Begin typing your search above and press return to search.

ਚੰਡੀਗੜ੍ਹ 'ਚ ਵਧੇ AIDS ਦੇ ਮਾਮਲੇ

ਚੰਡੀਗੜ੍ਹ 'ਚ HIV–ਏਡਜ਼ ਦੇ ਮਾਮਲੇ ਬੜੀ ਤੇਜ਼ੀ ਨਾਲ਼ ਵਧਦੇ ਜਾ ਰਹੇ ਹਨ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਕੜੇ ਰਾਸ਼ਟਰੀ ਔਸਤ ਨਾਲੋਂ ਕੁਝ ਵੱਧ ਵਿਖਾਈ ਦੇ ਰਹੇ ਹਨ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (NACO) ਦੀ ਤਾਜ਼ਾ ਰਿਪੋਰਟ ਅਨੁਸਾਰ, 2024 ਵਿੱਚ ਚੰਡੀਗੜ੍ਹ ਵਿੱਚ HIV ਨਾਲ ਜੀਵਨ ਜਿਉਂ ਰਹੇ ਲੋਕਾਂ ਦੀ ਗਿਣਤੀ ਵਧੀ ਹੈ, ਪਰ ਨਵੇਂ ਇਨਫੈਕਸ਼ਨਾਂ ਵਿੱਚ ਮਾਮੂਲੀ ਗਿਰਾਵਟ ਵੇਖੀ ਗਈ ਹੈ

ਚੰਡੀਗੜ੍ਹ ਚ ਵਧੇ AIDS ਦੇ ਮਾਮਲੇ
X

mehtabmasih@gmail.comBy : [email protected]

  |  16 Feb 2026 1:19 PM IST

  • whatsapp
  • Telegram

ਯੂ.ਟੀ. ਦੀ ਔਸਤ ਕੌਮੀ ਔਸਤ ਤੋਂ ਵੱਧ

ਏਡਜ਼ ਤੋਂ ਬਚਾਅ ਲਈ ਰੋਕਥਾਮ ਜ਼ਰੂਰੀ

ਚੰਡੀਗੜ੍ਹ: ਚੰਡੀਗੜ੍ਹ 'ਚ HIV–ਏਡਜ਼ ਦੇ ਮਾਮਲੇ ਬੜੀ ਤੇਜ਼ੀ ਨਾਲ਼ ਵਧਦੇ ਜਾ ਰਹੇ ਹਨ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਕੜੇ ਰਾਸ਼ਟਰੀ ਔਸਤ ਨਾਲੋਂ ਕੁਝ ਵੱਧ ਵਿਖਾਈ ਦੇ ਰਹੇ ਹਨ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (NACO) ਦੀ ਤਾਜ਼ਾ ਰਿਪੋਰਟ ਅਨੁਸਾਰ, 2024 ਵਿੱਚ ਚੰਡੀਗੜ੍ਹ ਵਿੱਚ HIV ਨਾਲ ਜੀਵਨ ਜਿਉਂ ਰਹੇ ਲੋਕਾਂ ਦੀ ਗਿਣਤੀ ਵਧੀ ਹੈ, ਪਰ ਨਵੇਂ ਇਨਫੈਕਸ਼ਨਾਂ ਵਿੱਚ ਮਾਮੂਲੀ ਗਿਰਾਵਟ ਵੇਖੀ ਗਈ ਹੈ।

ਇਹ ਰਿਪੋਰਟ ਰਾਸ਼ਟਰੀ ਅੰਕੜਿਆਂ 'ਤੇ ਅਧਾਰਤ ਹੈ ਅਤੇ ਇਹ ਦੱਸਦੀ ਹੈ ਕਿ ਚੰਡੀਗੜ੍ਹ ਵਿੱਚ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਲਈ ਹੋਰ ਯਤਨਾਂ ਦੀ ਲੋੜ ਹੈ। ਇਸ ਤੋਂ ਇਲਾਵਾ, ਸਥਾਨਕ ਅਧਿਐਨਾਂ ਵਿੱਚ ਗਰਭਵਤੀ ਔਰਤਾਂ ਵਿੱਚ HIV ਪਾਜ਼ੀਟਿਵਿਟੀ ਵਿੱਚ ਗਿਰਾਵਟ ਵੇਖੀ ਗਈ ਹੈ।

