ਪਤੰਜਲੀ ਦੀ ਸਿਮ ਲਾਂਚ ਕਰਕੇ ਬਾਬਾ ਰਾਮਦੇਵ ਨੇ ਅੰਬਾਨੀ ਦੀ ਉਡਾਈ ਨੀਂਦ
ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵੱਲੋਂ ਟੈਰਿਫ ਪਲਾਨ ਮਹਿੰਗੇ ਕੀਤੇ ਜਾਣ ਤੋਂ ਬਾਅਦ, ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਉਪਭੋਗਤਾ ਆਪਣੇ ਸਿਮ ਕਾਰਡ BSNL ਨੂੰ ਪੋਰਟ ਕਰ ਰਹੇ ਹਨ। ਸਰਕਾਰੀ ਟੈਲੀਕਾਮ ਕੰਪਨੀ ਅਜੇ ਵੀ Jio, Airtel ਅਤੇ Vi ਨਾਲੋਂ ਸਸਤੇ ਪਲਾਨ ਪੇਸ਼ ਕਰ ਰਹੀ ਹੈ। ਇਹੀ ਕਾਰਨ ਹੈ ਕਿ ਯੂਜ਼ਰਸ BSNL ਵੱਲ ਆਕਰਸ਼ਿਤ ਹੋ ਰਹੇ ਹਨ।
By : Dr. Pardeep singh
ਚੰਡੀਗੜ੍ਹ: ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵੱਲੋਂ ਟੈਰਿਫ ਪਲਾਨ ਮਹਿੰਗੇ ਕੀਤੇ ਜਾਣ ਤੋਂ ਬਾਅਦ, ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਉਪਭੋਗਤਾ ਆਪਣੇ ਸਿਮ ਕਾਰਡ BSNL ਨੂੰ ਪੋਰਟ ਕਰ ਰਹੇ ਹਨ। ਸਰਕਾਰੀ ਟੈਲੀਕਾਮ ਕੰਪਨੀ ਅਜੇ ਵੀ Jio, Airtel ਅਤੇ Vi ਨਾਲੋਂ ਸਸਤੇ ਪਲਾਨ ਪੇਸ਼ ਕਰ ਰਹੀ ਹੈ। ਇਹੀ ਕਾਰਨ ਹੈ ਕਿ ਯੂਜ਼ਰਸ BSNL ਵੱਲ ਆਕਰਸ਼ਿਤ ਹੋ ਰਹੇ ਹਨ।
ਭਾਰਤ ਵਿਚ ਦੂਰਸੰਚਾਰ ਕੰਪਨੀਆਂ ਨੇ ਆਪਣੇ ਰਿਚਾਰਜ ਪਲਾਨ ਵਿਚ ਚੋਖਾ ਵਾਧਾ ਕੀਤਾ ਹੈ, ਜਿਸ ਨਾਲ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦਾ ਰਿਚਾਰਜ 15 ਤੋਂ 20% ਮਹਿੰਗਾ ਹੋ ਗਿਆ ਹੈ। ਹਾਲਾਂਕਿ BSNL ਨੇ ਹੁਣ ਤੱਕ ਆਪਣੇ ਰਿਚਾਰਜ ਵਿਚ ਵਾਧਾ ਨਹੀਂ ਕੀਤਾ ਹੈ ਪਰ ਹੁਣ ਇਹ ਪਤੰਜਲੀ ਸਿਮ ਕਾਰਡ ਬਹੁਤ ਚਰਚਾ ਵਿੱਚ ਹੈ। ਪਤੰਜਲੀ ਦੁਆਰਾ ਇਕ ਨਵਾਂ ਸਿਮ ਕਾਰਡ ਜਾਰੀ ਕੀਤਾ ਗਿਆ ਸੀ ਜਿਸ ਨੂੰ ਬਾਬਾ ਰਾਮਦੇਵ ਨੇ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਪੇਸ਼ ਕੀਤਾ। ਇਹ ਸਿਮ ਸਵਦੇਸ਼ੀ ਸਿਮ ਕਾਰਡ ਵਜੋਂ ਜਾਣਿਆ ਜਾਵੇਗਾ। ਬਾਬਾ ਰਾਮਦੇਵ ਦਾ ਪਤੰਜਲੀ ਸਿਮ ਕਾਰਡ ਰਿਲਾਇੰਸ ਜੀਓ ਨਾਲ ਮੁਕਾਬਲਾ ਕਰਨ ਜਾ ਰਿਹਾ ਹੈ
