਬਾਹ ਹੋ ਗਿਆ, ਉਥੇ ਇਹ ਕਾਕਰੋਚ ਕਿਵੇਂ ਜ਼ਿੰਦਾ ਬਚ ਗਏ? ਕੁੱਝ ਵਿਗਿਆਨੀਆਂ ਨੇ ਇਸ ’ਤੇ ਰਿਸਰਚ ਕਰਨੀ ਸ਼ੁਰੂ ਕੀਤੀ, ਜਿਸ ਵਿਚ ਕੁੱਝ ਅਜਿਹੀਆਂ ਗੱਲਾਂ ਪਤਾ ਚੱਲੀਆਂ ਜੋ ਹੈਰਾਨ ਕਰਨ ਵਾਲੀਆਂ ਸਨ। ਦਰਅਸਲ ਵਿਗਿਆਨੀਆਂ ਨੂੰ ਖੋਜ ਦੌਰਾਨ ਪਤਾ ਚੱਲਿਆ ਕਿ ਕਾਕਰੋਚ ਦਾ ਸਰੀਰ ਰੇਡੀਏਸ਼ਨ ਨੂੰ ਝੱਲ ਸਕਦਾ ਏ ਅਤੇ ਇਹੀ ਕਾਰਨ ਸੀ ਕਿ ਨਾਗਾਸਾਕੀ ਅਤੇ ਹੀਰੋਸ਼ੀਮਾ ਵਿਚ ਜ਼ਿਆਦਾ ਕਾਕਰੋਚ ਖ਼ੁਦ ਨੂੰ ਬਚਾ ਸਕਣ ਵਿਚ ਕਾਮਯਾਬ ਰਹੇ। ਸਿਰਫ਼ ਉਨ੍ਹਾਂ ਕਾਕਰੋਚਾਂ ਦੀ ਮੌਤ ਹੋਈ ਜਦੋਂ ਵਿਸਫ਼ੋਟ ਤੋਂ ਬਾਅਦ ਸਿੱਧੇ ਉਸਦੀ ਗਰਮੀ ਅਤੇ ਊਰਜਾ ਦੀ ਲਪੇਟ ਵਿਚ ਆਏ।
ਖੋਜ ਵਿਚ ਪਤਾ ਚੱਲਿਆ ਸੀ ਕਿ ਕਾਕਰੋਚ ਦਾ ਸਰੀਰ 10 ਹਜ਼ਾਰ ਰੈਡ ਝੱਲਣ ਵਿਚ ਸਮਰੱਥ ਐ। ਰੈਡ ਰੇਡੀਏਸ਼ਨ ਦੀ ਇਕਾਈ ਹੁੰਦੀ ਐ, ਜਦਕਿ ਇਨਸਾਨਾਂ ਦੀ ਮੌਤ ਮਹਿਜ਼ 800 ਰੈਡ ’ਤੇ ਹੀ ਹੋ ਜਾਂਦੀ ਐ। ਰਿਪੋਰਟ ਵਿਚ ਇਹ ਵੀ ਪਤਾ ਚੱਲਿਆ ਕਿ ਜਪਾਨ ’ਤੇ ਹੋਏ ਪਰਮਾਣੂ ਹਮਲੇ ਵਿਚ 10300 ਰੈਡ ਦੀ ਗਾਮਾ ਰੇਂਜ ਨਿਕਲੀ ਸੀ ਜੋ ਇਨਸਾਨਾਂ ਨੂੰ ਮੌਤ ਦੀ ਨੀਂਦ ਸੁਲਾਉਣ ਵਿਚ ਕਾਫ਼ੀ ਸੀ ਪਰ ਕਾਕਰੋਚ ਦਾ ਸਰੀਰ ਇਸ ਨਾਲ ਲੜ ਸਕਦਾ ਸੀ।
ਇਸ ਦਾ ਇਕ ਕਾਰਨ ਇਹ ਵੀ ਸੀ ਕਿ ਸਾਡੇ ਇਨਸਾਨਾਂ ਦੇ ਸਰੀਰ ਵਿਚ ਕੋਸ਼ਿਕਾਵਾਂ ਬਹੁਤ ਤੇਜ਼ੀ ਨਾਲ ਵਿਭਾਜਿਤ ਹੁੰਦੀਆਂ ਨੇ, ਜਿੰਨੀ ਤੇਜ਼ੀ ਨਾਲ ਕੋਸ਼ਿਕਾਵਾਂ ਦਾ ਵਿਭਾਜਨ ਹੋਵੇਗਾ, ਓਨਾ ਹੀ ਰੇਡੀਏਸ਼ਨ ਦਾ ਖ਼ਤਰਾ ਵਧਦਾ ਹੈ। ਜਦਕਿ ਕਾਕਰੋਚ ਵਿਚ ਇਹ ਪ੍ਰਕਿਰਿਆ ਕਾਫ਼ੀ ਹੌਲੀ ਹੁੰਦੀ ਐ, ਭਾਵ ਕਿ ਕਾਕਰੋਚ ਵਿਚ ਹਫ਼ਤੇ ਵਿਚ ਇਕ ਵਾਰ ਕੋਸ਼ਿਕਾਵਾਂ ਦਾ ਵਿਭਾਜਨ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ’ਤੇ ਰੇਡੀਏਸ਼ਨ ਦਾ ਓਨਾ ਅਸਰ ਨਹੀਂ ਹੁੰਦਾ, ਜਿਨ੍ਹਾਂ ਇਨਸਾਨਾਂ ’ਤੇ ਹੁੰਦਾ ਹੈ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