ਭਾਰਤ ਵਿੱਚ ਕੁੱਲ ਏਡਜ਼ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 2024 ਵਿੱਚ 25 ਲੱਖ 61 ਹਜ਼ਾਰ ਸੀ। ਜਿਸ ਵਿੱਚ ਚੰਡੀਗੜ੍ਹ ਦਾ ਹਿੱਸਾ ਭਾਵੇਂ ਕਾਫ਼ੀ ਘੱਟ ਹੈ ਪਰ ਉਹ ਬੇਹੱਦ ਅਹਿਮ ਹੈ। ਪੰਜਾਬ ਵਿੱਚ ਵੀ HIV ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਸੂਬੇ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 89,159 ਤੱਕ ਪਹੁੰਚ ਗਈ ਹੈ।

ਚੰਡੀਗੜ੍ਹ 'ਚ ਇਸ ਵੇਲੇ ਏਡਜ਼ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 3,016 ਹੈ। ਇਨ੍ਹਾਂ 'ਚੋਂ 2,969 ਮਰਦ ਤੇ 978 ਔਰਤਾਂ ਹਨ। ਇਨ੍ਹਾਂ ਤੋਂ ਇਲਾਵਾ ਪ੍ਰਭਾਵਿਤ ਬੱਚਿਆਂ ਦੀ ਗਿਣਤੀ 48 ਹੈ। ਹੋਰ ਤਾਂ ਹੋਰ ਚੰਡੀਗੜ੍ਹ ਵਿੱਚ ਹਰ ਸਾਲ ਏਡਜ਼ ਦੇ 218 ਨਵੇਂ ਮਰੀਜ਼ ਜੁੜ ਜਾਂਦੇ ਹਨ; ਜਿਨ੍ਹਾਂ 'ਚੋਂ 164 ਮਰਦ, 52 ਔਰਤਾਂ ਤੇ ਦੋ ਬੱਚੇ ਹੁੰਦੇ ਹਨ।

ਇਨ੍ਹਾਂ ਅੰਕੜਿਆਂ ਨੂੰ ਘੋਖੀਏ, ਤਾਂ ਪਤਾ ਲੱਗਦਾ ਹੈ ਕਿ ਚੰਡੀਗੜ੍ਹ ਵਿੱਚ ਏਡਜ਼ ਰੋਗੀਆਂ ਦੀ ਗਿਣਤੀ ਭਾਰਤ ਦੀ ਰਾਸ਼ਟਰੀ ਔਸਤ ਨਾਲ਼ੋਂ ਵੱਧ ਹੈ। ਚੰਡੀਗੜ੍ਹ 'ਚ ਸਾਲ 2010 ਦੌਰਾਨ 2,200 ਮਰੀਜ਼ ਸਨ ਤੇ 2024 'ਚ ਇਹ ਗਿਣਤੀ ਵਧ ਕੇ 3,016 ਹੋ ਗਈ ਸੀ; ਜੋ ਲਗਭਗ 37 ਫ਼ੀ ਸਦੀ ਵਾਧਾ ਹੈ।

ਇੰਝ ਇਹ ਅੰਕੜੇ ਬਾਲਗ਼ਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਲਈ ਵੱਡੀਆਂ ਚੁਣੌਤੀਆਂ ਹਨ। ਉਂਝ ਗਰਭਵਤੀ ਔਰਤਾਂ 'ਚ HIV ਪਾਜ਼ਿਟੀਵਿਟੀ ਘਟੀ ਹੈ।