ਹੁਣ ਲੋਕ ਵੀ ਇਸ ਸਿਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। Jio, Vi ਅਤੇ Airtel ਦੇ ਰਿਚਾਰਜ ਪਲਾਨ ਕਾਫੀ ਮਹਿੰਗੇ ਹਨ ਅਤੇ ਉਨ੍ਹਾਂ ਦੀ 5G ਕਨੈਕਟੀਵਿਟੀ ਦੇਸ਼ ਭਰ ਵਿੱਚ ਉਪਲਬਧ ਹੋਣੀ ਸ਼ੁਰੂ ਹੋ ਗਈ ਹੈ।
ਹੁਣ ਭਾਰਤ ਵਿਚ ਇੱਕ ਨਵੀਂ ਕੰਪਨੀ ਇਸ ਖੇਤਰ ਵਿਚ ਆਉਣ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਤੰਜਲੀ ਨੇ ਨਵਾਂ 5ਜੀ ਸਿਮ ਕਾਰਡ ਪੇਸ਼ ਕੀਤਾ ਹੈ। ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਆਪਣਾ ਪਤੰਜਲੀ ਸਿਮ ਕਾਰਡ ਲਾਂਚ ਕੀਤਾ, ਜਿਸ ਵਿਚ ਸਥਾਨਕ ਕੰਪਨੀ ਦਾ ਸਿਮ ਕਾਰਡ ਭਾਰਤ ਵਿੱਚ ਸਵਦੇਸ਼ੀ ਸਿਮ ਕਾਰਡ ਦੇ ਨਾਂ ਹੇਠ ਪੇਸ਼ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ BSNL ਦੇ ਨਾਲ ਮਿਲ ਕੇ ਲਾਂਚ ਕੀਤਾ ਹੈ।
ਪਤੰਜਲੀ ਦੇ ਸਿਮ 'ਚ 144 ਰੁਪਏ ਦਾ ਰਿਚਾਰਜ ਕਰਨ 'ਤੇ ਗਾਹਕਾਂ ਨੂੰ ਇਸ ਪਲਾਨ ਦੇ ਤਹਿਤ 2GB ਡਾਟਾ ਮਿਲੇਗਾ। ਇਸ ਦੇ ਨਾਲ ਹੀ ਇਸ ਪਲਾਨ ਵਿੱਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਕੰਪਨੀ ਆਪਣੇ ਪ੍ਰੋਡਕਟਸ 'ਤੇ 10% ਦੀ ਛੋਟ ਦਿੰਦੀ ਹੈ, ਤੁਹਾਨੂੰ 144 ਰੁਪਏ ਦੇ ਰਿਚਾਰਜ ਪਲਾਨ ਉਤੇ 2GB ਦੇ ਨਾਲ 28 ਦਿਨਾਂ ਦੀ ਵੈਲੀਡਿਟੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਤੁਹਾਨੂੰ 100 SMS ਪੈਕ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।
ਪਤੰਜਲੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪਤੰਜਲੀ ਦਾ ਨਵਾਂ ਸਿਮ ਕਾਰਡ ਦਿੱਤਾ ਜਾਵੇਗਾ। ਫਿਰ ਕੁਝ ਸਮੇਂ ਬਾਅਦ ਇਸ ਨੂੰ ਆਮ ਲੋਕਾਂ ਲਈ ਵੀ ਬਾਜ਼ਾਰ 'ਚ ਉਪਲਬਧ ਕਰਾਇਆ ਜਾਵੇਗਾ। ਪਰ ਹੁਣ ਤੱਕ ਪਤੰਜਲੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਇਹ ਜਾਣਕਾਰੀ ਤੁਹਾਨੂੰ ਵਾਇਰਲ ਹੋ ਰਹੀ ਪੋਸਟ ਰਾਹੀਂ ਦਿੱਤੀ ਜਾ ਰਹੀ ਹੈ।