HIV/AIDS ਨਾਲ਼ ਜਿਉਂ ਰਹੇ ਵਿਅਕਤੀਆਂ ਦੀ ਗਿਣਤੀ ਵਧਣ ਦੇ ਕਈ ਕਾਰਣ ਹਨ। ਜਿਵੇਂ ਕਿ ਅਸੁਰੱਖਿਅਤ ਜਿਨਸੀ ਵਿਵਹਾਰ ਤੇ ਐਂਵੇਂ ਕਦੇ ਕਿਸੇ ਨਾਲ਼ ਅਤੇ ਕਦੇ ਕਿਸੇ ਨਾਲ਼ ਜਿਨਸੀ ਸਬੰਧ ਰੱਖਣ ਕਾਰਣ ਅਜਿਹੇ ਹਾਲਾਤ ਪੈਦਾ ਹੁੰਦੇ ਹਨ। ਨਸ਼ੀਲੇ ਪਦਾਰਥਾਂ ਦੀ ਵਰਤੋਂ ਕਾਰਣ ਅਜਿਹਾ ਹੋ ਸਕਦਾ ਹੈ – ਕਿਉਂਕਿ ਜਦੋਂ ਕਿਸੇ AIDS ਪੀੜਤ ਦੇ ਲੱਗੀ ਸਿਰਿੰਜ ਕਿਸੇ ਆਮ ਵਿਅਕਤੀ ਦੇ ਦੋਬਾਰਾ ਲਾਈ ਜਾਂਦੀ ਹੈ, ਤਾਂ ਏਡਜ਼ ਦੀ ਇਨਫ਼ੈਕਸ਼ਨ ਉਸ ਦੂਜੇ ਸਰੀਰ ਅੰਦਰ ਜਾਣ ਦਾ ਖ਼ਤਰਾ ਸ਼ਤ–ਪ੍ਰਤੀਸ਼ਤ ਰਹਿੰਦਾ ਹੈ। ਗ਼ੈਰ–ਲਾਇਸੈਂਸ–ਪ੍ਰਾਪਤ ਡਾਕਟਰਾਂ ਕਾਰਣ ਵੀ ਅਜਿਹਾ ਖ਼ਤਰਾ ਬਣਿਆ ਹੀ ਰਹਿੰਦਾ ਹੈ।

ਪੰਜਾਬ 'ਚ ਵੀ ਏਡਜ਼ ਦੇ ਨਵੇਂ ਮਾਮਲੇ ਵਧ ਰਹੇ ਹਨ। ਇਕੱਲੇ ਸਾਲ 2023 ਦੌਰਾਨ 9,103 ਮਾਮਲੇ ਇਸ ਇਕੱਲੇ ਸੂਬੇ ਵਿੱਚ ਸਾਹਮਣੇ ਆਏ ਸਨ।

ਰੋਕਥਾਮ ਲਈ ਕਦਮ

–– ਮੁਫਤ ਏਆਰਟੀ (ਐਂਟੀਰੈਟਰੋਵਾਇਰਲ ਥੈਰੇਪੀ) ਅਤੇ ਟੈਸਟਿੰਗ ਸਹੂਲਤਾਂ ਦਾ ਵਿਸਥਾਰ।

–– ਨਸ਼ੀਲੇ ਪਦਾਰਥਾਂ ਦੇ ਨਸ਼ੇੜੀਆਂ ਲਈ ਹਾਰਮ ਰਿਡਕਸ਼ਨ ਪ੍ਰੋਗਰਾਮ।

–– ਜਾਗਰੂਕਤਾ ਮੁਹਿੰਮਾਂ ਅਤੇ ਸਿੱਖਿਆ ਪ੍ਰੋਗਰਾਮ।

–– ਮਾਂ-ਬੱਚੇ ਟਰਾਂਸਮਿਸ਼ਨ ਨੂੰ ਰੋਕਣ ਲਈ PMTCT ਪ੍ਰੋਗਰਾਮ, ਜਿੱਥੇ ਚੰਡੀਗੜ੍ਹ ਵਿੱਚ ਘੱਟ ਬੱਚੇ ਇਨਫੈਕਟ ਹੋ ਰਹੇ ਹਨ (10 ਤੋਂ ਘੱਟ ਅਨੁਮਾਨਿਤ ਮਾਮਲੇ)।

Next Story
ਤਾਜ਼ਾ ਖਬਰਾਂ
Share it