ਵਾਇਰਲ ਖਬਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸਿਮ ਕਾਰਡ ਬਾਬਾ ਰਾਮਦੇਵ ਨੇ ਬੀਐਸਐਨਐਲ ਨਾਲ ਸਾਂਝੇਦਾਰੀ ਵਿੱਚ ਪੇਸ਼ ਕੀਤਾ ਹੈ। ਇਸ ਪਤੰਜਲੀ ਸਿਮ ਕਾਰਡ ਦੀ ਖਾਸ ਗੱਲ ਇਹ ਹੈ ਕਿ ਜੇਕਰ ਕੋਈ ਰਿਚਾਰਜ ਨਹੀਂ ਕਰਦਾ ਹੈ ਤਾਂ ਸਿਮ ਕਾਰਡ ਬੰਦ ਨਹੀਂ ਹੋਵੇਗਾ। ਪਤੰਜਲੀ ਸਿਮ ਕਾਰਡ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਿਹਤ ਅਤੇ ਜੀਵਨ ਬੀਮਾ ਦੀ ਸਹੂਲਤ ਵੀ ਮਿਲੇਗੀ। ਪਤੰਜਲੀ ਸਿਮ ਕਾਰਡ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵਾਇਰਲ ਖ਼ਬਰਾਂ ਵਿੱਚ ਕਿੰਨੀ ਤਾਕਤ ਹੈ?
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਹੀਆਂ ਖਬਰਾਂ 'ਚ ਕਿਹਾ ਜਾ ਰਿਹਾ ਹੈ ਕਿ ਪਤੰਜਲੀ ਨੇ ਆਪਣੇ ਸਿਮ ਕਾਰਡ ਲਈ BSNL ਨਾਲ ਸਾਂਝੇਦਾਰੀ ਕੀਤੀ ਹੈ। ਹਾਲਾਂਕਿ, ਜਦੋਂ ਅਸੀਂ ਪਤੰਜਲੀ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਅਧਿਕਾਰਤ ਵੈੱਬਸਾਈਟ 'ਤੇ ਖੋਜ ਕੀਤੀ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ। ਪਤੰਜਲੀ ਨੇ ਫਿਲਹਾਲ ਅਜਿਹਾ ਕੋਈ ਸਿਮ ਕਾਰਡ ਪੇਸ਼ ਨਹੀਂ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਬਾਬਾ ਰਾਮਦੇਵ ਨੇ 2018 ਵਿੱਚ ਪਤੰਜਲੀ ਬ੍ਰਾਂਡ ਦੇ ਤਹਿਤ BSNL ਦੇ ਸਹਿਯੋਗ ਨਾਲ ਇੱਕ ਸਿਮ ਕਾਰਡ ਲਾਂਚ ਕੀਤਾ ਸੀ। ਇਸ ਦਾ ਨਾਂ 'ਸਵਦੇਸ਼ੀ ਸਮ੍ਰਿਧੀ ਸਿਮ ਕਾਰਡ' ਰੱਖਿਆ ਗਿਆ। ਉਸ ਸਮੇਂ ਦੌਰਾਨ ਇਹ ਸਿਮ ਕਾਰਡ ਸਿਰਫ ਪਤੰਜਲੀ ਦੇ ਕਰਮਚਾਰੀਆਂ ਲਈ ਪੇਸ਼ ਕੀਤਾ ਗਿਆ ਸੀ। ਪਤੰਜਲੀ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਪਤੰਜਲੀ ਸਿਮ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਸੁਣਨ 'ਚ ਆ ਰਿਹਾ ਹੈ ਕਿ ਇਹ ਇਕ ਤਰ੍ਹਾਂ ਦੀ ਝੂਠੀ ਵਾਇਰਲ ਖਬਰ ਹੈ। ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।